Shadow

Tag: hot news

ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ ਵਿੱਚ ਰਾਸ਼ਟਰੀ ਔਸਤ ਨੂੰ ਪਛਾੜਿਆ, ਜੱਚਾ ਮੌਤ ਦਰ 77 ਅਤੇ ਬਾਲ ਮੌਤ ਦਰ 16 ਦਰਜ ਕੀਤੀ: ਡਾ. ਬਲਬੀਰ ਸਿੰਘ

ਪੰਜਾਬ ਨੇ ਜੱਚਾ-ਬੱਚਾ ਸਿਹਤ ਦੇ ਸਾਰੇ ਮੁੱਖ ਸੂਚਕਾਂ ਵਿੱਚ ਰਾਸ਼ਟਰੀ ਔਸਤ ਨੂੰ ਪਛਾੜਿਆ, ਜੱਚਾ ਮੌਤ ਦਰ 77 ਅਤੇ ਬਾਲ ਮੌਤ ਦਰ 16 ਦਰਜ ਕੀਤੀ: ਡਾ. ਬਲਬੀਰ ਸਿੰਘ

hot news
ਚੰਡੀਗੜ੍ਹ, 21 ਮਈ: ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟ੍ਰੇਸ਼ਨ ਸਿਸਟਮ (ਐਸਆਰਐਸ) ਦੇ ਅੰਕੜਿਆਂ ਅਨੁਸਾਰ ਪੰਜਾਬ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਨੂੰ ਪਛਾੜ ਕੇ ਦੇਸ਼ ਭਰ ਦੇ ਹੈਲਥਕੇਅਰ ਡਿਲੀਵਰੀ ਸਿਸਟਮ ਵਿੱਚ ਮੋਹਰੀ ਬਣ ਕੇ ਉਭਰਿਆ ਹੈ। ਪੰਜਾਬ ਦੀ ਪ੍ਰਾਪਤੀ ਨੂੰ ਉਜਾਗਰ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਜੱਚਾ ਮੌਤ ਦਰ (ਐਮਐਮਆਰ), ਬਾਲ ਮੌਤ ਦਰ (ਆਈਐਮਆਰ), ਨਵਜੰਮੇ ਬੱਚਿਆਂ ਦੀ ਮੌਤ ਦਰ (ਐਨਐਮਆਰ) ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤੇ ਹਨ, ਜੋ ਕਿ ਪੰਜਾਬ ਸਰਕਾਰ ਦੇ ਜਨਤਕ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਭਰ ਵਿੱਚ ਮਿਆਰੀ ਜੱਚਾ-ਬੱਚਾ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਸਬੰਧੀ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦਾ ਹੈ। ਡਾ. ਬਲਬੀਰ ਸਿੰਘ ਨੇ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੀ ਜੱਚਾ ਮੌਤ ਦਰ ਪ੍ਰਤੀ ਲੱਖ ਜੀਵਤ ਜਨਮਾਂ ਪਿੱਛੇ ਘਟ ਕੇ 77 ਹੋ ਗਈ ਹੈ, ਜੋ ਕ...
ਗੈਂਗਸਟਰਾਂ ਤੇ ਵਾਰ ਦਾ 121ਵਾਂ ਦਿਨ: ਪੰਜਾਬ ਪੁਲਿਸ ਵੱਲੋਂ 552 ਥਾਈਂ ਛਾਪੇਮਾਰੀ ;243 ਗ੍ਰਿਫ਼ਤਾਰ

ਗੈਂਗਸਟਰਾਂ ਤੇ ਵਾਰ ਦਾ 121ਵਾਂ ਦਿਨ: ਪੰਜਾਬ ਪੁਲਿਸ ਵੱਲੋਂ 552 ਥਾਈਂ ਛਾਪੇਮਾਰੀ ;243 ਗ੍ਰਿਫ਼ਤਾਰ

