ਸੱਪ ਦਾ ਡੰਗਣਾ ਜਾਨਲੇਵਾ ਹੋ ਸਕਦਾ ਹੈ ਅਤੇ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇਕਰ ਤੁਹਾਨੂੰ ਜਾਂ ਤੁਹਾਡੀ ਜਾਣ-ਪਛਾਣ ਦੇ ਕਿਸੇ ਵਿਅਕਤੀ ਨੂੰ ਸੱਪ ਨੇ ਡੰਗ ਲਿਆ ਹੈ, ਤਾਂ ਤਰੁੰਤ ਨੇੜੇ ਦੇ ਹਸਪਤਾਲ ਵਿੱਚ ਐਮਰਜੈਂਸੀ ਮੈਡੀਕਲ ਮਦਦ ਲਓ। ਜ਼ਹਿਰ ਕੱਢਣ ਲਈ ਜਖਮ ਨੂੰ ਕੱਟਣ ਜਾਂ ਕੱਸ ਕੇ ਪੱਟੀ ਬੰਨ੍ਹਣ ਦੀ ਕੋਸ਼ਿਸ਼ ਨਾ ਕਰੋ। ਆਧੁਨਿਕ ਮੈਡੀਕਲ ਸਟੈਂਡਰਡ ਅਤੇ ਮੇਓ ਕਲੀਨਿਕ ਅਨੁਸਾਰ, ਇਹ ਪੁਰਾਣੇ ਤਰੀਕੇ ਫਾਇਦਾ ਪਹੁੰਚਾਉਣ ਦੀ ਬਜਾਏ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ। ਇਸਦੇ ਨਾਲ ਹੀ, ਕੋਈ ਵੀ ਤੰਗ ਕੱਪੜੇ ਉਤਾਰ ਦਿਓ ਅਤੇ ਮਦਦ ਆਉਣ ਤੱਕ ਮਰੀਜ ਨੂੰ ਜਿੰਨਾਂ ਹੋ ਸਕੇ ਸ਼ਾਂਤ ਰੱਖੋ।
ਸੱਪ ਦੇ ਡੰਗਣ ਨੂੰ ਦੋ ਸ਼੍ਰੈਣੀਆਂ ਵਿੱਚ ਵੰਡਿਆ ਜਾਂਦਾ
ਸੱਪ ਦੇ ਡੰਗਣ ਨੂੰ ਜ਼ਹਿਰੀਲੇ ਅਤੇ ਬਿਨਾਂ ਜ਼ਹਿਰ ਵਾਲੀਆਂ ਦੋ ਸ਼੍ਰੈਣੀਆਂ ਵਿੱਚ ਵੰਡਿਆ ਜਾਂਦਾ ਹੈ। ਹਾਲਾਂਕਿ, ਬਿਨਾਂ ਜ਼ਹਿਰ ਵਾਲੇ ਸੱਪ ਦਾ ਡੰਗਣਾ ਘੱਟ ਖਤਰਨਾਕ ਹੁੰਦਾ ਹੈ ਫਿਰ ਵੀ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਅਤੇ ਮਰੀਜ ਨੂੰ ਤਰੁੰਤ ਹਸਪਤਾਲ ਲੈ ਕੇ ਜਾਣਾ ਚਾਹੀਦਾ ਹੈ। ਹਸਪਤਾਲ ਵਿੱਚ ਡਾਕਟਰ ਮਰੀਜ਼ ਦੀ ਜਾਨ ਬਚਾਉਣ ਲਈ ਐਮਰਜੈਂਸੀ ਇਲਾਜ ਕਰਨਗੇ ਅਤੇ ਲੋੜ ਪੈਣ ‘ਤੇ ਐਂਟੀਵੇਨਮ ਦੇਣਗੇ, ਕਿਉਂਕਿ ਸੱਪ ਦੇ ਡੰਗਣ ਦੇ ਮਾਮਲੇ ਵਿੱਚ ਬਚਾਅ ਇਲਾਜ ਤੋਂ ਬਿਹਤਰ ਹੈ। ਇਸ ਲਈ ਬਾਹਰ ਜਾਂਦੇ ਸਮੇਂ ਹਮੇਸ਼ਾ ਸਾਵਧਾਨ ਰਹੋ।
