ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਪਰਮੀਸ਼ ਵਰਮਾ ਦੀ ਨਵੀਂ ਫਿਲਮ, ਜਾਣੋ ਤਰੀਕ ?
ਚੰਡੀਗੜ੍ਹ: ਸਾਲ 2024 ਵਿੱਚ ਆਈ ਅਤੇ ਵਾਮਿਕਾ ਗੱਬੀ ਸਟਾਰਰ ਇਮੋਸ਼ਨਲ ਡ੍ਰਾਮੈਟਿਕ ਫ਼ਿਲਮ 'ਤਬਾਹ' ਦਾ ਬਤੌਰ ਲੀਡ ਅਦਾਕਾਰ ਅਦਾਕਾਰ ਪਰਮੀਸ਼ ਵਰਮਾ ਸ਼ਾਨਦਾਰ ਹਿੱਸਾ ਰਹੇ ਹਨ। ਜੋ ਦੋ ਸਾਲਾਂ ਦੇ ਲੰਮੇ ਵਕਫ਼ੇ ਬਾਅਦ ਇਕ ਵਾਰ ਮੁੜ ਪਾਲੀਵੁੱਡ ਵਿਹੜੇ 'ਚ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਪਰਮੀਸ਼ ਵਰਮਾ ਵਲੋਂ ਇਸ ਪ੍ਰਭਾਵਪੂਰਨ ਫ਼ਿਲਮ 'ਸ਼ੇਰਾ' ਦੀ ਪ੍ਰੀ ਰਿਲੀਜ਼ ਅਤੇ ਖਾਸ ਝਲਕ ਨੂੰ ਰਿਵੀਲ ਕਰ ਦਿੱਤਾ ਗਿਆ ਹੈ।
ਫਿਲਮ ਕਦੋਂ ਹੋਵੇਗੀ ਰਿਲੀਜ਼?
ਨਿਰਮਾਤਾ ਅਨਮੋਲ ਸਾਹਨੀ ਵੱਲੋਂ ਨਿਰਮਿਤ ਕੀਤੀ ਗਈ ਇਸ ਫ਼ਿਲਮ ਸ਼ੇਰਾ ਨੂੰ ਓਮਜੀ ਸਿਨੇ ਵਰਲਡ ਅਤੇ ਡਿਸਟਰੀਬਿਊਸ਼ਨ ਹਾਊਸ ਵੱਲੋਂ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ 15 ਮਈ, 2026 ਨੂੰ ਦਰਸ਼ਕਾਂ ਸਨਮੁੱਖ ਕੀਤਾ ਜਾਵੇਗਾ।
ਚੰਡੀਗੜ੍ਹ ਅਤੇ ਮੋਹਾਲੀ ਵਿੱਚ ਹੋਈ ਸ਼ੂਟਿੰਗ
ਜੇਬੀਸੀਓ ਫਿਲਮਸ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ-ਥ੍ਰਿਲਰ ਅਤੇ ਰੋਮਾਂਟਿਕ ਸੰਗ਼ੀਤਮਈ ਫ਼ਿਲਮ, ਜਿਸ ਵਿਚ ਅਦਾਕਾਰ ਪਰਮੀਸ਼ ਵਰਮਾ ਹਾਲੀਆਂ ਫਿਲਮਾਂ ਤੋਂ ਕਾਫ਼ੀ ਵਖਰੇਪਣ ਭਰੀ ਅਤੇ ਚੈਲੇਜਿੰਗ ਭੂਮਿਕਾ ਨੂੰ ਅੰਜਾਮ ਦਿੰਦੇ ਨਜ਼ਰੀ ਪੈਣਗੇ। ਅ...








