ਭਾਰਤ ਦੇ ਇਸ ਮੰਦਿਰ ਵਿੱਚ ਨਹੀਂ ਵਜਾਈਆਂ ਜਾਂਦੀਆਂ ਘੰਟੀਆਂ ਅਤੇ ਨਾ ਹੀ ਉੱਚੀ ਆਵਾਜ਼ ਵਿੱਚ ਗਾਈ ਜਾਂਦੀ ਆਰਤੀ, ਜਾਣੋ ਵਜ੍ਹਾਂ?
ਭਗਵਾਨ ਵਿਸ਼ਨੂੰ ਦੇ ਅਵਤਾਰ ਭਗਵਾਨ ਕ੍ਰਿਸ਼ਨ ਇੱਕ ਅਜਿਹੇ ਦੇਵਤੇ ਹਨ ਜੋ ਇੱਛਾਵਾਂ ਪੂਰੀਆਂ ਕਰਦੇ ਹਨ। ਕ੍ਰਿਸ਼ਨ ਦੇ ਬਚਪਨ ਦੀਆਂ ਕਹਾਣੀਆਂ ਪੂਰੇ ਭਾਰਤ ਵਿੱਚ ਸੁਣਾਈਆਂ ਜਾਂਦੀਆਂ ਹਨ, ਭਾਵੇਂ ਉਹ ਉਨ੍ਹਾਂ ਦਾ ਖੇਡਣ ਵਾਲਾ ਸੁਭਾਅ ਹੋਵੇ, ਗੋਵਰਧਨ ਪਹਾੜ ਚੁੱਕਣ ਦੀ ਘਟਨਾ ਦੌਰਾਨ ਉਨ੍ਹਾਂ ਦੀ ਬਹਾਦਰੀ ਹੋਵੇ ਜਾਂ ਰਾਧਾ ਅਤੇ ਗੋਪੀਆਂ ਨਾਲ ਉਨ੍ਹਾਂ ਦੇ ਬਚਪਨ ਦੇ ਮਜ਼ਾਕ ਹੋਣ। ਕ੍ਰਿਸ਼ਨ ਨੇ ਆਪਣਾ ਮੁੱਢਲਾ ਜੀਵਨ ਵ੍ਰਿੰਦਾਵਨ ਵਿੱਚ ਬਿਤਾਇਆ। ਇਸ ਲਈ ਕੁਦਰਤੀ ਤੌਰ 'ਤੇ ਉੱਥੇ ਉਨ੍ਹਾਂ ਨੂੰ ਸਮਰਪਿਤ ਬਹੁਤ ਸਾਰੇ ਮੰਦਿਰ ਹਨ। ਹਾਲਾਂਕਿ, ਬਾਂਕੇ ਬਿਹਾਰੀ ਮੰਦਰ ਖਾਸ ਤੌਰ 'ਤੇ ਧਿਆਨ ਦੇਣ ਯੋਗ ਹੈ।
ਭਾਰਤ ਦੇ ਪ੍ਰਾਚੀਨ ਮੰਦਿਰ ਆਪਣੇ ਵਿਲੱਖਣ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ। ਹਾਲਾਂਕਿ, ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਬਾਂਕੇ ਬਿਹਾਰੀ ਮੰਦਿਰ ਆਪਣੀ ਵਿਲੱਖਣ ਪਰੰਪਰਾ ਲਈ ਦੇਸ਼ ਭਰ ਵਿੱਚ ਮਸ਼ਹੂਰ ਹੈ। ਦੱਸ ਦੇਈਏ ਕਿ ਮੰਦਿਰਾਂ ਵਿੱਚ ਆਰਤੀ ਦੌਰਾਨ ਘੰਟੀਆਂ ਵਜਾਉਣਾ ਅਤੇ ਸੰਗੀਤਕ ਸਾਜ਼ ਵਜਾਉਣਾ ਆਮ ਹੈ ਪਰ ਬਾਂਕੇ ਬਿਹਾਰੀ ਮੰਦਿਰ ਵਿੱਚ ਆਰਤੀ ਦੌਰਾਨ ਘੰਟੀਆਂ ਨਹੀਂ ਵਜਾ...








