Shadow

enterinment news

ਆਪਣੀ ਫੀਸ ਮੰਗੀ ਤਾਂ ਮਾਰਨ ਲਈ ਮਿਲੀ ਧਮਕੀ, ‘ਲਾਪਤਾ ਲੇਡੀਜ਼’ ਦੇ ਅਦਾਕਾਰ ਨੇ ਰੋਂਦੇ ਹੋਏ ਸਾਂਝੀ ਕੀਤੀ ਵੀਡੀਓ

ਆਪਣੀ ਫੀਸ ਮੰਗੀ ਤਾਂ ਮਾਰਨ ਲਈ ਮਿਲੀ ਧਮਕੀ, ‘ਲਾਪਤਾ ਲੇਡੀਜ਼’ ਦੇ ਅਦਾਕਾਰ ਨੇ ਰੋਂਦੇ ਹੋਏ ਸਾਂਝੀ ਕੀਤੀ ਵੀਡੀਓ

enterinment news
ਹੈਦਰਾਬਾਦ: 'ਲਾਪਤਾ ਲੇਡੀਜ਼' ਦੇ ਅਦਾਕਾਰ ਸਤੇਂਦਰ ਸੋਨੀ ਸੁਰਖੀਆਂ ਵਿੱਚ ਹਨ। ਅਦਾਕਾਰ ਨੇ ਇਲਜ਼ਾਮ ਲਗਾਇਆ ਹੈ ਕਿ ਇੱਕ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਉਸਦੀ ਸਹਿਮਤੀ ਅਨੁਸਾਰ ਫੀਸ ਦਾ ਭੁਗਤਾਨ ਕਰਨ ਵਿੱਚ ਅਸਫਲ ਰਹੇ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸ ਸੰਬੰਧੀ ਸਤੇਂਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਕਾਰਨ ਆਲ ਇੰਡੀਅਨ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਮੱਧ ਪ੍ਰਦੇਸ਼ ਸਰਕਾਰ ਤੋਂ ਫਿਲਮ 'ਪੇਡ ਪਾਲਕੀ' ਦੇ ਨਿਰਮਾਤਾਵਾਂ ਵਿਰੁੱਧ FIR ਦਰਜ ਕਰਨ ਦੀ ਮੰਗ ਕੀਤੀ। ਐਸੋਸੀਏਸ਼ਨ ਨੇ ਆਪਣੇ X (ਪਹਿਲਾਂ ਟਵਿੱਟਰ) ਹੈਂਡਲ 'ਤੇ ਇੱਕ ਬਿਆਨ ਪੋਸਟ ਕੀਤਾ, ਜਿਸ ਵਿੱਚ ਲਿਖਿਆ, "ਸਤੇਂਦਰ ਸੋਨੀ ਦੁਆਰਾ ਸਾਂਝਾ ਕੀਤਾ ਗਿਆ ਭਾਵਨਾਤਮਕ ਵੀਡੀਓ ਉਸ ਦਰਦ ਅਤੇ ਪ੍ਰੇਸ਼ਾਨੀ ਨੂੰ ਦਰਸਾਉਂਦਾ ਹੈ, ਜੋ ਉਸਨੇ ਸਹਿਣ ਕੀਤਾ ਹੈ। ਉਸਦੇ ਇਲਜ਼ਾਮ ਭਾਰਤੀ ਫਿਲਮ ਉਦਯੋਗ ਵਿੱਚ ਕਲਾਕਾਰਾਂ ਅਤੇ ਕਰਮਚਾਰੀਆਂ ਦੇ ਇਲਾਜ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦੇ ਹਨ। ਕਿਸੇ ਵੀ ਕਲਾਕਾਰ ਜਾਂ ਕਰਮਚਾਰੀ ਨੂੰ ਅਜਿਹੇ ਵਿਵਹਾਰ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।" ਐਸੋਸੀਏਸ਼ਨ ਨੇ ਕਿਹਾ, ...
ਪੀਐੱਮ ਮੋਦੀ ਦੀ ਫੋਟੋ ਨੂੰ ਰੋਜ਼ ਭੋਗ ਲਾਉਂਦੀ ਹੈ ਸੁਨੀਲ ਸ਼ੈੱਟੀ ਦੀ ਦੋਹਤੀ, ਸਟਾਰ ਨੇ ਖੁਦ ਕੀਤਾ ਖੁਲਾਸਾ

