Shadow

enterinment news

ਬਤੌਰ ਗੀਤਕਾਰ ਨਵੇਂ ਅਧਿਆਏ ਵੱਲ ਵਧੇ ਰਾਣਾ ਰਣਬੀਰ, ਜਲਦ ਆਪਣਾ ਗੀਤ ਕਰਨਗੇ ਦਰਸ਼ਕਾਂ ਸਨਮੁੱਖ

ਬਤੌਰ ਗੀਤਕਾਰ ਨਵੇਂ ਅਧਿਆਏ ਵੱਲ ਵਧੇ ਰਾਣਾ ਰਣਬੀਰ, ਜਲਦ ਆਪਣਾ ਗੀਤ ਕਰਨਗੇ ਦਰਸ਼ਕਾਂ ਸਨਮੁੱਖ

enterinment news
ਚੰਡੀਗੜ੍ਹ: ਪੰਜਾਬੀ ਸਿਨੇਮਾ ਹੋਵੇ, ਸਾਹਿਤ ਜਾਂ ਫਿਰ ਰੰਗਮੰਚ ਦੀ ਦੁਨੀਆ ਹੋਵੇ, ਹਰ ਵਿੱਚ ਆਪਣੀ ਬਹੁ-ਆਯਾਮੀ ਕਲਾ ਦਾ ਲੋਹਾ ਮੰਨਵਾ ਚੁੱਕੇ ਰਾਣਾ ਰਣਬੀਰ ਹੁਣ ਗੀਤਕਾਰ ਦੇ ਤੌਰ 'ਤੇ ਇੱਕ ਨਵੇਂ ਅਧਿਆਏ ਵੱਲ ਵਧਣ ਜਾ ਰਹੇ ਹਨ। ਉਨ੍ਹਾਂ ਦੇ ਇਸ ਦਿਸ਼ਾ ਵੱਲ ਵਧਾਏ ਬਹੁ-ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਅਤੇ ਉਨ੍ਹਾਂ ਵੱਲੋਂ ਲਿਖਿਆ ਗੀਤ 'ਜੂਨ ਵਾਲੀ ਧੁੱਪ' ਹੈ, ਜਿਸਨੂੰ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਅਤੇ ਚੈੱਨਲਸ 'ਤੇ ਰਿਲੀਜ਼ ਕੀਤਾ ਜਾਵੇਗਾ। ਪੰਜਾਬ ਦੇ ਠੇਠ ਦੇਸੀ ਮਾਹੋਲ 'ਚ ਰੰਗੇ ਇਸ ਗਾਣੇ ਵਿੱਚ ਪੰਜਾਬੀ ਰੀਤੀ ਰਿਵਾਜਾਂ ਅਤੇ ਕਦਰਾਂ ਕੀਮਤਾਂ ਨੂੰ ਪ੍ਰਤੀਬਿੰਬ ਕੀਤਾ ਗਿਆ ਹੈ । ਜ਼ਿੰਦਗੀ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਕੀਤੇ ਇਸ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸੰਗ਼ੀਤਬਧਤਾ ਨੂੰ ਨੌਜਵਾਨ ਅਤੇ ਉਭਰਦੇ ਗਾਇਕ ਹਸਰਤ ਵੱਲੋ ਅੰਜ਼ਾਮ ਦਿੱਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਪਰਿਵਾਰਿਕ ਅਤੇ ਮੋਲੋਡੀਅਸ ਗਾਣਿਆ ਦਾ ਗਾਇਨ ਕਰ ਚੁੱਕੇ ਹਨ। ਦਿਲ ਨੂੰ ਛੂਹ ਲੈਣ ਵਾਲੇ ਇਸ ਗਾਣੇ ਦੇ ਬੋਲਾਂ ਦੀ ਸਿਰਜਨਾ ਰਾਣਾ ਰਣਬੀਰ ਅਤੇ ਹਰਜਿੰਦਰ ਜੌਹਲ ਵੱਲੋਂ ਕੀਤੀ ਗਈ ਹੈ।...
ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਪਰਮੀਸ਼ ਵਰਮਾ ਦੀ ਨਵੀਂ ਫਿਲਮ, ਜਾਣੋ ਤਰੀਕ ?

ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਪਰਮੀਸ਼ ਵਰਮਾ ਦੀ ਨਵੀਂ ਫਿਲਮ, ਜਾਣੋ ਤਰੀਕ ?

enterinment news
ਚੰਡੀਗੜ੍ਹ: ਸਾਲ 2024 ਵਿੱਚ ਆਈ ਅਤੇ ਵਾਮਿਕਾ ਗੱਬੀ ਸਟਾਰਰ ਇਮੋਸ਼ਨਲ ਡ੍ਰਾਮੈਟਿਕ ਫ਼ਿਲਮ 'ਤਬਾਹ' ਦਾ ਬਤੌਰ ਲੀਡ ਅਦਾਕਾਰ ਅਦਾਕਾਰ ਪਰਮੀਸ਼ ਵਰਮਾ ਸ਼ਾਨਦਾਰ ਹਿੱਸਾ ਰਹੇ ਹਨ। ਜੋ ਦੋ ਸਾਲਾਂ ਦੇ ਲੰਮੇ ਵਕਫ਼ੇ ਬਾਅਦ ਇਕ ਵਾਰ ਮੁੜ ਪਾਲੀਵੁੱਡ ਵਿਹੜੇ 'ਚ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪਰਮੀਸ਼ ਵਰਮਾ ਵਲੋਂ ਇਸ ਪ੍ਰਭਾਵਪੂਰਨ ਫ਼ਿਲਮ 'ਸ਼ੇਰਾ' ਦੀ ਪ੍ਰੀ ਰਿਲੀਜ਼ ਅਤੇ ਖਾਸ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ। ਫਿਲਮ ਕਦੋਂ ਹੋਵੇਗੀ ਰਿਲੀਜ਼? ਨਿਰਮਾਤਾ ਅਨਮੋਲ ਸਾਹਨੀ ਵੱਲੋਂ ਨਿਰਮਿਤ ਕੀਤੀ ਗਈ ਇਸ ਫ਼ਿਲਮ ਸ਼ੇਰਾ ਨੂੰ ਓਮਜੀ ਸਿਨੇ ਵਰਲਡ ਅਤੇ ਡਿਸਟਰੀਬਿਊਸ਼ਨ ਹਾਊਸ ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ 15 ਮਈ, 2026 ਨੂੰ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ। ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੋਈ ਸ਼ੂਟਿੰਗ ਜੇਬੀਸੀਓ ਫਿਲਮਸ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ-ਥ੍ਰਿਲਰ ਅਤੇ ਰੋਮਾਂਟਿਕ ਸੰਗ਼ੀਤਮਈ ਫ਼ਿਲਮ, ਜਿਸ ਵਿਚ ਅਦਾਕਾਰ ਪਰਮੀਸ਼ ਵਰਮਾ ਹਾਲੀਆਂ ਫਿਲਮਾਂ ਤੋਂ ਕਾਫ਼ੀ ਵਖਰੇਪਣ ਭਰੀ ਅਤੇ ਚੈਲੇਜਿੰਗ ਭੂਮਿਕਾ ਨੂੰ ਅੰਜਾਮ ਦਿੰਦੇ ਨਜ਼ਰੀ ਪੈਣਗੇ। ਅ...
ਰਿਲੀਜ਼ ਲਈ ਤਿਆਰ ਪੰਜਾਬੀ ਫ਼ਿਲਮ ’70 ਸਿਆਲ’, ਇੰਦਰਪਾਲ ਸਿੰਘ ਨੇ ਕੀਤਾ ਨਿਰਦੇਸ਼ਨ

