Friday, September 4
Shadow

enterinment news

ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

enterinment news
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਵਿਸ਼ਾਲ ਪਿੜ੍ਹ 'ਚ ਮਜ਼ਬੂਤ ਪੈੜ੍ਹਾਂ ਦੀ ਛਾਪ ਵਾਂਗ ਅਪਣਾ ਅਸਰ ਛੱਡ ਜਾਣ 'ਚ ਸਫ਼ਲ ਰਹੀ ਹੈ ਗਾਇਕਾ ਸੁਨੰਦਾ ਸ਼ਰਮਾ, ਜੋ ਇਕ ਵਾਰ ਮੁੜ ਪਾਲੀਵੁੱਡ ਵਿਹੜੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੰਨਾਂ ਦੀ ਨਵੀਂ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ਪਰਿਵਾਰਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਉਕਤ ਡ੍ਰਾਮੈਟਿਕ ਫਿਲਮ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਗੁਲਾਬ ਸਿੱਧੂ-ਜੈਸਮੀਨ ਭਸੀਨ ਸਟਾਰਰ ਬਹੁ-ਚਰਚਿਤ 'ਜੁਦਾ' ਤੋਂ ਇਲਾਵਾ ਕਈ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜਿੰਨਾਂ ਵਿੱਚ 'ਬਾਜ਼', 'ਡੈਡੀ ਕੂਲ ਮੁੰਡੇ ਫੂਲ', 'ਅੰਗਰੇਜ਼', 'ਸੂਬੇਦਾਰ ਜੋਗਿੰਦਰ ਸਿੰਘ', 'ਨਿੱਕਾ ਜ਼ੈਲਦਾਰ' ਸੀਰੀਜ਼ ਫਿਲਮਾਂ, 'ਓਏ ਮੱਖਣਾ' ਆਦਿ ਸ਼ਾਮਿਲ ਰਹੀਆਂ ਹਨ। ਸਾਲ 2018 ਵਿੱਚ ਸਾਹਮਣੇ ਆਈ ਪੀਰੀਅਡ ਫਿਲਮ 'ਸੱਜਣ ਸਿੰਘ ਰੰਗਰੂਟ' ਵਿੱਚ ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੀ ਲੀਡ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ, ਜਿ...

ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਦਾ ਨਹੀਂ ਨਿਯੁਕਤ ਕੀਤਾ ਹਲਕਾ ਇੰਚਾਰਜ, ਵਿਧਾਇਕ ਨੇ ਕਿਹਾ- ਇਹ ਸਿਰਫ਼ ਅਫ਼ਵਾਹਾਂ

enterinment news
ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਪੱਤਰ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਖੰਡਨ ਕੀਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ। ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਜਾਣਕਾਰੀ ਕੀਤੀ ਸਾਂਝੀ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ "ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੀ ਸੰਗਤ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇੱਕ ਪੱਤਰ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ ਜੋ ਆਮ ਆਦਮੀ ਪਾਰਟੀ ਦੇ ਪੱਤਰਾਂ ਵਰਗਾ ਹੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅਦਾਕਾਰ ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਖਬਰ ਅਤੇ ਪੱਤਰ ਬਿੱਲਕੁਲ ਝੂਠਾ ਹੈ। ਮੇਰੀ ਹਾਈਕਮਾਨ ਨਾਲ ਗੱਲ ਹੋਈ ਹੈ ਉਨ੍ਹਾਂ ...
Judaa Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਜੁਦਾ’, ਜਾਣੋ ਪਹਿਲੇ ਦਿਨ ਕਿੰਨੀ ਕੀਤੀ ਕਮਾਈ

Judaa Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਫਿਲਮ ‘ਜੁਦਾ’, ਜਾਣੋ ਪਹਿਲੇ ਦਿਨ ਕਿੰਨੀ ਕੀਤੀ ਕਮਾਈ

