Shadow

ਇਸ ਪਹਿਲਕਦਮੀ ਨਾਲ ਖੇਤਰ ਵਿੱਚ ਮਾਂ ਅਤੇ ਬੱਚੇ ਦੀ ਸਿਹਤ ਦੇ ਸੂਚਕਾਂ ਵਿੱਚ ਸ਼ਲਾਘਾਯੋਗ ਸੁਧਾਰ ਹੋਵੇਗਾ – ਆਰਤੀ ਸਿੰਘ ਰਾਓ

ਚੰਡੀਗੜ੍ਹ, 11 ਜੂਨ – ਹਰਿਆਣਾ ਵਿੱਚ ਮਾਂ ਅਤੇ ਬੱਚੇ ਦੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਅੱਜ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਸੂਬੇ ਦੇ ਸਿਹਤ ਵਿਭਾਗ ਨੇ ਅੱਜ ਮਹਿੰਦਰਗੜ੍ਹ ਜ਼ਿਲ੍ਹੇ ਦੇ ਅਟੇਲੀ ਸਥਿਤ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਦੇ ਅਪਗ੍ਰੇਡੇਸ਼ਨ ਅਤੇ ਸੰਚਾਲਨ ਨੂੰ ਮਜ਼ਬੂਤ ਕਰਨ ਲਈ ਮੇਦਾਂਤਾ ਫਾਊਂਡੇਸ਼ਨ – ਪੂਅਰ ਐਂਡ ਨੀਡੀ ਪੇਸ਼ੈਂਟਸ ਵੈਲਫੇਅਰ ਟਰੱਸਟ‘ ਦੇ ਨਾਲ ਇੱਕ ਐਮਓਯੂ ‘ਤੇ ਹਸਤਾਖਰ ਕੀਤੇ ਹਨ।

ਐਮ.ਓ.ਯੂ. ਤੇ ਹਸਤਾਖਰ ਹੋਣ ਤੋਂ ਬਾਅਦ ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਅਤੇ ਮੇਦਾਂਤਾ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਡਾ. ਨਰੇਸ਼ ਤ੍ਰੇਹਨ ਨੇ ਇਸ ਐਮ.ਓ.ਯੂ. ਨੂੰ ਐਕਸਚੇਂਜ ਕੀਤਾ।

ਇਸ ਮੌਕੇ ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦੇ ਨਿਦੇਸ਼ਕ ਸ੍ਰੀ ਯਸ਼ੇਂਦਰ ਸਿੰਘਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਮਨੋਜ ਕੁਮਾਰਸਿਹਤ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮਨੀਸ਼ ਬੰਸਲਨਿਦੇਸ਼ਕ ਡਾ. ਬ੍ਰਹਮਦੀਪ ਵੀ ਮੌਜੂਦ ਸਨ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਇਸ ਐਮ.ਓ.ਯੂ. ਨੂੰ ਸੂਬੇ ਦੇ ਸਿਹਤ ਖੇਤਰ ਲਈ ਇੱਕ ਇਤਿਹਾਸਕ ਕਦਮ ਦੱਸਿਆ। ਉਹਨਾਂ ਨੇ ਸਰਕਾਰ ਅਤੇ ਮੇਦਾਂਤਾ ਦੇ ਇਸ ਸਹਿਯੋਗ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਇਹ ਸਹਿਯੋਗ ਜਨਤਕ-ਨਿੱਜੀ ਸਾਝੇਦਾਰੀ (ਪੀਪੀਪੀ) ਰਾਹੀਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਸਿਹਤ ਬੁਨਿਆਦੀ ਢਾਂਚੇ ਅਤੇ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਨੇ ਉਮੀਦ ਜਤਾਈ ਕਿ ਇਸ ਪਹਿਲਕਦਮੀ ਨਾਲ ਖੇਤਰ ਵਿੱਚ ਮਾਂ ਅਤੇ ਬੱਚੇ ਦੀ ਸਿਹਤ ਦੇ ਸੂਚਕਾਂ ਵਿੱਚ ਸ਼ਲਾਘਾਯੋਗ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਹੀ ਬਿਹਤਰੀਨ ਸਿਹਤ ਸੇਵਾਵਾਂ ਮਿਲ ਸਕਣਗੀਆਂ।