ਰਿਲੀਜ਼ ਲਈ ਤਿਆਰ ਪੰਜਾਬੀ ਫ਼ਿਲਮ ’70 ਸਿਆਲ’, ਇੰਦਰਪਾਲ ਸਿੰਘ ਨੇ ਕੀਤਾ ਨਿਰਦੇਸ਼ਨ

enterinment news
ਚੰਡੀਗੜ੍ਹ: ਪੰਜਾਬੀ ਸਿਨੇਮਾਂ ਵਿੱਚ ਬਤੌਰ ਲੇਖ਼ਕ ਅਤੇ ਨਿਰਦੇਸ਼ਕ ਇੰਦਰਪਾਲ ਸਿੰਘ ਅਹਿਮ ਭੂਮਿਕਾ ਨਿਭਾ ਰਹੇ ਹਨ। ਹੁਣ ਇੰਦਰਪਾਲ ਸਿੰਘ ਆਪਣੀ ਇੱਕ ਹੋਰ ਅਰਥ-ਭਰਪੂਰ ਫ਼ਿਲਮ '70 ਸਿਆਲ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਇਸ ਫਿਲਮ ਦੀ ਪਹਿਲੀ ਝਲਕ ਅਤੇ ਰਿਲੀਜ਼ ਡੇਟ ਨੂੰ ਰਿਵੀਲ ਕਰ ਦਿੱਤਾ ਗਿਆ ਹੈ। 'ਡ੍ਰੀਮ ਰਿਐਲਟੀ ਮੂਵੀਜ਼' ਅਤੇ 'ਪਨੋਰਮਾ ਸਟੂਡਿਓਜ਼' ਵੱਲੋਂ ਵੱਡੇ ਪੱਧਰ 'ਤੇ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਚਾਹਲ, ਰਾਜੇਸ਼ ਅਰੋੜਾ ਅਤੇ ਅੰਸ਼ੂ ਮਿੱਢਾ ਵੱਲੋਂ ਕੀਤਾ ਗਿਆ ਹੈ। 'ਲੂੰ ਕੰਢੇ ਸਿਰਫ ਠੰਡ ਨਾਲ ਹੀ ਖੜ੍ਹੇ ਨਹੀਂ ਹੁੰਦੇ.." ਦੀ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਵਿੱਚ ਪੰਜਾਬੀ ਸਿਨੇਮਾਂ ਅਤੇ ਮਿਊਜ਼ਿਕ ਵੀਡੀਓ ਜਗਤ ਦੇ ਦੋ ਚਰਚਿਤ ਚਿਹਰੇ ਧਨਵੀਰ ਸਿੰਘ ਅਤੇ ਨਿਕੇਤ ਢਿੱਲੋ ਲੀਡ ਜੋੜੀ ਵਜੋ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਐਲਾਨ ਅਤੇ ਨਿਰਮਾਣ ਪੜ੍ਹਾਅ ਤੋਂ ਚਰਚਾ ਅਤੇ ਦਰਸ਼ਕਾਂ ਦੀ ਉਤਸੁਕਤਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਦੀ ਸਹਿਯੋਗੀ ਕਾਸਟ ਵਿੱਚ ਕਰਮਜੀਤ ਅਨਮੋਲ, ਨੂਰ ਚਾਹਲ, ਜੋਬਨਪ੍ਰੀਤ ਸਿ...
‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