ਪੀਐੱਮ ਮੋਦੀ ਦੀ ਫੋਟੋ ਨੂੰ ਰੋਜ਼ ਭੋਗ ਲਾਉਂਦੀ ਹੈ ਸੁਨੀਲ ਸ਼ੈੱਟੀ ਦੀ ਦੋਹਤੀ, ਸਟਾਰ ਨੇ ਖੁਦ ਕੀਤਾ ਖੁਲਾਸਾ

enterinment news
ਚੰਡੀਗੜ੍ਹ: ਭਾਰਤੀ ਕ੍ਰਿਕਟ ਦੇ ਸ਼ਾਨਦਾਰ ਖਿਡਾਰੀ ਕੇਐੱਲ ਰਾਹੁਲ ਦੇ ਸਹੁਰੇ ਅਤੇ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਸਦੀ 15 ਮਹੀਨਿਆਂ ਦੀ ਦੋਹਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਵੇਂ ਸਮਝਦੀ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਅਦਾਕਾਰ ਨੇ ਸਾਂਝਾ ਕੀਤਾ ਕਿ ਇੱਕ ਨੈਨੀ ਨੇ ਆਥੀਆ ਸ਼ੈੱਟੀ ਅਤੇ ਕੇਐਲ ਰਾਹੁਲ ਦੀ ਧੀ ਇਵਾਰਾ ਨੂੰ ਪ੍ਰਧਾਨ ਮੰਤਰੀ ਮੋਦੀ ਬਾਰੇ ਦੱਸਿਆ ਸੀ। ਉਸਨੇ ਜ਼ਿਕਰ ਕੀਤਾ ਕਿ ਉਦੋਂ ਤੋਂ ਇਵਾਰਾ ਹਰ ਸਵੇਰੇ ਪ੍ਰਧਾਨ ਮੰਤਰੀ ਮੋਦੀ ਦੀ ਤਸਵੀਰ 'ਤੇ ਮਠਿਆਈਆਂ ਚੜ੍ਹਾਉਂਦੀ ਹੈ। ਸੁਨੀਲ ਨੇ ਸਪੱਸ਼ਟ ਕੀਤਾ ਕਿ ਕਿਸੇ ਨੇ ਵੀ ਉਸਦੀ ਦੋਹਤੀ ਨੂੰ ਅਜਿਹਾ ਕਰਨ ਲਈ ਨਹੀਂ ਕਿਹਾ। "ਮੈਂ ਹਮੇਸ਼ਾ ਕਿਹਾ ਹੈ ਕਿ ਮੈਂ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਂ ਕਿਸੇ ਰਾਜਨੀਤਿਕ ਪਾਰਟੀ ਬਾਰੇ ਗੱਲ ਨਹੀਂ ਕਰ ਰਿਹਾ, ਮੈਂ ਇੱਕ ਨੇਤਾ ਬਾਰੇ ਗੱਲ ਕਰ ਰਿਹਾ ਹਾਂ। ਜੇਕਰ ਕੋਈ ਨੇਤਾ ਮੈਨੂੰ ਪ੍ਰੇਰਿਤ ਕਰਦਾ ਹੈ, ਤਾਂ ਉਹ ਉਹ ਹੈ। ਜਿਵੇਂ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ, ਮੈਂ ਆਪਣੇ ਨੇਤਾ ਨੂੰ ਵੀ ਪਿਆਰ ਕਰਦਾ ਹਾਂ। ਉਸ ਵਿੱਚ ਕੁਝ ਖਾਸ ਹੈ।" ...
ਦੇਸ਼ ‘ਚ ਵਿਵਾਦ, ਵਿਦੇਸ਼ ‘ਚ ਮਿਲੀ ਵਾਹ-ਵਾਹ, NRI ਦਰਸ਼ਕਾਂ ਨੇ ਬਦਲੀ ਪੰਜਾਬੀ ਫਿਲਮਾਂ ਦੀ ਕਿਸਮਤ

ਦੇਸ਼ ‘ਚ ਵਿਵਾਦ, ਵਿਦੇਸ਼ ‘ਚ ਮਿਲੀ ਵਾਹ-ਵਾਹ, NRI ਦਰਸ਼ਕਾਂ ਨੇ ਬਦਲੀ ਪੰਜਾਬੀ ਫਿਲਮਾਂ ਦੀ ਕਿਸਮਤ

