Shadow

enterinment news

‘ਰੱਬ ਦਾ ਰੇਡਿਓ 3’ ਤੋਂ ਬਾਅਦ ਹੁਣ ਇਸ ਫਿਲਮ ਦਾ ਹਿੱਸਾ ਬਣਿਆ ਇਹ ਅਦਾਕਾਰ

‘ਰੱਬ ਦਾ ਰੇਡਿਓ 3’ ਤੋਂ ਬਾਅਦ ਹੁਣ ਇਸ ਫਿਲਮ ਦਾ ਹਿੱਸਾ ਬਣਿਆ ਇਹ ਅਦਾਕਾਰ

enterinment news
ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫ਼ਿਲਮ 'ਰੱਬ ਦਾ ਰੇਡਿਓ 3' ਨਾਲ ਚਰਚਾ ਦਾ ਕੇਂਦਰ ਬਣੇ ਅਦਾਕਾਰ ਜੱਸੀ ਜਸਪ੍ਰੀਤ ਨੂੰ ਆਨ ਫਲੋਰ ਪੜਾਅ ਦਾ ਹਿੱਸਾ ਬਣੀ ਪੰਜਾਬੀ ਫ਼ਿਲਮ 'ਟੁੱਟ ਪੈਣੀ ਇੰਗਲਿਸ਼ ਨੇ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ। ਇਸ ਫ਼ਿਲਮ ਵਿੱਚ ਅਦਾਕਾਰ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੰਦੇ ਨਜ਼ਰ ਆਉਣਗੇ। 'ਆਈਫ਼ਲ ਸਟੂਡਿਓਜ਼ ਐਲ.ਐਲ.ਪੀ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਲੇਖਕ ਜੱਸ ਗਰੇਵਾਲ ਕਰ ਰਹੇ ਹਨ, ਜੋ ਪੰਜਾਬੀ ਸਿਨੇਮਾਂ ਦੇ ਸਿਰਮੌਰ ਅਤੇ ਅਲੱਗ ਕਹਾਣੀਕਾਰ ਦੇ ਤੌਰ 'ਤੇ ਅੱਜ ਕੱਲ ਆਪਣਾ ਸ਼ੁਮਾਰ ਕਰਵਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਖਿੱਚ ਦਾ ਕੇਂਦਰ ਬਣੀ ਇਸ ਫ਼ਿਲਮ ਦਾ ਨਿਰਦੇਸ਼ਨ ਵਰਿੰਦਰ ਸ਼ਰਮਾ ਕਰ ਰਹੇ ਹਨ। ਉਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਸਿੰਮੀ ਚਾਹਲ, ਮੈਂਡੀ ਤੱਖੜ੍ਹ, ਸਤਵਿੰਦਰ ਸਿੰਘ, ਅਮੂ ਜੋਤ, ਪ੍ਰਕਾਸ਼ ਗਾਧੂ, ਗੁਰਪ੍ਰੀਤ ਕੌਰ ਭੰਗੂ ਸ਼ਾਮਲ ਹਨ। ਇਨ੍ਹਾਂ ਕਲਾਕਾਰਾਂ ਨਾਲ ਅਦਾਕਾਰ ਜੱਸੀ ਜਸਪ੍ਰੀਤ ਬੇਹੱਦ ਖਾਸ ਅਤੇ ਚੁਣੌਤੀਪੂਰਨ ਰੋਲ ਨਾਲ ਦਰਸ਼ਕਾਂ ਸਨਮੁੱਖ ਹੋਣਗੇ। ਆਪਣੀ...
Asha Bhosle Funeral: ਪੰਜ ਤੱਤਾਂ ਵਿੱਚ ਵਿਲੀਨ ਹੋਏ ਆਸ਼ਾ ਭੋਸਲੇ, ਹੰਝੂਆਂ ਨਾਲ ਦਿੱਤੀ ਵਿਦਾਈ

