ਕੇਂਦਰੀ ਵਿਦਿਆਲਾ ਆਈ.ਆਈ.ਟੀ. ਰੋਪੜ ਵਿਖੇ ਯੋਗਤਾ-ਆਧਾਰਿਤ ਮੁਲਾਂਕਣ ਸਬੰਧੀ ਪੰਜ ਰੋਜ਼ਾ ਖੇਤਰੀ ਸਿਖਲਾਈ ਕੈਂਪ ਆਰੰਭ
ਰੂਪਨਗਰ, 10 ਅਗਸਤ: ਕੇਂਦਰੀ ਵਿਦਿਆਲਾ ਆਈ.ਆਈ.ਟੀ. ਰੋਪੜ ਵਿਖੇ ਸ੍ਰੀ ਅਰਬਿੰਦੋ ਸੋਸਾਇਟੀ ਦੇ ‘ਰੂਪਾਂਤਰ’ ਪ੍ਰੋਗਰਾਮ ਤਹਿਤ ਯੋਗਤਾ-ਆਧਾਰਿਤ ਮੁਲਾਂਕਣ ਵਿਸ਼ੇ ਸਬੰਧੀ ਪੰਜ ਰੋਜ਼ਾ ਖੇਤਰੀ ਸਿਖਲਾਈ ਕੈਂਪ ਆਰੰਭ ਹੋਇਆ। 10 ਤੋਂ 14 ਅਗਸਤ 2026 ਤੱਕ ਚੱਲਣ ਵਾਲੇ ਇਸ ਸਿਖਲਾਈ ਕੈਂਪ ਵਿੱਚ ਚੰਡੀਗੜ੍ਹ ਸੰਭਾਗ ਅਧੀਨ ਵੱਖ-ਵੱਖ ਕੇਂਦਰੀ ਵਿਦਿਆਲਿਆਂ ਤੋਂ ਅਧਿਆਪਕ ਭਾਗ ਲੈ ਰਹੇ ਹਨ।
ਇਸ ਸਿਖਲਾਈ ਕੈਂਪ ਦੌਰਾਨ ਸ੍ਰੀ ਅਰਬਿੰਦੋ ਸੋਸਾਇਟੀ ਦੀ ਸਰੋਤ ਮਾਹਿਰ ਸ੍ਰੀਮਤੀ ਸਰਿਤਾ ਰਾਠੌਰ, ਸਹਾਇਕ ਪ੍ਰਬੰਧਕ, ਅਤੇ ਸ੍ਰੀਮਤੀ ਦਿਵਿਆ ਜੈਨ, ਉੱਘੇ ਮੈਂਬਰਾਂ ਵੱਲੋਂ ਅਧਿਆਪਕਾਂ ਨੂੰ ਲੋੜੀਂਦੀ ਸਿਖਲਾਈ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ।
ਇਸ ਸਿਖਲਾਈ ਕੈਂਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਯੋਗਤਾ-ਆਧਾਰਿਤ ਮੁਲਾਂਕਣ ਦੀਆਂ ਪ੍ਰਭਾਵਸ਼ਾਲੀ ਵਿਧੀਆਂ ਅਤੇ ਤਰੀਕਿਆਂ ਨਾਲ ਜਾਣੂ ਕਰਵਾਉਣਾ ਅਤੇ ਇਨ੍ਹਾਂ ਨੂੰ ਜਮਾਤ-ਕਮਰੇ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮਰੱਥ ਬਣਾਉਣਾ ਹੈ। ਇਸ ਰਾਹੀਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ, ਸਮਝ ਅਤੇ ਪ੍ਰਾਪਤੀਆਂ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਲਈ ਲੋੜੀਂਦੇ ਗਿ...








