ਨਵੀਂ ਫਿਲਮ ਲੈ ਕੇ ਤਿਆਰ ਜਗਜੀਤ ਸੰਧੂ, ਝਲਕ ਕੀਤੀ ਰਿਵੀਲ
ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਜਗਜੀਤ ਸੰਧੂ। ਜੋ ਇਕ ਵਾਰ ਮੁੜ ਪ੍ਰਭਾਵੀ ਸਿਨੇ ਮੌਜ਼ੂਦਗੀ ਦਰਜ਼ ਕਰਵਾਉਣ ਲਈ ਤਿਆਰ ਹਨ, ਜਿੰਨਾਂ ਦੀ ਬੇਹਤਰੀਣ ਅਦਾਕਾਰੀ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਫ਼ਿਲਮ 'ਓਏ ਭੋਲੇ ਓਏ' ਜਲਦ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ । 'ਗੀਤ ਐਮਪੀ 3 ਅਤੇ ਜਗਜੀਤ ਸੰਧੂ ਫਿਲਮਸ ਦੇ ਬੈਨਰ ਹੇਠ ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਹੈ।
ਬਹੁ-ਪ੍ਰਭਾਵੀ ਟੈਗ-ਲਾਇਨ 'ਇਹ ਜ਼ਮੀਨ ਵਿਕਾਊ ਨਹੀਂ ਹੈ'
ਉਕਤ ਮੰਨੋਰੰਜਕ ਫ਼ਿਲਮ , ਜਿਸ ਦਾ ਨਿਰਦੇਸ਼ਨ ਜਗਜੀਤ ਸੰਧੂ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫ਼ਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਇਕ ਹੋਰ ਨਵੇਂ ਅਗਾਜ਼ ਵੱਲ ਵਧਣਗੇ । 'ਇਹ ਜ਼ਮੀਨ ਵਿਕਾਊ ਨਹੀਂ ਹੈ ਦੀ ਬਹੁ-ਪ੍ਰਭਾਵੀ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਮੰਨੋਰੰਜਕ ਅਤੇ ਭਾਵਪੂਰਨ ਫ਼ਿਲਮ, ਜਿਸ ਦੀ ਸਟਾਰ-ਕਾਸਟ ਵਿਚ ਜਗਜੀਤ ਸੰਧੂ, ਸੌਮਿਆ, ਧੀਰਜ ਕੁਮਾਰ, ਅਮ੍ਰਿਤ ਐਂਬੀ, ਜੱਸ ਢਿੱਲੋਂ , ਪ੍ਰਕਾਸ਼ ਗਾਧੂ, ਜਸਪਾਲ ਦਿਓਲ, ਸੰਜੂ ਸੋਲੰਕ...








