ਅੱਜ ਕੱਲ੍ਹ ਬਜ਼ਾਰ ਪ੍ਰੋਟੀਨ ਪ੍ਰੋਡਕਟਾਂ ਨਾਲ ਭਰਿਆ ਹੈ। ਪ੍ਰੋਟੀਨ ਸਿਹਤ ਲਈ ਜ਼ਰੂਰੀ ਹੁੰਦਾ ਹੈ ਪਰ ਜ਼ਿਆਦਾ ਮਾਤਰਾ ਵਿੱਚ ਲੈਣਾ ਸਰੀਰ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਡਾਕਟਰ ਚਿਤਾਵਨੀ ਦਿੰਦੇ ਹਨ ਕਿ ਪ੍ਰੋਟੀਨ ਸਪਲੀਮੈਂਟ ਅਤੇ ਹਾਈ-ਪ੍ਰੋਟੀਨ ਪੈਕੇਜਡ ਫੂਡ ‘ਤੇ ਨਿਰਭਰ ਰਹਿਣ ਦਾ ਟ੍ਰੈਂਡ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਸੰਤੁਲਿਤ ਖੁਰਾਕ ਲੈਣ ਵਾਲਿਆਂ ਨੂੰ ਪ੍ਰੋਟੀਨ ਸਪਲੀਮੈਂਟ ਜਾਂ ਪ੍ਰੋਸੈਸਡ ਪ੍ਰੋਟੀਨ ਫੂਡ ਦੀ ਲੋੜ ਨਹੀਂ ਹੁੰਦੀ।
ਸਟੱਡੀ ਕੀ ਕਹਿੰਦੀ ਹੈ?
ਸਟੱਡੀ ਤੋਂ ਇਹ ਪੁਸ਼ਟੀ ਹੋਈ ਹੈ ਕਿ ਘੱਟ ਪ੍ਰੋਟੀਨ ਲੈਣ ਨਾਲ ਸਰੀਰ ਦੀ ਕੁਦਰਤੀ ਸਫ਼ਾਈ ਅਤੇ ਰਿਪੇਅਰ ਪ੍ਰੋਸੈਸ ਚਾਲੂ ਹੁੰਦਾ ਹੈ, ਜਿਸ ਨਾਲ ਸਿਹਤਮੰਦ ਉਮਰ ਉਤਸ਼ਾਹਿਤ ਹੰਦੀ ਹੈ। ਅਗਸਤ 2026 ਵਿੱਚ ਸੇਲ ਪ੍ਰੈੱਸ ਬਲੂ ਜਨਰਲ ਵਿੱਚ ਪਬਲਿਸ਼ ਇੱਕ ਵੱਡੇ ਰਿਵਿਊ ਵਿੱਚ 350 ਤੋਂ ਜ਼ਿਆਦਾ ਸਟੱਡੀਜ਼ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਵਿੱਚ ਪਾਇਆ ਗਿਆ ਕਿ ਜਦੋਂ ਸਰੀਰ ਵਿੱਚ ਪ੍ਰੋਟੀਨ ਦਾ ਪੱਧਰ ਘੱਟ ਹੁੰਦਾ ਹੈ, ਤਾਂ ਸੈੱਲ ਗ੍ਰੋਥ ਮੋਡ ਤੋਂ ਪ੍ਰੋਟੈਕਸ਼ਨ ਅਤੇ ਰਿਪੇਅਰ ਮੋਡ ਵਿੱਚ ਸ਼ਿਫਟ ਹੋ ਜਾਂਦਾ ਹੈ। ਇਸ ਪ੍ਰੋਸੈਸ ਨੂੰ ਆਟੋਫੈਗੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਵਿੱਚ ਸੈੱਲ ਆਪਣੇ ਖਰਾਬ ਹਿੱਸਿਆਂ ਅਤੇ ਗੰਦਗੀ ਨੂੰ ਖੁਦ ਹੀ ਸਾਫ਼ ਕਰ ਦਿੰਦਾ ਹੈ।-ਪੋਸ਼ਣ ਮਾਹਿਰ ਰੀਆ ਓਸਵਾਲ
ਹਾਲਾਂਕਿ, ਪ੍ਰੋਟੀਨ ਦਾ ਸੇਵਨ ਵਧਾਉਣ ਜਾਂ ਘਟਾਉਣ ਦਾ ਫੈਸਲਾ ਕਰਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰੋਟੀਨ ਦੀ ਲੋੜ ਵਿਅਕਤੀ ਦੀ ਜੀਵਨਸ਼ੈਲੀ ਅਤੇ ਸਰੀਰਕ ਗਤੀਵਿਧੀ ਦੇ ਪੱਧਰ ‘ਤੇ ਨਿਰਭਰ ਕਰਦੀ ਹੈ। ਸਰੀਰ ਦਾ ਲੋੜ ਤੋਂ ਜ਼ਿਆਦਾ ਪ੍ਰੋਟੀਨ ਲੈਣ ਨਾਲ ਕੋਈ ਵਾਧੂ ਫਾਇਦਾ ਨਹੀਂ ਹੁੰਦਾ ਸਗੋਂ ਇਸ ਨਾਲ ਪਾਚਨ ਤੰਤਰ ਅਤੇ ਕਿਡਨੀ ‘ਤੇ ਦਬਾਅ ਪੈ ਸਕਦਾ ਹੈ।
ਕਿੰਨਾਂ ਪ੍ਰੋਟੀਨ ਜ਼ਰੂਰੀ ਹੈ?
ਜੇਕਰ ਤੁਸੀਂ ਜ਼ਿਆਦਾ ਸਮੇਂ ਡੈਸਕ ‘ਤੇ ਬਿਤਾਉਦੇ ਹੋ ਅਤੇ ਰੋਜ਼ਾਨਾ ਕਸਰਤ ਨਹੀਂ ਕਰਦੇ, ਤਾਂ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਪ੍ਰੋਟੀਨ ਦੀ ਲੋੜ ਨਹੀਂ ਹੁੰਦੀ। ਇਸਦੇ ਉਲਟ, ਜੇਕਰ ਤੁਸੀਂ ਹਫ਼ਤੇ ਵਿੱਚ ਪੰਜ ਦਿਨ ਭਾਰੀ ਕਸਰਤ ਕਰਦੇ ਹੋ, ਤਾਂ ਤੁਹਾਨੂੰ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਦੀ ਲੋੜ ਹੁੰਦੀ ਹੈ, ਖਾਸ ਕਰਕੇ 1.2 ਤੋਂ 2.0 ਗ੍ਰਾਮ ਦੇ ਵਿਚਕਾਰ। ਪ੍ਰੋਟੀਨ ਮਾਸਪੇਸ਼ੀਆਂ ਨੂੰ ਬਣਾਏ ਰੱਖਣ, ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਅਤੇ ਉਮਰ ਵਧਣ ਦੇ ਨਾਲ ਸਾਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ। ਇਸ ਲਈ ਸਹੀਂ ਮਾਤਰਾ ਵਿੱਚ ਪ੍ਰੋਟੀਨ ਲੈਣਾ ਚਾਹੀਦਾ ਹੈ।-ਪੋਸ਼ਣ ਮਾਹਿਰ ਰੀਆ ਓਸਵਾਲ
ਮੋਟਾਪੇ ਅਤੇ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਕਿੰਨਾ ਪ੍ਰੋਟੀਨ ਲੈਣਾ ਚਾਹੀਦਾ?
ਮੋਟਾਪੇ ਅਤੇ ਸ਼ੂਗਰ ਵਾਲੇ ਮਰੀਜ਼ਾਂ ਨੂੰ ਪ੍ਰੋਟੀਨ ਦਾ ਸੁਰੱਖਿਅਤ ਅਤੇ ਅਸਰਦਾਰ ਸੇਵਨ ਆਮ ਤੌਰ ‘ਤੇ ਰੋਜ਼ਾਨਾ ਸਰੀਰ ਦੇ ਭਾਰ ਤੋਂ 1.0 ਤੋਂ 1.5 ਗ੍ਰਾਮ ਕਰਨਾ ਚਾਹੀਦਾ ਹੈ। ਪ੍ਰੋਟੀਨ ਦੀ ਮਾਤਰਾ ਵਿੱਚ ਇਹ ਮਾਮੂਲੀ ਵਾਧਾ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ, ਢਿੱਡ ਭਰਿਆ ਮਹਿਸੂਸ ਕਰਵਾਉਣ ਅਤੇ ਭਾਰ ਘਟਾਉਣ ਦੌਰਾਨ ਬਿਨਾਂ ਫੈਟ ਵਾਲੀਆਂ ਮਾਸਪੇਸ਼ੀਆਂ ਨੂੰ ਘੱਟ ਹੋਣ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ।
ਜੇਕਰ ਜ਼ਿਆਦਾ ਪ੍ਰੋਟੀਨ ਵਾਲੀ ਖੁਰਾਕ ਵਿੱਚ ਫਾਈਬਰ, ਫਲ, ਸਬਜ਼ੀਆਂ ਅਤੇ ਸਾਬੁਤ ਅਨਾਜ ਦੀ ਕਮੀ ਹੋ ਜਾਂ ਇਹ ਪੂਰੀ ਤਰ੍ਹਾਂ ਪ੍ਰੋਸੈਸਡ ਮੀਟ ‘ਤੇ ਨਿਰਭਰ ਹੋ, ਤਾਂ ਇਸ ਨਾਲ ਤੁਹਾਡੀ ਸਿਹਤ ‘ਤੇ ਬੁਰਾ ਅਸਰ ਪੈ ਸਕਦਾ ਹੈ। ਜੇਕਰ ਕਿਸੇ ਨੂੰ ਕਿਡਨੀ ਦੀ ਬਿਮਾਰੀ ਹੈ, ਤਾਂ ਪ੍ਰੋਟੀਨ ਦੀ ਮਾਤਰਾ ਤੈਅ ਕਰਨ ਲਈ ਆਪਣੇ ਹੈਲਥਕੇਅਰ ਮਾਹਰਾਂ ਤੋਂ ਸਲਾਹ ਲੈਣੀ ਚਾਹੀਦੀ ਹੈ।