enterinment news
ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ...ਜਿਸਨੂੰ ਆਮ ਤੌਰ 'ਤੇ "ਪਾਲੀਵੁੱਡ" ਕਿਹਾ ਜਾਂਦਾ ਹੈ। ਅੱਜ ਭਾਰਤ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਖੇਤਰੀ ਫਿਲਮ ਇੰਡਸਟਰੀਆਂ ਵਿੱਚੋਂ ਇੱਕ ਹੈ। ਇਸ ਸਫਲਤਾ ਦੇ ਪਿੱਛੇ ਪੰਜਾਬ ਦੇ ਦਰਸ਼ਕਾਂ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਭਾਵ ਕਿ ਐਨਆਰਆਈ (Non-Resident Indians) ਦਾ ਬਹੁਤ ਵੱਡਾ ਯੋਗਦਾਨ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ, ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਵੱਸਦੇ ਲੱਖਾਂ ਪੰਜਾਬੀਆਂ ਨੇ ਪੰਜਾਬੀ ਫਿਲਮਾਂ ਨੂੰ ਸਿਰਫ਼ ਆਰਥਿਕ ਸਹਾਰਾ ਹੀ ਨਹੀਂ ਦਿੱਤਾ ਸਗੋਂ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਪਛਾਣ ਹਾਸਿਲ ਕਰਵਾਉਣ ਵਿੱਚ ਵੀ ਮਦਦ ਕੀਤੀ ਹੈ। ਅੱਜ ਪੰਜਾਬੀ ਫਿਲਮਾਂ ਦੀ ਕਾਮਯਾਬੀ ਦਾ ਵੱਡਾ ਹਿੱਸਾ ਐਨਆਰਆਈ ਦਰਸ਼ਕਾਂ ਨਾਲ ਜੁੜਿਆ ਹੋਇਆ ਹੈ। ਵਿਦੇਸ਼ਾਂ 'ਚ ਰਿਲੀਜ਼ ਹੋਈਆਂ ਪਹਿਲੀਆਂ ਫਿਲਮਾਂ ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪਾਲੀਵੁੱਡ ਦੀਆਂ ਫਿਲਮਾਂ ਅੱਜ ਕੱਲ੍ਹ ਨਹੀਂ ਬਲਕਿ ਲੰਮੇਂ ਸਮੇਂ ਤੋਂ ਅੰਤਰਰਾਸ਼ਟਰੀ ਬਾਕਸ ਆਫਿਸ ਉਤੇ ਦਬਦਬਾ ਬਣਾ ਕੇ ਬੈਠੀਆਂ ਹਨ। ਇਸਦੀ ਸ਼ੁਰੂਆਤ ਸ...
Raj Babbar Birthday: ਫਿਲਮ ‘ਚ ਰੇਪ ਦਾ ਸੀਨ, ਜਿਸ ਨੂੰ ਦੇਖ ਕੇ ਲੋਕਾਂ ਨੇ ਸਟਾਰ ਨੂੰ ਕੱਢੀਆਂ ਗਾਲ੍ਹਾਂ

Raj Babbar Birthday: ਫਿਲਮ ‘ਚ ਰੇਪ ਦਾ ਸੀਨ, ਜਿਸ ਨੂੰ ਦੇਖ ਕੇ ਲੋਕਾਂ ਨੇ ਸਟਾਰ ਨੂੰ ਕੱਢੀਆਂ ਗਾਲ੍ਹਾਂ

