ਪੰਜਾਬ ਸਰਕਾਰ ਨੇ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ’ਚ ਸਭ ਤੋਂ ਵੱਧ ਮੁਆਵਜ਼ਾ ਦੇ ਕੇ ਔਖੀ ਘੜੀ ਕਿਸਾਨਾਂ ਦੀ ਬਾਂਹ ਫੜੀ : ਅਮਨ ਅਰੋੜਾ
ਪਿੰਡ ਢੱਡਰੀਆਂ, 6 ਨਵੰਬਰ:
ਪੰਜਾਬ ਸਰਕਾਰ ਦੇ ਸੀਨੀਅਰ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਢੱਡਰੀਆਂ ਵਿਖੇ ਸੁਨਾਮ ਹਲਕੇ ਦੇ 11 ਪਿੰਡਾਂ ਦੇ 88 ਕਿਸਾਨ ਪਰਿਵਾਰਾਂ ਨੂੰ 20.72 ਲੱਖ ਰੁਪਏ ਦੇ ਫ਼ਸਲ ਖ਼ਰਾਬੇ ਦੇ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਮੌਕੇ ਉਹਨਾਂ ਕਿਹਾ ਕਿ ਫ਼ਸਲਾਂ ਦੇ ਖ਼ਰਾਬੇ ਦਾ ਦੇਸ਼ ਵਿਚ ਸਭ ਤੋਂ ਵੱਧ ਪ੍ਰਤੀ ਏਕੜ ਮੁਆਵਜ਼ਾ ਦੇ ਕੇ ਪੰਜਾਬ ਸਰਕਾਰ ਨੇ ਇਸ ਔਖੀ ਘੜੀ ਵਿੱਚ ਕਿਸਾਨਾਂ ਦੀ ਬਾਂਹ ਫੜੀ ਹੈ। ਇਸ ਮੌਕੇ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਪਿੰਡ ਲੌਂਗੋਵਾਲ ਦੇ 24 ਕਿਸਾਨਾਂ ਸਮੇਤ ਪਿੰਡ ਪੱਤੀ ਭਰਾਜ ਦੇ 4, ਢੱਡਰੀਆਂ ਦੇ 20, ਪਿੰਡ ਲੋਹਾਖੇੜਾ ਦੇ 2, ਪਿੰਡ ਮੰਡੇਰ ਕਲਾਂ 4, ਮੰਡੇਰ ਖ਼ੁਰਦ ਦੇ 3 ਕਿਸਾਨ, ਪਿੰਡ ਬੁੱਗਰ, ਸਾਹੋਕੇ ਤੇ ਤਕੀਪੁਰ ਦੇ 2-2 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪੇ। ਇਸ ਤੋਂ ਇਲਾਵਾ ਪਿੰਡ ਤੋਗਾਵਾਲ ਦੇ 17 ਕਿਸਾਨਾਂ ਤੇ ਪਿੰਡ ਰੱਤੋਕੇ ਦੇ 7 ਕਿਸਾਨਾਂ ਨੂੰ ਮੁਆਵਜ਼ੇ ਦੇ ਮਨਜ਼ੂਰੀ ਪੱਤਰ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਪੀੜਤ ਪਰਿ...








