Shadow

ਨੀਰੂ ਬਾਜਵਾ ਦੀ ਨਵੀਂ ਫ਼ਿਲਮ ਨਾਲ ਚਰਚਾ ‘ਚ ਇਹ ਉਭਰਦੀ ਅਦਾਕਾਰਾ, ਮਹੱਤਵਪੂਰਨ ਰੋਲ ‘ਚ ਆਵੇਗੀ ਨਜ਼ਰ

ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ। ਅਦਾਕਾਰਾ ਤਾਨੀਆ ਮਹਾਜਨ, ਜੋ ਨੀਰੂ ਬਾਜਵਾ ਦੀ ਨਵੀਂ ਫ਼ਿਲਮ ‘ਜਵਾਕ’ ਨੂੰ ਲੈ ਕੇ ਇੰਨੀ ਦਿਨੀ ਮੁੜ ਚਰਚਾ ਦਾ ਕੇਂਦਰ -ਬਿੰਦੂ ਬਣੀ ਹੋਈ ਹੈ। ਜਿਸ ਵੱਲੋ ਇਸ ਅਰਥ-ਭਰਪੂਰ ਫ਼ਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੱਤਾ ਗਿਆ ਹੈ।

ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਤਾਨੀਆ ਮਹਾਜਨ

ਹਾਲ ਹੀ ਦੇ ਸਮੇਂ ਵਿਚ ਸਾਹਮਣੇ ਆਈਆ ਕੁਝ ਹੋਰ ਬੇਹਤਰੀਣ ਪੰਜਾਬੀ ਫਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ ਇਹ ਹੋਣਹਾਰ ਅਦਾਕਾਰਾ। ਜਿਸ ਵਿਚ ‘ਬੇਬੇ ਮੈਂ ਬਦਮਾਸ਼ ਬਣੂੰਗਾ’,’ਸਰਬਾਲਾ ਜੀ’, ਇਕ ਕੁੜੀ’, ‘ਬੂਹੇ ਬਾਰੀਆ’ , ‘ਕਣਕਾਂ ਦੇ ਉਹਲੇ’, ਅਰਦਾਸ ਸਰਬੱਤ ਦੇ ਭਲੇ ਦੀ, ਫੁਲ ਮੂਨ ਆਦਿ ਵੀ ਸ਼ਾਮਿਲ ਰਹੀਆ ਹਨ। ਜਿਸ ਦੀ ਨੀਰੂ ਬਾਜਵਾ ਅਤੇ ਉਨਾਂ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਅਧੀਨ ਕੀਤੀ ਉਕਤ ਦੂਜੀ ਫ਼ਿਲਮ ਹੋਵੇਗੀ। ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਵੀ ਚਰਚਿਤ ਚਿਹਰੇ ਵਜੋ ਭੱਲ ਸਥਾਪਿਤ ਕਰ ਚੁੱਕੀ ਹੈ। ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ, ਜਿਸ ਦੀਆਂ ਉਕਤ ਫਿਲਮਾਂ ਵਿਚ ਨਿਭਾਈਆਂ ਚੈਲੇਜਿੰਗ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਬੇਹੱਦ ਸਰਾਹਿਆ ਗਿਆ ਹੈ।

ਬਾ-ਕਮਾਲ ਅਦਾਕਾਰਾ ਤਾਨੀਆ ਮਹਾਜਨ

ਪਾਲੀਵੁੱਡ ਗਲਿਆਰਿਆ ਵਿਚ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜ ਰਹੀ ਹੈ ਇਹ ਬਾ-ਕਮਾਲ ਅਦਾਕਾਰਾ। ਜਿਸ ਦੀ ਉਕਤ ਪੰਜਾਬੀ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਐਂਟਰਟੇਨਮੈਂਟ ਦੁਆਰਾ ਬਣਾਈ ਗਈ। ਇਸ ਭਾਵਪੂਰਨ ਫ਼ਿਲਮ ਦਾ ਨਿਰਦੇਸ਼ਨ ਜਤਿੰਦਰ ਮੌਹਰ , ਜਦਕਿ ਲੇਖ਼ਣ ਜਗਦੀਪ ਵੜਿੰਗ ਵੱਲੋਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਉਸ ਵੱਲੋਂ ਕੀਤੇ ਮਿਊਜ਼ਿਕ ਵੀਡੀਓ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ ‘ਬਰੀ ਕਰਾ ਲੂ ਆਪੇ'( ਗਾਇਕ -ਬਲਵਿੰਦਰ ਧਾਲੀਵਾਲ) , ਸਿਬਲਿੰਗਸ( ਪੈਵੀ ਵਿਰਕ) ਆਦਿ ਸ਼ੁਮਾਰ ਰਹੇ ਹਨ। ਜਿੰਨਾਂ ਨੂੰ ਚਾਰ ਚੰਨ ਲਾਉਣ ਵਿਚ ਉਸਨੇ ਬਤੌਰ ਮਾਡਲ ਅਹਿਮ ਭੂਮਿਕਾ ਨਿਭਾਈ।

8 ਮਈ ਨੂੰ ਰਿਲੀਜ਼ ਹੋਵੇਗੀ ਫਿਲਮ ‘ਜਵਾਕ’

ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਸਿਨੇਮਾਂ ਨੂੰ ਬਤੌਰ ਨਿਰਮਾਤਾ ਨਵੇਂ ਰੰਗ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਅਦਾਕਾਰਾ ਨੀਰੂ ਬਾਜਵਾ ਆਪਣੇ ਹੋਮ ਪ੍ਰੋਡੋਕਸ਼ਨ ਦੀ ਇੱਕ ਹੋਰ ਅਲੱਗ ਵਿਸ਼ੇ ‘ਤੇ ਆਧਾਰਿਤ ਫ਼ਿਲਮ ‘ਜਵਾਕ’ ਦਰਸ਼ਕਾਂ ਸਨਮੁੱਖ ਕਰਨ ਜਾ ਰਹੀਂ ਹੈ। ਇਹ ਫਿਲਮ 8 ਮਈ ਨੂੰ ਵਿਸ਼ਵ-ਭਰ ਵਿੱਚ ਵੱਡੇ ਪੱਧਰ ‘ਤੇ ਰਿਲੀਜ਼ ਕੀਤੀ ਜਾਵੇਗੀ।

Leave a Reply

Your email address will not be published. Required fields are marked *