enterinment news
ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਾਜ ਬੱਬਰ ਨੇ ਆਪਣੇ ਕਰੀਅਰ ਦੌਰਾਨ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੇ ਲਈ ਇੱਕ ਖਾਸ ਜਗ੍ਹਾਂ ਬਣਾਈ। ਉਸਨੇ ਕਈ ਵਾਰ ਨਾਇਕ ਦੀ ਭੂਮਿਕਾ ਨਿਭਾਈ, ਜਦੋਂ ਕਿ ਕਈ ਵਾਰ ਉਸਨੇ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ, ਜੋ ਦਰਸ਼ਕ ਕਦੇ ਨਹੀਂ ਭੁੱਲ ਸਕਦੇ। ਅੱਜ 23 ਜੂਨ ਨੂੰ ਅਦਾਕਾਰ ਰਾਜ ਬੱਬਰ ਆਪਣਾ 74ਵਾਂ ਜਨਮਦਿਨ ਮਨਾ ਰਹੇ ਹਨ, ਇਸ ਦੌਰਾਨ ਅਸੀਂ ਉਨ੍ਹਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਦਿਲਚਸਪ ਕਿੱਸਾ ਲੈ ਕੇ ਆ ਰਹੇ ਹਾਂ। ਰਾਜ ਬੱਬਰ ਨਾਲ ਸੰਬੰਧਿਤ ਹੈਰਾਨ ਕਰਨ ਵਾਲਾ ਕਿੱਸਾ ਤੁਹਾਨੂੰ ਦੱਸ ਦੇਈਏ ਕਿ ਬੀਆਰ ਚੋਪੜਾ 'ਇਨਸਾਫ਼ ਕਾ ਤਰਾਜ਼ੂ' ਨਾਂਅ ਦੀ ਇੱਕ ਫਿਲਮ ਉਤੇ ਕੰਮ ਕਰ ਰਹੇ ਸਨ। ਕੋਈ ਵੀ ਵੱਡਾ ਅਦਾਕਾਰ ਖਲਨਾਇਕ ਰਮੇਸ਼ ਗੁਪਤਾ ਦਾ ਕਿਰਦਾਰ ਨਿਭਾਉਣ ਲਈ ਤਿਆਰ ਨਹੀਂ ਸੀ, ਇੱਕ ਕਿਰਦਾਰ ਜਿਸਨੂੰ ਜ਼ੀਨਤ ਅਮਾਨ ਅਤੇ ਪਦਮਿਨੀ ਕੋਲਹਾਪੁਰੀ ਦੁਆਰਾ ਨਿਭਾਏ ਗਏ ਕਿਰਦਾਰਾਂ ਨਾਲ ਬਲਾਤਕਾਰ ਕਰਦੇ ਦਿਖਾਇਆ ਜਾਣਾ ਸੀ। ਹਰ ਅਦਾਕਾਰ ਨੂੰ ਡਰ ਸੀ ਕਿ ਇਹ ਭੂਮਿਕਾ ਉਨ੍ਹਾਂ ਦੀ ਛਵੀ ਨੂੰ ਖਰਾਬ ਕਰ ਦੇਵੇਗੀ। Raj Babbar ...
ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਸੁਣਾਈ ਸੰਘਰਸ਼ ਦੀ ਕਹਾਣੀ, ਆਲੀਆ ਭੱਟ ਨਾਲ ਕੀਤੀ ਮੁਲਾਕਾਤ

ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਗੁਰਿੰਦਰਵੀਰ ਸਿੰਘ ਨੇ ਸੁਣਾਈ ਸੰਘਰਸ਼ ਦੀ ਕਹਾਣੀ, ਆਲੀਆ ਭੱਟ ਨਾਲ ਕੀਤੀ ਮੁਲਾਕਾਤ

enterinment news
ਹੈਦਰਾਬਾਦ: ਫਿਲਮ ਪ੍ਰੇਮੀਆਂ ਵਿੱਚ ਇਸ ਸਮੇਂ 'ਯਸ਼ ਰਾਜ ਫਿਲਮਜ਼' ਦੀ ਫਿਲਮ "ਅਲਫ਼ਾ" ਲਈ ਕਾਫੀ ਉਤਸ਼ਾਹ ਹੈ। ਇਸ ਦੌਰਾਨ ਫਿਲਮ ਦੀ ਮੁੱਖ ਅਦਾਕਾਰਾ ਆਲੀਆ ਭੱਟ ਨੇ ਭਾਰਤ ਦੇ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ। ਗੁਰਿੰਦਰਵੀਰ ਸਿੰਘ, ਜਿਸਨੇ ਹਾਲ ਹੀ ਵਿੱਚ 10.09 ਸਕਿੰਟ ਵਿੱਚ ਦੌੜ ਪੂਰੀ ਕਰਕੇ ਇਤਿਹਾਸ ਰਚਿਆ ਹੈ, ਜੋ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ। ਇਸ ਦਿਲੋਂ ਅਤੇ ਸਪੱਸ਼ਟ ਗੱਲਬਾਤ ਵਿੱਚ ਗੁਰਿੰਦਰਵੀਰ ਨੇ ਆਪਣੇ ਮਾਪਿਆਂ ਦੇ ਅਟੁੱਟ ਸਮਰਥਨ, ਆਪਣੇ ਪਿਤਾ ਦੇ ਅਧੂਰੇ ਖੇਡ ਸੁਪਨਿਆਂ ਤੋਂ ਪ੍ਰਾਪਤ ਪ੍ਰੇਰਨਾ ਅਤੇ ਮੁਸ਼ਕਲ ਸਮੇਂ ਬਾਰੇ ਗੱਲ ਕੀਤੀ। ਗੱਲਬਾਤ ਸ਼ੁਰੂ ਕਰਦੇ ਹੋਏ ਗੁਰਿੰਦਰਵੀਰ ਨੇ ਕਿਹਾ, "ਸਭ ਤੋਂ ਅੱਗੇ, ਸਭ ਤੋਂ ਤੇਜ਼ ਲਈ ਧਿਆਨ, ਸਮਰਪਣ ਅਤੇ ਸਖ਼ਤ ਮਿਹਨਤ ਦੀ ਲੋੜ ਹੁੰਦੀ ਹੈ। ਆਲੀਆ ਨੇ ਮੁਸਕਰਾਉਂਦੇ ਹੋਏ ਕਿਹਾ, "ਤਾਂ ਅੱਜ ਮੇਰੇ ਕੋਲ ਇੱਕ ਐਥਲੀਟ ਹੈ, ਜੋ ਭਾਰਤ ਦਾ ਮਾਣ ਹੈ। ਗੁਰਿੰਦਰਵੀਰ ਸਿੰਘ ਟਰੈਕ ਰਨਿੰਗ ਦਾ ਅਸਲ 'ਅਲਫ਼ਾ', ਜਿਸਨੇ 10.09 ਸਕਿੰਟ ਵਿੱਚ ਦੌੜ ਕੇ ਰਿਕਾਰਡ ਕਾਇਮ ਕੀਤਾ। ਤੁਸੀਂ ਕਦੋਂ ਫੈਸਲਾ ਕੀਤਾ ਕਿ ਤੁਸੀਂ ਭਾਰਤ ਦਾ ਸਭ ...
ਰਿਲੀਜ਼ ਹੋਇਆ ਫ਼ਿਲਮ ‘ਕੈਰੀ ਓਨ ਜੱਟਾ 4’ ਦਾ ਟ੍ਰੇਲਰ, ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਮਚਾਏਗੀ ਧਮਾਲ

