Shadow

ਰਣਜੀਤ ਬਾਵਾ ਦੇ ਯੂ.ਐਸ ਸ਼ੋਅ ਨੂੰ ਲੈ ਕੇ ਵਿਵਾਦ, ਜਾਰੀ ਹੋਈ ਵਿਸ਼ੇਸ਼ ਐਡਵਾਈਜ਼ਰੀ

ਪੰਜਾਬੀ ਸਿਨੇਮਾ ਤੋਂ ਬਾਅਦ ਹੁਣ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵੀ ਮੁਸ਼ਕਿਲਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਨਾਲ ਜੁੜੀਆਂ ਪ੍ਰਸਥਿਤੀਆਂ ਦਾ ਪ੍ਰਗਟਾਵਾ ਲਖਵਿੰਦਰ ਵਡਾਲੀ ਤੋਂ ਬਾਅਦ ਰਣਜੀਤ ਬਾਵਾ ਦਾ ਵਿਵਾਦਾਂ ਵਿੱਚ ਘਿਰਿਆ ਯੂ.ਐਸ.ਏ ਸ਼ੋਅ ਕਰਵਾ ਰਿਹਾ ਹੈ, ਜਿਸ ਨੂੰ ਲੈ ਕੇ ਵਿਸ਼ੇਸ਼ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ।

ਤੇਗ ਦੀ ਪੇਸ਼ਕਾਰੀ ਅਤੇ ‘ਪੰਜਾਬ ਬੋਲਦਾ’ ਦੇ ਟਾਈਟਲ ਅਧੀਨ ਅਮਰੀਕਾ ਦੇ 12 ਸ਼ਹਿਰਾਂ ਵਿੱਚ ਕੀਤੇ ਜਾਣ ਵਾਲੇ ਇਸ ਸ਼ੋਅ ਦੀ ਲੜੀ ਅਸਮੰਜਸ ‘ਚ ਘਿਰ ਚੁੱਕੀ ਹੈ। ਇਨ੍ਹਾਂ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕਰਨ ਵਾਲਿਆਂ ਵਿੱਚ ਸ਼ੋਅ ਦੇ ਪ੍ਰਬੰਧਕੀ ਤਾਣੇ-ਬਾਣੇ ਨਾਲ ਜੁੜੀਆਂ ਕੁਝ ਅੰਤਰ-ਰਾਸ਼ਟਰੀ ਪ੍ਰਮੋਟਰ ਧਿਰਾਂ ਸ਼ਾਮਿਲ ਹਨ। ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ,”ਇਹ ਮੁੰਡਾ ਸਿਰਫ਼ ਟੂਰ ਦਿਖਾ ਰਿਹਾ ਹੈ ਅਤੇ ਲੋਕਾਂ ਤੋਂ ਪੈਸੇ ਇਕੱਠੇ ਕਰ ਰਿਹਾ ਹੈ। ਮਾਸੂਮ ਲੋਕ ਆਪਣੀ ਮਿਹਨਤ ਦੀ ਕਮਾਈ ਇਸਨੂੰ ਦੇ ਦਿੰਦੇ ਹਨ ਪਰ ਟੂਰ ਕਦੇ ਨਹੀਂ ਹੁੰਦਾ। ਇਹ ਕਲਾਕਾਰ ਚੰਗਾ ਨਹੀਂ ਹੈ ਕਿਉਂਕਿ ਇਹ ਗਲਤ ਵਿਅਕਤੀ ਨਾਲ ਜੁੜਿਆ ਹੋਇਆ ਹੈ। ਇਸ ਬੰਦੇ ਤੋਂ ਟਿਕਟ ਨਾ ਖਰੀਦੋ ਅਤੇ ਨਾ ਹੀ ਸ਼ੋਅ ਬੁੱਕ ਕਰੋ।”

ਇਸਦੇ ਨਾਲ ਹੀ, ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਗੱਲ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਹੈ ਕਿ ਟੂਰ ਅੱਗੇ ਵੱਧ ਸਕਦਾ ਹੈ ਜਾਂ ਨਹੀਂ। ਇਸ ਲਈ ਉਦੋਂ ਤੱਕ ਟਿਕਟਾਂ ਨਾ ਖਰੀਦੋ ਜਦੋਂ ਤੱਕ ਕੋਈ ਅਧਿਕਾਰਿਤ ਐਲਾਨ ਨਹੀਂ ਹੋ ਜਾਂਦਾ ਕਿ ਵੀਜ਼ਾ ਮਨਜ਼ੂਰ ਹੋ ਗਿਆ ਹੈ ਜਾਂ ਨਹੀਂ। ਥੋੜ੍ਹਾ ਜਿਹਾ ਸਬਰ ਤੁਹਾਨੂੰ ਕੱਲ੍ਹ ਦੀ ਨਿਰਾਸ਼ਾ ਤੋਂ ਬਚਾ ਸਕਦਾ ਹੈ। ਹੈਰਾਨੀਜਨਕ ਤੱਥ ਇਹ ਵੀ ਹੈ ਕਿ ਵਿਦੇਸ਼ੀ ਸ਼ੋਅ ਦੇ ਸਬੰਧ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲੀ ਵਾਰ ਇਸੇ ਸਾਲ ਦੌਰਾਨ ਬੈਂਕ-ਟੂ-ਬੈਕ ਸਾਹਮਣੇ ਆਈਆਂ ਹਨ। ਇਨ੍ਹਾਂ ਦੋਹਾਂ ਦਾ ਬੈਕਡ੍ਰਾਪ ਯੂ.ਐਸ ਨਾਲ ਹੀ ਸਬੰਧਤ ਹੈ।

ਇਸੇ ਘਟਨਾਕ੍ਰਮ ਸਬੰਧਤ ਨਿਰਧਾਰਤ, ਵਿਵਾਦਿਤ ਅਤੇ ਪ੍ਰਭਾਵਿਤ ਸ਼ੋਅਜ਼ ਦੀ ਵਿਸਥਾਰਕ ਰੂਪਰੇਖਾ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿੱਚ ਸਿਆਟਲ, ਨਿਊਜਰਸੀ, ਮਿਲਵਾਕੀ, ਫਰਿਜਨੋ, ਨਿਊਯਾਰਕ, ਵਸ਼ਿੰਗਟਨ, ਗ੍ਰਾਂਡ ਰੈਪਡਿਕਸ, ਡਲਾਸ ਅਤੇ ਸਟੋਕਟੋਨ ਆਦਿ ਸ਼ਾਮਲ ਰਹੇ ਹਨ।

Leave a Reply

Your email address will not be published. Required fields are marked *