Shadow

Sports

ਪੰਜਾਬ ਵੱਲੋਂ ਸਤੰਬਰ ਮਹੀਨੇ ਤੋਂ 21ਵੀਂ ਪਸ਼ੂਧਨ ਗਣਨਾ ਕਰਵਾਉਣ ਲਈ ਪੁਖ਼ਤਾ ਤਿਆਰੀਆਂ

ਪੰਜਾਬ ਵੱਲੋਂ ਸਤੰਬਰ ਮਹੀਨੇ ਤੋਂ 21ਵੀਂ ਪਸ਼ੂਧਨ ਗਣਨਾ ਕਰਵਾਉਣ ਲਈ ਪੁਖ਼ਤਾ ਤਿਆਰੀਆਂ

International, National, Politics, Punjab, Sports, Trending
ਚੰਡੀਗੜ੍ਹ, 17 ਜੁਲਾਈ: ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਪਸ਼ੂ ਪਾਲਣ ਵਿਭਾਗ ਸੂਬੇ ਵਿੱਚ ਸਤੰਬਰ ਤੋਂ 21ਵੀਂ ਪਸ਼ੂਧਨ ਗਣਨਾ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਇੱਥੇ ਕਿਸਾਨ ਭਵਨ ਵਿਖੇ ਵਿਭਾਗ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਲਈ ਸੱਦੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 2019 ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਟੈਬਲੈੱਟ ਕੰਪਿਊਟਰਾਂ ਦੀ ਵਰਤੋਂ ਰਾਹੀਂ ਪਸ਼ੂਧਨ ਦੀ ਉਹਨਾਂ ਦੀ ਨਸਲ ਅਤੇ ਹੋਰ ਵਿਸ਼ੇਸ਼ਤਾਵਾਂ ਅਨੁਸਾਰ ਡਿਜ਼ੀਟਲ ਤਰੀਕੇ ਨਾਲ ਗਣਨਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਸੂਬੇ ਵਿੱਚ 64.75 ਲੱਖ ਤੋਂ ਵੱਧ ਪਸ਼ੂਧਨ ਅਤੇ ਪੋਲਟਰੀ ਜਾਨਵਰਾਂ ਦੀ ਗਣਨਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਅਤੇ ਬਿੱਲੀਆਂ ਦੀ ਵੀ ਉਨ੍ਹਾਂ ਦੀ ਨਸਲ ਅਨੁਸਾਰ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ਵਿੱਚ ਪਸ਼ੂਧਨ ਅਤੇ ਵੱਖ ਵੱਖ ਕਬੀਲਿ...
ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ

ਖੇਡਾਂ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਸ਼ੁਰੂ

Punjab, Sports
ਚੰਡੀਗੜ੍ਹ, 28 ਫਰਵਰੀ ਪੰਜਾਬ ਦਾ ਖੇਡਾਂ ਨਾਲ ਗੂੜ੍ਹਾ ਰਿਸ਼ਤਾ ਹੈ। ਇਸ ਧਰਤੀ ਉਤੇ ਪੈਦਾ ਹੋਏ ਖਿਡਾਰੀਆਂ ਨੇ ਦੇਸ਼ ਅਤੇ ਦੁਨੀਆਂ ਵਿੱਚ ਨਾਮ ਚਮਕਾਇਆ ਹੈ।ਪਿਛਲੇ ਕੁਝ ਦਹਾਕਿਆਂ ਵਿੱਚ ਕੌਮੀ ਪੱਧਰ ਉੱਤੇ ਪੰਜਾਬ ਪਛੜ ਗਿਆ ਸੀ ਜਿਸ ਨੂੰ ਲੈ ਕੇ ਮੌਜੂਦਾ ਸਰਕਾਰ ਬਹੁਤ ਗੰਭੀਰ ਹੈ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਪੰਜਾਬ ਦੀ ਖੇਡਾਂ ਵਿੱਚ ਮੁੜ ਪੁਰਾਣੀ ਸ਼ਾਨ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ ਜਿਸ ਦੀ ਸ਼ੁਰੂਆਤ ਨਵੀਂ ਖੇਡ ਨੀਤੀ ਤੋਂ ਹੋਈ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਇੱਕ ਖੇਡ ਮੈਗਜ਼ੀਨ ਵੱਲੋਂ ਕਰਵਾਈ ‘ਸਪੋਰਟਸ ਕਨਕਲੇਵ’ ਦੇ ਉਦਘਾਟਨ ਮੌਕੇ ਕੁੰਜੀਵਤ ਭਾਸ਼ਣ ਦਿੰਦਿਆਂ ਕਹੀ। ਇਸ ਮੌਕੇ ਉਨ੍ਹਾਂ ਵਿਸ਼ਵ ਕੱਪ ਜੇਤੂ ਹਾਕੀ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਜੂਨੀਅਰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਉਦੇ ਸਹਾਰਨ ਨੂੰ ਸਨਮਾਨਤ ਵੀ ਕੀਤਾ। ਮੀਤ ਹੇਅਰ ਨੇ ਕਿਹਾ ਕਿ ਸੂਬੇ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈਆਂ ਪਿਛਲੇ ਦੋ ਸਾਲਾਂ ਤੋਂ ਨਿਰੰਤਰ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਸਾਰਥਿਕ ਨਤੀਜੇ ਪਿਛਲੇ ਸਾਲ ਏਸ਼ੀਅਨ ਗ...
ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ’ਚ ਐਸ.ਜੀ.ਪੀ.ਸੀ. ਅੰਮ੍ਰਿਤਸਰ ਮਿਸਲ ਸ਼ੁੱਕਰਚੱਕੀਆਂ ਚੈਂਪੀਅਨ

ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ’ਚ ਐਸ.ਜੀ.ਪੀ.ਸੀ. ਅੰਮ੍ਰਿਤਸਰ ਮਿਸਲ ਸ਼ੁੱਕਰਚੱਕੀਆਂ ਚੈਂਪੀਅਨ

International, National, Punjab, Sports
ਐਸ.ਏ.ਐਸ. ਨਗਰ, 5 ਫਰਵਰੀ: ਮੁਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰ-ਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕਰਵਾਇਆ ਗਿਆ ਚੌਥਾ ਕੇਸਾਧਾਰੀ ਗੋਲਡ ਕੱਪ ਹਾਕੀ ਟੂਰਨਾਮੈਂਟ ਅੰਡਰ-19 ਅੱਜ ਸਮਾਪਤ ਹੋ ਗਿਆ। ਫਾਈਨਲ ਮੈਚ ਵਿਚ ਐਸ.ਜੀ.ਪੀ.ਸੀ. ਮਿਸਲ ਸ਼ੁੱਕਰਚੱਕੀਆਂ ਨੇ ਪੀ.ਆਈ.ਐਸ. ਮੁਹਾਲੀ ਮਿਸਲ ਆਹਲੂਵਾਲੀਆ ਨੂੰ 1-0 ਨਾਲ ਹਰਾ ਕੇ ਚੈਂਪੀਅਨ ਬਣੀ ਅਤੇ ਗੋਲਡ ਕੱਪ ’ਤੇ ਆਪਣਾ ਕਬਜ਼ਾ ਕੀਤਾ, ਜਦੋਂ ਕਿ ਰਾਊਂਡ ਗਲਾਸ ਮੁਹਾਲੀ ਮਿਸਲ ਨਿਸ਼ਾਨਾਂਵਾਲੀ ਨੂੰ ਤੀਸਰਾ ਅਤੇ ਪੀ.ਆਈ.ਐਸ. ਲੁਧਿਆਣਾ ਮਿਸਲ ਭੰਗੀਆਂ ਨੂੰ ਚੌਥਾ ਸਥਾਨ ਮਿਲਿਆ।     ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਅਤੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਦੀ ਅਗਵਾਈ ਕਰਵਾਏ ਗਏ ਇਸ ਟੂਰਨਾਮੈਂਟ ਦੇ ਅੱਜ ਦੇ ਫਾਈਨਲ ਮੈਚ ਦਾ ਉਦਘਾਟਨ ਸ: ਗੁਰਬਖ਼ਸ਼ ਸਿੰਘ ਖਾਲਸਾ ਮੀਤ ਪ੍ਰਧਾਨ ਐਸ.ਜੀ.ਪੀ.ਸੀ. ਤੇ ਸ: ਤੇਜਿੰਦਰ ਸਿੰਘ ਪੱਡਾ ਸਪੋਰਟਸ ਸਕੱਤਰ ਐਸ.ਜੀ.ਪੀ.ਸੀ. ਨੇ ਕੀਤਾ।      ਇਨਾਮ ਵੰਡ ਸਮਾਰੋਹ ਵਿਚ ਸ: ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਨੇ ਮੁੱਖ ਮਹਿਮਾਨ ਵੱਜੋਂ ਪਹੁੰਚ ਕੇ ਜੇਤੂ ਟੀਮਾਂ ਤੇ ਖਿਡਾਰ...
Hockey-5 World Cup: ਮਨਿੰਦਰ ਸਿੰਘ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਜਮਾਇਕਾ ਨੂੰ 13-0 ਨਾਲ ਹਰਾਇਆ

