ਪੰਜਾਬ ਵਿੱਚ ਪੋਟਾਸ਼ ਪਿੱਛੋਂ ਹੁਣ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ: ਬਰਿੰਦਰ ਕੁਮਾਰ ਗੋਇਲ
*ਚੰਡੀਗੜ੍ਹ, 27 ਅਪ੍ਰੈਲ:* ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਦੱਸਿਆ ਕਿ ਪੋਟਾਸ਼ ਦੀ ਖੋਜ ਉਪਰੰਤ ਹੁਣ ਪੰਜਾਬ ਵਿੱਚ ਕੁਦਰਤੀ ਗੈਸ ਅਤੇ ਤੇਲ ਭੰਡਾਰਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਵੱਲੋਂ ਇਸ ਪਾਸੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।
ਇਹ ਗੱਲ ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਨੇ ਅੱਜ ਭਾਰਤ ਸਰਕਾਰ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟਰ ਜਨਰਲ ਆਫ਼ ਹਾਈਡ੍ਰੋਕਾਰਬਨ (ਡੀ.ਜੀ.ਐਚ) ਅਤੇ ਆਇਲ ਇੰਡੀਆ ਲਿਮਟਿਡ (ਓ.ਆਈ.ਐਲ) ਦੇ ਉੱਚ ਅਧਿਕਾਰੀਆਂ ਨਾਲ ਮਗਸੀਪਾ ਵਿਖੇ ਮੁਲਾਕਾਤ ਕਰਨ ਅਤੇ ਪ੍ਰਸਤਾਵਿਤ ਸਰਵੇਖਣ ਨੂੰ ਮੁਕੰਮਲ ਕਰਨ ਸਬੰਧੀ ਸਹਾਇਤਾ ਦੀ ਮੰਗ ਕਰਨ ਉਪਰੰਤ ਆਖੀ। ਸ੍ਰੀ ਅਜੈ ਕੁਮਾਰ ਸ਼ਰਮਾ (ਐਚ.ਓ.ਡੀ, ਐਨ.ਡੀ.ਆਰ, ਡੀ.ਜੀ.ਐਚ) ਦੀ ਅਗਵਾਈ ਵਾਲੀ ਇਸ ਟੀਮ ਵਿੱਚ ਸ੍ਰੀ ਸੁਰੇਂਦਰ ਕੁਮਾਰ ਦਾਸ (ਡੀ.ਜੀ.ਐਮ, ਡੀ.ਜੀ.ਐਚ), ਸ੍ਰੀ ਅਨੂਪ ਕੁਮਾਰ (ਕਾਰਜਕਾਰੀ ਡਾਇਰੈਕਟਰ, ਓ.ਆਈ.ਐਲ), ਸ੍ਰੀ ਰਤਨੇਸ਼ ਪਾਂਡੇ (ਸੁਪਰਿੰਟੈਂਡਿੰਗ ਭੂ ਅਤੇ ਭੌਤਿਕ ਵਿਗਿਆਨੀ, ਓ.ਆਈ.ਐਲ), ਸ੍ਰੀ ਦੁਰਗੇਸ਼ ਦੀਪ ਮਿਸ਼ਰਾ (ਪਾਰਟੀ ...








