ਪਹਿਲਾਂ ਧੋਨੀ ਤੇ ਫਿਰ KKR ਨੇ ਠੁਕਰਾਇਆ, ਹੁਣ ਦੋਹਰਾ ਸੈਂਕੜਾ ਲਗਾ ਕੇ ਦਿੱਤਾ ਕਰਾਰਾ ਜਵਾਬ…
ਆਈਪੀਐੱਲ ‘ਚ ਪਹਿਲਾਂ ਐਮਐਸ ਧੋਨੀ ਨੇ ਸਾਥ ਛੱਡਿਆ ਤੇ ਫਿਰ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀ ਰਸਤੇ ਅਲੱਗ ਕਰ ਦਿੱਤੇ। ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਲਈ ਹੋਈ ਨਿਲਾਮੀ ‘ਚ ਇਸ ਬੱਲੇਬਾਜ਼ ‘ਤੇ ਕਿਸੇ ਨੇ ਬੋਲੀ ਨਹੀਂ ਲਗਾਈ। ਇਹ ਬੱਲੇਬਾਜ ਕੋਈ ਹੋਰ ਨਹੀਂ ਸਗੋਂ ਐੱਨ ਜਗਦੀਸ਼ਨ ਹੈ। ਜਗਦੀਸ਼ਨ ਨੇ ਰਣਜੀ ਟਰਾਫੀ ‘ਚ ਰੇਲਵੇ ਖਿਲਾਫ ਖੇਡਦਿਆਂ ਬੱਲੇ ਨਾਲ ਤਬਾਹੀ ਮਚਾਈ। ਜਗਦੀਸ਼ਨ ਨੇ ਦੋਹਰਾ ਸੈਂਕੜਾ ਲਗਾ ਕੇ ਸਾਰਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਤਾਮਿਲਨਾਡੂ ਲਈ ਖੇਡ ਰਹੇ ਐੱਨ ਜਗਦੀਸ਼ਨ ਨੇ ਰਣਜੀ ਟਰਾਫੀ ‘ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਗਦੀਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 402 ਗੇਂਦਾਂ ‘ਤੇ 245 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੌਰਾਨ ਵਿਕਟਕੀਪਰ ਬੱਲੇਬਾਜ਼ ਨੇ 25 ਚੌਕੇ ਅਤੇ 4 ਛੱਕੇ ਮਾਰੇ। ਰੇਲਵੇ ਦੇ ਗੇਂਦਬਾਜ਼ ਜਗਦੀਸ਼ਨ ਦੇ ਸਾਹਮਣੇ ਪਾਣੀ ਮੰਗਦੇ ਨਜ਼ਰ ਆਏ ਤੇ ਟੀਮ ਦਾ ਕੋਈ ਵੀ ਗੇਂਦਬਾਜ਼ ਉਸ ਨੂੰ ਪਰੇਸ਼ਾਨ ਨਹੀਂ ਕਰ ਸਕਿਆ।
ਨਿਲਾਮੀ ‘ਚ ਰਹਿਆ ਅਨਸੋਲਡ
ਆਈਪੀਐੱਲ 2024 ਲਈ ਹੋਈ ਮਿੰਨੀ ਨਿਲਾਮੀ ਵਿਚ ਐੱਨ ਜਗਦੀਸ਼ਨ ਦੇ ਨਾਂ ਉੱਤੇ ਕਿਸੇ ਵੀ ਟੀਮ ਨ...