ਰਿਲੀਜ਼ ਹੋਇਆ ਫ਼ਿਲਮ ‘ਕੈਰੀ ਓਨ ਜੱਟਾ 4’ ਦਾ ਟ੍ਰੇਲਰ, ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਮਚਾਏਗੀ ਧਮਾਲ

enterinment news
ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇਨੀ-ਦਿਨੀ ਖਾਸੀ ਚਰਚਾ ਦਾ ਵਿਸ਼ਾ ਬਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਕੈਰੀ ਓਨ ਜੱਟਾ 4' ਦਾ ਟ੍ਰੇਲਰ ਅੱਜ ਰਿਲੀਜ਼ ਹੋ ਹੈ। ਇਹ ਫਿਲਮ ਜਲਦ ਹੀ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਈ ਇਸ ਸ਼ਾਨਦਾਰ ਫ਼ਿਲਮ ਦਾ ਸਟੋਰੀ-ਸਕਰੀਨ ਪਲੇਅ ਅਤੇ ਡਾਇਲਾਗ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਵੱਲੋਂ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾ ਸਾਹਮਣੇ ਆਏ ਇਸੇ ਫਿਲਮ ਦੇ ਤਿੰਨੋਂ ਭਾਗਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ਕਾਮੇਡੀ-ਡ੍ਰਾਮੈਟਿਕ ਵਿਸ਼ੇ 'ਤੇ ਅਧਾਰਿਤ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਗੁਰਪ੍ਰੀਤ ਘੁੱਗੀ, ਮਰਹੂਮ ਅਦਾਕਾਰ ਜਸਵਿੰਦਰ ਭੱਲਾ ਜੀ, ਕਰਮਜੀਤ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ, ਪੁਖਰਾਜ ਭੱਲਾ, ਬੀਐਨ ਸ਼ਰਮਾ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਭਾਨਾ ਐਲ.ਏ, ਸੀਮਾ ਕੌਸ਼ਲ, ਸਵੀਤਾਜ ਬਰਾੜ, ਪਵਨ ਜੌਹਲ, ਜੱਸੀ ਲੌਂਗੋਵਾਲੀਆ ਵ...
ਗਿੱਪੀ ਗਰੇਵਾਲ ਨੇ ਸੋਨੂੰ ਸੂਦ ਨੂੰ ਕੱਢੀਆਂ ਸੀ ਗਾਲ੍ਹਾਂ, ਸਟਾਰ ਨੇ ਖੁਦ ਕੀਤਾ ਖੁਲਾਸਾ

