ਵੀਅਤਨਾਮ ਵਿਚ ਮਾਰੇ ਗਏ 15 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ ਕਾਰਵਾਈ ਹੋ ਗਈ ਸ਼ੁਰੂ
ਹਨੋਈ, 12 ਜੁਲਾਈ : ਹਨੋਈ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਵੀਅਤਨਾਮ ਦੇ ਫੂ ਕੁਓਕ ਟਾਪੂ (Phu Quoc Island) ਦੇ ਨੇੜੇ ਇੱਕ ਸਪੀਡਬੋਟ ਹਾਦਸੇ ਵਿੱਚ ਮਾਰੇ ਗਏ 15 ਭਾਰਤੀ ਸੈਲਾਨੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਐਤਵਾਰ ਨੂੰ ਹੋ ਚੀ ਮਿਨ੍ਹ ਸਿਟੀ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜਲਦੀ ਹੀ ਹਵਾਈ ਜਹਾਜ਼ ਰਾਹੀਂ ਭਾਰਤ ਭੇਜਿਆ ਜਾਵੇਗਾ।
ਭਾਰਤੀ ਮਿਸ਼ਨ ਨੇ ਕਿਹਾ ਕਿ ਬਚਾਏ ਗਏ 17 ਭਾਰਤੀ ਸੈਲਾਨੀਆਂ ਵਿੱਚੋਂ 16 ਆਪਣੇ ਘਰ ਵਾਪਸ ਜਾ ਰਹੇ ਹਨ। ਇੱਕ ਸੈਲਾਨੀ, ਜਿਸ ਦੀ ਹਾਲਤ ਨਾਜ਼ੁਕ ਹੈ, ਫੂ ਕੁਓਕ ਦੇ ਹਸਪਤਾਲ ਵਿੱਚ ਦਾਖਲ ਹੈ।
ਸ਼ਨਿੱਚਰਵਾਰ ਨੂੰ ਫੂ ਕੁਓਕ ਟਾਪੂ ਦੇ ਨੇੜੇ ਹੋਨ ਮੇ ਰੂਟ ਨਗੋਆਈ ਕੋਲ 32 ਭਾਰਤੀ ਸੈਲਾਨੀਆਂ ਅਤੇ ਚਾਰ ਸਥਾਨਕ ਕਰੂ ਮੈਂਬਰਾਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਪਲਟ ਗਈ ਸੀ। ਇਸ ਘਟਨਾ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ, ਜਦੋਂ ਕਿ ਬਾਕੀਆਂ ਨੂੰ ਬਚਾ ਲਿਆ ਗਿਆ।
ਦੂਤਾਵਾਸ ਨੇ ਐਤਵਾਰ ਨੂੰ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, "ਕੱਲ੍ਹ ਦੇ ਦੁਖਦਾਈ ਕਿਸ਼ਤੀ ਹਾਦਸੇ ਵਿੱਚ ਜਾਨ ਗਵਾਉਣ ਵਾਲੇ 15 ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਹੋ ਚੀ ਮਿਨ੍ਹ...