Hockey-5 World Cup: ਮਨਿੰਦਰ ਸਿੰਘ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਜਮਾਇਕਾ ਨੂੰ 13-0 ਨਾਲ ਹਰਾਇਆ

International, National, Punjab, Sports
Hockey-5 World Cup: ਮਨਿੰਦਰ ਸਿੰਘ ਦੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਤੀਜੇ ਅਤੇ ਆਖਰੀ ਪੂਲ ਮੈਚ ਵਿਚ ਜਮਾਇਕਾ ਨੂੰ 13-0 ਨਾਲ ਹਰਾ ਕੇ ਐਫਆਈਐਚ ਹਾਕੀ 5 ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਦੂਜੇ ਮਿੰਟ ਵਿਚ ਦੋ ਗੋਲ ਕਰਨ ਤੋਂ ਬਾਅਦ ਮਨਿੰਦਰ ਨੇ 28ਵੇਂ ਅਤੇ 29ਵੇਂ ਮਿੰਟ ਵਿਚ ਗੋਲ ਕੀਤੇ। ਇਹ ਚਾਰੇ ਮੈਦਾਨੀ ਗੋਲ ਸਨ। ਇਸ ਤੋਂ ਇਲਾਵਾ ਮਨਜੀਤ (5ਵੇਂ ਅਤੇ 24ਵੇਂ), ਰਾਹਿਲ ਮੁਹੰਮਦ (16ਵੇਂ ਅਤੇ 27ਵੇਂ) ਅਤੇ ਮਨਦੀਪ ਮੋਰ (23ਵੇਂ ਅਤੇ 27ਵੇਂ) ਨੇ ਦੋ-ਦੋ ਗੋਲ ਕੀਤੇ ਜਦਕਿ ਉੱਤਮ ਸਿੰਘ (5ਵੇਂ), ਪਵਨ ਰਾਜਭਰ (9ਵੇਂ) ਅਤੇ ਗੁਰਜੋਤ ਸਿੰਘ (14ਵੇਂ) ਨੇ ਇਕ-ਇਕ ਗੋਲ ਕੀਤਾ।ਭਾਰਤ ਨੇ ਪਹਿਲੇ ਹੀ ਮਿੰਟ ਤੋਂ ਹਮਲਾਵਰ ਹਾਕੀ ਦਿਖਾਈ ਅਤੇ ਮਨਿੰਦਰ ਸਿੰਘ ਨੇ ਲਗਾਤਾਰ ਦੋ ਗੋਲ ਕੀਤੇ। ਇਸ ਤੋਂ ਬਾਅਦ ਪਹਿਲੇ ਛੇ ਮਿੰਟਾਂ ਵਿਚ ਹੀ ਉੱਤਮ ਅਤੇ ਮਨਜੀਤ ਦੇ ਇਕ-ਇਕ ਗੋਲ ਨਾਲ ਸਕੋਰ 4-0 ਹੋ ਗਿਆ। ਚੰਗੀ ਲੀਡ ਲੈਣ ਤੋਂ ਬਾਅਦ ਵੀ ਭਾਰਤੀ ਖਿਡਾਰੀ ਹਮਲੇ ਕਰਨ ਤੋਂ ਨਹੀਂ ਹਟੇ। ਅੱਧੇ ਸਮੇਂ ਤਕ ਪਵਨ ਅਤੇ ਗੁਰਜੋਤ ਨੇ ਗੋਲ ਕਰਕੇ ਸਕੋਰ 6-0 ਕਰ ਦਿਤਾ। ਦੂਜੇ ਅੱਧ 'ਚ ਵੀ ਕਹਾਣੀ ਇਹ...
ਗਿੱਲ ਅਤੇ ਦੀਪਤੀ ਅੰਤਰਰਾਸ਼ਟਰੀ ਕ੍ਰਿਕਟਰ ਆਫ ਦਿ ਈਅਰ: ਸ਼ਮੀ, ਅਸ਼ਵਿਨ ਅਤੇ ਬੁਮਰਾਹ ਨੂੰ ਵੀ ਕੀਤਾ ਗਿਆ ਸਨਮਾਨਿਤ