ਗਿੱਪੀ ਗਰੇਵਾਲ ਨੇ ਸੋਨੂੰ ਸੂਦ ਨੂੰ ਕੱਢੀਆਂ ਸੀ ਗਾਲ੍ਹਾਂ, ਸਟਾਰ ਨੇ ਖੁਦ ਕੀਤਾ ਖੁਲਾਸਾ

enterinment news
ਚੰਡੀਗੜ੍ਹ: ਪੰਜਾਬੀ ਅਦਾਕਾਰ, ਗਾਇਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਨਵੀਂ ਫਿਲਮ 'ਕੈਰੀ ਔਨ ਜੱਟਾ 4' ਲਈ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਸ਼ੇਖਰ ਸੁਮਨ ਦੇ ਟੌਕ ਸ਼ੋਅ ਵਿੱਚ ਬੋਲਦਿਆਂ ਗਿੱਪੀ ਗਰੇਵਾਲ ਨੇ ਖੁਲਾਸਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਇੱਕ ਵਾਰ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਬਿਨਾਂ ਕਿਸੇ ਗਲਤੀ ਦੇ ਗਾਲ੍ਹਾਂ ਕੱਢ ਦਿੱਤੀਆਂ ਸਨ। ਤੁਹਾਨੂੰ ਦੱਸ ਦੇਈਏ ਕਿ ਸ਼ੇਖਰ ਸੁਮਨ ਦਾ ਟਾਕ ਸ਼ੋਅ ਦਰਸ਼ਕਾਂ ਨੂੰ ਉਨ੍ਹਾਂ ਮਸ਼ਹੂਰ ਹਸਤੀਆਂ ਦੇ ਜੀਵਨ ਦੇ ਪਹਿਲੂਆਂ ਨਾਲ ਜਾਣੂੰ ਕਰਵਾਉਂਦਾ ਹੈ, ਜੋ ਅਕਸਰ ਸੁਰਖੀਆਂ ਤੋਂ ਦੂਰ ਰਹਿੰਦੇ ਹਨ। ਇਸ ਸੰਬੰਧ ਵਿੱਚ ਸ਼ੋਅ ਨੇ ਪੰਜਾਬੀ ਸੁਪਰਸਟਾਰ ਗਿੱਪੀ ਗਰੇਵਾਲ ਦੀਆਂ ਅਣਕਹੀਆਂ ਕਹਾਣੀਆਂ ਦਾ ਵੀ ਖੁਲਾਸਾ ਕੀਤਾ, ਜੋ ਮਹਿਮਾਨ ਵਜੋਂ ਆਏ ਸਨ। ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਕੈਰੀ ਔਨ ਜੱਟਾ 4' ਨਾਲ ਹਲਚਲ ਮਚਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਸ਼ੋਅ ਦੇ ਹੋਸਟ ਸ਼ੇਖਰ ਸੁਮਨ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ, ਆਪਣੇ ਸੰਘਰਸ਼ਾਂ ਅਤੇ ਹਰ ਮੁਸ਼ਕਲ ਪੜਾਅ ਦੌਰਾਨ ਉਨ੍ਹਾਂ ਦੇ ਨਾਲ ਖੜ੍ਹੇ ਰਿਸ਼ਤੇ ਬਾਰੇ ਚਰਚਾ ਕੀਤੀ। ਇਸ ਦੌਰਾਨ ਹ...
‘ਪੁਸ਼ਪਾ 2’ ਭਗਦੜ ਮਾਮਲਾ, ਅਦਾਲਤ ਨੇ ਅੱਲੂ ਅਰਜੁਨ ਨੂੰ ਜਾਰੀ ਕੀਤਾ ਸੰਮਨ