enterinment news
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਹਿੰਦੀ ਫਿਲਮਾਂ 'ਧੁਰੰਦਰ' ਅਤੇ 'ਧੁਰੰਦਰ 2' ਨਾਲ ਇੰਨੀ-ਦਿਨੀਂ ਚਰਚਾ ਦਾ ਕੇਂਦਰ-ਬਿੰਦੂ ਬਣੇ ਰਾਕੇਸ਼ ਬੇਦੀ ਹੁਣ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ਆਪਣੇ ਇੱਕ ਵਿਸ਼ੇਸ਼ ਸ਼ੋਅ 'ਬੀਵੀ ਓ ਬੀਵੀ' ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੀ ਤਿਆਰੀ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੁੰਬਈ ਦੀ ਰਹਿਨੁਮਾਈ ਹੇਠ ਵੱਡੇ ਪੱਧਰ 'ਤੇ ਮੰਚਨ ਹੋਣ ਜਾ ਰਹੇ ਇਸ ਪਲੇ ਦਾ ਲੇਖਣ ਅਤੇ ਨਿਰਦੇਸ਼ਨ ਰਾਕੇਸ਼ ਬੇਦੀ ਖੁਦ ਕਰਨਗੇ, ਜੋ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਇਸ ਖਾਸ ਸ਼ੋਅ ਦੀ ਪੇਸ਼ਕਾਰੀ ਕਰਨ ਜਾ ਰਹੇ ਹਨ। 23 ਅਤੇ 24 ਮਈ ਨੂੰ ਦੋ ਰੋਜਾ ਲੜੀ ਅਧੀਨ ਐਨ.ਸੀ.ਯੂ.ਆਈ ਆਡੀਟੋਰੀਅਮ ਸਿਰੀ ਫੋਰਟ ਵਿਖੇ ਅਯੋਜਿਤ ਕੀਤੀ ਜਾ ਰਹੀ ਇਹ ਨਾਟ ਲੜੀ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਮੂਲ ਦੇ ਪੰਜਾਬੀ ਅਤੇ ਹਿੰਦੀ ਅਦਾਕਾਰ ਅਵਤਾਰ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ, ਇਸ ਪਲੇ ਦੇ ਸਹਿਯੋਗੀ ਕਲਾਕਾਰਾਂ ਵਿੱਚ ਸੁਧਾ ਚੰਦਰਨ, ਸੁਲਭਾ ਆਰੀਆ, ਰਸ਼ਮੀ ਸ਼ਰਮਾ, ਮੰਜੂ ਸ਼ਰਮਾ, ਰਿਧਿਮਾ ਬੇਦੀ, ਰਾਜਨ ਕਪੂਰ, ਸ਼...
ਨਵੇਂ ਅਗਾਜ਼ ਵੱਲ ਵਧੀ ਇਹ ਚਰਚਿਤ ਮਾਡਲ, ਮੁੱਖ ਅਦਾਕਾਰਾ ਵਜੋਂ ਇਸ ਫ਼ਿਲਮ ‘ਚ ਆਵੇਗੀ ਨਜ਼ਰ

ਨਵੇਂ ਅਗਾਜ਼ ਵੱਲ ਵਧੀ ਇਹ ਚਰਚਿਤ ਮਾਡਲ, ਮੁੱਖ ਅਦਾਕਾਰਾ ਵਜੋਂ ਇਸ ਫ਼ਿਲਮ ‘ਚ ਆਵੇਗੀ ਨਜ਼ਰ

enterinment news
ਪੰਜਾਬੀ ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਸਨਸ਼ੇਂਸ਼ਨਲ ਅਤੇ ਖੂਬਸੂਰਤ ਚਿਹਰੇ ਵਜੋ ਜਾਂਣੀ ਜਾਂਦੀ ਹੈ ਜਾਨਵੀਂ, ਜੋ ਬਤੌਰ ਮਾਡਲ ਇਸ ਖਿੱਤੇ ਵਿੱਚ ਸਿਰਜੀਆਂ ਮਜ਼ਬੂਤ ਪੈੜਾ ਤੋਂ ਬਾਅਦ ਹੁਣ ਅਦਾਕਾਰੀ ਦੇ ਖੇਤਰ ਵਿੱਚ ਨਵੇਂ ਅਯਾਮ ਕਾਇਮ ਕਰਨ ਵੱਲ ਵਧ ਚੁੱਕੀ ਹੈ, ਜਿਸ ਵੱਲੋਂ ਇਸ ਦਿਸ਼ਾ ਵਿਚ ਵਧਾ ਦਿੱਤੇ ਗਏ ਬਹੁ -ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ। ਅਪਕਮਿੰਗ ਪੰਜਾਬੀ ਫ਼ਿਲਮ 'ਸਾਹਾ ਤੋਂ ਬਾਅਦ' ਦਾ ਲੇਖ਼ਣ ਅਤੇ ਨਿਰਦੇਸ਼ਨ ਜਿੰਮਾ ਪ੍ਰਵੀਨ ਮਹਿਰਾ ਸੰਭਾਲ ਰਹੇ ਹਨ ਅਪਕਮਿੰਗ ਪੰਜਾਬੀ ਫ਼ਿਲਮ 'ਸਾਹਾ ਤੋਂ ਬਾਅਦ', ਜੋ ਇੰਨੀ ਦਿਨੀ ਤੇਜ਼ੀ ਨਾਲ ਮੁਕੰਮਲ ਕੀਤੀ ਜਾ ਰਹੀ ਹੈ। 'ਯੁਵਮ ਫਿਲਮਜ਼ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਉਕਤ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਜਿੰਮਾ ਪ੍ਰਵੀਨ ਮਹਿਰਾ ਸੰਭਾਲ ਰਹੇ ਹਨ, ਜੋ ਬਤੌਰ ਡੀ ਓ ਪੀ ਅਤੇ ਸੰਪਾਦਕ ਵੀ ਅਪਣੀਆਂ ਦੋਹਰੀਆਂ ਜ਼ਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਹੇ ਹਨ। ਲੁਧਿਆਣਾ ਦੇ ਲਾਗਲੇ ਇਲਾਕਿਆ ਵਿਚ ਫਿਲਮਾਂਈ ਜਾ ਰਹੀ ਹੈ ਉਕਤ ਫਿਲਮ 'ਪੰਜਾਬ ਦੇ ਉਦਯੋਗਿਕ ਜਿਲ੍ਹੇ ਲੁਧਿਆਣਾ ਅਤੇ ਇਸ ਦੇ ਲਾਗਲੇ ਇਲਾਕਿਆ ਵਿਚ ਫਿਲਮਾਂਈ ਜਾ ਰਹੀ ਹੈ। ਉਕ...
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੀਜ਼ਰ ਹੋਇਆ ਜਾਰੀ, ਜਲਦ ਹੋਵੇਗਾ ਰਿਲੀਜ਼