Asha Bhosle Funeral: ਪੰਜ ਤੱਤਾਂ ਵਿੱਚ ਵਿਲੀਨ ਹੋਏ ਆਸ਼ਾ ਭੋਸਲੇ, ਹੰਝੂਆਂ ਨਾਲ ਦਿੱਤੀ ਵਿਦਾਈ

enterinment news
ਮੁੰਬਈ: ਸੁਰ ਦੀ ਅਮਰ ਆਵਾਜ਼ ਆਸ਼ਾ ਭੋਸਲੇ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ। ਆਸ਼ਾ ਭੋਸਲੇ ਦੇ ਪੁੱਤਰ, ਆਨੰਦ ਭੋਸਲੇ ਨੇ ਸਿਵੇ ਨੂੰ ਅੱਗ ਲਗਾਈ। ਆਸ਼ਾ ਤਾਈ ਦੀ ਗੂੰਜ ਇਸ ਸੰਸਾਰ ਵਿੱਚ ਹਮੇਸ਼ਾ ਲਈ ਕਾਇਮ ਰਹੇਗੀ। ਗਾਇਕਾ ਆਸ਼ਾ ਭੋਸਲੇ ਦਾ ਅੰਤਿਮ ਸਸਕਾਰ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਮਹਾਰਾਸ਼ਟਰ ਪੁਲਿਸ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਪੇਸ਼ ਕੀਤਾ। ਬਾਲੀਵੁੱਡ ਗਾਇਕਾਂ ਨੇ ਉਨ੍ਹਾਂ ਦਾ ਗੀਤ "ਅਭੀ ਨਾ ਜਾਓ ਛੋੜਕਰ..." ਗਾ ਕੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਸੋਮਵਾਰ ਸਵੇਰੇ, ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਮੁੰਬਈ ਸਥਿਤ ਨਿਵਾਸ ਸਥਾਨ, ਕਾਸਾ ਗ੍ਰਾਂਡੇ ਵਿਖੇ ਰੱਖਿਆ ਗਿਆ। ਤਿਰੰਗੇ ਵਿੱਚ ਲਪੇਟ ਕੇ ਉਨ੍ਹਾਂ ਨੂੰ ਰਸਮੀ ਸਲਾਮੀ ਦਿੱਤੀ ਗਈ। ਉਨ੍ਹਾਂ ਦਾ ਐਤਵਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 92 ਸਾਲ ਦੀ ਸੀ। 82 ਸਾਲਾਂ ਦੇ ਗਾਇਕੀ ਕਰੀਅਰ ਦੌਰਾਨ, ਆਸ਼ਾ ਭੋਸਲੇ ਨੇ 100 ਤੋਂ ਵੱਧ ਪੁਰਸਕਾਰ ਜਿੱਤੇ, ਜਿਨ੍ਹਾਂ ਵਿੱਚ ਨੌਂ ਫਿਲਮਫੇਅਰ ਸ਼ਾਮਲ ਹਨ। ਉਨ੍ਹਾਂ ਨੂੰ ਦੇਸ਼ ਦੇ ਦੂਜੇ ਸਭ ਤੋਂ ਉੱ...
ਨੀਰੂ ਬਾਜਵਾ ਦੀ ਨਵੀਂ ਫ਼ਿਲਮ ਨਾਲ ਚਰਚਾ ‘ਚ ਇਹ ਉਭਰਦੀ ਅਦਾਕਾਰਾ, ਮਹੱਤਵਪੂਰਨ ਰੋਲ ‘ਚ ਆਵੇਗੀ ਨਜ਼ਰ

ਨੀਰੂ ਬਾਜਵਾ ਦੀ ਨਵੀਂ ਫ਼ਿਲਮ ਨਾਲ ਚਰਚਾ ‘ਚ ਇਹ ਉਭਰਦੀ ਅਦਾਕਾਰਾ, ਮਹੱਤਵਪੂਰਨ ਰੋਲ ‘ਚ ਆਵੇਗੀ ਨਜ਼ਰ