‘ਪੁਸ਼ਪਾ 2’ ਭਗਦੜ ਮਾਮਲਾ, ਅਦਾਲਤ ਨੇ ਅੱਲੂ ਅਰਜੁਨ ਨੂੰ ਜਾਰੀ ਕੀਤਾ ਸੰਮਨ

enterinment news
ਹੈਦਰਾਬਾਦ: ਸ਼ਹਿਰ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਪ੍ਰਸਿੱਧ ਟਾਲੀਵੁੱਡ ਅਦਾਕਾਰ ਅੱਲੂ ਅਰਜੁਨ ਨੂੰ ਸੰਮਨ ਜਾਰੀ ਕੀਤੇ ਹਨ। ਅੱਲੂ ਅਰਜੁਨ ਨੂੰ 22 ਜੂਨ ਨੂੰ ਅਦਾਲਤ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। 4 ਦਸੰਬਰ 2024 ਨੂੰ ਸੰਧਿਆ ਥੀਏਟਰ ਵਿੱਚ ਹੋਈ ਭਗਦੜ ਹੋਈ ਸੀ। 'ਪੁਸ਼ਪਾ 2' ਦੇ ਪ੍ਰੀਮੀਅਰ ਸ਼ੋਅ ਦੌਰਾਨ ਹੋਈ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੁੱਤਰ ਗੰਭੀਰ ਜ਼ਖਮੀ ਹੋ ਗਿਆ ਸੀ। ਨਾਮਪੱਲੀ ਕ੍ਰਿਮੀਨਲ ਕੋਰਟ ਨੇ ਹੁਣ ਤੱਕ ਇਸ ਮਾਮਲੇ ਵਿੱਚ 19 ਲੋਕਾਂ ਨੂੰ ਸੰਮਨ ਜਾਰੀ ਕੀਤੇ ਹਨ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ 23 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਥੀਏਟਰ ਦੇ ਪ੍ਰਬੰਧਨ ਵਿੱਚ ਸ਼ਾਮਲ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਪਹਿਲੇ 10 ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਦਾਕਾਰ ਦੇ ਅੱਠ ਬਾਊਂਸਰਾਂ ਨੂੰ ਵੀ ਮੁਲਜ਼ਮਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ। ਮੁਲਜ਼ਮਾਂ ਦੇ ਜੱਜ ਸਾਹਮਣੇ ਨਿੱਜੀ ਤੌਰ 'ਤੇ ਪੇਸ਼ ਹੋਣ ਤੋਂ ਬਾਅਦ ਮਾਮਲੇ ਦੀ ਸੁਣਵਾਈ ਸ਼ੁਰੂ ਹੋਵੇਗੀ। 4 ਦਸੰਬਰ 2024 ਨੂੰ ਅੱਲੂ ਅਰਜੁਨ ਸੰਧਿਆ ਥ...
ਗਾਇਕ ਦਲੇਰ ਮਹਿੰਦੀ ਦੀ ਬਾਲੀਵੁੱਡ ਫਿਲਮ ‘ਚ ਐਂਟਰੀ, ਅਕਸ਼ੈ ਕੁਮਾਰ ਦੀ ‘ਵੈਲਕਮ ਟੂ ਦ ਜੰਗਲ’ ‘ਚ ਆਉਣਗੇ ਨਜ਼ਰ

ਗਾਇਕ ਦਲੇਰ ਮਹਿੰਦੀ ਦੀ ਬਾਲੀਵੁੱਡ ਫਿਲਮ ‘ਚ ਐਂਟਰੀ, ਅਕਸ਼ੈ ਕੁਮਾਰ ਦੀ ‘ਵੈਲਕਮ ਟੂ ਦ ਜੰਗਲ’ ‘ਚ ਆਉਣਗੇ ਨਜ਼ਰ

enterinment news
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਤੇ 'ਭੰਗੜਾ ਕਿੰਗ' ਦਲੇਰ ਮਹਿੰਦੀ ਹੁਣ ਬਾਲੀਵੁੱਡ ਵਿੱਚ ਅਦਾਕਾਰੀ ਦੇ ਖੇਤਰ ਵਿੱਚ ਵੀ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੇ ਹਨ। ਦਲੇਰ ਮਹਿੰਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਵੈਲਕਮ ਟੂ ਦ ਜੰਗਲ' ਰਾਹੀਂ ਆਪਣਾ ਬਾਲੀਵੁੱਡ ਡੈਬਿਊ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਇੱਕ ਵੱਡੀ ਖੁਸ਼ਖਬਰੀ ਹੈ, ਕਿਉਂਕਿ ਸਾਲਾਂ ਤੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਦਲੇਰ ਮਹਿੰਦੀ ਹੁਣ ਵੱਡੇ ਪਰਦੇ 'ਤੇ ਵੀ ਆਪਣੀ ਛਾਪ ਛੱਡਣਗੇ। 'ਵੈਲਕਮ ਟੂ ਦ ਜੰਗਲ' ਮਸ਼ਹੂਰ 'ਵੈਲਕਮ' ਫ੍ਰੈਂਚਾਈਜ਼ੀ ਦਾ ਤੀਜਾ ਭਾਗ ਹੈ, ਜਿਸ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਉਣਗੇ ਅਤੇ ਇਸ ਦੇ ਨਾਲ ਹੀ ਦਲੇਰ ਮਹਿੰਦੀ ਦੀ ਐਂਟਰੀ ਨੇ ਫਿਲਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਦਲੇਰ ਮਹਿੰਦੀ ਦੀ ਊਰਜਾਵਾਨ ਸ਼ਖਸੀਅਤ ਅਤੇ ਉਨ੍ਹਾਂ ਦਾ ਵਿਲੱਖਣ ਅੰਦਾਜ਼ ਦਰਸ਼ਕਾਂ ਨੂੰ ਹਮੇਸ਼ਾ ਹੀ ਪਸੰਦ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਦਲੇਰ ਮਹਿੰਦੀ ਨੇ ਆਪਣੇ ਕਰੀਅਰ ਦੌਰਾਨ ਕਈ ਸੁਪਰਹਿੱਟ ਗੀਤ ਦਿੱਤੇ ਹਨ, ਜਿੰਨ...
ਕੀ ਸਿਆਸਤ ‘ਚ ਐਂਟਰੀ ਕਰਨਗੇ ਅਦਾਕਾਰ ਬਿੰਨੂ ਢਿੱਲੋਂ, ਲੜਨਗੇ 2027 ਦੀਆਂ ਚੋਣਾਂ?