enterinment news
ਚੰਡੀਗੜ੍ਹ: ਪੰਜਾਬੀ ਗਾਇਕੀ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਵਿਹੜੇ ਵੀ ਬਤੌਰ ਅਦਾਕਾਰ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਵੱਲ ਕਦਮ ਵਧਾ ਚੁੱਕੇ ਹਨ ਗੁਲਾਬ ਸਿੱਧੂ, ਜਿੰਨਾਂ ਦੀ ਬੀਤੇ ਦਿਨ ਵਰਲਡ-ਵਾਈਡ ਪ੍ਰਦਸ਼ਿਤ ਹੋਈ ਪੰਜਾਬੀ ਫਿਲਮ 'ਜੁਦਾ' ਪਹਿਲੇ ਦਿਨ ਬੰਪਰ ਕਾਰੋਬਾਰ ਦਰਜ ਕਰਵਾਉਣ ਵਿੱਚ ਅਸਫ਼ਲ ਰਹੀ ਹੈ, ਜਿਸ ਦੀ ਬਾਕਸ ਆਫਿਸ ਓਪਨਿੰਗ ਅਤੇ ਮਿਲ ਰਹੀਆਂ ਪ੍ਰਤੀਕਿਰਿਆਵਾਂ ਵੱਲ ਆਓ ਮਾਰਦੇ ਹਾਂ ਇੱਕ ਸਰਸਰੀ ਝਾਤ: 'ਜਿਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਲੇਖਣ ਗਿੱਲ ਰੋਂਤਾ, ਜਦਕਿ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ। ਰੁਮਾਂਟਿਕ-ਸੰਗੀਤਮਈ ਅਤੇ ਡ੍ਰਾਮੈਟਿਕ ਤਾਣੇ ਬਾਣੇ ਅਧੀਨ ਬੁਣੀ ਗਈ ਇਸ ਬਿੱਗ ਸੈੱਟਅਪ ਫਿਲਮ ਦੁਆਰਾ ਗੁਲਾਬ ਸਿੱਧੂ ਅਤੇ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਦਰਸ਼ਕਾਂ ਦੇ ਸਨਮੁੱਖ ਹੋਏ ਹਨ, ਜਿੰਨਾਂ ਤੋਂ ਇਲਾਵਾ ਬਲਜਿੰਦਰ ਕੌਰ ਅਤੇ ਹਨੀ ਮੱਟੂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇਅ ਕੀਤੇ ਗਏ ਹਨ।ਪੰਜਾਬ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਬਾਕਸ-ਆਫਿਸ ਨਤੀਜਿਆ ਦੀ ਗੱਲ ਕਰੀਏ ਤਾਂ ਵੱਡੇ...
ਗੁਲਾਬ ਸਿੱਧੂ ਵਿਵਾਦ: 3 ਲੱਖ ਵਾਲੇ ਮਾਮਲੇ ’ਤੇ ਅਨਮੋਲ ਕਵਾਤਰਾ ਦਾ ਵੱਡਾ ਬਿਆਨ, ਗੁਲਾਬ ਸਿੱਧੂ ਨੂੰ ਲੈ ਕੇ ਕਹੀ ਇਹ ਖਾਸ ਗੱਲ

ਗੁਲਾਬ ਸਿੱਧੂ ਵਿਵਾਦ: 3 ਲੱਖ ਵਾਲੇ ਮਾਮਲੇ ’ਤੇ ਅਨਮੋਲ ਕਵਾਤਰਾ ਦਾ ਵੱਡਾ ਬਿਆਨ, ਗੁਲਾਬ ਸਿੱਧੂ ਨੂੰ ਲੈ ਕੇ ਕਹੀ ਇਹ ਖਾਸ ਗੱਲ

