Shadow

enterinment news

ਹਨੀ ਸਿੰਘ ਅਤੇ ਬਾਦਸ਼ਾਹ ਦਾ ਇਹ ਗੀਤ ਪੂਰੀ ਤਰ੍ਹਾਂ ਬੈਨ, ਹਾਈ ਕੋਰਟ ਨੇ ਗੀਤ ਨੂੰ ਦੱਸਿਆ ਅਸ਼ਲੀਲ

ਹਨੀ ਸਿੰਘ ਅਤੇ ਬਾਦਸ਼ਾਹ ਦਾ ਇਹ ਗੀਤ ਪੂਰੀ ਤਰ੍ਹਾਂ ਬੈਨ, ਹਾਈ ਕੋਰਟ ਨੇ ਗੀਤ ਨੂੰ ਦੱਸਿਆ ਅਸ਼ਲੀਲ

enterinment news
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਹਨੀ ਸਿੰਘ ਅਤੇ ਬਾਦਸ਼ਾਹ ਦੇ ਇਤਰਾਜ਼ਯੋਗ ਗੀਤ "ਵਾਲੀਅਮ 1" ਨੂੰ ਸਾਰੇ ਪਲੇਟਫਾਰਮਾਂ ਤੋਂ ਹਟਾਉਣ ਦੇ ਹੁਕਮ ਦਿੱਤੇ ਹਨ। ਜਸਟਿਸ ਪੁਰਸ਼ੇਂਦਰ ਕੌਰਵ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਨ੍ਹਾਂ ਨੇ ਇਹ ਗੀਤ ਸੁਣਿਆ ਹੈ ਅਤੇ ਇਹ ਉਨ੍ਹਾਂ ਦੁਰਲੱਭ ਮਾਮਲਿਆਂ ਵਿੱਚੋਂ ਇੱਕ ਸੀ ਜਿਸ ਨੇ ਅਦਾਲਤ ਦੀ ਜ਼ਮੀਰ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ। ਅਦਾਲਤ ਨੇ ਸੋਸ਼ਲ ਮੀਡੀਆ ਸਮੇਤ ਸਾਰੇ ਪਲੇਟਫਾਰਮਾਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਗੀਤ ਦਾ ਇੱਕ ਹਿੱਸਾ ਵੀ ਕਿਸੇ ਵੀ ਜਨਤਕ ਪਲੇਟਫਾਰਮ 'ਤੇ ਉਪਲਬਧ ਨਾ ਹੋਵੇ। ਅਦਾਲਤ ਨੇ ਕਿਹਾ ਕਿ ਇਹ ਗੀਤ ਅਸ਼ਲੀਲ ਅਤੇ ਔਰਤਾਂ ਲਈ ਅਪਮਾਨਜਨਕ ਹੈ। ਇਹ ਔਰਤਾਂ ਨੂੰ ਇਤਰਾਜ਼ਯੋਗ ਦਰਸਾਉਂਦਾ ਹੈ ਅਤੇ ਇਸ ਦਾ ਕੋਈ ਕਲਾਤਮਕ ਜਾਂ ਸਮਾਜਿਕ ਮੁੱਲ ਨਹੀਂ ਹੈ। ਅਦਾਲਤ ਨੇ ਕਿਹਾ ਕਿ ਕੋਈ ਵੀ ਸੱਭਿਅਕ ਸਮਾਜ ਇਸ ਗੀਤ ਨੂੰ ਡਿਜੀਟਲ ਪਲੇਟਫਾਰਮਾਂ 'ਤੇ ਚਲਾਉਣ ਦੀ ਇਜਾਜ਼ਤ ਨਹੀਂ ਦੇ ਸਕਦਾ। ਜਸਟਿਸ ਪੁਰਸ਼ੇਂਦਰ ਕੌਰਵ ਨੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਹਨੀ ਸਿੰਘ ਦੇ ਗੀਤ ਦਾ...
ਇਸ ਅਦਾਕਾਰ ਨਾਲ ਭਿੜਣਗੇ ਸਿੰਘਾ, ਫ਼ਿਲਮ ‘ਸਨ ਆਫ ਛੜਾ’ ਦਾ ਬਣੇ ਹਿੱਸਾ