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣੇ ਦਾ ਟੀਜ਼ਰ ਹੋਇਆ ਜਾਰੀ, ਜਲਦ ਹੋਵੇਗਾ ਰਿਲੀਜ਼

enterinment news
ਚੰਡੀਗੜ੍ਹ: ਸਾਲ 2022 ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਜਾਣ ਵਾਲੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗਾਣਿਆਂ ਦਾ ਅਸਰ ਅੱਜ ਵੀ ਲੋਕ ਦੇ ਮਨਾਂ 'ਚ ਬਰਕਰਾਰ ਹੈ। ਹੁਣ ਮੂਸੇਵਾਲਾ ਦੇ ਇੱਕ ਹੋਰ ਨਵੇਂ ਗਾਣੇ 'ਆਈਸ ਆਨ ਮੀ' ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਵੱਡੇ ਪੱਧਰ 'ਤੇ ਸੰਗੀਤਕ ਮਾਰਕੀਟ ਵਿੱਚ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਨੂੰ 'ਸਿੱਧੂ ਮੂਸੇਵਾਲਾ ਸੰਗ਼ੀਤਕ ਲੇਬਲ' ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਇਸ ਗੀਤ ਨੂੰ ਅਵਾਜ਼ ਸਿੱਧੂ ਮੂਸੇਵਾਲਾ ਨੇ ਦਿੱਤੀ ਹੈ ਜਦਕਿ ਇਸ ਦਾ ਸੰਗੀਤ ਦ ਕਿਡ ਵੱਲੋਂ ਤਿਆਰ ਕੀਤਾ ਗਿਆ ਹੈ। ਇਨਸਾਨੀ ਦੁਸ਼ਮਣੀਆਂ ਵਿਚਕਾਰ ਜ਼ਿੰਦਗੀ ਅਤੇ ਮੌਤ ਦਰਮਿਆਨ ਦੇ ਵਲਵਲਿਆਂ ਨੂੰ ਬਿਆਨ ਕਰਨ ਜਾ ਰਹੇ ਇਸ ਗੀਤ ਦੇ ਬੋਲਾਂ ਅਤੇ ਕੰਪੋਜ਼ੀਸ਼ਨ ਦੀ ਸਿਰਜਣਾ ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਖ਼ੁਦ ਅੰਜਾਮ ਦਿੱਤਾ ਗਿਆ ਹੈ। ਹਾਲ ਹੀ ਵਿੱਚ ਰਿਲੀਜ਼ ਹੋਏ 'ਬਰੋਟਾ' ਗਾਣੇ ਤੋਂ ਬਾਅਦ ਬੈਕ-ਟੂ-ਬੈਕ ਸੰਗੀਤ ਪ੍ਰੇਮੀਆਂ ਸਨਮੁੱਖ ਪੇਸ਼ ਕੀਤਾ ਜਾ ਰਿਹਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇਹ ਇੱਕ ਹੋਰ ਅਰਥ-ਭਰਪੂਰ ਅਤੇ ਅਜਿਹਾ ਗਾਣਾ ਹੈ, ਜਿਨ੍ਹਾਂ ਦਾ ਉਨ੍ਹਾਂ ਦੇ ਚਾਹੁ...
ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ, ਰਾਜਾ ਵੜਿੰਗ ਨੇ PM ਨੂੰ ਲਿਖਿਆ ਪੱਤਰ

ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਉਣ ਦੀ ਮੰਗ, ਰਾਜਾ ਵੜਿੰਗ ਨੇ PM ਨੂੰ ਲਿਖਿਆ ਪੱਤਰ

enterinment news
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਉਨ੍ਹਾਂ ਦਾ ਜ਼ਰੂਰੀ ਧਿਆਨ ‘ਲਾਰੈਂਸ ਆਫ ਪੰਜਾਬ’ ਨਾਂਮ ਦੀ ਇੱਕ ਓਟੀਟੀ ਪਲੇਟਫਾਰਮ ‘ਤੇ ਪ੍ਰਸਾਰਿਤ ਕੀਤੀ ਜਾਣ ਵਾਲੀ ਵੈੱਬ ਸੀਰੀਜ਼ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਖਤਰਨਾਕ ਅਪਰਾਧੀ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਵੜਿੰਗ ਵੱਲੋਂ ਪੀਐਮ ਨੂੰ ਚਿੱਠੀ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਹੈ ਕਿ "ਇਹ ਫਿਲਮ/ਸੀਰੀਜ਼ ਇੱਕ ਅਜਿਹੇ ਵਿਅਕਤੀ ਦੀ ਵਡਿਆਈ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹੜਾ ਬਹੁਤ ਲੋਕਪ੍ਰਿਯ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਿਰਦਈ ਕਤਲ ਸਣੇ ਕਈ ਭਿਆਨਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ।" ਪੰਜਾਬ ਦਾ ਸ਼ਾਨਦਾਰ ਇਤਿਹਾਸ ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ "ਅਸੀਂ ਪੰਜਾਬ ਵਿੱਚ ਇਸ ਸੀਰੀਜ਼ ਦਾ ਕਈ ਕਾਰਨਾਂ ਕਰਕੇ ਤਿੱਖਾ ਵਿਰੋਧ ਕਰਦੇ ਹਾਂ। ਜਿਹੜਾ ਸੂਬਾ ਗੁਰੂਆਂ, ਰਿਸ਼ੀਆਂ ਅਤੇ ਪੀਰਾਂ ਦੀ ਪਵਿੱਤਰ ਧਰਤੀ ਹੈ। ਤੁਸੀਂ ਖੁਦ ਵੀ ਪੰਜਾਬ ਵਿੱਚ ਕਾਫੀ ਸਮਾਂ ਬਿਤਾਇਆ ਹੈ ਅਤੇ ਪੰਜਾਬ ਦੇ ਇਤਿਹਾਸ...
ਜੇਕਰ ਲਾਰੈਂਸ ਹੀਰੋ ਹੈ ਤਾਂ ਉਸ ਨੂੰ ਜੇਲ੍ਹ ‘ਚ ਕਿਉਂ ਰੱਖਿਆ ? “ਲਾਰੈਂਸ ਆਫ਼ ਪੰਜਾਬ” ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ

ਜੇਕਰ ਲਾਰੈਂਸ ਹੀਰੋ ਹੈ ਤਾਂ ਉਸ ਨੂੰ ਜੇਲ੍ਹ ‘ਚ ਕਿਉਂ ਰੱਖਿਆ ? “ਲਾਰੈਂਸ ਆਫ਼ ਪੰਜਾਬ” ‘ਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ

enterinment news
ਮਾਨਸਾ: ਦਸਤਾਵੇਜ਼ੀ-ਸੀਰੀਜ਼ “ਲਾਰੈਂਸ ਆਫ ਪੰਜਾਬ” ਨੂੰ ਲੈ ਕੇ ਵਿਵਾਦ ਲਗਾਤਾਰ ਵਧ ਰਿਹਾ ਹੈ, ਇਸ ਸੀਰੀਜ਼ ਨੂੰ ਲੈ ਕੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਦੇ ਖਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਫਿਲਮ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਮ “ਲਾਰੈਂਸ ਆਫ ਪੰਜਾਬ” ਵਿੱਚ ਗੈਂਗਸਟਰ ਦੀ ਕਹਾਣੀ ਦਿਖਾਈ ਜਾ ਰਹੀ ਹੈ। ਮੈਨੂੰ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਅਫਸੋਸ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ "ਮੈਨੂੰ ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਅਫਸੋਸ ਹੈ ਕਿ ਸਿਆਸੀ ਆਗੂ ਗੈਂਗਸਟਰਾਂ ਦੇ ਸਹਾਰੇ ਉੱਤੇ ਹਨ। ਲਾਰੈਂਸ 'ਤੇ ਫਿਲਮ ਬਣਾਉਣ ਦੀ ਕੀ ਲੋੜ ਹੈ ? ਲਾਰੈਂਸ ਨੇ ਕਿਹੜਾ ਅਜਿਹਾ ਕੰਮ ਕੀਤਾ ਹੈ ਜੋ ਸਮਾਜ ਦੇਸ਼ ਅਤੇ ਕੌਮ ਲਈ ਮਾਣ ਵਾਲੀ ਗੱਲ ਹੈ। ਲਾਰੈਂਸ ਨੇ ਸਿਰਫ਼ ਫਿਰੋਤੀਆਂ ਮੰਗਣ ਅਤੇ ਕਤਲ ਕਰਵਾਉਣ ਤੋਂ ਇਲਾਵਾ ਕੋਈ ਚੰਗਾ ਕੰਮ ਕੀਤਾ ਹੈ ? ਜਿਸ ਬੰਦੇ ਨੇ ਪਤਾ ਨਹੀਂ ਕਿੰਨੇ ਹੀ ਬੱਚੇ ਮਰਵਾ ਦਿੱਤੇ ਹਨ, ਪਤਾ ਨਹੀਂ ਉਸ 'ਤੇ ਕਿੰਨੇ ਹੀ ਮੁਕੱਦਮੇ ਦਰਜ ਹਨ, ਜੇਕਰ ਉਸ ਦੇ ਇਸ ਤਰ੍ਹਾਂ ਦੇ ਕੰਮ ਸਮਾਜ ਨੂੰ...
ਨਵੀਂ ਫਿਲਮ ਲੈ ਕੇ ਤਿਆਰ ਜਗਜੀਤ ਸੰਧੂ, ਝਲਕ ਕੀਤੀ ਰਿਵੀਲ

