ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਵਿੱਚ ਆਈ.ਟੀ.ਸੀ. ਹੋਟਲਜ਼ ਦੇ ਵੈਲਕਮ ਹੋਟਲ ਦਾ ਕੀਤਾ ਉਦਘਾਟਨ ; ਮੋਹਾਲੀ ਦੇ ਤੇਜ਼ ਵਿਕਾਸ ਅਤੇ ਪ੍ਰੀਮੀਅਮ ਹੋਟਲ ਕਮਰਿਆਂ ਦੀ ਵਧਦੀ ਮੰਗ ‘ਤੇ ਦਿੱਤਾ ਜ਼ੋਰ
ਚੰਡੀਗੜ੍ਹ, 22 ਫਰਵਰੀ :
ਕੈਬਨਿਟ ਮੰਤਰੀ ਸੰਜੀਵ ਅਰੋਫ਼ਾ ਨੇ ਆਈ.ਟੀ.ਸੀ. ਹੋਟਲਜ਼ ਲਿਮਟਿਡ ਮੋਹਾਲੀ-ਚੰਡੀਗੜ੍ਹ ਦੇ ਵੈਲਕਮ ਹੋਟਲ ਦਾ ਰਸਮੀ ਉਦਘਾਟਨ ਕੀਤਾ , ਜੋ ਕਿ ਖੇਤਰ ਵਿਚ ਪ੍ਰੀਮੀਅਮ ਪਰਾਹੁਣਚਾਰੀ ਸਹੂਲਤਾਂ ਉੱਪਲੱਬਧ ਕਰਾਉਣ ਲਈ ਇੱਕ ਅਹਿਮ ਵਾਧਾ ਹੈ ਅਤੇ ਪੰਜਾਬ ਵਿੱਚ ਸੈਲਾਨੀਆਂ, ਨਿਵੇਸ਼ਕਾਂ ਅਤੇ ਕਾਰੋਬਾਰੀਆਂ ਲਈ ਇੱਕ ਨਵਾਂ ਗੇਟਵੇ ਹੈ।
ਸਮਾਗਮ ਦੀ ਸ਼ੁਰੂਆਤ ਮਾਨਯੋਗ ਮੰਤਰੀ ਵੱਲੋਂ ਰਿਬਨ ਕੱਟਣ ਨਾਲ ਕੀਤੀ ਗਈ , ਇਸ ਤੋਂ ਬਾਅਦ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਰਵਾਇਤੀ ਦੀਵਾ ਜਗਾਉਣ ਦੀ ਰਸਮ ਹੋਈ। ਇਸ ਸਮਾਗਮ ਵਿੱਚ ਆਈ.ਟੀ.ਸੀ. ਹੋਟਲਜ਼ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਨਿਲ ਚੱਢਾ, ਗੁਜਰਾਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਭੁਪਿੰਦਰ ਸਿੰਘ ਗੁਜਰਾਲ ਅਤੇ ਗਗਨਜੀਤ ਸਿੰਘ ਗੁਜਰਾਲ ਸਮੇਤ ਉੱਘੇ ਉਦਯੋਗਿਕ ਆਗੂਆਂ ਨੇ ਸ਼ਿਰਕਤ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਦੇ ਸਕਾਈਲਾਈਨ ਵਿੱਚ ਵੈਲਕਮਹੋਟਲ ਦੇ ਸ਼ਾਮਲ ਹੋਣ ਦਾ ਨਿੱਘਾ ਸਵਾਗਤ ਕੀਤਾ ਅਤੇ ਉੱਤਰੀ ਭਾਰਤ ਵਿਚ ਤੇਜ਼ੀ ਨਾਲ ਵਧ ਰਹੇ ਆਰਥਿਕ ਅਤੇ ਸੰਸਥਾਗਤ ਹੱਬਾਂ ਵਜੋਂ ਉਭਰ ਰਹੇ ਇਸ...








