Shadow

enterinment news

‘ਡੌਨ 3’ ਵਿੱਚ ਕੌਣ ਲਏਗਾ ਰਣਵੀਰ ਸਿੰਘ ਦੀ ਜਗ੍ਹਾਂ? ਪ੍ਰਸ਼ੰਸਕਾਂ ਵਿੱਚ ਦੇਖੀ ਜਾ ਰਹੀ ਉਤਸੁਕਤਾ

‘ਡੌਨ 3’ ਵਿੱਚ ਕੌਣ ਲਏਗਾ ਰਣਵੀਰ ਸਿੰਘ ਦੀ ਜਗ੍ਹਾਂ? ਪ੍ਰਸ਼ੰਸਕਾਂ ਵਿੱਚ ਦੇਖੀ ਜਾ ਰਹੀ ਉਤਸੁਕਤਾ

enterinment news
ਹੈਦਰਾਬਾਦ: ਰਣਵੀਰ ਸਿੰਘ ਇਨੀਂ ਦਿਨੀਂ ਕਾਫ਼ੀ ਸੁਰਖੀਆਂ ਵਿੱਚ ਹਨ, ਕਿਉਂਕਿ ਉਨ੍ਹਾਂ ਨੇ ਫਰਹਾਨ ਅਖਤਰ ਦੇ ਸਭ ਤੋਂ ਵੱਡੇ ਐਕਸ਼ਨ ਪ੍ਰੋਜੈਕਟ 'ਡੌਨ 3' ਤੋਂ ਆਪਣਾ ਨਾਮ ਵਾਪਸ ਲੈ ਲਿਆ। ਜਦੋਂ ਨਿਰਦੇਸ਼ਕ ਫਰਹਾਨ ਅਖਤਰ ਨੇ ਪਹਿਲੀ ਵਾਰ ਰਣਵੀਰ ਨੂੰ ਮਸ਼ਹੂਰ ਕ੍ਰਿਮੀਨਲ ਮਾਸਟਰਮਾਇੰਡ ਦੇ ਨਵੇਂ ਚਿਹਰੇ ਵਜੋਂ ਪੇਸ਼ ਕੀਤਾ ਸੀ, ਤਾਂ ਲੋਕ ਖੁਸ਼ ਹੋ ਗਏ ਸੀ ਅਤੇ ਪੂਰੇ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ ਸੀ ਪਰ ਹੁਣ ਰਣਵੀਰ ਇਸ ਫਿਲਮ ਤੋਂ ਪਿੱਛੇ ਹੱਟ ਗਏ ਹਨ। ਅਜਿਹੇ ਵਿੱਚ ਪ੍ਰਸ਼ੰਸਕ ਇਹ ਜਾਣਨਾ ਚਾਹੁੰਦੇ ਹਨ ਕਿ ਆਖਿਰ ਰਣਵੀਰ ਦੀ ਜਗ੍ਹਾਂ ਹੁਣ ਕੌਣ ਲਏਗਾ। ਰਣਵੀਰ ਸਿੰਘ ਦਾ 'ਡੌਨ 3' ਤੋਂ ਅਚਾਨਕ ਬਾਹਰ ਹੋਣਾ 2026 ਦੀ ਬਾਲੀਵੁੱਡ ਦਾ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਹੈ। ਅਦਾਕਾਰ ਹੁਣ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ਨਾਲ ਇੱਕ ਕਾਨੂੰਨੀ ਵਿਵਾਦ ਵਿੱਚ ਫੱਸ ਗਏ ਹਨ ਅਤੇ ਇਸਦੇ ਨਾਲ ਹੀ, ਉਨ੍ਹਾਂ ਨੂੰ FWICE ਵੱਲੋਂ ਅਸਹਿਯੋਗ ਦਾ ਨਿਰਦੇਸ਼ ਵੀ ਬਰਦਾਸ਼ਤ ਕਰਨਾ ਪੈ ਰਿਹਾ ਹੈ। ਕੀ ਰਿਤਿਕ ਰੋਸ਼ਨ ਲੈਣਗੇ ਰਣਵੀਰ ਦੀ ਜਗ੍ਹਾਂ? ਜਿਵੇਂ ਹੀ ਰਣਵੀਰ ਦੇ ਇਸ ਪ੍ਰੋਜੈਕਟ ਤੋਂ ਹਟਣ ਦੀ ਖਬਰ ਸਾਹਮਣੇ ਆਈ, ਤਾਂ ਚਰਚਾਵਾਂ ਹੋਣ ਲੱਗ...
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗਾਇਕ ਯੋ ਯੋ ਹਨੀ ਸਿੰਘ ਨੇ ਭਾਜਪਾ ਆਗੂ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਗਾਇਕ ਯੋ ਯੋ ਹਨੀ ਸਿੰਘ ਨੇ ਭਾਜਪਾ ਆਗੂ ਤਰੁਣ ਚੁੱਘ ਨਾਲ ਕੀਤੀ ਮੁਲਾਕਾਤ