enterinment news
ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ। ਅਦਾਕਾਰਾ ਤਾਨੀਆ ਮਹਾਜਨ, ਜੋ ਨੀਰੂ ਬਾਜਵਾ ਦੀ ਨਵੀਂ ਫ਼ਿਲਮ 'ਜਵਾਕ' ਨੂੰ ਲੈ ਕੇ ਇੰਨੀ ਦਿਨੀ ਮੁੜ ਚਰਚਾ ਦਾ ਕੇਂਦਰ -ਬਿੰਦੂ ਬਣੀ ਹੋਈ ਹੈ। ਜਿਸ ਵੱਲੋ ਇਸ ਅਰਥ-ਭਰਪੂਰ ਫ਼ਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਤਾਨੀਆ ਮਹਾਜਨ ਹਾਲ ਹੀ ਦੇ ਸਮੇਂ ਵਿਚ ਸਾਹਮਣੇ ਆਈਆ ਕੁਝ ਹੋਰ ਬੇਹਤਰੀਣ ਪੰਜਾਬੀ ਫਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ ਇਹ ਹੋਣਹਾਰ ਅਦਾਕਾਰਾ। ਜਿਸ ਵਿਚ 'ਬੇਬੇ ਮੈਂ ਬਦਮਾਸ਼ ਬਣੂੰਗਾ','ਸਰਬਾਲਾ ਜੀ', ਇਕ ਕੁੜੀ', 'ਬੂਹੇ ਬਾਰੀਆ' , 'ਕਣਕਾਂ ਦੇ ਉਹਲੇ', ਅਰਦਾਸ ਸਰਬੱਤ ਦੇ ਭਲੇ ਦੀ, ਫੁਲ ਮੂਨ ਆਦਿ ਵੀ ਸ਼ਾਮਿਲ ਰਹੀਆ ਹਨ। ਜਿਸ ਦੀ ਨੀਰੂ ਬਾਜਵਾ ਅਤੇ ਉਨਾਂ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਅਧੀਨ ਕੀਤੀ ਉਕਤ ਦੂਜੀ ਫ਼ਿਲਮ ਹੋਵੇਗੀ। ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਵੀ ਚਰਚਿਤ ਚਿਹਰੇ ਵਜੋ ਭੱਲ ਸਥਾਪਿਤ ਕਰ ਚੁੱਕੀ ਹੈ। ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ, ਜਿਸ ਦੀਆਂ ਉਕਤ ਫਿਲਮਾਂ ਵਿਚ ਨਿਭਾਈਆਂ ਚੈਲੇ...
ਨਵੇਂ ਅੰਦਾਜ਼ ਨਾਲ ਦਰਸ਼ਕਾਂ ਸਨਮੁੱਖ ਹੋਵੇਗੀ ਹਿਮਾਸ਼ੀ ਖੁਰਾਣਾ, ਫ਼ਿਲਮ ਦੀ ਝਲਕ ਰਿਵੀਲ

ਨਵੇਂ ਅੰਦਾਜ਼ ਨਾਲ ਦਰਸ਼ਕਾਂ ਸਨਮੁੱਖ ਹੋਵੇਗੀ ਹਿਮਾਸ਼ੀ ਖੁਰਾਣਾ, ਫ਼ਿਲਮ ਦੀ ਝਲਕ ਰਿਵੀਲ

enterinment news
ਚੰਡੀਗੜ੍ਹ: ਪੰਜਾਬੀ ਸਿਨੇਮਾ, ਛੋਟੇ ਪਰਦੇ ਜਾਂ ਫਿਰ ਮਿਊਜ਼ਿਕ ਵੀਡੀਓ ਦੀ ਦੁਨੀਆ ਹੋਵੇ, ਹਰ ਇੱਕ ਖਿੱਤੇ ਵਿੱਚ ਆਪਣੀ ਬੇਹਤਰੀਣ ਅਦਾਕਾਰੀ ਦਾ ਪ੍ਰਗਟਾਵਾ ਕਰਵਾਉਣ ਵਿੱਚ ਸਫ਼ਲ ਰਹੀ ਅਦਾਕਾਰਾ ਹਿਮਾਸ਼ੀ ਖੁਰਾਣਾ ਇੱਕ ਵਾਰ ਫਿਰ ਆਪਣੇ ਨਵੇਂ ਡਿਜੀਟਲ ਪ੍ਰੋਜੈਕਟ 'ਮਾਈ ਨੇਮ ਇਜ ਏਕੇ 74' ਨੂੰ ਲੈ ਕੇ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ। ਇਸ ਫ਼ਿਲਮ ਦਾ ਫ਼ਸਟ ਲੁੱਕ ਅੱਜ ਰਿਵੀਲ ਕਰ ਦਿੱਤਾ ਗਿਆ ਹੈ। 'ਸਾਗਾ ਸਟੂਡਿਓਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਨੂੰ ਸ਼ਸ਼ੀ ਭਾਰਦਵਜ ਅਤੇ ਸ਼ਵੇਤਾ ਵਰਿੰਦਰ ਪਵਾਰ ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਸਨਸਨੀਖੇਜ ਅਤੇ ਥ੍ਰਿਲ ਭਰਪੂਰ ਤਾਣੇ ਬਾਣੇ 'ਚ ਬੁਣੀ ਇਸ ਫ਼ਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਜੀ.ਐਸ ਛਾਬੜਾ ਵੱਲੋਂ ਕੀਤਾ ਗਿਆ ਹੈ, ਜੋ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਸਫ਼ਲ ਅਤੇ ਮੋਹਰੀ ਕਤਾਰ ਫ਼ਿਲਮਕਾਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾ ਰਹੇ ਹਨ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਡਿਜੀਟਲ ਫ਼ਿਲਮ ਦਾ ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਚੰਦਨ ਪ੍ਰਭਾਕਰ ਵੀ ਖਾਸ ਆਕਰਸ਼ਨ ਹੋਣਗੇ, ਜੋ ਹਿਮ...
ਬੰਗਾਲੀ ਅਤੇ ਤੇਲਗੂ ਫਿਲਮਾਂ ਤੋਂ ਬਾਅਦ ਹੁਣ ਪਾਲੀਵੁੱਡ ਵਿਹੜੇ ਦਸਤਕ ਦੇਣ ਲਈ ਤਿਆਰ ਇਹ ਅਦਾਕਾਰਾ, ਵੈੱਬ ਸੀਰੀਜ਼ ‘ਚ ਆਏਗੀ ਨਜ਼ਰ