ਇਸ ਅਦਾਕਾਰ ਨਾਲ ਭਿੜਣਗੇ ਸਿੰਘਾ, ਫ਼ਿਲਮ ‘ਸਨ ਆਫ ਛੜਾ’ ਦਾ ਬਣੇ ਹਿੱਸਾ

enterinment news
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਵੱਡੀਆ ਪੰਜਾਬੀ ਫਿਲਮਾਂ ਦਾ ਬਹੁ-ਪ੍ਰਭਾਵੀ ਹਿੱਸਾ ਰਹੇ ਗਾਇਕ ਅਤੇ ਅਦਾਕਾਰ ਸਿੰਘਾ ਨੂੰ ਬੀਤੇ ਦਿਨੀਂ ਸ਼ੁਰੂ ਹੋਈ ਪੰਜਾਬੀ ਫ਼ਿਲਮ 'ਸਨ ਆਫ ਛੜਾ' ਵਿੱਚ ਬਤੌਰ ਲੀਡਿੰਗ ਅਦਾਕਾਰ ਸ਼ਾਮਲ ਕੀਤਾ ਗਿਆ ਹੈ। ਇਸ ਡ੍ਰਾਮੈਟਿਕ ਅਤੇ ਐਕਸ਼ਨ ਫ਼ਿਲਮ ਵਿੱਚ ਸਿੰਘਾ ਅਦਾਕਾਰ ਟਾਈਗਰ ਹਰਮੀਕ ਸਿੰਘ ਨਾਲ ਖਾਸ ਅਤੇ ਪੈਰੇਲਰ ਭੂਮਿਕਾ ਨੂੰ ਅੰਜ਼ਾਮ ਦੇਣ ਜਾ ਰਹੇ ਹਨ। 'ਓਮਜੀ ਸਿਨੇ ਵਰਲਡ', 'ਗੋਲਡ ਮੇਕਰ ਫਿਲਮਜ਼' ਦੇ ਬੈਨਰਸ ਅਤੇ 'ਸਾਇਆ ਫਿਲਮਜ਼' ਦੀ ਸੁਯੰਕਤ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਹੈਪੀ ਬਠਿੰਡਾ ਕਰ ਰਹੇ ਹਨ ਜਦਕਿ ਲੇਖਣ ਕਮਾਂਡ ਰਾਜੂ ਵਰਮਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਸਫ਼ਲ ਫਿਲਮਾਂ ਦਾ ਲੇਖ਼ਣ ਕਰ ਚੁੱਕੇ ਹਨ। ਗਾਇਕ ਸਿੰਘਾ ਅਤੇ ਅਦਾਕਾਰ ਟਾਈਗਰ ਹਰਮੀਕ ਸਿੰਘ ਸਿਨੇਮਾ ਸਿਰਜਨਾਂਤਮਕਤਾ ਦੇ ਅਨੋਖੇ ਰੰਗਾਂ ਵਿੱਚ ਰੰਗੀ ਇਸ ਮਨੋਰੰਜਕ ਅਤੇ ਭਾਵਪੂਰਨ ਫ਼ਿਲਮ ਦੁਆਰਾ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਨ੍ਹਾਂ ਦੇ ਵਿਚਕਾਰ ਕਈ ਖਤਰਨਾਕ ਐਕਸ਼ਨ ਦ੍ਰਿਸ਼ਾਂ ਦਾ ਫਿਲਮਾਂਕਣ ਕੀਤਾ ਜਾ ਰਿਹਾ ਹੈ ।...
ਪੰਚਕੂਲਾ ਵਿੱਚ ਰੌਣਕਾਂ ਲਾਉਣਗੇ ਸੂਫ਼ੀ ਗਾਇਕ ਸਤਿੰਦਰ ਸਰਤਾਜ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

ਪੰਚਕੂਲਾ ਵਿੱਚ ਰੌਣਕਾਂ ਲਾਉਣਗੇ ਸੂਫ਼ੀ ਗਾਇਕ ਸਤਿੰਦਰ ਸਰਤਾਜ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ

enterinment news
By ETV Bharat Entertainment Team Published : April 4, 2026 at 3:50 PM IST 2 Min Read ਪੰਚਕੂਲਾ: ਪੰਜਾਬ ਦੇ ਮਸ਼ਹੁਰ ਸੂਫ਼ੀ ਗਾਇਕ ਡਾ.ਸਤਿੰਦਰ ਸਰਤਾਜ ਦਾ ਅੱਜ (4 ਅਪ੍ਰੈਲ) ਪੰਚਕੁਲਾ ਵਿਖੇ ਲਾਈਵ ਸ਼ੋਅ ਹੋਣ ਜਾ ਰਿਹਾ ਹੈ। ਇਸ ਸ਼ੋਅ ਸ਼ਾਮ 7 ਵਜੇ ਪੰਚਕੂਲਾ ਦੇ ਦੁਸਹਿਰਾ ਗਰਾਊਂਡ ਵਿੱਚ ਆਪਣੇ "ਹੈਰੀਟੇਜ ਇੰਡੀਆ ਟੂਰ 2025-26" ਦੇ ਹਿੱਸੇ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਫ਼ੀ ਨਾਈਟ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦੱਸਣਯੋਗ ਹੈ ਕਿ ਨਿੱਜੀ ਸਮੂਹ ਵੱਲੋਂ ਇਸ ਸੰਗੀਤਕ ਸ਼ਾਮ ਦੀ ਸੁਰੱਖਿਆ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਲਈ ਗਈ ਹੈ, ਉਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬਾਹਰੀ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧਨ ਦੇ ਸੁਚਾਰੂ ਸੰਚਾਲਨ ਲਈ ਜ਼ਿੰਮੇਵਾਰੀ ਸੰਭਾਲੇਗਾ। ਰਾਤ 10:00 ਵਜੇ ਤੱਕ ਆਵਾਜ਼ ਦੀ ਇਜਾਜ਼ਤ ਪੰਚਕੂਲਾ ਦੇ ਐਸਡੀਐਮ ਚੰਦਰਕਾਂਤ ਕਟਾਰੀਆ ਨਾਲ ਇਸ ਸੰਗੀਤਕ ਸ਼ਾਮ ਦੇ ਪ੍ਰਬੰਧਾਂ ਬਾਰੇ ਈਟੀਵੀ ਭਾਰਤ ਨਾਲ ਗੱਲ ਕੀਤੀ। ਉਨ੍ਹਾਂ ਕਿਹਾ, "ਇਸ ਸਮਾਗਮ ਲਈ ਰਾਤ 10:00 ਵਜੇ ਤੱਕ ਆਵਾਜ਼ ਦੀ ...
ਇਸ ਵੈੱਬ ਸੀਰੀਜ਼ ਨਾਲ ਧਮਾਕੇਦਾਰ ਵਾਪਸੀ ਲਈ ਤਿਆਰ ਬੱਬਲ ਰਾਏ, ਜਲਦ ਹੋਵੇਗੀ ਰਿਲੀਜ਼