enterinment news
ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗੁਲਾਬ ਸਿੱਧੂ ਨਾਲ ਜੁੜੇ ਵਾਇਰਲ ਵਿਵਾਦ ਤੋਂ ਬਾਅਦ ਹੁਣ ਸਮਾਜ ਸੇਵਕ ਅਤੇ ਪੋਡਕਾਸਟ ਹੋਸਟ ਅਨਮੋਲ ਕਵਾਤਰਾ ਵੀ ਖੁੱਲ੍ਹ ਕੇ ਸਾਹਮਣੇ ਆਏ ਹਨ, ਜਿਸ ਮੱਦੇਨਜ਼ਰ ਹੀ ਉਨਾਂ ਨੇ ਇੱਕ ਵੀਡੀਓ ਜਾਰੀ ਕਰਕੇ ਜਲਦ ਹੀ ਇਸ ਦਿਸ਼ਾ ਵਿੱਚ ਅਪਣਾ ਪੂਰਾ ਪੱਖ ਰੱਖੇ ਜਾਣ ਦਾ ਇਸ਼ਾਰਾ ਕੀਤਾ ਹੈ। ਔਨਲਾਈਨ ਵਿਵਾਦ ਨੂੰ ਸੰਬੋਧਿਤ ਕਰਦੇ ਹੋਏ ਅਨਮੋਲ ਨੇ ਸਿੱਧਾ ਬਿਆਨ ਦੇਣ ਲਈ ਸੋਸ਼ਲ ਮੀਡੀਆ 'ਤੇ ਪਹੁੰਚ ਅਪਣਾਈ ਹੈ। ਉਕਤ ਅਤੇ ਅਧਿਕਾਰਤ ਤੌਰ 'ਤੇ ਦਿੱਤੀ ਗਈ ਇਸ ਪ੍ਰਤੀਕਿਰਿਆ ਅਧੀਨ ਉਨਾਂ ਐਲਾਨ ਕੀਤਾ ਕਿ ਆਉਂਦੇ ਇਸੇ ਐਤਵਾਰ ਨੂੰ ਸਾਰੇ ਇਲਜ਼ਾਮਾਂ ਨੂੰ ਹੱਲ ਕਰਨ, ਕਹਾਣੀ ਦਾ ਆਪਣਾ ਪੱਖ ਪੇਸ਼ ਕਰਨ ਅਤੇ ਝਗੜੇ ਦੇ ਪਿੱਛੇ ਪੂਰੀ ਸੱਚਾਈ ਦਾ ਖੁਲਾਸਾ ਕਰਨ ਲਈ ਇੱਕ ਪੂਰਾ ਸਪੱਸ਼ਟੀਕਰਨ ਵੀਡੀਓ ਜਾਰੀ ਕਰਨਗੇ। ਜ਼ਿਕਰਯੋਗ ਹੈ ਕਿ ਅਨਮੋਲ ਕਵਾਤਰਾ ਅਤੇ ਗੁਲਾਬ ਸਿੱਧੂ ਵਿਚਕਾਰ ਪੈਦਾ ਹੋਇਆ ਇਹ ਟਕਰਾਅ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਸੁਰਖੀਆਂ ਵਿੱਚ ਛਾਇਆ ਹੋਇਆ ਹੈ, ਹੈਰਾਨੀਜਨਕ ਇਹ ਵੀ ਹੈ ਕਿ ਇਸ ਬਹੁ-ਚਰਚਿਤ ਮਾਮਲੇ ਵਿੱਚ ਦੋਹਾਂ ਦੇ ਪ੍ਰਸ਼ੰਸਕ ਵੀ ਵੰਡੇ ਹੋਏ ਨਜ਼ਰੀ ਆ ਰਹੇ ਹਨ। ਪਾਲੀਵੁੱਡ ਫਿ...
ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ, ਜਿਸ ‘ਤੇ ਲੱਗੇ ਕਰੋੜਾਂ ਰੁਪਏ

ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ, ਜਿਸ ‘ਤੇ ਲੱਗੇ ਕਰੋੜਾਂ ਰੁਪਏ

enterinment news
Punjabi Film Industry: ਪੰਜਾਬੀ ਸਿਨੇਮਾ ਨੇ ਪਿਛਲੇ ਇੱਕ ਦਹਾਕੇ ਵਿੱਚ ਸਿਰਫ਼ ਕਹਾਣੀਆਂ ਅਤੇ ਕਲਾਕਾਰਾਂ ਦੇ ਪੱਧਰ ’ਤੇ ਹੀ ਤਰੱਕੀ ਨਹੀਂ ਕੀਤੀ, ਸਗੋਂ ਫਿਲਮਾਂ ਦੇ ਬਜਟ ਨੇ ਵੀ ਵੱਡੀ ਛਾਲ ਮਾਰੀ ਹੈ। ਇੱਕ ਸਮਾਂ ਸੀ, ਜਦੋਂ ਪੰਜਾਬੀ ਫਿਲਮਾਂ ਕੁਝ ਕਰੋੜ ਰੁਪਏ ਦੇ ਬਜਟ ਵਿੱਚ ਤਿਆਰ ਹੋ ਜਾਂਦੀਆਂ ਸਨ, ਪਰ ਹੁਣ ਵੱਡੇ ਸਿਤਾਰਿਆਂ, ਵਿਦੇਸ਼ੀ ਲੋਕੇਸ਼ਨਾਂ, VFX, ਐਕਸ਼ਨ ਸੀਕਵੈਂਸ ਅਤੇ ਵੱਡੇ ਪੱਧਰ ਦੀ ਪ੍ਰੋਡਕਸ਼ਨ ਕਾਰਨ ਕਈ ਫਿਲਮਾਂ ਦਾ ਬਜਟ 10 ਤੋਂ 20 ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਅਦਾਕਾਰਾ ਸਰਗੁਣ ਮਹਿਤਾ ਨੇ ਵੀ 2026 ਵਿੱਚ ਪੰਜਾਬੀ ਸਿਨੇਮਾ ਵਿੱਚ ਬਜਟ ਦੇ ਵਧਣ ਦੀ ਗੱਲ ਕਰਦਿਆਂ ਦੱਸਿਆ ਸੀ ਕਿ ਅੱਜ ਪੰਜਾਬੀ ਫਿਲਮਾਂ 6 ਕਰੋੜ ਤੋਂ ਲੈ ਕੇ 30 ਕਰੋੜ ਰੁਪਏ ਤੱਕ ਦੇ ਪੱਧਰ ’ਤੇ ਬਣ ਰਹੀਆਂ ਹਨ। ਪੰਜਾਬੀ ਸਿਨੇਮਾ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ ਚਾਰ ਸਾਹਿਬਜ਼ਾਦੇ ਜੇਕਰ ਭਾਰਤੀ ਪੰਜਾਬੀ ਸਿਨੇਮਾ ਦੀਆਂ ਮਹਿੰਗੀਆਂ ਫਿਲਮਾਂ ਦੀ ਗੱਲ ਕਰੀਏ ਤਾਂ 'ਚਾਰ ਸਾਹਿਬਜ਼ਾਦੇ' ਦਾ ਨਾਂਅ ਸਭ ਤੋਂ ਉੱਪਰ ਆਉਂਦਾ ਹੈ। 2014 ਵਿੱਚ ਰਿਲੀਜ਼ ਹੋਈ ਇਸ ਐਨੀਮੇਸ਼ਨ ਫਿਲਮ ਦਾ ਬਜਟ ਕਰੀਬ 20 ਕਰੋੜ ਰੁਪਏ ਦੱਸਿਆ ਜਾ...
ਇਸ ਕੰਮ ‘ਚ ਵਿਰਾਟ ਕੋਹਲੀ ਨੂੰ ਪਛਾੜ ਕੇ ਅੱਗੇ ਨਿਕਲੇ ਸ਼ਾਹਰੁਖ ਖਾਨ, ਲਿਸਟ ਵਿੱਚ ਕਈ ਹਸਤੀਆਂ ਸ਼ਾਮਿਲ

ਇਸ ਕੰਮ ‘ਚ ਵਿਰਾਟ ਕੋਹਲੀ ਨੂੰ ਪਛਾੜ ਕੇ ਅੱਗੇ ਨਿਕਲੇ ਸ਼ਾਹਰੁਖ ਖਾਨ, ਲਿਸਟ ਵਿੱਚ ਕਈ ਹਸਤੀਆਂ ਸ਼ਾਮਿਲ