ਸੱਪ ਦਾ ਡੰਗਣਾ ਜ਼ਿਆਦਾਤਰ ਲੋਕਾਂ ਦੀ ਸੋਚ ਤੋਂ ਕਿਤੇ ਜ਼ਿਆਦਾ ਆਮ ਅਤੇ ਜਾਨਲੇਵਾ ਹੈ। WHO ਦਾ ਅਨੁਮਾਨ ਹੈ ਕਿ ਦੁਨੀਆ ਭਰ ਵਿੱਚ ਹਰ ਸਾਲ ਲਗਭਗ 54 ਲੱਖ ਲੋਕਾਂ ਨੂੰ ਸੱਪ ਡੰਗਦੇ ਹਨ। ਇਨ੍ਹਾਂ ਵਿੱਚ 18 ਲੱਖ ਤੋਂ 27 ਲੱਖ ਲੋਕਾਂ ਨੂੰ ਜ਼ਹਿਰੀਲੇ ਸੱਪ ਡੰਗਦੇ ਹਨ।
ਜ਼ਹਿਰੀਲੇ ਅਤੇ ਬਿਨਾਂ ਜ਼ਹਿਰ ਵਾਲੇ ਸੱਪ ਦੇ ਡੰਗਣ ਵਿੱਚ ਕੀ ਅੰਤਰ ਹੈ?
ਜਦੋਂ ਸੱਪ ਡੰਗਦਾ ਹੈ, ਤਾਂ ਉਹ ਤੁਹਾਡੀਆਂ ਨਾੜੀਆਂ ਵਿੱਚ ਜ਼ਹਿਰ ਛੱਡ ਸਕਦਾ ਹੈ। ਜੇਕਰ ਉਹ ਅਜਿਹਾ ਕਰਦਾ ਹੈ, ਤਾਂ ਉਹ ਜ਼ਹਿਰੀਲਾ ਸੱਪ ਹੈ। ਖੂਨ ਵਿੱਚ ਮਿਲਣ ਤੋਂ ਬਾਅਦ ਜ਼ਹਿਰ ਪੂਰੇ ਸਰੀਰ ਵਿੱਚ ਫੈਲ ਸਕਦਾ ਹੈ ਅਤੇ ਦਿਲ, ਦਿਮਾਗ ਵਰਗੇ ਜ਼ਰੂਰੀ ਅੰਗਾਂ ‘ਤੇ ਅਸਰ ਪਾ ਸਕਦਾ ਹੈ, ਜਿਸ ਨਾਲ ਅਧਰੰਗ ਹੋ ਸਕਦਾ ਹੈ ਅਤੇ ਅੰਤ ਵਿੱਚ ਮੌਤ ਵੀ ਹੋ ਸਕਦੀ ਹੈ। ਜ਼ਹਿਰ ਛੱਡਣ ਦਾ ਉਦੇਸ਼ ਸੱਪ ਦੇ ਸ਼ਿਕਾਰ ਨੂੰ ਦੂਰ ਭੱਜਣ ਤੋਂ ਰੋਕਣਾ ਹੁੰਦਾ ਹੈ। ਫਿਰ ਵੀ ਬਿਨਾਂ ਜ਼ਹਿਰ ਵਾਲੇ ਸੱਪ ਦਾ ਡੰਗਣਾ ਵੀ ਖਤਰਨਾਕ ਹੋ ਸਕਦਾ ਹੈ ਅਤੇ ਇਸਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।
ਭਾਰਤ ਵਿੱਚ ਸਭ ਤੋਂ ਖਤਰਨਾਕ ਸੱਪ ਕਿਹੜੇ ਹਨ?
