ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਗਾਂ ਦੇ ਦੌਰੇ, ਕਿਸਾਨਾਂ ਨੂੰ ਦਿੱਤੀ ਤਕਨੀਕੀ ਸਲਾਹ
ਅਬੋਹਰ (ਫਾਜ਼ਿਲਕਾ) 25 ਜੂਨ
ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਜਤਿੰਦਰ ਸਿੰਘ ਨੇ ਗਿੱਦੜਾਂਵਾਲੀ, ਖੂਈਆਂ ਸਰਵਰ ਅਤੇ ਪੰਜ ਕੋਸੀ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਦੇ ਕਿੰਨੂ ਬਾਗਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਦੇ ਨਾਲ ਬਾਗਵਾਨੀ ਵਿਕਾਸ ਅਫਸਰ ਮਨਜੀਤ ਰਾਣੀ ਵੀ ਹਾਜ਼ਰ ਸਨ।
ਇਸ ਮੌਕੇ ਸਹਾਇਕ ਡਾਇਰੈਕਟਰ ਬਾਗਵਾਨੀ ਸ੍ਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਗਾਂ ਵਿੱਚ ਡਰਿਪ ਸਿਸਟਮ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨਵੇਂ ਬਾਗਾਂ ਤੇ ਡਰਿਪ ਸਿਸਟਮ ਲਗਾਉਂਦੇ ਹਾਂ ਤਾਂ ਪੰਜਾਬ ਸਰਕਾਰ ਦੁਆਰਾ 10 ਹਜਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜੇਕਰ ਡਰਿਪ ਸਿਸਟਮ ਨਾਲ ਬਾਗਾਂ ਦੀ ਸਿੰਚਾਈ ਕੀਤੀ ਜਾਵੇ ਤਾਂ ਇਸ ਨਾਲ ਪਾਣੀ ਦੀ ਘਾਟ ਨਹੀਂ ਆਊਂਦੀ ਤੇ ਬਾਗ ਇਕਸਾਲ ਵਾਧਾ ਕਰਦਾ ਹੈ ਅਤੇ ਕਿਸਾਨਾਂ ਨੂੰ ਚੰਗਾ ਝਾੜ ਮਿਲਦਾ ਹੈ।
ਉਨਾਂ ਨੇ ਇਹ ਵੀ ਸਲਾਹ ਦਿੱਤੀ ਕਿ ਬਾਗਾਂ ਵਿੱਚ ਪਰਾਲੀ ਨਾਲ ਮਲਚਿੰਗ ਕੀਤੀ ਜਾਵੇ ਤਾਂ ਜੋ ਜਮੀਨ ਦੇ ਤਾਪਮਾਨ ਨੂੰ ਘਟਾਇਆ ਜਾ ਸਕੇ ਅਤੇ ਤੇਜ਼ ਗਰਮੀ ਦ...







