INTERVIEW: ਇਮਤਿਆਜ਼ ਅਲੀ ਨਾਲ ਕੰਮ ਕਰਨਾ ਸੁਪਨੇ ਦੇ ਸੱਚ ਹੋਣ ਵਰਗਾ, ਵੇਦਾਂਗ ਰੈਨਾ ਨਾਲ ਵਿਸ਼ੇਸ਼ ਗੱਲਬਾਤ
ਫਿਲਮ ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਅਗਲੀ ਫਿਲਮ 'ਮੈਂ ਵਾਪਸ ਆਊਂਗਾ' ਲੈ ਕੇ ਆ ਰਹੇ ਹਨ। ਇਸ ਫਿਲਮ ਨਾਲ ਵੈਦਾਂਗ ਰੈਨਾ ਦਾ ਨਾਮ ਜੁੜਿਆ ਹੈ, ਜੋ ਫਿਲਮ ਵਿੱਚ ਸ਼ਾਨਦਾਰ ਕਿਰਦਾਰ ਨਿਭਾਉਣ ਜਾ ਰਹੇ ਹਨ। ਵੈਦਾਂਗ ਰੈਨਾ ਨੂੰ ਅੱਜ ਦੇ ਸਿਨੇਮਾ ਦੇ ਸਭ ਤੋਂ ਹੋਣਹਾਰ ਨੌਜਵਾਨ ਕਲਾਕਾਰਾਂ ਵਿੱਚੋ ਇੱਕ ਮੰਨਿਆ ਜਾਂਦਾ ਹੈ। ਪਰਦੇ 'ਤੇ ਆਪਣੀ ਇਮਾਨਦਾਰੀ ਅਤੇ ਸੰਗੀਤ ਹੁੰਨਰ ਦਿਖਾਉਂਦੇ ਹੋਏ ਰੈਨਾ ਨੇ ਜੋਇਆ ਅਖ਼ਤਰ ਦੀ ਮਿਊਜ਼ਿਕਲ ਫਿਲਮ 'ਦ ਆਰਚੀਜ਼' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਖੂਬ ਪ੍ਰਸ਼ੰਸਾਂ ਹਾਸਿਲ ਕੀਤੀ। ਹੁਣ ਉਨ੍ਹਾਂ ਕੋਲ ਇਮਤਿਆਜ਼ ਅਲੀ ਦੀ ਫਿਲਮ ਰਾਹੀਂ ਖੁਦ ਨੂੰ ਸਾਬਿਤ ਕਰਨ ਦਾ ਮੌਕਾ ਹੈ।
ਇੱਕ ਉਭਰਦੇ ਅਦਾਕਾਰ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਹੀ ਇੰਨੇ ਮਸ਼ਹੂਰ ਅਤੇ ਬਿਹਤਰ ਫਿਲਮ ਨਿਰਮਾਤਾ ਨਾਲ ਕੰਮ ਕਰਨਾ ਕਾਫ਼ੀ ਸੁਪਨਾ ਸੱਚ ਹੋਣ ਵਰਗਾ ਹੈ। ਬਚਪਨ ਤੋਂ ਹੀ 'ਰਾਕਸਟਾਰ' ਅਤੇ 'ਅਮਰ ਸਿੰਘ ਚਮਕੀਲਾ' ਦੇ ਨਿਰਦੇਸ਼ਕ ਰੈਨਾ ਲਈ ਪ੍ਰੇਰਣਾ ਦੇ ਸਰੋਤ ਰਹੇ ਹਨ।
ਮੈਨੂੰ ਲੱਗਦਾ ਹੈ ਕਿ ਮੈਨੂੰ ਇਹ ਮੌਕਾ ਪਾ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਨੂੰ ਉਹ ਦਿਨ ਯਾਦ ਹੈ ਜਦੋ...