ਉਹਨਾਂ ਨੇ ਦੱਸਿਆ ਕਿ ਇਸ ਸਾਝੀਦਾਰੀ ਦੇ ਤਹਿਤ ਅਟੇਲੀ ਦੇ ਸਿਹਤ ਕੇਂਦਰ ਨੂੰ 50 ਬਿਸਤਰਿਆਂ ਵਾਲੇ ਸਬ-ਡਿਵੀਜ਼ਨਲ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਣਾ ਪ੍ਰਸਤਾਵਿਤ ਹੈਜਿਸ ਤੋਂ ਬਾਅਦ ਰੇਵਾੜੀ ਦੇ ਮੀਰਪੁਰ ਅਤੇ ਗੁਰੂਗ੍ਰਾਮ ਦੇ ਫ਼ਰੂਖਨਗਰ ਵਿੱਚ ਵੀ ਇਸੇ ਤਰ੍ਹਾਂ ਦੇ ਸੁਧਾਰ ਕੀਤੇ ਜਾਣਗੇ। ਇਸ ਰਣਨੀਤਕ ਸਾਝੇਦਾਰੀ ਦਾ ਮੁੱਖ ਉਦੇਸ਼ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾ ਕੇਮਾਹਰ ਸਿਹਤ ਸੇਵਾਵਾਂ ਪ੍ਰਦਾਨ ਕਰਕੇਸਿਹਤ ਕਰਮਚਾਰੀਆਂ ਦੀ ਸਮਰੱਥਾ ਨਿਰਮਾਣ ਅਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮਾਂ ਰਾਹੀਂ ਮਹਿਲਾਵਾਂ, ਨਵਜੰਮੇ ਬੱਚਿਆਂ ਅਤੇ ਬੱਚਿਆਂ ਲਈ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਪਹੁੰਚ ਨੂੰ ਆਸਾਨ ਬਣਾਉਣਾ ਹੈ।

ਮੇਦਾਂਤਾ ਫਾਊਂਡੇਸ਼ਨ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਨ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ ਮੇਦਾਂਤਾ ਫਾਊਂਡੇਸ਼ਨ ਅਟੇਲੀ ਵਿੱਚ ਇੱਕ ਸਮਰਪਿਤ ਸਿਜ਼ੇਰੀਅਨ ਸੈਕਸ਼ਨ ਆਪ੍ਰੇਸ਼ਨ ਥਿਏਟਰ ਦੀ ਸਥਾਪਨਾਲੇਬਰ ਰੂਮ ਦਾ ਨਵੀਨੀਕਰਨਅਲਟਰਾਸਾਊਂਡ ਅਤੇ ਡਾਇਗਨੌਸਟਿਕ ਉਪਕਰਨਾਂ ਦੀ ਸਥਾਪਨਾ ਦੇ ਨਾਲ-ਨਾਲ ਮਾਂ ਅਤੇ ਨਵਜੰਮੇ ਬੱਚੇ ਦੀ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਐਨੀਮੀਆ ਸਕ੍ਰੀਨਿੰਗ ਕਲੀਨਿਕ ਸਥਾਪਤ ਕਰਨ ਵਿੱਚ ਪੂਰਾ ਸਹਿਯੋਗ ਦੇਵੇਗਾ।