ਕੀ ਸਿਆਸਤ ‘ਚ ਐਂਟਰੀ ਕਰਨਗੇ ਅਦਾਕਾਰ ਬਿੰਨੂ ਢਿੱਲੋਂ, ਲੜਨਗੇ 2027 ਦੀਆਂ ਚੋਣਾਂ?

enterinment news
ਚੰਡੀਗੜ੍ਹ: 'ਦੁਨੀਆਂ ਵਿੱਚ ਬਹੁਤ ਸਾਰੇ ਲੋਕ ਮਿਲਦੇ ਹਨ, ਜੋ ਤੁਹਾਨੂੰ ਰਵਾ ਸਕਦੇ ਹਨ, ਪਰ ਬਹੁਤ ਘੱਟ ਲੋਕ ਤੁਹਾਨੂੰ ਹਸਾ ਸਕਦੇ ਹਨ, ਕਿਉਂਕਿ ਜਦੋਂ ਕਿ ਕਿਸੇ ਨੂੰ ਰਵਾਉਣਾ ਆਸਾਨ ਹੈ, ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣਾ ਸੱਚਮੁੱਚ ਮੁਸ਼ਕਲ ਹੈ।' ਇਹ ਵਿਚਾਰ ਸਾਡਾ ਨਹੀਂ ਬਲਕਿ ਪੰਜਾਬੀ ਸਿਨੇਮਾ ਦੇ ਮਸ਼ਹੂਰ ਕਾਮੇਡੀ ਅਦਾਕਾਰ ਬਿੰਨੂ ਢਿੱਲੋਂ ਦਾ ਹੈ। ਜੋ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਕੈਰੀ ਔਨ ਜੱਟਾ 4' ਨੂੰ ਲੈ ਕੇ ਲਗਾਤਾਰ ਚਰਚਾ ਵਿੱਚ ਹਨ। ਫਿਲਮਾਂ ਵਿੱਚ ਪ੍ਰਦਰਸ਼ਨ ਤੋਂ ਇਲਾਵਾ ਅਦਾਕਾਰ ਇਸ ਸਮੇਂ ਇੱਕ ਹੋਰ ਚੀਜ਼ ਕਾਰਨ ਵੀ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਉਹ ਹੈ ਅਦਾਕਾਰ ਦੀ ਸਿਆਸਤ ਵਿੱਚ ਐਂਟਰੀ। ਲਗਾਤਾਰ ਸੋਸ਼ਲ ਮੀਡੀਆ ਉਤੇ ਅਟਕਲਾਂ ਚੱਲ ਰਹੀਆਂ ਹਨ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਬਿੰਨੂ ਢਿੱਲੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉੱਤਰ ਸਕਦੇ ਹਨ। ਕੀ ਕਰਨਗੇ ਬਿੰਨੂ ਢਿੱਲੋਂ ਸਿਆਸਤ ਵਿੱਚ ਐਂਟਰੀ? ਆਪਣੀ ਤਾਜ਼ਾ ਦਿੱਤੀ ਇੰਟਰਵਿਊ ਵਿੱਚ ਅਦਾਕਾਰ ਨੇ ਆਲੇ-ਦੁਆਲੇ ਚੱਲ ਰਹੀਆਂ ਸਾਰੀਆਂ ਅਟਕਲਾਂ ਨੂੰ ਸਪੱਸ਼ਟ ਕਰ ਦਿੱਤਾ ਹੈ, ਅਦਾਕਾਰ ਨੇ ਦੱਸਿਆ ਹੈ ਕਿ ਫਿਲਹਾਲ...