enterinment news
Kroll India Celebrity Brand Valuation 2025: ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਉਹ ਕਿਸੇ ਫਿਲਮ ਲਈ ਨਹੀਂ, ਸਗੋਂ Kroll India Celebrity Brand Valuation 2025 ਰੈਂਕਿੰਗ ਲਈ ਸੁਰਖੀਆਂ ਵਿੱਚ ਹਨ। Brand Valuation ਦੇ ਮਾਮਲੇ ਵਿੱਚ 'ਕਿੰਗ ਖਾਨ' ਦੇਸ਼ ਦੇ ਚੋਟੀ ਦੇ ਸੈਲੀਬ੍ਰਿਟੀ ਵਜੋਂ ਉਭਰਿਆ ਹੈ। Kroll India Celebrity Brand Valuation 2025 ਦੀ ਰਿਪੋਰਟ ਦੇ ਅਨੁਸਾਰ ਸ਼ਾਹਰੁਖ ਖਾਨ ਨੇ ਕ੍ਰਿਕਟਰ ਵਿਰਾਟ ਕੋਹਲੀ ਨੂੰ ਪਛਾੜਦੇ ਹੋਏ ਲਗਭਗ 1,691 ਕਰੋੜ ਦੇ ਨਾਲ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ। ਇਸ ਦੌਰਾਨ ਰਣਵੀਰ ਸਿੰਘ ਦੂਜੇ ਸਥਾਨ 'ਤੇ ਰਿਹਾ ਅਤੇ ਵਿਰਾਟ ਕੋਹਲੀ ਤੀਜੇ ਸਥਾਨ 'ਤੇ ਰਿਹਾ। ਰਿਪੋਰਟ ਵਿੱਚ ਰਣਵੀਰ ਸਿੰਘ ਦੀ 162.9 ਮਿਲੀਅਨ ਡਾਲਰ ਦੱਸੀ ਗਈ ਹੈ, ਜੋ ਉਸਨੂੰ ਸ਼ਾਹਰੁਖ ਖਾਨ ਤੋਂ ਸਿਰਫ਼ ਇੱਕ ਸਥਾਨ ਹੇਠਾਂ ਰੱਖਦੀ ਹੈ, ਜਦੋਂ ਕਿ ਵਿਰਾਟ ਕੋਹਲੀ 158.4 ਮਿਲੀਅਨ ਡਾਲਰ ਨਾਲ ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਚੌਥੇ ਅਤੇ ਪੰਜਵੇਂ ਸਥਾਨ ਦੇ ਸੰਬੰਧ ਵਿੱਚ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ, ਜਿਸਨੂੰ ਅਕਸਰ 'ਕ੍ਰਿ...
ਪ੍ਰਦੀਪ ਰਾਵਤ ਦੀਆਂ ਸਭ ਤੋਂ ਖੌਫ਼ਨਾਕ ਵਿਲੇਨ ਭੂਮਿਕਾਵਾਂ, ਜਿਨ੍ਹਾਂ ਨੇ ਦਿਵਾਇਆ ਫਿਲਮਫੇਅਰ ਦਾ ਸਰਵੋਤਮ ਖਲਨਾਇਕ ਪੁਰਸਕਾਰ

ਪ੍ਰਦੀਪ ਰਾਵਤ ਦੀਆਂ ਸਭ ਤੋਂ ਖੌਫ਼ਨਾਕ ਵਿਲੇਨ ਭੂਮਿਕਾਵਾਂ, ਜਿਨ੍ਹਾਂ ਨੇ ਦਿਵਾਇਆ ਫਿਲਮਫੇਅਰ ਦਾ ਸਰਵੋਤਮ ਖਲਨਾਇਕ ਪੁਰਸਕਾਰ