ਗਿੱਲ ਅਤੇ ਦੀਪਤੀ ਅੰਤਰਰਾਸ਼ਟਰੀ ਕ੍ਰਿਕਟਰ ਆਫ ਦਿ ਈਅਰ: ਸ਼ਮੀ, ਅਸ਼ਵਿਨ ਅਤੇ ਬੁਮਰਾਹ ਨੂੰ ਵੀ ਕੀਤਾ ਗਿਆ ਸਨਮਾਨਿਤ

International, National, Sports
BCCI Awards 2024 Updates ਸ਼ੁਭਮਨ ਗਿੱਲ ਅਤੇ ਦੀਪਤੀ ਸ਼ਰਮਾ ਨੂੰ ਪੁਰਸ਼ ਅਤੇ ਮਹਿਲਾ ਵਰਗ ਵਿੱਚ 2023 ਲਈ ਭਾਰਤ ਦੇ ਅੰਤਰਰਾਸ਼ਟਰੀ ਕ੍ਰਿਕਟਰ ਚੁਣਿਆ ਗਿਆ ਹੈ। ਸਾਬਕਾ ਦਿੱਗਜ ਆਲਰਾਊਂਡਰ ਰਵੀ ਸ਼ਾਸਤਰੀ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਹੈ। ਮੰਗਲਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। 2019 ਤੋਂ ਬਾਅਦ ਪਹਿਲੀ ਵਾਰ ਬੋਰਡ ਨੇ ਖਿਡਾਰੀਆਂ ਨੂੰ ਪੁਰਸਕਾਰ ਦਿੱਤੇ ਹਨ। ਹੈਦਰਾਬਾਦ 'ਚ ਹੋਏ ਇਸ ਸਮਾਰੋਹ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਰੇ ਖਿਡਾਰੀ ਵੀ ਮੌਜੂਦ ਸਨ। ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਵੀ ਖਿਡਾਰੀਆਂ ਦੇ ਨਾਲ ਪਹੁੰਚੇ। ਸ਼ਮੀ, ਅਸ਼ਵਿਨ ਅਤੇ ਬੁਮਰਾਹ ਨੂੰ ਵੀ ਸਨਮਾਨਿਤ ਕੀਤਾ ਸ਼ੁਭਮਨ ਗਿੱਲ ਤੋਂ ਇਲਾਵਾ ਇਹ ਪੁਰਸਕਾਰ 2019-20 ਲਈ ਮੁਹੰਮਦ ਸ਼ਮੀ, 2020-21 ਲਈ ਰਵੀਚੰਦਰਨ ਅਸ਼ਵਿਨ ਅਤੇ 2021-22 ਲਈ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਗਿਆ। ਦੀਪਤੀ ਸ਼ਰਮਾ ਤੋਂ ਇਲਾਵਾ ਇਹ ਪੁਰਸਕਾਰ 2020 ਤੋਂ 2022 ਲਈ ਮਹਿਲਾ ਵਰਗ ਵਿੱਚ ਦਿੱਤਾ ਗਿਆ। ਸਮ੍ਰਿਤੀ ਮੰਧਾਨਾ ਨੂੰ 2020-22 ਲਈ ਸਰਵੋਤਮ ਖਿਡਾਰੀ ਚੁਣ...
ਮਹਾਰਾਸ਼ਟਰ ਦੇ ਜਿਮਨਾਸਟ ਆਰੀਅਨ ਦਵਾਂਡੇ ਨੇ ਚੇਨਈ ਵਿੱਚ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਲੜਕਿਆਂ ਦੇ ਆਰਟਿਸਟਿਕ ਆਲ ਰਾਊਂਡ ਗੋਲਡ ਜਿੱਤਿਆ।

ਮਹਾਰਾਸ਼ਟਰ ਦੇ ਜਿਮਨਾਸਟ ਆਰੀਅਨ ਦਵਾਂਡੇ ਨੇ ਚੇਨਈ ਵਿੱਚ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਲੜਕਿਆਂ ਦੇ ਆਰਟਿਸਟਿਕ ਆਲ ਰਾਊਂਡ ਗੋਲਡ ਜਿੱਤਿਆ।