enterinment news
ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਮਹੱਤਵਪੂਰਨ ਪਹਿਲਕਦਮੀ ਸਾਹਮਣੇ ਆਈ ਹੈ। ਪ੍ਰਸਿੱਧ ਗਾਇਕ ਯੋ ਯੋ ਹਨੀ ਸਿੰਘ (ਹਿਰਦੇਸ਼ ਸਿੰਘ) ਇਸ ਲਹਿਰ ਵਿੱਚ ਸ਼ਾਮਲ ਹੋਏ ਹਨ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਆਪਣਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਯੋ ਯੋ ਹਨੀ ਸਿੰਘ ਨੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਮਿਲ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਮਹੱਤਵਪੂਰਨ ਲੋੜ 'ਤੇ ਜ਼ੋਰ ਦਿੱਤਾਖਾਸ ਕਰਕੇ "ਚਿੱਟਾ" ਵਰਗੇ ਖਤਰਨਾਕ ਪਦਾਰਥ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਤਰੁਣ ਚੁੱਘ ਨੇ ਗਾਇਕ ਯੋ ਯੋ ਹਨੀ ਸਿੰਘ ਨਾਲ ਕੀਤੀ ਮੁਲਾਕਾਤ ਭਾਜਪਾ ਆਗੂ ਤਰੁਣ ਚੁੱਘ ਨੇ ਐਕਸ ਉੱਤੇ ਲਿਖਿਆ "ਅੱਜ, ਮੈਂ ਪੰਜਾਬ ਦੇ ਮਾਣ ਪ੍ਰਸਿੱਧ ਗਾਇਕ ਯੋ ਯੋ ਹਨੀ ਸਿੰਘ, ਜੋ ਨੌਜਵਾਨਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਬਾਰੇ ਇੱਕ ਅਰਥਪੂਰਨ ਚਰਚਾ ਕੀਤੀ। ਸਮਾਜ ਦੇ ਹਰ ਵਰਗ ਨੂੰ ਇਕੱਠੇ ਕਰਕੇ ਪੰਜਾਬ ਨੂੰ ਨਸ਼ਿਆਂ ਦੇ ਚੁੰਗਲ ਤੋਂ ਮੁਕਤ...
Cannes Film Festival 2026 ਵਿੱਚ ਐਸ਼ਵਰਿਆ ਰਾਏ ਦਾ ਗਲੈਮਰ ਲੁੱਕ, ਲੋਕਾਂ ਨੂੰ ਬਣਾਇਆ ਦੀਵਾਨਾ