ਨਵੀਂ ਫਿਲਮ ਲੈ ਕੇ ਤਿਆਰ ਜਗਜੀਤ ਸੰਧੂ, ਝਲਕ ਕੀਤੀ ਰਿਵੀਲ

enterinment news
ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਜਗਜੀਤ ਸੰਧੂ। ਜੋ ਇਕ ਵਾਰ ਮੁੜ ਪ੍ਰਭਾਵੀ ਸਿਨੇ ਮੌਜ਼ੂਦਗੀ ਦਰਜ਼ ਕਰਵਾਉਣ ਲਈ ਤਿਆਰ ਹਨ, ਜਿੰਨਾਂ ਦੀ ਬੇਹਤਰੀਣ ਅਦਾਕਾਰੀ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਫ਼ਿਲਮ 'ਓਏ ਭੋਲੇ ਓਏ' ਜਲਦ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ । 'ਗੀਤ ਐਮਪੀ 3 ਅਤੇ ਜਗਜੀਤ ਸੰਧੂ ਫਿਲਮਸ ਦੇ ਬੈਨਰ ਹੇਠ ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਹੈ। ਬਹੁ-ਪ੍ਰਭਾਵੀ ਟੈਗ-ਲਾਇਨ 'ਇਹ ਜ਼ਮੀਨ ਵਿਕਾਊ ਨਹੀਂ ਹੈ' ਉਕਤ ਮੰਨੋਰੰਜਕ ਫ਼ਿਲਮ , ਜਿਸ ਦਾ ਨਿਰਦੇਸ਼ਨ ਜਗਜੀਤ ਸੰਧੂ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫ਼ਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਇਕ ਹੋਰ ਨਵੇਂ ਅਗਾਜ਼ ਵੱਲ ਵਧਣਗੇ । 'ਇਹ ਜ਼ਮੀਨ ਵਿਕਾਊ ਨਹੀਂ ਹੈ ਦੀ ਬਹੁ-ਪ੍ਰਭਾਵੀ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਮੰਨੋਰੰਜਕ ਅਤੇ ਭਾਵਪੂਰਨ ਫ਼ਿਲਮ, ਜਿਸ ਦੀ ਸਟਾਰ-ਕਾਸਟ ਵਿਚ ਜਗਜੀਤ ਸੰਧੂ, ਸੌਮਿਆ, ਧੀਰਜ ਕੁਮਾਰ, ਅਮ੍ਰਿਤ ਐਂਬੀ, ਜੱਸ ਢਿੱਲੋਂ , ਪ੍ਰਕਾਸ਼ ਗਾਧੂ, ਜਸਪਾਲ ਦਿਓਲ, ਸੰਜੂ ਸੋਲੰਕ...
ਤਮੰਨਾ ਭਾਟੀਆ ਨੂੰ ਲੱਗਿਆ ਵੱਡਾ ਝਟਕਾ! ਅਦਾਲਤ ਨੇ ਦਾਇਰ ਅਪੀਲ ਨੂੰ ਕੀਤਾ ਰੱਦ, ਜਾਣੋ ਪੂਰਾ ਮਾਮਲਾ

ਤਮੰਨਾ ਭਾਟੀਆ ਨੂੰ ਲੱਗਿਆ ਵੱਡਾ ਝਟਕਾ! ਅਦਾਲਤ ਨੇ ਦਾਇਰ ਅਪੀਲ ਨੂੰ ਕੀਤਾ ਰੱਦ, ਜਾਣੋ ਪੂਰਾ ਮਾਮਲਾ

enterinment news
ਹੈਦਰਾਬਾਦ: ਅਦਾਕਾਰਾ ਤਮੰਨਾ ਭਾਟੀਆ ਨੂੰ ਮਦਰਾਸ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਮਦਰਾਸ ਹਾਈ ਕੋਰਟ ਨੇ ਵੀਰਵਾਰ 16 ਅਪ੍ਰੈਲ ਨੂੰ ਭਾਟੀਆ ਦੇ ਪਾਵਰ ਸੋਪਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਭਾਟੀਆ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। ਇਹ ਮਾਮਲਾ ਅਦਾਕਾਰਾ ਅਤੇ ਸਾਬਣ ਕੰਪਨੀ ਪਾਵਰ ਸੋਪਸ ਵਿਚਕਾਰ ਹੋਏ ਵਿਵਾਦ ਨਾਲ ਜੁੜਿਆ ਹੈ। ਤਮੰਨਾ ਨੇ ਇਸ ਮਾਮਲੇ ਵਿੱਚ 1 ਕਰੋੜ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਤਮੰਨਾ ਭਾਟੀਆ ਵੱਲੋਂ ਦਾਇਰ ਅਪੀਲ ਨੂੰ ਰੱਦ ਕਰ ਦਿੱਤਾ। ਇਸ ਅਪੀਲ ਵਿੱਚ ਉਨ੍ਹਾਂ ਨੇ ਇੱਕ ਸਿੰਗਲ ਜੱਜ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਪਾਵਰ ਸੋਪਸ ਤੋਂ 1 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ। ਤਮੰਨਾ ਨੇ ਦੋਸ਼ ਲਗਾਇਆ ਸੀ ਕਿ ਕੰਪਨੀ ਨੇ ਉਨ੍ਹਾਂ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਉਣ ਦਾ ਸਮਝੌਤਾ ਖਤਮ ਹੋਣ ਤੋਂ ਬਾਅਦ ਵੀ ਸਾਬਣ ਦੇ ਰੈਪਰ ਅਤੇ ਪ੍ਰਚਾਰ ਕੰਟੈਟ 'ਤੇ ਉਨ੍ਹਾਂ ਦੀਆਂ ਤਸਵੀਰਾਂ ਦਾ ਇਸਤੇ...