Saturday, November 14
Shadow

ਮਾਲਵੇ ‘ਚ ਸ਼ੁਰੂ ਹੋਈ ਫਿਲਮ ‘ਚਾਬੀ’ ਦੀ ਸ਼ੂਟਿੰਗ, ਅਮਨ ਮਹਿਮੀ ਵੱਲੋਂ ਕੀਤਾ ਜਾ ਰਿਹਾ ਨਿਰਦੇਸ਼ਨ

ਚੰਡੀਗੜ੍ਹ: ਪੰਜਾਬ ਦਾ ਮਾਲਵਾ ਖੇਤਰ ਪੰਜਾਬੀ ਫਿਲਮਾਂ ਨੂੰ ਅਲਹਦਾ ਰੰਗ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਖਿੱਤੇ ਵਿੱਚ ਸਿਰਜਿਤ ਹੋਈਆਂ ਬਿਹਤਰੀਨ ਫਿਲਮਾਂ ਵਿਚੋਂ ਹੀ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ ‘ਚਾਬੀ’, ਜੋ ਜ਼ੋਰਾਂ-ਸ਼ੋਰਾਂ ਨਾਲ ਸ਼ੂਟਿੰਗ ਪੜ੍ਹਾਅ ਵੱਲ ਵਧ ਚੁੱਕੀ ਹੈ।

ਪੁਰਾਤਨ ਪੰਜਾਬ ਦੇ ਅਸਲ ਲੋਕਰੰਗਾਂ ਦੀ ਤਸਵੀਰ ਪੇਸ਼ ਕਰਦੀ ਉਕਤ ਫਿਲਮ ਦਾ ਲੇਖਣ ਪਰਮ ਵਿਰਦੀ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਅਮਨ ਮਹਿਮੀ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।

ਮਲਵਈ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਨੂੰ ਲੈ ਕੇ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਨਿਰਦੇਸ਼ਕ ਅਮਨ ਮਹਿਮੀ ਨੇ ਦੱਸਿਆ, “ਹੁਣ ਤੱਕ ਦੀ ਹਰ ਫਿਲਮ ਦੀ ਤਰ੍ਹਾਂ ਇਸ ਨੂੰ ਵੀ ਆਫ-ਬੀਟ ਪੈਟਰਨ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ, ਜਿਸ ਵਿੱਚ ਦਰਸ਼ਕਾਂ ਨੂੰ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹਾਸੇ ਅਤੇ ਦੁਸ਼ਵਾਰੀਆਂ ਭਰੇ ਵੱਖੋਂ-ਵੱਖਰੇ ਰੰਗ ਵੇਖਣ ਨੂੰ ਮਿਲਣਗੇ।”

ਪਾਲੀਵੁੱਡ ਵਿੱਚ ਬਹੁਤ ਤੇਜ਼ੀ ਨਾਲ ਬਤੌਰ ਫਿਲਮਕਾਰ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ ਨਿਰਦੇਸ਼ਕ ਅਮਨ ਮਹਿਮੀ, ਜਿੰਨਾਂ ਅਨੁਸਾਰ ਉਨਾਂ ਦੀ ਇਸ ਨਵੀਂ ਮੰਨੋਰੰਜਕ ਫਿਲਮ ਵਿੱਚ ਹਰਦੀਪ ਗੁਰੂ ਅਤੇ ਮਨੀ ਕੁਲਾਰਨ ਲੀਡਿੰਗ ਰੋਲਜ ਪਲੇਅ ਕਰ ਰਹੇ ਹਨ, ਜਿੰਨਾਂ ਤੋਂ ਇਲਾਵਾ ਕਾਸਟ ਵਿੱਚ ਅੰਮ੍ਰਿਤਪਾਲ ਬਿੱਲਾ, ਹਰਪਾਲ ਗਿੱਲ, ਮਲਕੀਤ ਸਿੰਘ ਔਲਖ, ਹਰਦੀਪ ਸ਼ਾਹ, ਗਗਨ ਕੌਕਰੀ, ਫਰੈਡੀ ਸੰਧੂ, ਸਾਹਿਲ ਭਾਟੀਆ ਅਤੇ ਟਵਿੰਕਲ ਖੰਨਾ ਆਦਿ ਸ਼ੁਮਾਰ ਹਨ।

ਓਧਰ ਜੇਕਰ ਉਕਤ ਖੂਬਸੂਰਤ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਅਦਾਕਾਰਾ ਮਨੀ ਕੁਲਾਰਨ ਇਸ ਦਾ ਖਾਸ ਆਕਰਸ਼ਨ ਹੋਵੇਗੀ, ਜੋ ਹਾਲ ਹੀ ਵਿੱਚ ਓਟੀਟੀ ਰਿਲੀਜ਼ ਹੋਈ ਪੰਜਾਬੀ ਫਿਲਮ ‘ਸਿੱਪੀਆਂ ਸਿਤਾਰੇ’ ‘ਚ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾ ਚੁੱਕੀ ਹੈ, ਜਿਸ ਤੋਂ ਇਲਾਵਾ ਹੋਰ ਕਈ ਬਹੁ-ਚਰਚਿਤ ਪ੍ਰੋਜੈਕਟਸ ਦਾ ਵੀ ਇਹ ਚਰਚਿਤ ਅਦਾਕਾਰਾ ਅਹਿਮ ਹਿੱਸਾ ਰਹੀ ਹੈ।

ਨਿਰਦੇਸ਼ਕ ਅਮਨ ਮਹਿਮੀ ਦੁਆਰਾ ਅਪਣੇ ਇੱਕ ਹੋਰ ਪ੍ਰਭਾਵਪੂਰਨ ਪ੍ਰੋਜੈਕਟ ਵਜੋਂ ਜਲਦ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ ਇਹ ਫਿਲਮ, ਜਿਸ ਨੂੰ ਤਰੋ-ਤਾਜ਼ਗੀ ਭਰਿਆ ਕੰਟੈਂਟ ਦੇਣ ਦੀ ਕਵਾਇਦ ਵੀ ਫਿਲਮ ਟੀਮ ਦੁਆਰਾ ਅਪਣਾਈ ਜਾ ਰਹੀ ਹੈ।

Leave a Reply

Your email address will not be published. Required fields are marked *