Crime, hot news
ਚੰਡੀਗੜ੍ਹ, 21 ਮਈ: ਸੂਬੇ ਵਿੱਚ ਚੱਲ ਰਹੀ ਫੈਸਲਾਕੁੰਨ ਮੁਹਿੰਮ ’ਗੈਂਗਸਟਰਾਂ ਤੇ ਵਾਰ’ ਦੇ 121ਵੇਂ ਦਿਨ ਪੰਜਾਬ ਪੁਲਿਸ ਨੇ ਅੱਜ ਸੂਬੇ ਭਰ ਵਿੱਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਗਏ ਅਤੇ ਮੈਪ ਕੀਤੇ 552 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਜ਼ਿਕਰਯੋਗ ਹੈ ਕਿ ‘ਗੈਂਗਸਟਰਾਂ ਤੇ ਵਾਰ’ - ਪੰਜਾਬ ਨੂੰ ਗੈਂਗਸਟਰ ਮੁਕਤ ਸੂਬਾ ਬਣਾਉਣ ਲਈ ਫੈਸਲਾਕੁੰਨ ਜੰਗ ਹੈ, ਜਿਸ ਦੀ ਸ਼ੁਰੂਆਤ 20 ਜਨਵਰੀ, 2026 ਨੂੰ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਵੱਲੋਂ  ਕੀਤੀ ਗਈ ਸੀ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ ਦੇ ਤਾਲਮੇਲ ਨਾਲ ਸਾਰੇ ਜ਼ਿਲਿ੍ਹਆਂ ਦੀਆਂ ਪੁਲਿਸ ਟੀਮਾਂ ਰਾਜ ਭਰ ਵਿੱਚ ਵਿਸ਼ੇਸ਼ ਕਾਰਵਾਈਆਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ 121ਵੇਂ ਦਿਨ ਪੁਲਿਸ ਟੀਮਾਂ ਨੇ 243 ਵਿਅਕਤੀਆਂ ਨੂੰ ਇੱਕ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਨਾਲ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 30,964 ਹੋ ਗਈ ਹੈ। ਇਸ ਤੋਂ ਇਲਾਵਾ 87 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ ਗਈ ਹੈ, ਜਦੋਂ ਕਿ 14 ਵਿਅਕਤੀਆਂ ਨੂੰ ਪੁੱਛਗਿੱਛ ਤੋਂ...
ਛੱਤਬੀੜ ਚਿੜੀਆਘਰ ਵਲੋਂ ਜਾਨਵਰਾਂ ਲਈ ਗਰਮੀਆਂ ਦੀ ਭੋਜਨ ਸੂਚੀ ਜਾਰੀ: ਲਾਲ ਚੰਦ ਕਟਾਰੂਚੱਕ

