ਸੰਜੀਵ ਅਰੋੜਾ ਦੇ ਨਿਰੰਤਰ ਯਤਨਾਂ ਸਦਕਾ ਲਗਭਗ 30 ਸਾਲਾਂ ਦੇ ਅਰਸੇ ਬਾਅਦ ਹਲਵਾਰਾ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ ਉਡਾਣਾਂ
ਚੰਡੀਗੜ੍ਹ 31 ਜਨਵਰੀ, 2026:
ਕਈ ਸਾਲਾਂ ਦੀ ਲੰਮੇ ਅਰਸੇ ਤੋਂ ਬਾਅਦ ਹਲਵਾਰਾ ਹਵਾਈ ਅੱਡੇ ਤੋਂ ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ 1 ਫਰਵਰੀ, 2026 ਨੂੰ ਟਰਮੀਨਲ ਦੀ ਇਮਾਰਤ ਦਾ ਵਰਚੁਅਲ ਉਦਘਾਟਨ ਕਰਨਗੇ। ਇਹ ਇਤਿਹਾਸਕ ਪ੍ਰਾਪਤੀ ਸਾਬਕਾ ਰਾਜ ਸਭ ਮੈਂਬਰ, ਅਤੇ ਮੌਜੂਦਾ ਕੈਬਨਿਟ ਮੰਤਰੀ, ਪੰਜਾਬ ਸ੍ਰੀ ਸੰਜੀਵ ਅਰੋੜਾ ਦੇ ਨਿਰੰਤਰ ਯਤਨਾਂ ਦਾ ਨਤੀਜਾ ਹੈ, ਜਿਨ੍ਹਾਂ ਨੇ ਲਗਾਤਾਰ ਇਸ ਮਾਮਲੇ ਦੀ ਪੈਰਵਾਈ ਕੀਤੀ।
ਹਵਾਈ ਅੱਡੇ ਦਾ ਕਾਰਜਸ਼ੀਲ ਹੋਣਾ ਖੇਤਰੀ ਸੰਪਰਕ ਦੀ ਮਜ਼ਬੂਤੀ ਅਤੇ ਪੰਜਾਬ ਦੇ ਉਦਯੋਗਿਕ ਤੇ ਆਰਥਿਕ ਵਿਕਾਸ, ਖਾਸ ਕਰਕੇ ਲੁਧਿਆਣਾ ਅਤੇ ਇਸਦੇ ਨੇੜਲੇ ਜ਼ਿਲ੍ਹਿਆਂ ਲਈ, ਸ੍ਰੀ ਸੰਜੀਵ ਅਰੋੜਾ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।
*ਇਸ ਸਬੰਧੀ ਕੀਤੇ ਗਏ ਮੁੱਖ ਯਤਨਾਂ ਅਤੇ ਪ੍ਰਾਪਤੀਆਂ ਦਾ ਵੇਰਵਾ*
22 ਨਵੰਬਰ, 2022: ਹਵਾਏ ਅੱਡੇ ਦੀ ਰੁਕੀ ਹੋਈ ਪ੍ਰਗਤੀ ਨੂੰ ਮੁੜ ਚਲਾਉਣ ਲਈ ਮੁੱਖ ਮੰਤਰੀ ਵੱਲੋਂ ਦਖ਼ਲ।
11 ਦਸੰਬਰ, 2022: ਨਿਰਮਾਣ ਕਾਰਜ ਮੁੜ ਸ਼ੁਰੂ ਕਰਨ ਲਈ 50 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ।
17 ਜਨਵਰੀ, 2...