International, National, Sports
ਖੇਲੋ ਇੰਡੀਆ ਯੂਥ ਗੇਮਜ਼ 2023 ਵਿੱਚ, ਪਿਛਲੇ ਚੈਂਪੀਅਨ ਮਹਾਰਾਸ਼ਟਰ ਨੇ ਆਪਣਾ ਸੋਨ ਤਗਮਾ ਖਾਤਾ ਖੋਲ੍ਹਿਆ ਜਦੋਂ ਜਿਮਨਾਸਟ ਆਰੀਅਨ ਦਵਾਂਡੇ ਨੇ ਕੱਲ੍ਹ ਚੇਨਈ ਦੇ SDAT ਐਕਵਾਟਿਕਸ ਕੰਪਲੈਕਸ ਵਿੱਚ ਲੜਕਿਆਂ ਦੇ ਆਰਟਿਸਟਿਕ ਆਲ-ਰਾਊਂਡ ਦਾ ਤਾਜ ਜਿੱਤਿਆ। ਦਵਾਂਡੇ ਨੇ ਉੱਤਰ ਪ੍ਰਦੇਸ਼ ਦੇ ਪ੍ਰਣਵ ਮਿਸ਼ਰਾ ਨੂੰ ਹਰਾਉਣ ਲਈ ਕੁੱਲ 73 ਅੰਕ ਇਕੱਠੇ ਕੀਤੇ। ਯੂਪੀ ਦੇ ਹਰਸ਼ਿਤ ਨੇ ਇਸ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਾਈਕਲਿੰਗ ਟੀਮ ਸਪ੍ਰਿੰਟ ਮੁਕਾਬਲੇ ਵਿੱਚ ਤਾਮਿਲਨਾਡੂ ਦੀਆਂ ਲੜਕੀਆਂ ਦੀ ਟੀਮ ਨੇ ਸੋਨ ਤਗਮਾ, ਰਾਜਸਥਾਨ ਨੇ ਚਾਂਦੀ ਅਤੇ ਮਹਾਰਾਸ਼ਟਰ ਨੇ ਕਾਂਸੀ ਦਾ ਤਗਮਾ ਜਿੱਤਿਆ। 500 ਮੀਟਰ ਟਰਾਇਲ ਲੜਕੀਆਂ ਦੇ ਵਰਗ ਵਿੱਚ ਜੇ. ਸ਼੍ਰੀਮਤੀ ਨੇ ਸੋਨ, ਰਾਜਸਥਾਨ ਦੀ ਵਿਮਲਾ ਨੇ ਚਾਂਦੀ ਅਤੇ ਤਾਮਿਲਨਾਡੂ ਦੀ ਆਰ. ਤਾਮਿਲਰਾਸੀ ਨੇ ਕਾਂਸੀ ਦਾ ਤਗਮਾ ਜਿੱਤਿਆ। ਲੜਕਿਆਂ ਦੇ ਸਾਈਕਲਿੰਗ ਮੁਕਾਬਲੇ ਵਿੱਚ ਤੇਲੰਗਾਨਾ ਦੇ ਆਸ਼ੀਰਵਾਦ ਸਕਸੈਨਾ ਨੇ ਸੋਨ, ਮਹਾਰਾਸ਼ਟਰ ਦੇ ਵੇਦਾਂਤ ਜਾਧਵ ਨੇ ਚਾਂਦੀ ਅਤੇ ਹਰਿਆਣਾ ਦੇ ਗੁਮੂਰ ਪੂਨੀਆ ਨੇ ਕਾਂਸੀ ਦਾ ਤਗਮਾ ਜਿੱਤਿਆ। ਟੀਮ ਸਪ੍ਰਿੰਟ ਸਾਈਕਲਿੰਗ ਮੁਕਾਬਲੇ ਵਿੱਚ ਕੇਰਲ ਨੇ ਸੋ...
ਪਹਿਲਾਂ ਧੋਨੀ ਤੇ ਫਿਰ KKR ਨੇ ਠੁਕਰਾਇਆ, ਹੁਣ ਦੋਹਰਾ ਸੈਂਕੜਾ ਲਗਾ ਕੇ ਦਿੱਤਾ ਕਰਾਰਾ ਜਵਾਬ…

