ਪੰਜਾਬ ਦਾ ਸਰਪੰਚ ਸੰਭਾਲ ਸਕਦਾ ਹੈ ਟੀਮ ਇੰਡੀਆ ਦੀ ਕਮਾਨ, ਚੋਣਕਾਰਾਂ ਦੀ ਬਣਿਆ ਪਹਿਲੀ ਪਸੰਦ
ਚੰਡੀਗੜ੍ਹ: ਟੀਮ ਇੰਡੀਆ ਲਈ ਇੱਕ ਦਿਨਾ ਫਾਰਮੈਟ ਵਿੱਚ ਪਿਛਲੇ ਸਾਲਾਂ ਦੌਰਾਨ ਮੱਧਕ੍ਰਮ ਵਿੱਚ ਰੀੜ ਦੀ ਹੱਡੀ ਵਜੋਂ ਸਥਾਪਿਤ ਹੋਏ ਧਾਕੜ ਬੱਲੇਬਾਜ਼ ਸ਼੍ਰੇਅਸ ਅਈਅਰ ਹੁਣ ਟੀ 20 ਦੀ ਕਪਤਾਨੀ ਲਈ ਭਾਰਤੀ ਟੀਮ ਦੇ ਚੋਣਕਾਰਾਂ ਦੀ ਪਹਿਲੀ ਪਸੰਦ ਬਣ ਕੇ ਸਾਹਮਣੇ ਆਏ ਹਨ। ਪੰਜਾਬ ਕਿੰਗਜ਼ ਨੂੰ ਸਾਲ 2025 ਦੇ ਆਈਪੀਐਲ ਫਾਈਨਲ ਤੱਕ ਪਹੁੰਚਾਉਣ ਵਾਲੇ ਕਪਤਾਨ ਸ਼੍ਰੇਅ ਅਈਅਰ ਨੂੰ ਟੀਮ ਇੰਡੀਆ ਦੀ ਟੀ 20 ਟੀਮ ਵਿੱਚ ਮੁਸ਼ਕਲ ਨਾਲ ਖੇਡਣ ਦਾ ਮੌਕਾ ਮਿਲਿਆ ਪਰ ਹੁਣ ਅਈਅਰ ਨੇ ਪ੍ਰਦਰਸ਼ਨ ਦੇ ਦਮ ਉੱਤੇ ਸਾਰੇ ਦਰਵਾਜ਼ੇ ਤੋੜਦਿਆਂ ਟੀਮ ਇੰਡੀਆ ਦੀ ਕਪਤਾਨੀ ਲਈ ਮਜ਼ਬੂਤ ਦਾਅਵੇਦਾਰੀ ਠੋਕ ਦਿੱਤੀ ਹੈ।
ਮੁੰਬਈਕਰ ਸ਼੍ਰੇਅਸ ਅਈਅਰ ਦਾ ਸਫ਼ਰ:
ਮੁੰਬਈ ਦੇ ਮਹਾਂਨਗਰ ਨੇ ਹਮੇਸ਼ਾ ਉੱਚ ਯੋਗਤਾ ਵਾਲੇ ਬੱਲੇਬਾਜ਼ ਪੈਦਾ ਕੀਤੇ ਹਨ ਅਤੇ ਸ਼੍ਰੇਅਸ ਅਈਅਰ ਵੀ ਇੱਕ ਅਜਿਹਾ ਖਿਡਾਰੀ ਹੈ ਜਿਸ ਦੀ ਕੁਦਰਤੀ ਯੋਗਤਾ ਹਰ ਵਾਰ ਜਦੋਂ ਉਹ ਹੱਥ ਵਿੱਚ ਬੱਲਾ ਲੈ ਕੇ ਮੈਦਾਨ 'ਤੇ ਆਉਂਦਾ ਹੈ ਤਾਂ ਦਿਖਾਈ ਦਿੰਦੀ ਹੈ। 6 ਦਸੰਬਰ 1994 ਨੂੰ ਮੁੰਬਈ ਵਿੱਚ ਜਨਮੇ, ਸ਼੍ਰੇਅਸ ਅਈਅਰ ਨੇ ਆਪਣੇ ਆਪ ਨੂੰ ਭਾਰਤੀ ਕ੍ਰਿਕਟ ਵਿੱਚ ਸਭ ਤੋਂ ਵਧੀਆ ਮੱਧ-ਕ੍ਰਮ ਦੇ ਬੱਲੇਬਾਜ਼ਾਂ ਵਿੱਚ ਇ...








