ਭਗਵੰਤ ਮਾਨ ਸਰਕਾਰ ਨੇ ‘ਨੌਕਰੀ ਮੰਗਣ ਵਾਲਿਆਂ’ ਨੂੰ ‘ਨੌਕਰੀ ਦੇਣ ਵਾਲਿਆਂ’ ਵਿੱਚ ਬਦਲਿਆ; ਚੰਡੀਗੜ੍ਹ ਵਿਖੇ ਪਹਿਲੇ 2-ਰੋਜ਼ਾ ਵਿਦਿਆਰਥੀ ਉੱਦਮੀ ਕੈਂਪ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 1 ਮਾਰਚ:
ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਦੀ ਭਾਲ ਕਰਨ ਵਾਲੇ ਬਣਾਉਣ ਵਾਲੇ ਰਵਾਇਤੀ ਸਿੱਖਿਆ ਮਾਡਲਾਂ ਨੂੰ ਬਦਲ ਕੇ ਉਹਨਾਂ ਨੂੰ ਯੋਜਨਾਬੱਧ ਢੰਗ ਨਾਲ ਨੌਕਰੀਆਂ ਪੈਦਾ ਕਰਨ ਵਾਲਿਆਂ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦ੍ਰਿਸ਼ਟੀਕੋਣ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਸਰਕਾਰੀ ਆਈ.ਟੀ.ਆਈ. ਅਤੇ ਸਰਕਾਰੀ ਪੌਲੀਟੈਕਨਿਕਾਂ ਤੋਂ ਚੁਣੇ ਗਏ 40 ਉੱਚ ਸੰਭਾਵਨਾ ਵਾਲੇ ਨੌਜਵਾਨ ਕਾਰੋਬਾਰੀਆਂ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਐਮਜੀਸੀਪਾ), ਚੰਡੀਗੜ੍ਹ ਵਿਖੇ ਪਹਿਲਾ ਦੋ-ਰੋਜ਼ਾ ਰੈਜੀਡੈਂਸ਼ੀਅਲ ਸਟੂਡੈਂਟ ਇੰਟਰਪ੍ਰਿਨੀਓਰਸ਼ਿਪ ਬੂਟਕੈਂਪ ਕਰਵਾਇਆ ਗਿਆ।
ਇਹ ਸਿਰਫ ਇਕ ਵਰਕਸ਼ਾਪ ਹੀ ਨਹੀਂ ਹੈ ਸਗੋਂ ਇਹ ਇੱਕ ਤਿਮਾਹੀ ਲੜੀ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ ਜਿਸਦਾ ਉਦੇਸ਼ ਨੌਜਵਾਨਾਂ ਦੀ ਅਗਵਾਈ ਵਾਲੇ ਉੱਦਮ ਸਿਰਜਣਾ ਹੈ ਅਤੇ ਇਹ ਯਕੀਨੀ ਬਣਾਉਣਾ ਕਿ ਪੰਜਾਬ ਵਿੱਚ ਤਕਨੀਕੀ ਸਿੱਖਿਆ ਸਿੱਧੇ ਤੌਰ 'ਤੇ ਕਾਰੋਬਾਰ ਵਿੱਚ ਵਾਧਾ, ਆਮਦਨ ਪੈਦਾ ਕਰਨ ਅਤੇ ਸਥਾਨਕ ਰੁਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਂਦੀ ਹੈ।
ਮੁ...