ਪਹਿਲਾਂ ਧੋਨੀ ਤੇ ਫਿਰ KKR ਨੇ ਠੁਕਰਾਇਆ, ਹੁਣ ਦੋਹਰਾ ਸੈਂਕੜਾ ਲਗਾ ਕੇ ਦਿੱਤਾ ਕਰਾਰਾ ਜਵਾਬ…

International, National, Sports
ਆਈਪੀਐੱਲ ‘ਚ ਪਹਿਲਾਂ ਐਮਐਸ ਧੋਨੀ ਨੇ ਸਾਥ ਛੱਡਿਆ ਤੇ ਫਿਰ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀ ਰਸਤੇ ਅਲੱਗ ਕਰ ਦਿੱਤੇ। ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ਲਈ ਹੋਈ ਨਿਲਾਮੀ ‘ਚ ਇਸ ਬੱਲੇਬਾਜ਼ ‘ਤੇ ਕਿਸੇ ਨੇ ਬੋਲੀ ਨਹੀਂ ਲਗਾਈ। ਇਹ ਬੱਲੇਬਾਜ ਕੋਈ ਹੋਰ ਨਹੀਂ ਸਗੋਂ ਐੱਨ ਜਗਦੀਸ਼ਨ ਹੈ। ਜਗਦੀਸ਼ਨ ਨੇ ਰਣਜੀ ਟਰਾਫੀ ‘ਚ ਰੇਲਵੇ ਖਿਲਾਫ ਖੇਡਦਿਆਂ  ਬੱਲੇ ਨਾਲ ਤਬਾਹੀ ਮਚਾਈ। ਜਗਦੀਸ਼ਨ ਨੇ ਦੋਹਰਾ ਸੈਂਕੜਾ ਲਗਾ ਕੇ ਸਾਰਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਤਾਮਿਲਨਾਡੂ ਲਈ ਖੇਡ ਰਹੇ ਐੱਨ ਜਗਦੀਸ਼ਨ ਨੇ ਰਣਜੀ ਟਰਾਫੀ ‘ਚ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਗਦੀਸ਼ਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 402 ਗੇਂਦਾਂ ‘ਤੇ 245 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਦੌਰਾਨ ਵਿਕਟਕੀਪਰ ਬੱਲੇਬਾਜ਼ ਨੇ 25 ਚੌਕੇ ਅਤੇ 4 ਛੱਕੇ ਮਾਰੇ। ਰੇਲਵੇ ਦੇ ਗੇਂਦਬਾਜ਼ ਜਗਦੀਸ਼ਨ ਦੇ ਸਾਹਮਣੇ ਪਾਣੀ ਮੰਗਦੇ ਨਜ਼ਰ ਆਏ ਤੇ ਟੀਮ ਦਾ ਕੋਈ ਵੀ ਗੇਂਦਬਾਜ਼ ਉਸ ਨੂੰ ਪਰੇਸ਼ਾਨ ਨਹੀਂ ਕਰ ਸਕਿਆ। ਨਿਲਾਮੀ ‘ਚ ਰਹਿਆ ਅਨਸੋਲਡ ਆਈਪੀਐੱਲ 2024 ਲਈ ਹੋਈ ਮਿੰਨੀ ਨਿਲਾਮੀ ਵਿਚ ਐੱਨ ਜਗਦੀਸ਼ਨ ਦੇ ਨਾਂ ਉੱਤੇ ਕਿਸੇ ਵੀ ਟੀਮ ਨ...
ਟੀਮ ਇੰਡੀਆ ਦੀ ਚੋਣ ਕਮੇਟੀ ‘ਚ ਨਿਕਲੀ ਵਕੈਂਸੀ, BCCI ਕਰੇਗਾ ਬਦਲਾਅ, ਜਾਣੋ ਕਿਸ ਮੈਂਬਰ ਨੂੰ ਕੀਤਾ ਜਾਵੇਗਾ ਬਾਹਰ

ਟੀਮ ਇੰਡੀਆ ਦੀ ਚੋਣ ਕਮੇਟੀ ‘ਚ ਨਿਕਲੀ ਵਕੈਂਸੀ, BCCI ਕਰੇਗਾ ਬਦਲਾਅ, ਜਾਣੋ ਕਿਸ ਮੈਂਬਰ ਨੂੰ ਕੀਤਾ ਜਾਵੇਗਾ ਬਾਹਰ