ਭਾਰਤ ਵਿੱਚ ਸੱਪਾਂ ਦੀਆਂ ਲਗਭਗ 300 ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋ ਸਿਰਫ਼ 15 ਪ੍ਰਜਾਤੀਆਂ ਇੰਨੀਆਂ ਜ਼ਹਿਰੀਲੀਆਂ ਹੁੰਦੀਆਂ ਹਨ ਕਿ ਵਿਅਕਤੀ ਲਈ ਜਾਨਲੇਵਾ ਸਾਬਿਤ ਹੋ ਸਕੇ। ਭਾਰਤ ਵਿੱਚ ਸੱਪ ਦੇ ਡੰਗਣ ਦੀਆਂ ਜ਼ਿਆਦਾ ਘਟਨਾਵਾਂ ਲਈ ਹੇਠ ਲਿਖੀਆਂ ਚਾਰ ਪ੍ਰਜਾਤੀਆਂ ਜ਼ਿੰਮੇਵਾਰ ਹਨ:-
- ਇੰਡੀਅਨ ਕੋਬਰਾ
- ਕਾਮਨ ਕ੍ਰੇਟ
- ਰਸਲਜ਼ ਵਾਈਪਰ
- ਸੌਰ-ਸਕੇਲਡ ਵਾਈਪਰ
ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਨਜ਼ਦੀਕੀ ਨੂੰ ਸੱਪ ਡੰਗ ਲਏ, ਤਾਂ ਸੱਪ ਦੀ ਲੰਬਾਈ, ਮੋਟਾਈ ਅਤੇ ਰੰਗ ਦਾ ਅੰਦਾਜ਼ਾ ਲਗਾਉਣਾ ਮਦਦਗਾਰ ਹੁੰਦਾ ਹੈ। ਇਹ ਜਾਣਕਾਰੀ ਬਚਾਅ ਜਾਂ ਫਸਟ-ਐਡ ਟੀਮਾਂ ਨੂੰ ਇਲਾਜ ਦਾ ਸਹੀਂ ਤਰੀਕਾ ਤੈਅ ਕਰਨ ਵਿੱਚ ਮਦਦ ਕਰ ਸਕਦੀ ਹੈ। ਜੇਕਰ ਇਸ ਗੱਲ ਨੂੰ ਲੈ ਕੇ ਕੋਈ ਸ਼ੱਕ ਹੈ ਕਿ ਸੱਪ ਜ਼ਹਿਰੀਲਾ ਹੈ ਜਾਂ ਨਹੀਂ, ਤਾਂ ਆਮ ਤੌਰ ‘ਤੇ ਇਹੀ ਸੁਰੱਖਿਅਤ ਰਹਿੰਦਾ ਹੈ ਕਿ ਇਲਾਜ ਇਸ ਆਧਾਰ ‘ਤੇ ਕੀਤਾ ਜਾਵੇ ਕਿ ਇਹ ਜ਼ਹਿਰੀਲੇ ਸੱਪ ਦੇ ਡੰਗਣ ਦਾ ਮਾਮਲਾ ਹੈ।
ਸੱਪ ਦੇ ਡੰਗਣ ‘ਤੇ ਸਹੀਂ ਪ੍ਰਾਇਮਰੀ ਇਲਾਜ ਕੀ ਹੈ?
ਸੱਪ ਦਾ ਡੰਗਣਾ ਜਾਨਲੇਵਾ ਹੋ ਸਕਦਾ ਹੈ ਅਤੇ ਇਸ ਲਈ ਤਰੁੰਤ ਇਲਾਜ ਦੀ ਲੋੜ ਹੁੰਦੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਐਂਬੂਲੈਂਸ ਕਾਲ ਕਰਨੀ ਚਾਹੀਦੀ ਹੈ। ਮੈਡੀਕਲ ਮਦਦ ਦਾ ਇੰਤਜ਼ਾਰ ਕਰਦੇ ਸਮੇਂ ਤੁਸੀਂ ਹੇਠ ਲਿਖੇ ਕਦਮ ਚੁੱਕ ਸਕਦੇ ਹੋ:-