ਬੰਗਾਲੀ ਅਤੇ ਤੇਲਗੂ ਫਿਲਮਾਂ ਤੋਂ ਬਾਅਦ ਹੁਣ ਪਾਲੀਵੁੱਡ ਵਿਹੜੇ ਦਸਤਕ ਦੇਣ ਲਈ ਤਿਆਰ ਇਹ ਅਦਾਕਾਰਾ, ਵੈੱਬ ਸੀਰੀਜ਼ ‘ਚ ਆਏਗੀ ਨਜ਼ਰ

enterinment news
ਚੰਡੀਗੜ੍ਹ: ਬਾਲੀਵੁੱਡ ਦੇ ਨਾਲ ਬੰਗਾਲੀ ਅਤੇ ਤੇਲਗੂ ਸਿਨੇਮਾ ਦਾ ਬਹੁ-ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਅਨੁਸਮ੍ਰਿਤੀ ਸਰਕਾਰ ਹੁਣ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਸ਼ਾਨਦਾਰ ਮੌਜ਼ੂਦਗੀ ਦਰਜ਼ ਕਰਵਾਉਣ ਲਈ ਤਿਆਰ ਹੈ। ਅਦਾਕਾਰਾ ਵੱਲੋਂ ਇਸ ਦਿਸ਼ਾ ਵਿੱਚ ਵਧਾਏ ਜਾ ਚੁੱਕੇ ਕਦਮਾਂ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਆਉਣ ਵਾਲੀ ਵੈੱਬ ਸੀਰੀਜ਼ 'ਕਸਬਾ ਸਿੰਘਾਈ ਖੇੜੀ' ਹੈ, ਜੋ 16 ਅਪ੍ਰੈਲ ਨੂੰ ਓਟੀਟੀ 'ਤੇ ਸਟ੍ਰੀਮ ਹੋਣ ਜਾ ਰਹੀ ਹੈ। 'ਕੇਬਲਵਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਸੀਰੀਜ਼ 'ਬਲੈਕ ਹੋਲ ਸਟੂਡਿਓਜ਼' ਦੀ ਇਨ ਹਾਊਸ ਐਸੋਸੀਏਸ਼ਨ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਹੈ। ਇਸਦਾ ਨਿਰਮਾਣ ਧਰਮਵੀਰ ਧਾਂਦੀ ਅਤੇ ਗੁਲੂ ਬਰਾੜ ਵੱਲੋਂ ਕੀਤਾ ਗਿਆ ਹੈ। ਸਨਸਨੀਖੇਜ ਕਹਾਣੀ-ਸਾਰ ਅਧਾਰਿਤ ਬਣਾਈ ਗਈ ਇਸ ਫ਼ਿਲਮ ਦਾ ਖਾਸ ਆਕਰਸ਼ਨ ਮਸ਼ਹੂਰ ਟੀ.ਵੀ ਅਦਾਕਾਰ ਵਿਸ਼ਾਲ ਅਦਿਤਿਆ ਸਿੰਘ ਹੋਣਗੇ, ਜਿਨ੍ਹਾਂ ਦੇ ਅੋਪੋਜਿਟ ਅਦਾਕਾਰਾ ਅਨੁਸਮ੍ਰਿਤੀ ਸਰਕਾਰ ਲੀਡ ਰੋਲ ਨੂੰ ਅੰਜ਼ਾਮ ਦਿੰਦੀ ਨਜ਼ਰ ਆਵੇਗੀ। ਅਦਾਕਾਰਾ ਇਸ ਥ੍ਰਿਲਰ ਫਿਲਮ ਵਿੱਚ ਨਿੰਮੀ ਨਾਮ ਦੀ ਪੰਜਾਬੀ ਲੜਕੀ ਦਾ ਰੋਲ ਪਲੇ ਕਰਨ ਜਾ ਰਹੀ ਹੈ। ਮੂਲ ਰੂਪ ਵਿੱਚ ਕੋਲਕਾਤਾ ਦੇ ਪੱਛਮੀ ...
ਮਰਹੂਮ ਰਾਜਵੀਰ ਜਵੰਦਾ ਦੇ ਆਖ਼ਰੀ ਗੀਤ ਦੀ ਝਲਕ ਆਈ ਸਾਹਮਣੇ, ਜਲਦ ਹੋਵੇਗਾ ਰਿਲੀਜ਼