Cannes Film Festival 2026 ਵਿੱਚ ਐਸ਼ਵਰਿਆ ਰਾਏ ਦਾ ਗਲੈਮਰ ਲੁੱਕ, ਲੋਕਾਂ ਨੂੰ ਬਣਾਇਆ ਦੀਵਾਨਾ

enterinment news
ਹੈਦਰਾਬਾਦ: ਕਾਨਸ ਫਿਲਮ ਫੈਸਟੀਵਲ 2026 ਵਿੱਚ ਐਸ਼ਵਰਿਆ ਰਾਏ ਰੈੱਡ ਕਾਰਪੇਂਟ 'ਤੇ ਬਿਲਕੁਲ ਅਲੱਗ ਅੰਦਾਜ਼ ਵਿੱਚ ਨਜ਼ਰ ਆਈ। ਐਸ਼ਵਰਿਆ ਰਾਏ ਨੇ ਆਪਣੇ ਸਭ ਤੋਂ ਬੋਲਡ ਫੈਸ਼ਨ ਨੂੰ ਫਿਨਾਲੇ ਲਈ ਬਚਾ ਕੇ ਰੱਖਿਆ ਸੀ। 23 ਮਈ ਨੂੰ ਕਾਨਸ ਫਿਲਮ ਫੈਸਟੀਵਲ 2026 ਖਤਮ ਹੋ ਗਿਆ। ਇਸ ਦੌਰਾਨ ਐਸ਼ਵਰਿਆ ਰਾਏ ਨੇ ਰੈੱਡ ਕਾਰਪੇਂਟ 'ਤੇ ਸ਼ਾਨਦਾਰ ਲੁੱਕ ਨਾਲ ਐਂਟਰੀ ਕੀਤੀ, ਜਿਸਨੇ ਪੂਰੇ ਇੰਟਰਨੈੱਟ ਨੂੰ ਆਪਣਾ ਦੀਵਾਨਾ ਬਣਾ ਦਿੱਤਾ। ਕਾਨਸ ਦੇ ਫਾਈਨਲ ਵਿੱਚ ਐਸ਼ਵਰਿਆ ਰਾਏ ਇੱਕ ਕਲਾਸਿਕ ਸਫੈਦ ਟਕਸੀਡੋ ਪਾਉਣਾ ਚਾਹੁੰਦੀ ਸੀ, ਜਿਸ ਵਿੱਚ ਅਦਾਕਾਰਾ ਦੇ ਕੁਝ ਸਭ ਤੋਂ ਯਾਦਗਾਰ ਆਨ-ਸਕ੍ਰੀਨ ਲੁੱਕ ਦੀ ਝਲਕ ਹੋ। ਇਸ ਇੰਟਰਨੈਸ਼ਨਲ ਕਾਨਸ ਫਿਲਮ ਫੈਸਟੀਵਲ ਦੇ ਖਤਮ ਹੋਣ ਵਾਲੇ ਦਿਨ ਅਦਾਕਾਰਾ ਨੇ ਸਭ ਤੋਂ ਸਟਾਈਲਿਸ਼ ਸਫੈਦ ਲੁੱਕ ਚੁਣਿਆ। ਇੱਕ ਲੇਅਰਡ ਟਕਸੀਡੋ, ਜਿਸ ਵਿੱਚ ਖੰਭ ਲੱਗੇ ਸੀ। ਹਾਲਾਂਕਿ, ਅਦਾਕਾਰਾ ਨੇ ਕਾਨਸ ਰੈੱਡ ਕਾਰਪੇਂਟ 'ਤੇ ਕਈ ਵਾਰ ਸਫੈਦ ਰੰਗ ਦੇ ਆਊਟਫਿੱਟ ਪਾਏ ਹਨ ਪਰ ਇਹ ਟਕਸੀਡੋ ਹੁਣ ਤੱਕ ਦੇ ਸਭ ਤੋਂ ਬਿਹਤਰ ਲੁੱਕਾਂ ਵਿੱਚੋ ਇੱਕ ਹੈ। ਇਹ ਆਊਟਫਿੱਟ ਚੀਨੀ ਡਿਜ਼ਾਈਨਰ ਚੇਨੀ ਚਾਨ ਨੇ ਖਾਸ ਤੌਰ 'ਤੇ ਡਿਜ਼ਾਈਨ ਕੀਤਾ...
ਜਲਦ OTT ‘ਤੇ ਰਿਲੀਜ਼ ਹੋਵੇਗੀ ਫਿਲਮ ‘ਖੜ੍ਹਕ ਸਿੰਘ ਚੌਹਾਨ’, ਜਾਣੋ ਫਿਲਮ ਬਾਰੇ

ਜਲਦ OTT ‘ਤੇ ਰਿਲੀਜ਼ ਹੋਵੇਗੀ ਫਿਲਮ ‘ਖੜ੍ਹਕ ਸਿੰਘ ਚੌਹਾਨ’, ਜਾਣੋ ਫਿਲਮ ਬਾਰੇ

enterinment news
ਚੰਡੀਗੜ੍ਹ: ਪੰਜਾਬੀ ਫ਼ਿਲਮ ਉਦਯੋਗ 'ਚ ਬਤੌਰ ਨਿਰਦੇਸ਼ਕ ਅਲਹਦਾ ਪਛਾਣ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਮਨਜੋਤ ਸਿੰਘ, ਜੋ ਕੁਝ ਵੱਖਰਾ ਕਰ ਗੁਜਰਣ ਦੇ ਇਨ੍ਹਾਂ ਹੀ ਇਰਾਦਿਆਂ ਅਧੀਨ ਅਪਣੀ ਇਕ ਹੋਰ ਅਰਥ-ਭਰਪੂਰ 'ਖੜ੍ਹਕ ਸਿੰਘ ਚੌਹਾਨ' ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗੀ। 'EMM EMM ਮੂਵੀਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਪੰਜਾਬੀ ਸਕਰੀਨ ਐਂਟਰਟੇਨਮੈਂਟ ਦੇ ਸੁਯੰਕਤ ਨਿਰਮਾਣ ਅਤੇ ਅਸੋਸੀਏਸ਼ਨ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਰਾਜਨੀਤਿਕ, ਸਮਾਜਿਕ ਅਤੇ ਨਿਆਂਇਕ ਸਰੋਕਾਰਾਂ ਨਾਲ ਜੁੜੀ ਇਸ ਫ਼ਿਲਮ ਦਾ ਕਹਾਣੀ ਲੇਖਣ ਅਤੇ ਨਿਰਮਾਣ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਮਨਜੋਤ ਸਿੰਘ ਦੁਆਰਾ ਸੰਭਾਲੀ ਗਈ ਹੈ। ਇਸ ਤੋਂ ਪਹਿਲਾ ਕਈ ਹੋਰ ਬੇਹਤਰੀਣ ਡਿਜੀਟਲ ਫਿਲਮਾਂ ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ। ਫਿਲਮ ਵਿੱਚ ਇਹ ਕਲਾਕਾਰ ਆਉਣਗੇ ਨਜ਼ਰ ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਅਤੇ ਇੱਥੋ ਦੇ ਲਾਗਲੇ ਇਲਾਕਿਆਂ ਵਿੱਚ ਫਿਲਮਾਂਈ ਗਈ ਹੈ। ਉਕਤ ਪ੍ਰਭਾਵਪੂਰਨ ਫ਼ਿਲਮ, ਜਿ...
ਕੰਗਨਾ ਰਣੌਤ ਨੇ ਗੁਪਤ ਰੂਪ ‘ਚ ਕਰਵਾ ਲਿਆ ਵਿਆਹ? ਅਦਾਕਾਰਾ ਨੇ ਤੋੜੀ ਚੁੱਪੀ