International, Sports
ਭਾਰਤੀ ਕ੍ਰਿਕਟ ਟੀਮ ਦੀ ਚੋਣ ਕਰਨ ਵਾਲੀ ਚੋਣ ਕਮੇਟੀ ‘ਚ ਬਦਲਾਅ ਹੋਣ ਜਾ ਰਿਹਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇਸ ਦੇ ਲਈ ਰਸਮੀ ਇਸ਼ਤਿਹਾਰ ਜਾਰੀ ਕੀਤਾ ਹੈ। ਮੌਜੂਦਾ ਚੋਣ ਕਮੇਟੀ ਵਿੱਚ 5 ਮੈਂਬਰ ਹਨ। ਅਜੀਤ ਅਗਰਕਰ ਚੋਣ ਕਮੇਟੀ ਦੇ ਚੇਅਰਮੈਨ ਹਨ। ਟੀਮ ਦੇ ਚਾਰ ਹੋਰ ਮੈਂਬਰ ਸਲਿਲ ਅੰਕੋਲਾ, ਸ਼ਿਵਸੁੰਦਰ ਦਾਸ, ਐੱਸ. ਸ਼ਰਤ ਅਤੇ ਸੁਬਰੋਤੋ ਬੈਨਰਜੀ। ਬੀਸੀਸੀਆਈ ਨੇ ਆਪਣੀ ਅਧਿਕਾਰਤ ਵੈੱਬਸਾਈਟ ‘ਤੇ ਚੋਣ ਕਮੇਟੀ ਦੇ ਮੈਂਬਰ ਲਈ ਨੌਕਰੀ ਜਾਰੀ ਕੀਤੀ ਹੈ। ਇਹ ਨੌਕਰੀ ਇੱਕ ਮੈਂਬਰ ਲਈ ਹੈ। ਹਾਲਾਂਕਿ ਬੋਰਡ ਨੇ ਇਹ ਨਹੀਂ ਦੱਸਿਆ ਹੈ ਕਿ ਮੌਜੂਦਾ ਚੋਣ ਕਮੇਟੀ ਦਾ ਮੈਂਬਰ ਕੌਣ ਹੈ ਜਿਸ ਦੀ ਜਗ੍ਹਾ ਨਵਾਂ ਚੋਣਕਾਰ ਆਵੇਗਾ। ਬੀਸੀਸੀਆਈ ਦੇ ਨਿਯਮਾਂ ਮੁਤਾਬਕ ਚੋਣ ਕਮੇਟੀ ਵਿੱਚ ਹਰੇਕ ਜ਼ੋਨ ਤੋਂ ਇੱਕ ਮੈਂਬਰ ਹੁੰਦਾ ਹੈ। ਪਰ ਵਰਤਮਾਨ ਵਿੱਚ ਇਸ ਚੋਣ ਕਮੇਟੀ ਵਿੱਚ ਪੱਛਮੀ ਜ਼ੋਨ ਤੋਂ ਦੋ ਮੈਂਬਰ ਅਜੀਤ ਅਗਰਕਰ ਅਤੇ ਸਲਿਲ ਅੰਕੋਲਾ ਹਨ। ਜਦੋਂ ਕਿ ਉੱਤਰੀ ਜ਼ੋਨ ਤੋਂ ਕੋਈ ਮੈਂਬਰ ਨਹੀਂ ਹੈ। ਸ਼ਿਵਸੁੰਦਰ ਦਾਸ, ਸ. ਸ਼ਰਤ ਅਤੇ ਸੁਬਰੋਤੋ ਬੈਨਰਜੀ ਕ੍ਰਮਵਾਰ ਪੂਰਬੀ, ਦੱਖਣੀ ਅਤੇ ਕੇਂਦਰੀ ਜ਼ੋਨ ਦੇ ਮੈਂਬਰ ...
ਖੇਡ ਮੰਤਰੀ ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦਾ ਤਗ਼ਮਾ ਜਿੱਤਣ ਲਈ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

ਖੇਡ ਮੰਤਰੀ ਮੀਤ ਹੇਅਰ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦਾ ਤਗ਼ਮਾ ਜਿੱਤਣ ਲਈ ਸਿਫ਼ਤ ਕੌਰ ਸਮਰਾ ਨੂੰ ਦਿੱਤੀ ਵਧਾਈ