ਮਰਹੂਮ ਰਾਜਵੀਰ ਜਵੰਦਾ ਦੇ ਆਖ਼ਰੀ ਗੀਤ ਦੀ ਝਲਕ ਆਈ ਸਾਹਮਣੇ, ਜਲਦ ਹੋਵੇਗਾ ਰਿਲੀਜ਼

enterinment news
ਚੰਡੀਗੜ੍ਹ: ਪੰਜਾਬੀ ਗਾਇਕੀ ਜਗਤ ਦੇ ਚਮਕਦੇ ਸਿਤਾਰੇ ਵਜੋਂ ਆਪਣਾ ਸ਼ੁਮਾਰ ਕਰਵਾ ਚੁੱਕੇ ਮਰਹੂਮ ਗਾਇਕ ਰਾਜਵੀਰ ਜਵੰਦਾ ਵੱਲੋਂ ਜੀਵਨ ਦੇ ਆਖ਼ਰੀ ਪੜ੍ਹਾਅ ਦੌਰਾਨ ਇੱਕ ਗੀਤ ਰਿਕਾਰਡ ਕੀਤਾ ਗਿਆ ਸੀ, ਜਿਸ ਨੂੰ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਨਾਮ 'ਬਾਬਲ ਦੇ ਦੇਸ਼' ਹੈ। ਇਸ ਗੀਤ ਦੀ ਪਹਿਲੀ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ। 'ਬਾਬਲ ਦੇ ਦੇਸ਼' ਗੀਤ ਦਾ ਗਾਇਕ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਅਰਸ਼ਵਿੰਦਰ ਜਵੰਦਾ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਭਾਵਪੂਰਨ ਗੀਤ ਨੂੰ ਮਰਹੂਮ ਰਾਜਵੀਰ ਜਵੰਦਾ ਵੱਲੋਂ ਬਹੁਤ ਹੀ ਖੂਬਸੂਰਤ ਅਤੇ ਪ੍ਰਭਾਵੀ ਅੰਦਾਜ਼ ਵਿੱਚ ਗਾਇਆ ਗਿਆ ਹੈ, ਜੋ ਸੁਣਨ ਅਤੇ ਦੇਖਣ ਵਾਲਿਆ ਨੂੰ ਝੰਜੋੜ ਕੇ ਰੱਖ ਦੇਵੇਗਾ। ਪਿਓ ਅਤੇ ਧੀ ਵਿਚਕਾਰ ਭਾਵਨਾਤਮਕ ਰਿਸ਼ਤਿਆਂ ਦੀ ਤਰਜ਼ਮਾਨੀ ਕਰਦੇ ਇਸ ਗੀਤ ਦੇ ਬੋਲ ਗੀਤਕਾਰ ਕੱਟੂ ਵਾਲਾ ਭੁੱਲਰ ਨੇ ਲਿਖੇ ਹਨ ਜਦਕਿ ਇਸ ਦਾ ਮਨ ਨੂੰ ਛੂਹ ਲੈਣ ਵਾਲਾ ਸੰਗੀਤ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ। ਸੰਗ਼ੀਤਕ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਅਤੇ ਵੱਡੇ ਪੱਧਰ 'ਤੇ ਸੰਗ਼ੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗੀਤ ਨੂੰ...
ਨਵਾਂ ਰਿਕਾਰਡ ਬਣਾਉਣ ਲਈ ਤਿਆਰ ਨਿਰਦੇਸ਼ਕ ਸਮੀਪ ਕੰਗ, ਲਗਾਤਾਰ 5 ਫਿਲਮਾਂ ਕਰਨਗੇ ਦਰਸ਼ਕਾਂ ਸਨਮੁੱਖ