ਕੰਗਨਾ ਰਣੌਤ ਨੇ ਗੁਪਤ ਰੂਪ ‘ਚ ਕਰਵਾ ਲਿਆ ਵਿਆਹ? ਅਦਾਕਾਰਾ ਨੇ ਤੋੜੀ ਚੁੱਪੀ

enterinment news
ਹੈਦਰਾਬਾਦ: ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਵੀਰਵਾਰ 21 ਮਈ ਦੀ ਸ਼ਾਮ ਨੂੰ ਮੁੰਬਈ ਵਿੱਚ ਮੰਗਲਸੂਤਰ ਅਤੇ ਸਿੰਦੂਰ ਪਹਿਨੇ ਦੇਖਿਆ ਗਿਆ। ਇਸ ਤੋਂ ਬਾਅਦ ਅਫਵਾਹਾਂ ਫੈਲ ਗਈਆਂ ਕਿ ਕੰਗਨਾ ਰਣੌਤ ਨੇ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ ਹੈ। ਹਾਲਾਂਕਿ, ਅਦਾਕਾਰਾ ਨੇ ਹੁਣ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਰੋਕ ਲਗਾ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਟੋਰੀ ਸ਼ੇਅਰ ਕਰਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਦਰਅਸਲ, ਵੀਰਵਾਰ ਨੂੰ ਕੰਗਨਾ ਰਣੌਤ ਨੂੰ ਬਿੰਦੀ, ਮੰਗਲਸੂਤਰ, ਸਿੰਦੂਰ, ਹਰੀਆਂ ਚੂੜੀਆਂ ਅਤੇ ਐਨਕਾਂ ਪਹਿਣ ਕੇ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਇਮਾਰਤ ਤੋਂ ਬਾਹਰ ਆਪਣੀ ਕਾਰ ਵੱਲ ਜਾਂਦੇ ਹੋਏ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਦੇ ਮੰਗਲਸੂਤਰ ਅਤੇ ਸਿੰਦੂਰ ਨੂੰ ਲੋਕਾਂ ਨੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਅਫਵਾਹਾਂ ਫੈਲਣੀਆਂ ਸ਼ੁਰੂ ਹੋ ਗਈਆਂ ਕਿ ਕੰਗਨਾ ਨੇ ਗੁਪਤ ਰੂਪ 'ਚ ਵਿਆਹ ਕਰਵਾ ਲਿਆ ਹੈ। ਇਸ ਵਿਚਕਾਰ ਹੁਣ ਕੰਗਨਾ ਨੇ ਆਪਣੀ ਚੁੱਪੀ ਤੋੜੀ ਅਤੇ ਸਪੱਸ਼ਟ ਕੀਤਾ ਕਿ ਉਸਦਾ ਵਿਆਹ ਨਹੀਂ ਹੋਇਆ ਸਗੋਂ ਉਸਦਾ ਇਹ ਲੁੱਕ ਇੱਕ ਸ਼ੂਟ ਲਈ ਸੀ। ਅੱਜ ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋ...
ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੇ ਰਿਸ਼ਤੇ ‘ਤੇ ਉੱਠ ਰਹੇ ਸਵਾਲ? ਸਾਬਕਾ ਪਤੀ ਨੇ ਦਿੱਤਾ ਮੂੰਹ ਤੋੜ ਜਵਾਬ