enterinment news
ਹੈਦਰਾਬਾਦ: ਪ੍ਰਸਿੱਧ ਭਾਰਤੀ ਸਿਨੇਮਾ ਅਦਾਕਾਰ ਪ੍ਰਦੀਪ ਰਾਵਤ ਦਾ ਦੇਹਾਂਤ ਹੋ ਗਿਆ ਹੈ। 5 ਅਗਸਤ ਨੂੰ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫਿਲਮ 'ਲਗਾਨ' ਦੇ ਉਨ੍ਹਾਂ ਦੇ ਸਹਿ-ਕਲਾਕਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ। ਪੂਰਾ ਫਿਲਮ ਉਦਯੋਗ ਉਨ੍ਹਾਂ ਦੀ ਮੌਤ 'ਤੇ ਸੋਗ ਮਨਾ ਰਿਹਾ ਹੈ, ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕ ਹੰਝੂਆਂ ਭਰੀਆਂ ਅੱਖਾਂ ਨਾਲ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ। ਲਗਭਗ 150 ਫਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਪ੍ਰਦੀਪ ਹਿੰਦੀ ਅਤੇ ਦੱਖਣੀ ਭਾਰਤੀ ਸਿਨੇਮਾ ਦੋਵਾਂ ਵਿੱਚ ਮਸ਼ਹੂਰ ਸਨ। ਉਨ੍ਹਾਂ ਨੇ ਬੰਗਾਲੀ, ਪੰਜਾਬੀ, ਭੋਜਪੁਰੀ, ਨੇਪਾਲੀ, ਅੰਗਰੇਜ਼ੀ, ਉੜੀਆ ਅਤੇ ਮਰਾਠੀ ਫਿਲਮਾਂ ਵਿੱਚ ਵੀ ਕੰਮ ਕੀਤਾ। ਬਾਲੀਵੁੱਡ ਵਿੱਚ ਉਨ੍ਹਾਂ ਨੂੰ ਆਮਿਰ ਖਾਨ ਦੀਆਂ ਫਿਲਮਾਂ 'ਲਗਾਨ' ਅਤੇ 'ਗਜਨੀ' ਰਾਹੀਂ ਮਹੱਤਵਪੂਰਨ ਪਛਾਣ ਮਿਲੀ। ਪ੍ਰਦੀਪ ਰਾਵਤ ਨੇ ਕਈ ਫਿਲਮਾਂ ਵਿੱਚ ਮੁੱਖ ਅਤੇ ਸਹਾਇਕ ਖਲਨਾਇਕ ਦੋਵੇਂ ਭੂਮਿਕਾਵਾਂ ਨਿਭਾਈਆਂ, ਅਕਸਰ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਡਰਾਇਆ ਹੈ। ਪ੍ਰਦੀਪ ਰਾਵਤ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਪ੍ਰਦੀਪ ਰਾਵਤ ਦਾ ਜਨਮ 21 ਜਨਵਰੀ...
ਰਣਜੀਤ ਬਾਵਾ ਦੇ ਯੂ.ਐਸ ਸ਼ੋਅ ਨੂੰ ਲੈ ਕੇ ਵਿਵਾਦ, ਜਾਰੀ ਹੋਈ ਵਿਸ਼ੇਸ਼ ਐਡਵਾਈਜ਼ਰੀ

ਰਣਜੀਤ ਬਾਵਾ ਦੇ ਯੂ.ਐਸ ਸ਼ੋਅ ਨੂੰ ਲੈ ਕੇ ਵਿਵਾਦ, ਜਾਰੀ ਹੋਈ ਵਿਸ਼ੇਸ਼ ਐਡਵਾਈਜ਼ਰੀ

enterinment news
ਪੰਜਾਬੀ ਸਿਨੇਮਾ ਤੋਂ ਬਾਅਦ ਹੁਣ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵੀ ਮੁਸ਼ਕਿਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਨਾਲ ਜੁੜੀਆਂ ਪ੍ਰਸਥਿਤੀਆਂ ਦਾ ਪ੍ਰਗਟਾਵਾ ਲਖਵਿੰਦਰ ਵਡਾਲੀ ਤੋਂ ਬਾਅਦ ਰਣਜੀਤ ਬਾਵਾ ਦਾ ਵਿਵਾਦਾਂ ਵਿੱਚ ਘਿਰਿਆ ਯੂ.ਐਸ.ਏ ਸ਼ੋਅ ਕਰਵਾ ਰਿਹਾ ਹੈ, ਜਿਸ ਨੂੰ ਲੈ ਕੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ। ਤੇਗ ਦੀ ਪੇਸ਼ਕਾਰੀ ਅਤੇ 'ਪੰਜਾਬ ਬੋਲਦਾ' ਦੇ ਟਾਈਟਲ ਅਧੀਨ ਅਮਰੀਕਾ ਦੇ 12 ਸ਼ਹਿਰਾਂ ਵਿੱਚ ਕੀਤੇ ਜਾਣ ਵਾਲੇ ਇਸ ਸ਼ੋਅ ਦੀ ਲੜੀ ਅਸਮੰਜਸ 'ਚ ਘਿਰ ਚੁੱਕੀ ਹੈ। ਇਨ੍ਹਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਨ ਵਾਲਿਆਂ ਵਿੱਚ ਸ਼ੋਅ ਦੇ ਪ੍ਰਬੰਧਕੀ ਤਾਣੇ-ਬਾਣੇ ਨਾਲ ਜੁੜੀਆਂ ਕੁਝ ਅੰਤਰ-ਰਾਸ਼ਟਰੀ ਪ੍ਰਮੋਟਰ ਧਿਰਾਂ ਸ਼ਾਮਿਲ ਹਨ। ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ,"ਇਹ ਮੁੰਡਾ ਸਿਰਫ਼ ਟੂਰ ਦਿਖਾ ਰਿਹਾ ਹੈ ਅਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਮਾਸੂਮ ਲੋਕ ਆਪਣੀ ਮਿਹਨਤ ਦੀ ਕਮਾਈ ਇਸਨੂੰ ਦੇ ਦਿੰਦੇ ਹਨ ਪਰ ਟੂਰ ਕਦੇ ਨਹੀਂ ਹੁੰਦਾ। ਇਹ ਕਲਾਕਾਰ ਚੰਗਾ ਨਹੀਂ ਹੈ ਕਿਉਂਕਿ ਇਹ ਗਲਤ ਵਿਅਕਤੀ ਨਾਲ ਜੁੜਿਆ ਹੋਇਆ ਹੈ। ਇਸ ਬੰਦੇ ਤੋਂ ਟਿਕਟ ਨਾ ਖਰੀਦੋ ਅਤੇ ਨਾ ਹੀ ਸ਼ੋਅ ਬੁੱਕ ਕਰੋ...
Dastaar Collection: ‘ਦਸਤਾਰ’ ਨੇ ਬਾਕਸ ਆਫਿਸ ਉਤੇ ਕੀਤੀ ਠੰਡੀ ਸ਼ੁਰੂਆਤ, ਜਾਣੋ ਪਹਿਲੇ ਦਿਨ ਦੀ ਕਮਾਈ