ਨਵਾਂ ਰਿਕਾਰਡ ਬਣਾਉਣ ਲਈ ਤਿਆਰ ਨਿਰਦੇਸ਼ਕ ਸਮੀਪ ਕੰਗ, ਲਗਾਤਾਰ 5 ਫਿਲਮਾਂ ਕਰਨਗੇ ਦਰਸ਼ਕਾਂ ਸਨਮੁੱਖ

enterinment news
ਚੰਡੀਗੜ੍ਹ: ਪੰਜਾਬੀ ਫ਼ਿਲਮ ਉਦਯੋਗ ਵਿੱਚ ਬਤੌਰ ਨਿਰਦੇਸ਼ਕ ਦੋ ਦਹਾਕਿਆਂ ਦਾ ਸਫ਼ਰ ਸਫਲਤਾਪੂਰਵਕ ਤੈਅ ਕਰ ਚੁੱਕੇ ਸਮੀਪ ਕੰਗ ਸਾਲ 2026 'ਚ ਇੱਕ ਹੋਰ ਨਵਾਂ ਰਿਕਾਰਡ ਬਣਾਉਂਦਿਆਂ ਪੰਜ ਪੰਜਾਬੀ ਫਿਲਮਾਂ ਬੈਕ-ਟੂ-ਬੈਕ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਆਓ ਇਨ੍ਹਾਂ ਫਿਲਮਾਂ ਦੇ ਨਾਵਾਂ ਅਤੇ ਪਹਿਲੂਆਂ ਵੱਲ ਇੱਕ ਝਾਤ ਮਾਰਦੇ ਹਾਂ:- ਸਮੀਪ ਕੰਗ ਦੀਆਂ ਆਉਣ ਵਾਲੀਆਂ ਫਿਲਮਾਂ ਕੈਰੀ ਆਨ ਜੱਟਾ 4: 'ਹੰਬਲ ਮੋਸ਼ਨ ਪਿਕਚਰਸ ਐਫ.ਜੈਡ.ਸੀ.ਓ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਵੱਲੋਂ ਸੰਭਾਲੀ ਗਈ ਹੈ। ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵੱਲੋਂ ਬਣਾਈ ਗਈ ਇਹ ਫ਼ਿਲਮ ਸਮੀਪ ਕੰਗ ਦੇ ਨਿਰਦੇਸ਼ਕ ਵਜੋਂ ਇਸ ਸਾਲ ਰਿਲੀਜ਼ ਹੋਣ ਵਾਲੀ ਦੂਜੀ ਫ਼ਿਲਮ ਹੋਵੇਗੀ, ਜੋ ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਈ 'ਵਿਆਹ ਕਰਤਾਰੇ ਦਾ' ਵੀ ਦਰਸ਼ਕਾਂ ਸਨਮੁੱਖ ਕਰ ਚੁੱਕੇ ਹਨ। ਕੈਰੀ ਆਨ ਜੱਟੀਏ: 'ਪਨੋਰਮਾ ਸਟੂਡਿਓਜ਼ ਅਤੇ ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਇ...
‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਮੁੜ ਦਿਲਜੀਤ ਦੁਸਾਂਝ ਦੀ ਫ਼ਿਲਮ ਲਈ ਇਕੱਠੇ ਹੋਏ ਬਾਲੀਵੁੱਡ ਦੇ ਇਹ 2 ਮਸ਼ਹੂਰ ਚਿਹਰੇ

‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਮੁੜ ਦਿਲਜੀਤ ਦੁਸਾਂਝ ਦੀ ਫ਼ਿਲਮ ਲਈ ਇਕੱਠੇ ਹੋਏ ਬਾਲੀਵੁੱਡ ਦੇ ਇਹ 2 ਮਸ਼ਹੂਰ ਚਿਹਰੇ

enterinment news
ਫਰੀਦਕੋਟ: ਸਾਲ 2024 ਵਿੱਚ ਸਾਹਮਣੇ ਆਈ ਨੈੱਟਫਲਿਕਸ ਫ਼ਿਲਮ 'ਅਮਰ ਸਿੰਘ ਚਮਕੀਲਾ' ਨੇ ਕਾਫ਼ੀ ਸਫ਼ਲਤਾ ਹਾਸਿਲ ਕੀਤੀ ਸੀ। ਇਸ ਫਿਲਮ ਦੇ ਗੀਤ ਅਤੇ ਸੰਗ਼ੀਤ ਪੱਖਾਂ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੀਆਂ ਦੋ ਦਿੱਗਜ ਸ਼ਖਸ਼ੀਅਤਾਂ ਏ.ਆਰ ਰਹਿਮਾਨ ਅਤੇ ਇਰਸ਼ਾਦ ਕਾਮਿਲ ਵੱਲੋ ਅਹਿਮ ਭੂਮਿਕਾ ਨਿਭਾਈ ਗਈ ਸੀ। ਇਹ ਦੋਨੋਂ ਹੁਣ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਅਤੇ ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਉਂਗਾ' ਦਾ ਅਹਿਮ ਹਿੱਸਾ ਬਣ ਗਏ ਹਨ। ਇਨ੍ਹਾਂ ਦੋਨਾਂ ਦੀ ਸੰਗ਼ੀਤਕ ਸਿਰਜਣਾ ਦਾ ਅਹਿਸਾਸ ਕਰਵਾਉਂਦੀ ਇਹ ਫ਼ਿਲਮ ਜਲਦ ਵਿਸ਼ਵ-ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਐਪਲਾਜ਼ ਐਂਟਰਟੇਨਮੈਂਟ ਅਤੇ ਵਿੰਡੋ ਸੀਟ ਫਿਲਮਜ਼' ਦੁਆਰਾ ਨਿਰਮਿਤ ਇਸ ਫ਼ਿਲਮ ਦਾ ਸੰਗ਼ੀਤ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਸੰਗ਼ੀਤਕ ਕੰਪਨੀ 'ਟਿਪਸ' ਵੱਲੋਂ ਅਧਿਕਾਰਿਤ ਅਤੇ ਵੱਡੇ ਪੱਧਰ 'ਤੇ ਜਾਰੀ ਕੀਤਾ ਜਾ ਰਿਹਾ ਹੈ। ਨਿਰਮਾਤਾ ਸਮੀਰ ਨਾਇਰ, ਦੀਪਕ ਸਹਿਗਲ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਲਈ ਨਿਰਦੇਸ਼ਕ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੁਸਾਂਝ, ਗੀਤਕਾਰ ਇਰਸ਼ਾਦ ਕਾਮਿਲ ਅਤੇ ਸੰਗ਼ੀਤਕਾਰ ਏ.ਆਰ ਰਹਿਮਾਨ ਦੂਜੀ ਵਾਰ...
ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਨ ਲਈ ਤਿਆਰ ਅਰਬਾਜ ਖਾਨ, ਜਲਦ ਹੋਵੇਗਾ ਐਲਾਨ

ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਨ ਲਈ ਤਿਆਰ ਅਰਬਾਜ ਖਾਨ, ਜਲਦ ਹੋਵੇਗਾ ਐਲਾਨ

enterinment news
ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਨਾਲ-ਨਾਲ ਅੱਜ ਕੱਲ੍ਹ ਐਂਟਰਟੇਨਮੈਂਟ ਸ਼ੋਅਜ਼ ਦਾ ਬਹੁ-ਪ੍ਰਭਾਵੀ ਹਿੱਸਾ ਬਣੇ ਬਾਲੀਵੁੱਡ ਅਦਾਕਾਰ ਅਰਬਾਜ ਖਾਨ ਜਲਦ ਹੀ ਇੱਕ ਵਿਸ਼ੇਸ਼ ਅਤੇ ਪੰਜਾਬੀ ਸੈਲੀਬ੍ਰਿਟੀ ਟਾਕ ਸ਼ੋਅ ਹੋਸਟ ਕਰਦੇ ਨਜ਼ਰ ਆਉਣਗੇ। ਇਸਦੀ ਸ਼ੂਟਿੰਗ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। 'ਟੈਲੇਂਟ ਡੈਸਕ ਸਟੂਡੀਓਜ਼' ਦੇ ਬੈਨਰ ਅਧੀਨ ਵੱਡੇ ਪੱਧਰ 'ਤੇ ਵਜ਼ੂਦ ਵਿੱਚ ਲਿਆਂਦੇ ਜਾ ਰਹੇ ਇਸ ਸ਼ੋਅ ਦੀ ਪਾਇਲਟ ਸ਼ੂਟਿੰਗ ਮਾਲਵਾ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਭਵਾਨੀਗੜ੍ਹ ਵਿਖੇ ਇੱਕ ਖਾਸ ਅਤੇ ਆਲੀਸ਼ਾਨ ਸੈੱਟ 'ਤੇ ਕੀਤੀ ਜਾ ਰਹੀ ਹੈ, ਜਿਸ ਵਿੱਚ ਹਿੱਸਾ ਲੈਣ ਲਈ ਅਦਾਕਾਰ ਅਰਬਾਜ ਖਾਨ ਮੁੰਬਈ ਤੋਂ ਪੰਜਾਬ ਪਹੁੰਚ ਗਏ ਹਨ। ਸਾਲ 2022 ਵਿੱਚ ਆਨ ਏਅਰ ਹੋਏ ਅਤੇ ਸੁਪ੍ਰਸਿੱਧ ਨਿਰਮਾਤਾ ਅਤੇ ਨਿਰਦੇਸ਼ਕ ਸੁਮਿਤ ਦੱਤ ਵੱਲੋਂ ਨਿਰਮਿਤ ਕੀਤੇ ਸੈਲੀਬ੍ਰਿਟੀ ਸ਼ੋਅ 'ਪਿੰਚ' ਅਤੇ ਇਸ ਤੋਂ ਇਲਾਵਾ ਇਸੇ ਬੇਹਤਰੀਣ ਫੌਰਮੈਟ ਅਧੀਨ ਬਣਾਏ ਗਏ 'ਦ ਇੰਸਵਿਸੀਬਲ ਸ਼ੋਅ' ਦਾ ਵੀ ਬਤੌਰ ਹੋਸਟ ਅਰਬਾਜ ਖਾਨ ਸ਼ਾਨਦਾਰ ਹਿੱਸਾ ਰਹੇ ਹਨ। ਅਰਬਾਜ ਖਾਨ ਦਾ ਪੰਜਾਬੀ ਮਨੋਰੰਜਨ ਉਦਯੋਗ ਅਤੇ ਸਿਨੇਮਾ ਨਾਲ ਜੁੜਿਆ ਇਹ ਪਹਿਲਾ ਸ਼ੋਅ ਹੋਵੇਗਾ, ਜਿਸ ਨੂੰ ਲੈ ਕੇ...
ਅੱਜ ਰਿਲੀਜ਼ ਹੋਈ ਤਰਸੇਮ ਜੱਸੜ ਦੀ ਇਹ ਫ਼ਿਲਮ, ਇਸ ਪੰਜਾਬੀ ਮੁਟਿਆਰ ਨਾਲ ਕਰ ਰਹੇ ਸਕਰੀਨ ਸ਼ੇਅਰ