ਮੌਨੀ ਰਾਏ ਅਤੇ ਸੂਰਜ ਨਾਂਬਿਆਰ ਦੇ ਰਿਸ਼ਤੇ ‘ਤੇ ਉੱਠ ਰਹੇ ਸਵਾਲ? ਸਾਬਕਾ ਪਤੀ ਨੇ ਦਿੱਤਾ ਮੂੰਹ ਤੋੜ ਜਵਾਬ

enterinment news
ਹੈਦਰਾਬਾਦ: ਨਾਗਿਨ ਫੇਮ ਅਦਾਕਾਰਾ ਮੌਨੀ ਰਾਏ ਤੋਂ ਅਲੱਗ ਹੋਣ ਦੀਆਂ ਖਬਰਾਂ ਵਿਚਕਾਰ ਸੂਰਜ ਨਾਂਬਿਆਰ ਨੇ ਵੀ ਹੁਣ ਇੱਕ ਬਿਆਨ ਜਾਰੀ ਕਰ ਦਿੱਤਾ ਹੈ। ਇਸ ਬਿਆਨ ਨੂੰ ਉਨ੍ਹਾਂ ਦੀ ਸਾਬਕਾ ਪਤਨੀ ਮੌਨੀ ਰਾਏ ਨੇ ਵੀ ਸਪੋਰਟ ਕੀਤਾ ਹੈ। ਮੌਨੀ ਅਤੇ ਸੂਰਜ ਨੂੰ ਆਪਣੇ ਅਲੱਗ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਕਈ ਗੱਲਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਅੱਜ ਸੂਰਜ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਬਿਆਨ ਪੋਸਟ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸਾਰੀਆਂ ਅਫਵਾਹਾਂ ਦਾ ਜਵਾਬ ਦਿੱਤਾ, ਜੋ ਉਨ੍ਹਾਂ ਦੇ ਅਲੱਗ ਹੋਣ ਨੂੰ ਲੈ ਕੇ ਚੱਲ ਰਹੀਆਂ ਹਨ। ਇਸ ਲੰਬੇ ਨੋਟ ਵਿੱਚ ਸੂਰਜ ਨੇ ਗੁਜ਼ਾਰਾ ਭੱਤਾ, ਕਿਸੇ ਤੀਜੇ ਵਿਅਕਤੀ ਦਾ ਆਉਣਾ ਅਤੇ ਆਪਸੀ ਲੜਾਈ ਦੀਆਂ ਅਫਵਾਹਾਂ ਦਾ ਬੇਦਾਅਵਾ ਕੀਤਾ। ਬਿਆਨ ਵਿੱਚ ਸੂਰਜ ਨੇ ਲਿਖਿਆ," ਸਾਡੇ ਅਲੱਗ ਹੋਣ ਨੂੰ ਲੈ ਕੇ ਹਾਲ ਹੀ ਵਿੱਚ ਜੋ ਝੂਠੀਆਂ ਖਬਰਾਂ ਆਈਆਂ ਹਨ, ਉਹ ਬਹੁਤ ਹੀ ਖਰਾਬ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਹਨ ਅਤੇ ਪੂਰੀ ਤਰ੍ਹਾਂ ਨਾਲ ਗਲਤ ਇਰਾਦੇ ਨਾਲ ਫਿਲਾਈਆਂ ਗਈਆਂ ਹਨ। ਮੈਂ ਇੱਕ ਵਾਰ ਅਤੇ ਹਮੇਸ਼ਾ ਲਈ ਸਾਰੀਆਂ ਗੱਲਾਂ ਸਾਫ਼ ਕਰ ਦੇਣਾ ਚਾਹੁੰਦਾ ਹਾਂ। ਕੋਈ ਗੁਜ਼ਾਰਾ ਭੱ...
ਯੋਗਰਾਜ ਸਿੰਘ ਦੇ ਵਿਵਾਦਿਤ ਬਿਆਨ ’ਤੇ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਯੋਗਰਾਜ ਸਿੰਘ ਦੇ ਵਿਵਾਦਿਤ ਬਿਆਨ ’ਤੇ ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

enterinment news
ਮੋਹਾਲੀ: ਪੰਜਾਬ ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਪੰਜਾਬੀ ਵੈੱਬ ਸੀਰੀਜ਼ ਲੁੱਖੇ ਦੀ ਵੀਡੀਓ ਨੂੰ ਲੈ ਕੇ ਸੂ-ਮੋਟੋ ਨੋਟਿਸ ਲਿਆ ਹੈ, ਜਿਸ ਵਿੱਚ ਯੋਗਰਾਜ ਸਿੰਘ ਵੱਲੋਂ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਇਲਜ਼ਾਮ ਲੱਗੇ ਹਨ। ਕਮਿਸ਼ਨ ਨੇ ਕਿਹਾ ਕਿ ਵਾਇਰਲ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਨਾ ਸਿਰਫ਼ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜ ਵਿੱਚ ਗਲਤ ਸੰਦੇਸ਼ ਵੀ ਦੇ ਰਹੀ ਹੈ। ਸੀਨੀਅਰ ਪੁਲਿਸ ਅਧਿਕਾਰੀ ਤੋਂ ਜਾਂਚ ਦੇ ਹੁਕਮ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਜਾਂਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਤੋਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇ ਕਿ ਵੈੱਬ ਸੀਰੀਜ਼ ਵਿੱਚ ਵਰਤੀ ਗਈ ਸਮੱਗਰੀ ਕਿੰਨੀ ਹੱਦ ਤੱਕ ਔਰਤਾਂ ਦੀ ਅਪਮਾਨਨਾ ਕਰਦੀ ਹੈ ਅਤੇ ਕੀ ਇਸ ਨਾਲ ਕਾਨੂੰਨੀ ਉਲੰਘਣਾ ਹੋਈ ਹੈ। ਕਲਾਕਾਰ, ਲੇਖਕ ਤੇ ਨਿਰਦੇਸ਼ਕ ਖਿਲਾਫ ਕਾਰਵਾਈ ਦੀ ਮੰਗ ਕਮਿਸ਼ਨ ਨੇ ਵੈੱਬ ਸੀਰੀਜ਼ ਨਾਲ ਜੁੜੇ ਕਲਾਕਾਰਾਂ, ਲੇਖਕ ਅਤੇ ਨਿਰਦੇਸ਼ਕ ਖਿਲਾਫ ਵੀ ਉਚਿਤ ਕਾਰਵਾਈ ਕਰਨ ਦੇ ਹੁਕ...
ਕਾਨਸ 2026 ਵਿੱਚ ਉਰਵਸ਼ੀ ਰੌਤੇਲਾ ਨੇ ਵਿਖੇਰਿਆ ਹੁਸਨ ਦਾ ਜਲਵਾ, ਦੇਖੋ ਖੂਬਸੂਰਤ ਤਸਵੀਰਾਂ

ਕਾਨਸ 2026 ਵਿੱਚ ਉਰਵਸ਼ੀ ਰੌਤੇਲਾ ਨੇ ਵਿਖੇਰਿਆ ਹੁਸਨ ਦਾ ਜਲਵਾ, ਦੇਖੋ ਖੂਬਸੂਰਤ ਤਸਵੀਰਾਂ

enterinment news
ਹੈਦਰਾਬਾਦ: 2026 ਕਾਨਸ ਫਿਲਮ ਫੈਸਟੀਵਲ 12 ਮਈ ਨੂੰ ਸ਼ੁਰੂ ਹੋਇਆ। ਇਸ ਓਪਨਿੰਗ ਸਮਾਰੋਹ ਵਿੱਚ ਗਲੋਬਲ ਸਟਾਰ ਨੇ ਸ਼ਾਨਦਾਰ ਅੰਦਾਜ਼ ਵਿੱਚ ਸ਼ਿਰਕਤ ਕੀਤੀ ਪਰ ਉਰਵਸ਼ੀ ਰੌਤੇਲਾ ਦੇ ਲੁੱਕ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪੰਜਵੇ ਸਾਲ ਕਾਨਸ ਵਿੱਚ ਵਾਪਸੀ ਕਰਦੇ ਹੋਏ ਇਸ ਸੁੰਦਰੀ ਨੇ ਫ੍ਰੈਂਚ ਰਿਵੇਰਾ ਵਿੱਚ ਆਪਣੇ ਇੱਕ ਬੇਹੱਦ ਸ਼ਾਨਦਾਰ ਲੁੱਕ ਨਾਲ ਰੈੱਡ ਕਾਰਪੇਂਟ 'ਤੇ ਜਲਵਾ ਵਿਖੇਰਿਆ। ਉਨ੍ਹਾਂ ਦਾ ਇਹ ਅੰਦਾਜ਼ ਫੈਸ਼ਨ ਦੇ ਪ੍ਰਤਿ ਉਨ੍ਹਾਂ ਦੇ ਬੋਲਡ ਰਵੱਈਏ ਨੂੰ ਦਿਖਾ ਰਿਹਾ ਸੀ। ਉਰਵਸ਼ੀ ਰੌਤੇਲਾ ਨੇ ਕਾਨਸ ਫਿਲਮ ਫੈਸਟੀਵਲ 2026 ਦੀ ਓਪਨਿੰਗ ਸਮਾਰੋਹ ਲਈ ਇੱਕ ਵਿਅਤਨਾਮੀ ਡਿਜ਼ਾਈਨਰ ਦੇ ਬਣਾਏ ਕੱਪੜੇ ਵਿੱਚ ਆਪਣੀ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਫ੍ਰੈਂਚ ਰਿਵੇਰਾ ਤੋਂ ਆਪਣੀ ਇੱਕ ਤਸਵੀਰ ਪੋਸਟ ਕੀਤੀ। ਉਰਵਸ਼ੀ ਰੌਤੇਲਾ ਲੇਬਲ ਜੌਲੀਪੋਲੀ ਕਾਊਚਰ ਦੀ ਇੱਕ ਚਮਕਦੀ ਸਿਲਵਰ ਡ੍ਰੈਸ ਪਾ ਕੇ ਸਾਹਮਣੇ ਆਈ। ਇਹ ਫਿਟਿੰਗ ਵਾਲੀ ਡ੍ਰੈੱਸ ਕ੍ਰਿਸਟਲ, ਸੀਕੁਇਨ ਅਤੇ ਬਾਰੀਕ ਮੋਤੀਆਂ ਨਾਲ ਸਜੀ ਹੋਈ ਸੀ, ਜੋ ਹਰ ਪਾਸੇ ਤੋਂ ਰੋਸ਼ਨੀ ਨੂੰ ਪ੍ਰਤੀਬਿੰਬਤ ਕਰ ਰਹੀ ਸੀ। ਇਸ ਪੂਰੇ ਡ੍ਰੈਸ ਵਿੱਚ ...
‘ਜੋ ਵੀ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਚੱਕ ਕੇ ਬਾਹਰ ਮਾਰੋ’, ਆਖਿਰ ਕਿਉਂ ਭੜਕੇ ਦਿਲਜੀਤ ਦੋਸਾਂਝ ?