Dastaar Collection: ‘ਦਸਤਾਰ’ ਨੇ ਬਾਕਸ ਆਫਿਸ ਉਤੇ ਕੀਤੀ ਠੰਡੀ ਸ਼ੁਰੂਆਤ, ਜਾਣੋ ਪਹਿਲੇ ਦਿਨ ਦੀ ਕਮਾਈ

enterinment news
Dastaar Box Office Collection: ਪੰਜਾਬੀ ਸਿਨੇਮਾ ਲਈ ਬਣੀ 'ਦਸਤਾਰ' ਸਾਲ 2026 ਦੀਆਂ ਬਹੁ-ਉਡੀਕਵਾਨ ਫਿਲਮਾਂ ਵਿੱਚ ਸ਼ਾਮਿਲ ਰਹੀ ਹੈ, ਜਿਸ ਦੀ ਬਾਕਸ ਆਫਿਸ 'ਤੇ ਓਪਨਿੰਗ ਬੇਹੱਦ ਠੰਡੀ ਰਹੀ ਹੈ, ਜੋ ਸ਼ੁਰੂਆਤੀ ਕਾਰੋਬਾਰੀ ਰੁਝਾਨਾਂ ਅਧੀਨ ਤਰਸੇਮ ਜੱਸੜ ਦੀਆਂ ਹਾਲੀਆਂ ਰਿਲੀਜ਼ ਫਿਲਮਾਂ ਦੇ ਰਿਕਾਰਡ ਨੂੰ ਵੀ ਬੀਟ ਨਹੀਂ ਕਰ ਸਕੀ। ਹਿੰਮਤ, ਕੁਰਬਾਨੀ ਅਤੇ ਪੰਜਾਬ ਦੀ ਸ਼ਾਨ ਨੂੰ ਦਰਸਾਉਣ ਦਾ ਦਾਅਵਾ ਕਰਦੀ ਹੈ ਉਕਤ ਭਾਵਪੂਰਨ ਫਿਲਮ, ਜਿਸ ਦਾ ਲੇਖਣ ਧੀਰਜ ਕੇਦਾਰਨਾਥ ਰਤਨ ਅਤੇ ਮਨੀਲਾ ਰਤਨ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਅਜੌਕੇ ਦੌਰ ਦੇ ਮੋਹਰੀ ਕਤਾਰ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਪਹਿਲੀ ਵਾਰ ਤਰਸੇਮ ਜੱਸੜ ਦੀ ਕਿਸੇ ਫਿਲਮ ਦਾ ਬਤੌਰ ਨਿਰਦੇਸ਼ਕ ਹਿੱਸਾ ਬਣਾਏ ਗਏ ਹਨ। ਪਹਿਲੇ ਦਿਨ ਦੀ ਕਮਾਈ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਵੱਡੇ ਪੱਧਰ ਦੁਨੀਆਂ ਭਰ ਵਿੱਚ ਪ੍ਰਦਸ਼ਿਤ ਕੀਤੀ ਗਈ ਹੈ ਉਕਤ ਸ਼ਾਨਦਾਰ ਫਿਲਮ, ਜਿਸ ਦੇ ਟਿਕਟ ਖਿੜਕੀ ਅੰਕੜਿਆਂ ਦੀ ਗੱਲ ਕਰੀਏ ਤਾਂ ਉਕਤ ਫਿਲਮ ਪਹਿਲੇ ਦਿਨ ਭਾਰਤ ਭਰ 'ਚ ਮਹਿਜ਼ 21 ਲੱਖ ਰੁਪਏ ...
ਮਸ਼ਹੂਰ ਟੀਵੀ ਅਦਾਕਾਰ ਹੋਇਆ ਗ੍ਰਿਫ਼ਤਾਰ, 16 ਸਾਲਾ ਲੜਕੀ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ

ਮਸ਼ਹੂਰ ਟੀਵੀ ਅਦਾਕਾਰ ਹੋਇਆ ਗ੍ਰਿਫ਼ਤਾਰ, 16 ਸਾਲਾ ਲੜਕੀ ਨੂੰ ਪਰੇਸ਼ਾਨ ਕਰਨ ਦਾ ਇਲਜ਼ਾਮ

enterinment news
ਮੁੰਬਈ: ਅਦਾਕਾਰ ਰੋਹਿਤ ਚੰਦੇਲ, ਜੋ ਮੁੱਖ ਤੌਰ 'ਤੇ ਟੈਲੀਵਿਜ਼ਨ ਵਿੱਚ ਕੰਮ ਕਰਦਾ ਹੈ, ਉਸਨੂੰ ਘਾਟਕੋਪਰ ਪੁਲਿਸ ਨੇ ਮੁੰਬਈ ਦੇ ਇੱਕ ਪੂਰਬੀ ਉਪਨਗਰ ਵਿੱਚ ਇੱਕ 16 ਸਾਲਾ ਲੜਕੀ ਦਾ ਪਿੱਛਾ ਕਰਨ, ਤੰਗ ਕਰਨ ਅਤੇ ਹਮਲਾ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅਦਾਕਾਰ 'ਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (POCSO) ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਦੇ ਅਨੁਸਾਰ ਅਦਾਕਾਰ, ਜੋ ਕਿ ਇੱਕ ਪੂਰਬੀ ਉਪਨਗਰ ਦਾ ਨਿਵਾਸੀ ਹੈ, ਉਸਨੇ ਕਥਿਤ ਤੌਰ 'ਤੇ ਆਪਣੇ ਨੰਬਰ ਦੇ ਨਾਲ-ਨਾਲ ਕਈ ਹੋਰ ਨੰਬਰਾਂ ਤੋਂ ਨਾਬਾਲਗ ਨੂੰ ਉਸਦੇ ਮੋਬਾਈਲ ਫੋਨ 'ਤੇ ਵਾਰ-ਵਾਰ ਕਾਲ ਕੀਤਾ ਸੀ, ਕਥਿਤ ਤੌਰ 'ਤੇ ਉਸਨੂੰ ਪਰੇਸ਼ਾਨ ਕੀਤਾ। ਸ਼ਿਕਾਇਤ ਵਿੱਚ ਅੱਗੇ ਇਲਜ਼ਾਮ ਲਗਾਇਆ ਗਿਆ ਹੈ ਕਿ 5 ਜੁਲਾਈ ਨੂੰ ਉਸਨੇ ਉਸਦੀ ਰਿਹਾਇਸ਼ੀ ਇਮਾਰਤ ਦੇ ਨੇੜੇ ਲੜਕੀ ਦਾ ਸਾਹਮਣਾ ਕੀਤਾ, ਉਸਦਾ ਪਿੱਛਾ ਕੀਤਾ, ਝਗੜਾ ਕੀਤਾ, ਉਸ ਨਾਲ ਬਦਸਲੂਕੀ ਕੀਤੀ ਅਤੇ ਆਪਣੇ ਹੱਥਾਂ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੇ ਉਸ 'ਤੇ BNS ਦੀ ਧਾਰਾ 78, 115 (2) 352 ਅਤੇ POCSO ਐਕਟ ਦੀ ਧਾਰਾ 12 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਅ...