ਲੋਹਗੜ੍ਹ ਸਮਾਰਕ ਬਣੇਗਾ ਵਿਰਾਸਤ ਅਤੇ ਪ੍ਰੇਰਣਾ ਦਾ ਕੇਂਦਰ – ਕੇਂਦਰੀ ਮੰਤਰੀ ਮਨੋਹਰ ਲਾਲ
ਚੰਡੀਗੜ੍ਹ, 2 ਮਈ — ਕੇਂਦਰੀ ਆਵਾਸ, ਸ਼ਹਿਰੀ ਮਾਮਲੇ ਅਤੇ ਊਰਜਾ ਮੰਤਰੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਲੋਹਗੜ੍ਹ ਫਾਊਂਡੇਸ਼ਨ ਟ੍ਰਸਟ ਦੇ ਪ੍ਰਧਾਨ, ਸ੍ਰੀ ਮਨੋਹਰ ਲਾਲ ਨੇ ਅੱਜ ਚੰਡੀਗੜ੍ਹ ਵਿੱਚ ਟ੍ਰਸਟ ਦੀ ਇੱਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਦਾ ਉਦੇਸ਼ ਯਮੁਨਾਨਗਰ ਦੇ ਲੋਹਗੜ੍ਹ ਵਿੱਚ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਸਮਾਰਕ ਦੇ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕਰਨਾ ਸੀ।
ਟ੍ਰਸਟ ਦੇ ਸੰਸਥਾਪਕ ਮੈਂਬਰ, ਸਾਬਕਾ ਕੈਬਨਿਟ ਮੰਤਰੀ ਸ੍ਰੀ ਕੰਵਰ ਪਾਲ ਗੁੱਜਰ ਅਤੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਭਾਟੀਆ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। ਪ੍ਰਧਾਨ ਸ੍ਰੀ ਮਨੋਹਰ ਲਾਲ ਨੇ ਪਹਿਲਾਂ ਲਏ ਗਏ ਪ੍ਰਮੁੱਖ ਫੈਸਲਿਆਂ ਦੇ ਲਾਗੂ ਹੋਣ ਦੀ ਸਥਿਤੀ ਦੀ ਸਮੀਖਿਆ ਕੀਤੀ ਅਤੇ ਸਮਾਰਕ ਪ੍ਰੋਜੈਕਟ, ਟ੍ਰਸਟ ਦੀਆਂ ਗਤੀਵਿਧੀਆਂ, ਉਸਾਰੀ ਕਾਰਜ, ਪ੍ਰਤਿਮਾ ਦੇ ਡਿਜ਼ਾਈਨ ਅਤੇ ਵਿੱਤੀ ਪ੍ਰਬੰਧਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਸ੍ਰੀ ਮਨੋਹਰ ਲਾਲ ਨੇ ਨਿਰਦੇਸ਼ ਦਿੱਤੇ ਕਿ ਇਸ ਪ੍ਰੋਜੈਕਟ ਨੂੰ ਉੱਚਤਮ ਗੁਣਵੱਤਾ ਦੇ ਮਿਆਰਾਂ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ, ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ...