‘ਜੋ ਵੀ ਪ੍ਰੋਗਰਾਮ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਚੱਕ ਕੇ ਬਾਹਰ ਮਾਰੋ’, ਆਖਿਰ ਕਿਉਂ ਭੜਕੇ ਦਿਲਜੀਤ ਦੋਸਾਂਝ ?

enterinment news
ਹੈਦਰਾਬਾਦ: ਦਿਲਜੀਤ ਦੋਸਾਂਝ ਇਸ ਸਮੇਂ ਕਾਫ਼ੀ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਦਿਲਜੀਤ ਹਾਲ ਹੀ ਵਿੱਚ ਆਪਣੇ 'ਔਰਾ ਟੂਰ' 'ਤੇ ਹਨ। ਗਾਇਕ ਦੇ ਕੈਲਗਰੀ ਵਿੱਚ ਹੋਏ ਪ੍ਰੋਗਰਾਮ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਅਜਿਹੇ ਵਿੱਚ ਹੁਣ ਦਿਲਜੀਤ ਦੋਸਾਂਝ ਨੇ ਇੱਕ ਪੋਸਟ ਸ਼ੇਅਰ ਕਰਕੇ ਆਪਣਾ ਗੁੱਸਾ ਪ੍ਰਗਟ ਕੀਤਾ ਹੈ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀ ਸ਼ੇਅਰ ਕਰਦੇ ਹੋਏ ਲਿਖਿਆ "ਬਾਹਰ ਖੜ੍ਹੇ ਹੋ ਕੇ ਸ਼ਾਂਤੀ ਨਾਲ ਵਿਰੋਧ ਕਰਨਾ ਤੁਹਾਡਾ ਅਧਿਕਾਰ ਹੈ। ਪਰ ਜੇਕਰ ਅੰਦਰ ਆ ਕੇ ਮੇਰੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰੋਗੇ, ਤਾਂ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ.. ਜੇਕਰ ਕੋਈ ਵੀ ਬੈਨਰ ਜਾਂ ਝੰਡਾ ਲੈ ਕੇ ਆਉਦਾ, ਉਹ ਇਹ ਦੱਸਣਾ ਚਾਹੁੰਦਾ ਕਿ ਅਸੀਂ ਫਲਾਣੀ ਜਗ੍ਹਾ ਤੋਂ ਆਏ ਆ...ਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਆ..ਪਰ ਤੁਸੀਂ ਓਹੀ ਬੈਨਰ ਨਾਲ ਬਾਹਰ ਖੜ੍ਹ ਕੇ ਮੇਰੇ ਪ੍ਰਸ਼ੰਸਕਾਂ ਨੂੰ ਗਾਲਾਂ ਕੱਢ ਰਹੇ ਹੋ..ਓਹੀ ਬੈਨਰ ਤੁਸੀਂ ਅੰਦਰ ਲਿਆ ਕੇ ਵੀ ਓਹੀ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹੋ.. ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗ...
‘ਗਦਰ 3 ਪੱਕਾ ਆਵੇਗੀ ਅਤੇ…’, ਅਮੀਸ਼ਾ ਪਟੇਲ ਦਾ ਸੰਨੀ ਦਿਓਲ ਦੀ ਫਿਲਮ ਬਾਰੇ ਖੁਲਾਸਾ, ਨਕਲੀ PR ਬਾਰੇ ਆਖੀ ਇਹ ਗੱਲ

‘ਗਦਰ 3 ਪੱਕਾ ਆਵੇਗੀ ਅਤੇ…’, ਅਮੀਸ਼ਾ ਪਟੇਲ ਦਾ ਸੰਨੀ ਦਿਓਲ ਦੀ ਫਿਲਮ ਬਾਰੇ ਖੁਲਾਸਾ, ਨਕਲੀ PR ਬਾਰੇ ਆਖੀ ਇਹ ਗੱਲ

enterinment news
ਹੈਦਰਾਬਾਦ: "ਗਦਰ" ਫੇਮ ਅਦਾਕਾਰਾ ਅਮੀਸ਼ਾ ਪਟੇਲ ਨੇ ਸ਼ੁੱਕਰਵਾਰ, 8 ਮਈ ਨੂੰ ਅੱਧੀ ਰਾਤ ਨੂੰ ਆਪਣੇ ਐਕਸ (ਪਹਿਲਾਂ ਟਵਿੱਟਰ) ਹੈਂਡਲ 'ਤੇ ਇੱਕ ਤੋਂ ਬਾਅਦ ਇੱਕ ਪੋਸਟ ਪੋਸਟ ਕੀਤੀ, ਜਿਸ ਵਿੱਚ "ਗਦਰ 3" ਤੋਂ ਲੈ ਕੇ ਨਕਲੀ ਪੀਆਰ ਤੱਕ ਸਭ ਕੁਝ ਦੱਸਿਆ ਗਿਆ। ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ, "ਗਦਰ 3"। ਅਮੀਸ਼ਾ ਨੇ ਗਦਰ 3 ਦੀ ਪੁਸ਼ਟੀ ਕੀਤੀ ਅਤੇ ਇਸ ਬਾਰੇ ਇੱਕ ਅਪਡੇਟ ਸਾਂਝੀ ਕੀਤੀ। ਅਮੀਸ਼ਾ ਨੇ ਆਪਣੇ ਐਕਸ ਹੈਂਡਲ 'ਤੇ ਯੂਟਿਊਬਰਾਂ ਬਾਰੇ ਇੱਕ ਪੋਸਟ ਸਾਂਝੀ ਕੀਤੀ ਬੀਤੀ ਰਾਤ, ਅਮੀਸ਼ਾ ਨੇ ਆਪਣੇ ਐਕਸ ਹੈਂਡਲ 'ਤੇ ਯੂਟਿਊਬਰਾਂ ਬਾਰੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ, "ਕਦੇ ਵੀ ਬੁਰਾ ਨਾ ਮਹਿਸੂਸ ਕਰੋ ਅਤੇ ਨਕਾਰਾਤਮਕ ਯੂਟਿਊਬਰਾਂ ਤੋਂ ਪਰੇਸ਼ਾਨ ਨਾ ਹੋਵੋ ਜੋ ਹਮੇਸ਼ਾ ਨਕਾਰਾਤਮਕਤਾ ਫੈਲਾਉਣ ਅਤੇ ਸਾਰੇ ਸਿਤਾਰਿਆਂ ਨੂੰ ਬੁਰਾ-ਭਲਾ ਕਹਿਣ ਲਈ ਜਾਗਦੇ ਰਹਿੰਦੇ ਹਨ। ਸਾਨੂੰ ਸਿਤਾਰਿਆਂ ਨੂੰ ਉਨ੍ਹਾਂ ਦੇ ਸ਼ਬਦਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਉਨ੍ਹਾਂ ਲਈ ਖੁਸ਼ ਰਹਿਣਾ ਚਾਹੀਦਾ ਹੈ। ਆਖ਼ਰਕਾਰ, ਉਹ ਸਾਡੇ ਬਾਰੇ ਬੁਰਾ-ਭਲਾ ਕਹਿ ਕੇ ਆਪਣਾ ਘਰ ਚਲਾ ਰਹੇ ਹਨ। ਅਸੀਂ ਉਨ੍ਹਾਂ ਨੂੰ ਸ਼ੁਭਕ...