ਛੱਤਬੀੜ ਚਿੜੀਆਘਰ ਵਲੋਂ ਜਾਨਵਰਾਂ ਲਈ ਗਰਮੀਆਂ ਦੀ ਭੋਜਨ ਸੂਚੀ ਜਾਰੀ: ਲਾਲ ਚੰਦ ਕਟਾਰੂਚੱਕ

hot news
ਚੰਡੀਗੜ੍ਹ, 21 ਮਈ –ਵਧਦੇ ਤਾਪਮਾਨ ਨੂੰ ਦੇਖਦਿਆਂ, ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵੱਲੋਂ ਆਪਣੇ ਜਾਨਵਰਾਂ ਦੀ ਸਿਹਤ ਦੇਖਭਾਲ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਰਮੀਆਂ ਲਈ ਵਿਆਪਕ ਖੁਰਾਕ ਯੋਜਨਾ ਲਾਗੂ ਕੀਤੀ ਗਈ ਹੈ। ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਵਧ ਰਹੀ ਗਰਮੀ ਨਾਲ ਨਜਿੱਠਣ ਲਈ ਚਿੜੀਆਘਰ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਹਰੇਕ ਰਿੱਛ ਨੂੰ ਰੋਜ਼ਾਨਾ 100 ਕਿਲੋਗ੍ਰਾਮ ਆਈਸ ਕਿਊਬ ਪ੍ਰਦਾਨ ਕੀਤੇ ਜਾ ਰਹੇ ਹਨ। ਹਾਈਡਰੇਸ਼ਨ ਅਤੇ ਠੰਢਕ ਨੂੰ ਯਕੀਨੀ ਬਣਾਉਣ ਲਈ ਬਾਂਦਰਾਂ ਅਤੇ ਹਾਥੀਆਂ ਦੇ ਨਾਲ ਨਾਲ ਰਿੱਛਾਂ ਨੂੰ ਤਾਜ਼ੇ ਤਰਬੂਜ ਦਿੱਤੇ ਜਾ ਰਹੇ ਹਨ। ਗਰਮ ਮੌਸਮ ਵਿੱਚ ਤਰਲ ਅਤੇ ਇਲੈਕਟ੍ਰੋਲਾਈਟ ਦੀ ਹੋ ਰਹੀ ਕਮੀ ਨੂੰ ਵੇਖਦਿਆਂ, ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ ਅਤੇ ਡੀਹਾਈਡਰੇਸ਼ਨ ਨੂੰ ਰੋਕਣ ਲਈ ਸਾਰੇ ਮਾਸਾਹਾਰੀ ਅਤੇ ਸਰਬ ਆਹਾਰੀ ਜਾਨਵਰਾਂ ਦੇ ਪੀਣ ਵਾਲੇ ਪਾਣੀ ਵਿੱਚ ਗਲੂਕੋਨ-ਡੀ ਪਾਊਡਰ ਮਿਲਾਇਆ ਜਾ ਰਿਹਾ ਹੈ। ਚਿੜੀਆਘਰ ਵੱਲੋਂ ਫਲਾਂ ਅਤੇ ਸਬਜ਼ੀਆਂ ਦੇ ਸੇਵਨ ਵਿੱਚ ਮੌਸਮ ਸਬੰਧੀ ਤਬਦੀਲੀਆਂ ਵੀ ...
20000 ਰੁਪਏ ਰਿਸ਼ਵਤ ਲੈਂਦੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

20000 ਰੁਪਏ ਰਿਸ਼ਵਤ ਲੈਂਦੇ ਜ਼ਿਲ੍ਹਾ ਮਾਲ ਅਫ਼ਸਰ ਮੋਗਾ ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

Crime, hot news
ਚੰਡੀਗੜ੍ਹ, 21 ਮਈ : ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਮਾਲ ਅਫ਼ਸਰ, ਮੋਗਾ ਦੇ ਰੀਡਰ ਦਵਿੰਦਰ ਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਪਿੰਡ ਚੱਕ ਕਾਨੀਆਂ ਖੁਰਦ, ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸਬੰਧੀ ਡੀਆਰਓ, ਮੋਗਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ।  ਦੋਸ਼ੀ ਰੀਡਰ, ਦਵਿੰਦਰ ਪਾਲ ਸਿੰਘ ਨੇ ਕਥਿਤ ਤੌਰ ’ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 100000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸਨੇ ਸ਼ਿਕਾਇਤਕਰਤਾ ਨੂੰ 50000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਅਤੇ ਬਾਕੀ ਰਿਸ਼ਵਤ 50000 ਰੁਪਏ ਕੇਸ ਦੇ ਨਿਪਟਾਰੇ ਤੋਂ ਬਾਅਦ ਦੇਣ ਲਈ ਕਿਹਾ ਸੀ। ਸ਼ਿਕਾਇ...
ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ ਤਾਂ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪਰਿਵਾਰ ਲਈ ਵਰਦਾਨ