- ਸੱਪ ਤੋਂ ਸੁਰੱਖਿਅਤ ਦੂਰੀ ਬਣਾਏ ਰੱਖੋ। ਕਿਸੇ ਵੀ ਹਾਲ ਵਿੱਚ ਮੁੜ ਸੱਪ ਦੇ ਡੰਗਣ ਤੋਂ ਬਚੋ।
- ਸ਼ਾਂਤ ਰਹੋ ਅਤੇ ਆਪਣੀ ਸਾਹ ਦੀ ਗਤੀ ਹੌਲੀ ਕਰਨ ਦੀ ਕੋਸ਼ਿਸ਼ ਕਰੋ। ਘਬਰਾਹਟ ਨਾਲ ਬਲੱਡ ਸਰਕੁਲੇਸ਼ਨ ਵਧਦਾ ਹੈ, ਜਿਸ ਨਾਲ ਜ਼ਹਿਰ ਸਰੀਰ ਵਿੱਚ ਤੇਜ਼ੀ ਨਾਲ ਫੈਲਦਾ ਹੈ।
- ਕੋਈ ਵੀ ਗਹਿਣਾ ਜਾਂ ਟਾਈਟ ਕੱਪੜੇ ਉਤਾਰ ਦਿਓ। ਇਸ ਨਾਲ ਡੰਗੇ ਗਏ ਹਿੱਸੇ ਵਿੱਚ ਸੋਜ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
- ਜੇਕਰ ਹੋ ਸਕੇ, ਤਾਂ ਸੱਪ ਦੀ ਫੋਟੋ ਲਓ ਅਤੇ ਡੰਗਣ ਦਾ ਸਮੇਂ ਨੋਟ ਕਰ ਲਓ।
ਸੱਪ ਦੇ ਡੰਗਣ ‘ਤੇ ਕੀ ਨਹੀਂ ਕਰਨਾ ਚਾਹੀਦਾ?
- ਸੱਪ ਦੇ ਡੰਗਣ ਵਾਲੀ ਜਗ੍ਹਾਂ ‘ਤੇ ਕੱਸ ਕੇ ਪੱਟੀ ਨਾ ਬੰਨ੍ਹੋ ਅਤੇ ਨਾ ਹੀ ਕੋਈ ਕੱਟ ਲਗਾਓ।
- ਬਰਫ ਜਾਂ ਠੰਢੀ ਚੀਜ਼ ਨਾ ਲਗਾਓ।
- ਮੂੰਹ ਨਾਲ ਜ਼ਹਿਰ ਕੱਢਣ ਦੀ ਕੋਸ਼ਿਸ਼ ਨਾ ਕਰੋ।
- ਡੰਗੇ ਗਏ ਹਿੱਸੇ ਨੂੰ ਮਰੀਜ਼ ਦੇ ਦਿਲ ਦੇ ਪੱਧਰ ਤੋਂ ਉੱਪਰ ਨਾ ਚੁੱਕੋ। ਕੱਟੇ ਗਏ ਹਿੱਸੇ ਨੂੰ ਦਿਲ ਦੇ ਪੱਧਰ ਤੋਂ ਹੇਠਾਂ ਰੱਖਣ ‘ਤੇ ਦਿਲ ਵੱਲ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ, ਜਿਸ ਨਾਲ ਜ਼ਹਿਰ ਨੂੰ ਸਰੀਰ ਦੇ ਬਾਕੀ ਹਿੱਸਿਆਂ ਅਤੇ ਜ਼ਰੂਰੀ ਅੰਗਾਂ ਤੱਕ ਤੇਜ਼ੀ ਨਾਲ ਫੈਲਣ ਤੋਂ ਰੋਕਿਆ ਜਾ ਸਕਦਾ ਹੈ।
- ਅੰਧਵਿਸ਼ਵਾਸ ‘ਤੇ ਭਰੋਸਾ ਨਾ ਕਰੋ ਅਤੇ ਨਾ ਹੀ ਝਾੜ ‘ਤੇ ਆਧਾਰਿਤ ਇਲਾਜ ਦੇ ਤਰੀਕਿਆਂ ਨੂੰ ਅਪਣਾਓ।
- ਦਰਦ ਘੱਟ ਕਰਨ ਲਈ ਸ਼ਰਾਬ ਨਾ ਪੀਓ ਅਤੇ ਡਾਕਟਰ ਦੀ ਸਲਾਹ ਦੇ ਬਿਨਾਂ ਪਰਚੀ ਵਾਲੀ ਦਰਦ ਦੀ ਦਵਾਈ ਨਾ ਲਓ।