ਇਸ ਵੈੱਬ ਸੀਰੀਜ਼ ਨਾਲ ਧਮਾਕੇਦਾਰ ਵਾਪਸੀ ਲਈ ਤਿਆਰ ਬੱਬਲ ਰਾਏ, ਜਲਦ ਹੋਵੇਗੀ ਰਿਲੀਜ਼

enterinment news
ਚੰਡੀਗੜ੍ਹ: ਰੋਮਾਂਟਿਕ ਅਤੇ ਕਾਮੇਡੀ ਕਿਰਦਾਰਾਂ ਲਈ ਜਾਣੇ ਜਾਂਦੇ ਗਾਇਕ ਅਤੇ ਅਦਾਕਾਰ ਬੱਬਲ ਰਾਏ ਹੁਣ ਇੱਕ ਨਵੇਂ ਅਵਤਾਰ ਅਤੇ ਅੰਦਾਜ਼ ਦੁਆਰਾ ਦਰਸ਼ਕਾਂ ਅਤੇ ਆਪਣੇ ਚਾਹੁਣ ਵਾਲਿਆ ਸਨਮੁੱਖ ਹੋਣ ਜਾ ਰਹੇ ਹਨ। ਅਦਾਕਾਰ ਦੀ ਪਹਿਲੀ ਵੈੱਬ ਸੀਰੀਜ਼ 'ਤੂਤਾਂ ਵਾਲਾ ਖੂਹ' ਜਲਦ ਰਿਲੀਜ਼ ਹੋਣ ਜਾ ਰਹੀ ਹੈ। 'ਚੌਪਾਲ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਇਹ ਵੈੱਬ ਸੀਰੀਜ਼ ਅਨੰਦ ਮਿਊਜ਼ਿਕ ਦੀ ਇਨ ਹਾਊਸ ਅਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ। ਇਸ ਵੈੱਬ ਸੀਰੀਜ਼ ਦਾ ਲੇਖ਼ਣ ਅਤੇ ਨਿਰਦੇਸ਼ਨ ਤਾਜ ਦੁਆਰਾ ਕੀਤਾ ਗਿਆ ਹੈ। ਨਿਰਮਾਤਾ ਸੰਦੀਪ ਬਾਂਸਲ ਅਤੇ ਮੁਕੇਸ਼ ਕੁਮਾਰ ਦੁਆਰਾ ਨਿਰਮਿਤ ਇਹ ਵੈੱਬ ਸੀਰੀਜ਼ ਬਹੁਤ ਹੀ ਇਮੋਸ਼ਨਲ ਅਤੇ ਪਰਿਵਾਰਿਕ ਥੀਮ 'ਤੇ ਆਧਾਰਿਤ ਹੈ, ਜਿਸ ਦਾ ਕਹਾਣੀ-ਸਾਰ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦੇਵੇਗਾ। ਪੰਜਾਬ ਦੇ ਠੇਠ ਦੇਸੀ ਮਾਹੌਲ ਵਿੱਚ ਫਿਲਮਾਂਈ ਗਈ ਇਸ ਵੈੱਬ ਸੀਰੀਜ਼ ਵਿੱਚ ਬੱਬਲ ਰਾਏ ਵੱਲੋਂ ਅਜਿਹੇ ਪੁਲਿਸ ਅਫਸਰ ਦਾ ਕਿਰਦਾਰ ਪਲੇ ਕੀਤਾ ਗਿਆ ਹੈ, ਜਿਸਨੂੰ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਕਰਿਅਰ ਵਿੱਚ ਕਈ ਚੁਣੌਤੀਪੂਰਨ ਹਾਲਾਤਾਂ ਦਾ ਸਾਹਮਣਾ ਕਰ...