ਜਦੋਂ ਬਲੱਡ ਸ਼ੂਗਰ 550 ਤੱਕ ਪਹੁੰਚਿਆ ਤਾਂ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪਰਿਵਾਰ ਲਈ ਵਰਦਾਨ

breaking news
ਚੰਡੀਗੜ੍ਹ; 21 ਮਈ : ਜ਼ਿੰਦਗੀ ਵਿੱਚ ਕੁਝ ਪਲ ਅਜਿਹੇ ਆਉਂਦੇ ਹਨ ਜਦੋਂ ਸਮਾਂ ਸਿਰਫ਼ ਹੌਲੀ ਨਹੀਂ ਚਲਦਾ ਬਲਕਿ  ਠਹਿਰ ਹੀ ਜਾਂਦਾ ਹੈ। 62 ਸਾਲਾ ਭੂਰ ਕੌਰ ਦੇ ਜੀਵਨ ਵਿੱਚ ਵੀ ਅਜਿਹਾ ਹੀ ਇੱਕ ਪਲ ਆਇਆ ਤੇ ਉਹ ਵੀ ਬਿਨਾਂ ਕਿਸੇ ਚੇਤਵਾਨੀ ਤੋਂ। ਪਿਛਲੇ 15–16 ਸਾਲਾਂ ਤੋਂ ਉਹ ਡਾਇਬਟੀਜ਼ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੀ ਸੀ। ਇਹ ਬੀਮਾਰੀ ਭੂਰ ਕੌਰ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਸੀ। ਦਵਾਈਆਂ, ਜਾਂਚ, ਸਾਵਧਾਨੀਆਂ—ਉਸ ਲਈ ਆਮ ਜਿਹਾ ਰੁਟੀਨ ਹੋ ਗਿਆ ਸੀ।  ਪਰ ਇੱਕ ਦਿਨ ਅਚਾਨਕ ਉਸ ਦਾ ਸ਼ਰੀਰ ਕੰਮ ਕਰਨਾ ਬੰਦ ਕਰ ਗਿਆ। ਬਲੱਡ ਸ਼ੂਗਰ ਅਚਾਨਕ 550 ਐਮਜੀ/ਡੀਐਲ ਤੱਕ ਪਹੁੰਚ ਗਿਆ। ਕੁਝ ਹੀ ਪਲਾਂ ਵਿੱਚ ਉਹ ਡਿੱਗ ਪਈ ਤੇ ਬੇਹੋਸ਼ ਹੋ ਗਈ।  ਉਹ ਜੀਵਨ ਲਈ ਸੰਘਰਸ਼ ਕਰ ਰਹੀ ਸੀ । ਉਸ ਦੇ ਪਰਿਵਾਰ ਕੋਲ ਸੋਚਣ ਦਾ ਸਮਾਂ ਨਹੀਂ ਸੀ। ਸਿਰਫ਼ ਫੌਰੀ ਕਦਮ ਚੁੱਕਣਾ ਹੀ ਲਾਜ਼ਮੀ ਬਣ ਗਿਆ ਸੀ। ਉਸ ਦੀ ਨੂੰਹ ਪਰਮਜੀਤ ਕਹਿੰਦੀ ਹੈ, “ਅਸੀਂ ਭੱਜ-ਨੱਸ ਰਹੇ ਸੀ ਅਤੇ ਅਰਦਾਸਾਂ ਕਰ ਰਹੇ ਸੀ। ਸੋਚਣ ਦੀ ਹਾਲਤ ਨਹੀਂ ਸੀ, ਸਿਰਫ਼ ਘਬਰਾਹਟ ਸੀ।”ਉਹਨਾਂ ਦਾ ਪੁੱਤਰ ਹਰਪਾਲ, ਜੋ ਗੁਰਦੁਆਰੇ ਵਿੱਚ ਪਾਠੀ ...
ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਭਰਾ 5.5 ਕਿਲੋ ਹੈਰੋਇਨ, 4 ਪਿਸਤੌਲਾਂ ਸਮੇਤ ਗ੍ਰਿਫਤਾਰ

ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਭਰਾ 5.5 ਕਿਲੋ ਹੈਰੋਇਨ, 4 ਪਿਸਤੌਲਾਂ ਸਮੇਤ ਗ੍ਰਿਫਤਾਰ

breaking news
ਚੰਡੀਗੜ੍ਹ/ਅੰਮ੍ਰਿਤਸਰ, 21 ਮਈ: ਪੰਜਾਬ ਨੂੰ  ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਦੋ ਭਰਾਵਾਂ ਨੂੰ 5.5 ਕਿਲੋ ਹੈਰੋਇਨ,ਚਾਰ ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰ ਤਸਕਰੀ  ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ ਅਤੇ ਹਰਜੀਤ ਸਿੰਘ ਦੋਵੇਂ ਵਾਸੀ ਪਿੰਡ ਰੋਖੇ, ਅਜਨਾਲਾ (ਅੰਮ੍ਰਿਤਸਰ),ਵਜੋਂ ਹੋਈ ਹੈ। ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦਾ ਕਾਲੇ ਰੰਗ ਦਾ ਹੀਰੋ ਸਪਲੈਂਡਰ ਮੋਟਰਸਾਈਕਲ (ਪੀਬੀ 02 ਐਫ਼ਸੀ 8820) ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ  ਹਥਿਆਰ/ਗੋਲਾ ਸਿੱਕੇ ਦੀਆਂ ਖ...
ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ, ਹਰ ਸੰਭਵ ਸਹਾਇਤਾ ਕਰਨ ਦਾ ਦਿੱਤਾ ਭਰੋਸਾ

ਮੋਹਿੰਦਰ ਭਗਤ ਨੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਦੀਆਂ ਮੁਸ਼ਕਲਾਂ ਸੁਣੀਆਂ, ਹਰ ਸੰਭਵ ਸਹਾਇਤਾ ਕਰਨ ਦਾ ਦਿੱਤਾ ਭਰੋਸਾ

breaking news
ਚੰਡੀਗੜ੍ਹ, 21 ਮਈ- ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਦੀ ਹਰ ਮੁਸ਼ਕਲ ਦਾ ਢੁਕਵਾਂ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸੇ ਮੰਤਵ ਦੀ ਪੂਰਤੀ ਲਈ ਅੱਜ ਬਾਗ਼ਬਾਨੀ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਪੰਜਾਬ ਭਵਨ, ਚੰਡੀਗੜ੍ਹ ਵਿਖੇ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਬਾਗ਼ਬਾਨੀ ਵਿਭਾਗ ਦੇ ਵਧੀਕ ਸਕੱਤਰ ਸ੍ਰੀ ਲਤੀਫ਼ ਅਹਿਮਦ ਅਤੇ ਡਾਇਰੈਕਟਰ ਸ੍ਰੀ ਮਨੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਮੀਟਿੰਗ ਦੌਰਾਨ ਆਲੂ ਉਤਪਾਦਕਾਂ ਅਤੇ ਕੋਲਡ ਸਟੋਰੇਜ ਮਾਲਕਾਂ ਵੱਲੋਂ ਉਨ੍ਹਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਬਾਗ਼ਬਾਨੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਲੂਆਂ ਦੀ ਫਸਲ ਨੂੰ ਸਟੋਰ ਕਰਨ ਲਈ ਕੋਲਡ ਸਟੋਰੇਜ ਸਥਾਪਿਤ ਕਰਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰੰਤੂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਤ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤ...
जिला परिषद व पंचायत समिति चुनावों की मतगणना की तैयारियों पर बैठक आयोजित, उपायुक्त ने की अध्यक्षता

जिला परिषद व पंचायत समिति चुनावों की मतगणना की तैयारियों पर बैठक आयोजित, उपायुक्त ने की अध्यक्षता

