Shadow

ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਪਰਮੀਸ਼ ਵਰਮਾ ਦੀ ਨਵੀਂ ਫਿਲਮ, ਜਾਣੋ ਤਰੀਕ ?

ਚੰਡੀਗੜ੍ਹ: ਸਾਲ 2024 ਵਿੱਚ ਆਈ ਅਤੇ ਵਾਮਿਕਾ ਗੱਬੀ ਸਟਾਰਰ ਇਮੋਸ਼ਨਲ ਡ੍ਰਾਮੈਟਿਕ ਫ਼ਿਲਮ ‘ਤਬਾਹ’ ਦਾ ਬਤੌਰ ਲੀਡ ਅਦਾਕਾਰ ਅਦਾਕਾਰ ਪਰਮੀਸ਼ ਵਰਮਾ ਸ਼ਾਨਦਾਰ ਹਿੱਸਾ ਰਹੇ ਹਨ। ਜੋ ਦੋ ਸਾਲਾਂ ਦੇ ਲੰਮੇ ਵਕਫ਼ੇ ਬਾਅਦ ਇਕ ਵਾਰ ਮੁੜ ਪਾਲੀਵੁੱਡ ਵਿਹੜੇ ‘ਚ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪਰਮੀਸ਼ ਵਰਮਾ ਵਲੋਂ ਇਸ ਪ੍ਰਭਾਵਪੂਰਨ ਫ਼ਿਲਮ ‘ਸ਼ੇਰਾ’ ਦੀ ਪ੍ਰੀ ਰਿਲੀਜ਼ ਅਤੇ ਖਾਸ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ।

ਫਿਲਮ ਕਦੋਂ ਹੋਵੇਗੀ ਰਿਲੀਜ਼?

ਨਿਰਮਾਤਾ ਅਨਮੋਲ ਸਾਹਨੀ ਵੱਲੋਂ ਨਿਰਮਿਤ ਕੀਤੀ ਗਈ ਇਸ ਫ਼ਿਲਮ ਸ਼ੇਰਾ ਨੂੰ ਓਮਜੀ ਸਿਨੇ ਵਰਲਡ ਅਤੇ ਡਿਸਟਰੀਬਿਊਸ਼ਨ ਹਾਊਸ ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ 15 ਮਈ, 2026 ਨੂੰ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ।

ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੋਈ ਸ਼ੂਟਿੰਗ

ਜੇਬੀਸੀਓ ਫਿਲਮਸ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ-ਥ੍ਰਿਲਰ ਅਤੇ ਰੋਮਾਂਟਿਕ ਸੰਗ਼ੀਤਮਈ ਫ਼ਿਲਮ, ਜਿਸ ਵਿਚ ਅਦਾਕਾਰ ਪਰਮੀਸ਼ ਵਰਮਾ ਹਾਲੀਆਂ ਫਿਲਮਾਂ ਤੋਂ ਕਾਫ਼ੀ ਵਖਰੇਪਣ ਭਰੀ ਅਤੇ ਚੈਲੇਜਿੰਗ ਭੂਮਿਕਾ ਨੂੰ ਅੰਜਾਮ ਦਿੰਦੇ ਨਜ਼ਰੀ ਪੈਣਗੇ। ਅਪਣੀ ਇਸ ਬਹੁ-ਚਰਚਿਤ ਫ਼ਿਲਮ ਅਤੇ ਇਸ ਵਿਚਲੇ ਕਿਰਦਾਰ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਹਨ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਉਕਤ ਫ਼ਿਲਮ, ਜਿਸ ਦਾ ਖਾਸ ਆਕਰਸ਼ਨ ਹੋਵੇਗੀ ਬਾਲੀਵੁੱਡ ਅਦਾਕਾਰਾ ਸੋਨਲ ਚੌਹਾਨ, ਜੋ ਅਪਣੀ ਇਸ ਮਹੱਤਵਪੂਰਨ ਫ਼ਿਲਮ ਨਾਲ ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਡੈਬਿਊ ਕਰੇਗੀ।

ਪੰਜਾਬ ਦੇ ਵੱਖ-ਵੱਖ ਹਿੱਸਿਆ ਤੋਂ ਇਲਾਵਾ ਚੰਡੀਗੜ੍ਹ ਅਤੇ ਮੋਹਾਲੀ ਆਦਿ ਇਲਾਕਿਆਂ ਵਿੱਚ ਫਿਲਮਾਂਈ ਗਈ ਹੈ ਉਕਤ ਫ਼ਿਲਮ, ਜਿਸ ਦਾ ਨਿਰਦੇਸ਼ਨ ਸੇਵਿਓ ਸੰਧੂ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਵੀ ਕਈ ਵੱਡੀਆਂ ਫਿਲਮਾਂ ਨੂੰ ਨਿਰਦੇਸ਼ਕ ਦੇ ਤੌਰ ਤੇ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਪਰਮੀਸ਼ ਵਰਮਾ ਦੀ ਇਹ ਫ਼ਿਲਮ ਉਨਾਂ ਦੇ ਕਰੀਅਰ ਲਈ ਕਈ ਪੱਖੋਂ ਖਾਸ ਸਾਬਿਤ ਹੋਣ ਜਾ ਰਹੀ ਹੈ, ਜੋ ਉਨਾਂ ਦੀ ਅਗਲੀ ਸਿਨੇਮਾ ਦਿਸ਼ਾ ਵੀ ਨਿਰਧਾਰਤ ਕਰੇਗੀ। ਇਸ ਤੋਂ ਪਹਿਲਾਂ ਆਈਆਂ ਉਨ੍ਹਾਂ ਦੀਆਂ ਪੰਜਾਬੀ ਫਿਲਮਾਂ ਕਾਰੋਬਾਰ ਪੱਖੋ ਮੁਫ਼ੀਦਕਾਰੀ ਸਾਬਿਤ ਨਹੀਂ ਹੋਈਆਂ, ਜਿਨ੍ਹਾਂ ਵਿੱਚ ‘ਤਬਾਹ’, ‘ਮੈਂ ਤੇ ਬਾਪੂ’, ‘ਜਿੰਦੇ ਮੇਰੀਏ’ ਅਤੇ ‘ਸਿੰਘਮ’ ਆਦਿ ਸ਼ਾਮਿਲ ਰਹੀਆਂ ਹਨ।

Leave a Reply

Your email address will not be published. Required fields are marked *