‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਹਿੰਦੀ ਫਿਲਮਾਂ 'ਧੁਰੰਦਰ' ਅਤੇ 'ਧੁਰੰਦਰ 2' ਨਾਲ ਇੰਨੀ-ਦਿਨੀਂ ਚਰਚਾ ਦਾ ਕੇਂਦਰ-ਬਿੰਦੂ ਬਣੇ ਰਾਕੇਸ਼ ਬੇਦੀ ਹੁਣ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ਆਪਣੇ ਇੱਕ ਵਿਸ਼ੇਸ਼ ਸ਼ੋਅ 'ਬੀਵੀ ਓ ਬੀਵੀ' ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੀ ਤਿਆਰੀ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੁੰਬਈ ਦੀ ਰਹਿਨੁਮਾਈ ਹੇਠ ਵੱਡੇ ਪੱਧਰ 'ਤੇ ਮੰਚਨ ਹੋਣ ਜਾ ਰਹੇ ਇਸ ਪਲੇ ਦਾ ਲੇਖਣ ਅਤੇ ਨਿਰਦੇਸ਼ਨ ਰਾਕੇਸ਼ ਬੇਦੀ ਖੁਦ ਕਰਨਗੇ, ਜੋ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਇਸ ਖਾਸ ਸ਼ੋਅ ਦੀ ਪੇਸ਼ਕਾਰੀ ਕਰਨ ਜਾ ਰਹੇ ਹਨ। 23 ਅਤੇ 24 ਮਈ ਨੂੰ ਦੋ ਰੋਜਾ ਲੜੀ ਅਧੀਨ ਐਨ.ਸੀ.ਯੂ.ਆਈ ਆਡੀਟੋਰੀਅਮ ਸਿਰੀ ਫੋਰਟ ਵਿਖੇ ਅਯੋਜਿਤ ਕੀਤੀ ਜਾ ਰਹੀ ਇਹ ਨਾਟ ਲੜੀ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਮੂਲ ਦੇ ਪੰਜਾਬੀ ਅਤੇ ਹਿੰਦੀ ਅਦਾਕਾਰ ਅਵਤਾਰ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ।
ਇਨ੍ਹਾਂ ਤੋਂ ਇਲਾਵਾ, ਇਸ ਪਲੇ ਦੇ ਸਹਿਯੋਗੀ ਕਲਾਕਾਰਾਂ ਵਿੱਚ ਸੁਧਾ ਚੰਦਰਨ, ਸੁਲਭਾ ਆਰੀਆ, ਰਸ਼ਮੀ ਸ਼ਰਮਾ, ਮੰਜੂ ਸ਼ਰਮਾ, ਰਿਧਿਮਾ ਬੇਦੀ, ਰਾਜਨ ਕਪੂਰ, ਸ਼...