ਅੱਜ ਰਿਲੀਜ਼ ਹੋਈ ਤਰਸੇਮ ਜੱਸੜ ਦੀ ਇਹ ਫ਼ਿਲਮ, ਇਸ ਪੰਜਾਬੀ ਮੁਟਿਆਰ ਨਾਲ ਕਰ ਰਹੇ ਸਕਰੀਨ ਸ਼ੇਅਰ

enterinment news
ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਬਿਹਤਰ ਫਿਲਮ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ 'ਰੱਬ ਦਾ ਰੇਡੀਓ 3' ਅੱਜ ਵਿਸ਼ਵ-ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਫ਼ਿਲਮਕਾਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹੈਰੀ ਭੱਟੀ ਵੱਲੋਂ ਕੀਤਾ ਗਿਆ ਹੈ। 'ਵੇਹਲੀ ਜਨਤਾ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਮਨਪ੍ਰੀਤ ਸਿੰਘ ਜੌਹਲ ਵੱਲੋਂ ਕੀਤਾ ਗਿਆ ਹੈ ਜਦਕਿ ਲੇਖ਼ਣ ਦੀ ਜ਼ਿੰਮੇਵਾਰੀ ਨੂੰ ਜੱਸ ਗਰੇਵਾਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ। ਪਰਿਵਾਰਿਕ ਅਤੇ ਸੰਗ਼ੀਤਮਈ ਰੰਗਾਂ ਵਿੱਚ ਬੁਣੀ ਗਈ ਇਸ ਫ਼ਿਲਮ ਵਿੱਚ ਟੁੱਟਦੇ-ਜੁੜਦੇ ਆਪਸੀ ਰਿਸ਼ਤਿਆਂ ਨੂੰ ਬੇਹੱਦ ਪ੍ਰਭਾਵਪੂਰਨ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਇਸ ਫਿਲਮ ਰਾਹੀਂ ਮੌਜੂਦਾ ਸਮੇਂ ਵਿੱਚ ਆਪਣਿਆਂ ਵਿੱਚ ਵੱਧ ਰਹੇ ਸਵਾਰਥੀਪਣ ਨੂੰ ਵੀ ਦਰਸਾਇਆ ਗਿਆ ਹੈ। ਸਾਲ 2017 ਵਿੱਚ ਆਈ 'ਰੱਬ ਦਾ ਰੇਡਿਓ' ਅਤੇ 2019 ਵਿੱਚ ਰਿਲੀਜ਼ ਹੋਈ 'ਰੱਬ ਦਾ ਰੇਡਿਓ 2' ਦੇ ਤੀਜੇ ਸੀਕਵਲ ਦੇ ਤੌਰ 'ਤੇ ਇਹ ਫਿਲਮ ਦਰਸ਼ਕਾਂ ਸਨਮੁੱਖ ਕੀਤੀ ਜਾ ਰਹੀ ਹੈ। ਇਸ ਫਿਲਮ ਵਿੱਚ ਤਰਸੇਮ ਜੱਸੜ੍ਹ ਅਤੇ ਨਿਮਰਤ ਖਹਿਰਾ ਵੱਲੋਂ ...