ਨਾਇਬ ਸਿੰਘ ਸੈਣੀ ਦਾ ਵੱਡਾ ਐਲਾਨ: ਕਿਸਾਨਾਂ ਨੂੰ ਹੁਣ ਵਾਟਸਐਪ ‘ਤੇ ਮਿਲੇਗਾ ਕਿਯੂਆਰ ਕੋਡ ਅਧਾਰਿਤ ਜੇ-ਫਾਰਮ
ਚੰਡੀਗੜ੍ਹ, 25 ਅਪ੍ਰੈਲ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਅਗਲੇ ਹਫਤੇ ਤੋਂ ਸਾਰੇ ਕਿਸਾਨਾਂ ਨੂੰ ਵਾਟਸਐਪ ਰਾਹੀਂ ਕਿਯੂਆਰ ਕੋਡ ਅਧਾਰਿਤ ਜੇ-ਫਾਰਮ ਭੇਜੇ ਜਾਣਗੇ, ਤਾਂ ਜੋ ਕਿਸਾਨਾਂ ਨੂੰ ਕਰਜਾ ਸਮੇਤ ਹੋਰ ਤਰ੍ਹਾ ਦੀ ਸਹੂਲਤ ਲੈਣ ਵਿੱਚ ਕਿਸੇ ਤਰ੍ਹਾ ਦੀ ਮੁਸ਼ਕਲ ਨਾ ਹੋਵੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸ਼ਨੀਵਾਰ ਨੂੰ ਹਰਿਆਣਾ ਨਿਵਾਸ ਚੰਡੀਗੜ੍ਹ ਵਿੱਚ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਸੀਜਨ ਤੋਂ ਕਿਸਾਨ ਐਪ ਵੀ ਲਾਂਚ ਕੀਤਾ ਜਾਵੇਗਾ, ਜਿਸ ਵਿੱਚ ਕਿਸਾਨਾਂ ਨੂੰ ਜੇ-ਫਾਰਮ, ਭੁਗਤਾਨ ਦੀ ਸਥਿਤੀ, ਭੂਮੀ ਬੁਆਈ ਅਤੇ ਉਪਜ ਤਸਦੀਕ ਦੀ ਸਥਿਤੀ, ਗੇਟ ਪਾਸ ਸ਼ੈਡਯੂਲਿੰਗ (ਅਗਲੀ ਸਰੋਂ ਫਸਲ ਤੋਂ ਸ਼ੁਰੂ), ਭੂਮੀ ਤਸਦੀਕ ਦੀ ਸਥਿਤੀ ਅਤੇ ਸਾਰੀ ਸੂਚਨਾਵਾਂ ਕਿਸਾਨ ਈ-ਖਰੀਦ ਐਪ ਵਿੱਚ ਉਪਲਬਧ ਹੋਵੇਗੀ। ਜਿਸ ਨਾਲ ਖਰੀਦ ਕੰਮ ਵਿੱਚ ਕਿਸੇ ਤਰ੍ਹਾ ਦੀ ਦੇਰੀ ਨਹੀਂ ਹੋਵੇਗੀ।
ਉਨ੍ਹਾਂ ਨੇ ਇਸ ਦੌਰਾਨ ਸੂਬੇ ਵਿੱਚ ਹੁਣ ਤੱਕ ਹੋਈ ਕਣਕ ਖਰੀਦ ਦਾ ਬਿਊਰਾ ਦਿੰਦੇ ਹੋਏ ਕਿਹਾ ਕਿ ਰਬੀ ਸੀਜਨ 2026-27 ਵਿੱਚ ਸ...