ਸਿਹਤ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਦੱਸਿਆ ਕਿ ਇਹ ਫਾਊਂਡੇਸ਼ਨ ਇੱਕ ਪ੍ਰਵਾਨਿਤ ਸੇਵਾ ਪ੍ਰਦਾਤਾ ਰਾਹੀਂ ਇਸਤਰੀ ਰੋਗ ਮਾਹਰਬਾਲ ਰੋਗ ਮਾਹਰਐਨਸਥੀਟਿਸਟ ਅਤੇ ਰੇਡੀਓਲੋਜਿਸਟ ਸਮੇਤ ਮਾਹਰ ਮੈਡੀਕਲ ਮਨੁੱਖੀ ਸ਼ਕਤੀ ਦੀ ਉਪਲਬਧਤਾ ਵੀ ਯਕੀਨੀ ਬਣਾਏਗਾ। ਇਸ ਵਿਲੱਖਣ ਪਹਿਲਕਦਮੀ ਨਾਲ ਖੇਤਰ ਦੇ ਲੋਕਾਂ ਨੂੰ ਪ੍ਰਿਵੈਂਟਿਵ ਅਤੇ ਕਿਊਰੇਟਿਵ ਆਊਟਪੇਸ਼ੈਂਟ (ਓਪੀਡੀ) ਸੇਵਾਵਾਂ, ਮਹਿਲਾਵਾਂ ਲਈ ਕੈਂਸਰ ਸਕ੍ਰੀਨਿੰਗਪੁਆਇੰਟ-ਆਫ਼-ਕੇਅਰ ਡਾਇਗਨੌਸਟਿਕ ਟੈਸਟਿੰਗਨਵਜੰਮੇ ਬੱਚਿਆਂ ਲਈ ਕੰਗਾਰੂ ਮਦਰ ਕੇਅਰ‘ (ਕੇਐਮਸੀ) ਸਹੂਲਤਾਂਐਂਬੂਲੈਂਸ ਸਹਾਇਤਾ ਅਤੇ ਭਾਈਚਾਰੇ ਵਿੱਚ ਨਿਯਮਤ ਸਿਹਤ ਆਊਟਰੀਚ ਕੈਂਪਾਂ ਵਰਗੀਆਂ ਮਹੱਤਵਪੂਰਨ ਸਹੂਲਤਾਂ ਮਿਲ ਸਕਣਗੀਆਂ।

ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਸਮਝੌਤਾ ਸ਼ੁਰੂਆਤ ਵਿੱਚ ਤਿੰਨ ਸਾਲ ਦੀ ਮਿਆਦ ਲਈ ਕੀਤਾ ਗਿਆ ਹੈਜਿਸ ਨੂੰ ਆਪਸੀ ਸਹਿਮਤੀ ਨਾਲ ਅੱਗੇ ਵੀ ਵਧਾਇਆ ਜਾ ਸਕਦਾ ਹੈ। ਇਸ ਵਿਵਸਥਾ ਦੇ ਤਹਿਤ ਸਿਹਤ ਵਿਭਾਗ ਲੋੜੀਂਦਾ ਬੁਨਿਆਦੀ ਢਾਂਚਾਉਪਯੋਗਤਾਵਾਂਦਵਾਈਆਂਲੈਬਾਰਟਰੀ ਅਤੇ ਡਾਇਗਨੌਸਟਿਕ ਸਹਾਇਤਾ ਪ੍ਰਦਾਨ ਕਰੇਗਾਜਦੋਂ ਕਿ ਮੇਦਾਂਤਾ ਫਾਊਂਡੇਸ਼ਨ ਤਕਨੀਕੀ ਮੁਹਾਰਤਉਪਕਰਨਸਮਰੱਥਾ ਨਿਰਮਾਣ ਅਤੇ ਮਾਹਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਆਪਣਾ ਯੋਗਦਾਨ ਦੇਵੇਗਾ।

ਆਰਤੀ ਸਿੰਘ ਰਾਓ ਨੇ ਭਰੋਸਾ ਪ੍ਰਗਟਾਇਆ ਕਿ ਇਹ ਸਹਿਯੋਗ ਹਰਿਆਣਾ ਵਿੱਚ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਰਾਜ ਦੇ ਲੋਕਾਂ ਲਈ ਬਿਹਤਰ ਸਿਹਤ ਨਤੀਜੇ ਯਕੀਨੀ ਬਣਾਉਣ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ।

Leave a Reply

Your email address will not be published. Required fields are marked *