himachal news
मंडी, 21 मई। जिला निर्वाचन अधिकारी (पंचायत) एवं उपायुक्त अपूर्व देवगन की अध्यक्षता में आज यहां वीडियो कॉन्फ्रेंसिंग के माध्यम से जिला परिषद एवं पंचायत समिति सदस्यों के निर्वाचन के दृष्टिगत मतगणना कार्य से संबंधित एक महत्वपूर्ण बैठक का आयोजन किया गया। उन्होंने संबंधित निर्वाचन अधिकारियों को मतगणना कार्य शांतिपूर्ण, पारदर्शी एवं सुचारू रूप से संपन्न करने के लिए सभी आवश्यक तैयारियां समय रहते पूर्ण करने के निर्देश दिए। उपायुक्त ने कहा कि मतगणना केंद्रों तक मतपेटियां लाने से लेकर परिणाम घोषित करने तक सभी प्रक्रियाओं के दौरान निर्धारित नियमों की अक्षरशः अनुपालना सुनिश्चित की जाए। मतगणना केंद्रों के भीतर मतगणना स्टाफ के अलावा केवल अधिकृत व्यक्तियों को ही प्रवेश दिया जाएगा। इनमें निर्वाचन प्रक्रिया पूर्ण करने में अपनी ड्यूटी दे रहे सरकारी कर्मियों के अलावा उम्मीदवार, उनके काऊंटिंग एजेंट एवं इलेक्...
मुख्यमंत्री ने राजीव गांधी की पुण्यतिथि पर श्रद्धांजलि अर्पित की

मुख्यमंत्री ने राजीव गांधी की पुण्यतिथि पर श्रद्धांजलि अर्पित की

himachal news
मुख्यमंत्री ठाकुर सुखविन्द्र सिंह सुक्खू ने आज पूर्व प्रधानमंत्री राजीव गांधी की पुण्यतिथि पर छोटा शिमला स्थित सद्भावना चौक में आयोजित आतंकवाद विरोधी दिवस कार्यक्रम में उन्हें भावपूर्ण श्रद्धांजलि अर्पित की। इस अवसर पर मीडिया से बातचीत करते हुए मुख्यमंत्री ने कहा कि देश में आतंकवाद के विरूद्ध लड़ते हुए कांग्रेस पार्टी ने अपने दो प्रधानमंत्रियों इंदिरा गांधी और राजीव गांधी को खोया है। राजीव गांधी के अतुलनीय योगदान को याद करते हुए मुख्यमंत्री ने कहा कि उन्होंने अपने कार्यकाल के दौरान देश में सूचना प्रौद्योगिकी (आईटी) के युग का सूत्रपात किया। उन्होंने कहा कि पंचायतीराज संस्थाओं और स्थानीय निकायों में महिलाओं की भागीदारी सुनिश्चित करने के लिए 33 प्रतिशत आरक्षण भी प्रदान किया। इस अवसर पर शिमला नगर निगम के महापौर सुरेंद्र चौहान, हिमाचल प्रदेश भवन एवं अन्य सन्निर्माण कामगार कल्याण बोर्ड के अध्य...
उपायुक्त अपूर्व देवगन ने अधिकारियों व कर्मचारियों को दिलाई आतंकवाद विरोधी शपथ

उपायुक्त अपूर्व देवगन ने अधिकारियों व कर्मचारियों को दिलाई आतंकवाद विरोधी शपथ

himachal news
मंडी, 21 मई। आतंकवाद विरोधी दिवस के अवसर पर उपायुक्त मंडी अपूर्व देवगन ने उपायुक्त कार्यालय में अधिकारियों और कर्मचारियों को आतंकवाद एवं हिंसा के विरुद्ध शपथ दिलाई। इस अवसर पर उपायुक्त ने सभी को शपथ दिलाई कि वे देश की अहिंसा एवं सहनशीलता की परम्परा में दृढ़ विश्वास रखते हुए सभी प्रकार के आतंकवाद और हिंसा का डटकर विरोध करेंगे। साथ ही मानव जाति के सभी वर्गों के बीच शांति, सामाजिक सदभाव और सुझबूझ बनाए रखने तथा मानव जीवन मूल्यों को खतरा पहुंचाने वाली विघटनकारी शक्तियों से लड़ने का भी संकल्प लिया गया। उपायुक्त ने कहा कि प्रत्येक वर्ष 21 मई को आतंकवाद विरोधी दिवस के रूप में मनाया जाता है। इसका उद्देश्य युवाओं और आम जनता को आतंकवाद और हिंसा के दुष्प्रभावों के प्रति जागरूक करना तथा शांति और राष्ट्रीय एकता का संदेश देना है। उन्होंने बताया कि यह दिवस पूर्व प्रधानमंत्री स्वर्गीय राजीव गांधी की पु...