Punjab, Sports
ਚੰਡੀਗੜ੍ਹ, 13 ਜਨਵਰੀ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਜਕਾਰਤਾ ਵਿਖੇ ਚੱਲ ਰਹੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਣ ਵਾਲੀ ਫਰੀਦਕੋਟ ਦੀ ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੂੰ ਵਧਾਈ ਦਿੱਤੀ ਹੈ।ਸਿਫ਼ਤ ਨੇ ਟੀਮ ਈਵੈਂਟ ਵਿੱਚ ਸੋਨੇ ਅਤੇ ਵਿਅਕਤੀਗਤ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਖੇਡ ਮੰਤਰੀ ਨੇ ਕਿਹਾ ਕਿ ਸਿਫ਼ਤ ਕੌਰ ਸਮਰਾ ਨੇ ਨਿਰੰਤਰ ਵਧੀਆ ਪ੍ਰਦਰਸ਼ਨ ਨਾਲ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸਿਫ਼ਤ ਨੇ ਪਿਛਲੇ ਸਾਲ ਏਸ਼ੀਅਨ ਗੇਮਜ਼ ਵਿੱਚ ਵਿਸ਼ਵ ਰਿਕਾਰਡ ਨਾਲ ਸੋਨੇ ਤੇ ਚਾਂਦੀ ਦਾ ਤਮਗ਼ਾ ਜਿੱਤਿਆ। ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਵੀ ਅਹਿਮ ਗੱਲ ਪੈਰਿਸ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕੀਤਾ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਵਿਸ਼ਵ ਪੱਧਰ 'ਤੇ ਸੂਬੇ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਜਾ ਸਕੇ। ਨਵੀਂ ਖੇਡ ਨੀਤੀ ਤਹਿਤ ਜਿੱਥੇ ਖਿਡਾਰੀਆਂ ਨੂੰ ਨਗ...
ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਦੂਜੀ ਵਾਰ ਕੀਤਾ ਸਸਪੈਂਡ…ਸੱਚ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕਰਾਰ

ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਦੂਜੀ ਵਾਰ ਕੀਤਾ ਸਸਪੈਂਡ…ਸੱਚ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕਰਾਰ

Crime, International, National, Politics, Punjab, Sports, Technology
Jalandhar News: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਮੰਗਲਵਾਰ 19 ਦਸੰਬਰ ਨੂੰ 49 ਹੋਰ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਸੰਸਦ ਮੈਂਬਰਾਂ ਵਿੱਚ ਜਲੰਧਰ ਤੋਂ 'ਆਪ' ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਾ ਨਾਂ ਵੀ ਸ਼ਾਮਲ ਹੈ। ਅਹਿਮ ਗੱਲ ਹੈ ਕਿ ਸੁਸ਼ੀਲ ਰਿੰਕੂ ਨੂੰ ਦੂਜੀ ਵਾਰ ਮੁਅੱਤਲ ਕਰ ਦਿੱਤਾ ਗਿਆ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਜਿਹੜੇ ਲੋਕ ਸਦਨ 'ਚ ਗਾਲਾਂ ਕੱਢ ਰਹੇ ਹਨ, ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ। ਦੂਜੇ ਪਾਸੇ ਸੱਚ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਗਈ ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਦਹਿਸ਼ਤ ਫੈਲਾ ਕੇ ਆਪਣੀ ਗੱਲ ਮਨਵਾਉਣਾ ਚਾਹੁੰਦੀ ਹੈ। ਰਿੰਕੂ ਨੇ ਕਿਹਾ ਕਿ ਕੇਂਦਰ ਸਰਕਾਰ ਗੰਦੀ ਰਾਜਨੀਤੀ ਕਰ ਰਹੀ ਹੈ। ਇਸ ਦਾ ਜਵਾਬ ਲੋਕ ਚੋਣਾਂ ਵਿੱਚ ਦੇਣਗੇ। ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰ ਕੇਂਦਰ ਸਰਕਾਰ ਨੂੰ ਸਖ਼ਤ ਜਵਾਬ ਦੇਣਗੇ। ਕੇਂਦਰ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਦੱਸ ਦਈਏ ਕਿ ਸੋਮਵਾਰ ਯਾਨੀ 18 ਦਸੰਬਰ ਨੂੰ ਕੁੱਲ 78 ਸੰਸਦ ਮੈਂਬਰਾਂ (ਲੋਕ ਸਭਾ-33, ਰਾਜ ਸਭਾ-45) ਨੂੰ ਮ...