ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 10 ਲੱਖ ਨਵੇਂ ਪੌਦੇ –ਡਾ: ਸੇਨੂ ਦੁੱਗਲ
ਫਾਜ਼ਿਲਕਾ 25 ਜੂਨ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਸ ਸਾਲ ਫਾਜ਼ਿਲਕਾ ਜ਼ਿਲ੍ਹੇ ਵਿਚ 10 ਲੱਖ ਨਵੇਂ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ 8 ਲੱਖ ਪੌਦੇ ਜੰਗਲਾਤ ਵਿਭਾਗ ਤੋਂ ਵੱਖ ਨਰੇਗਾ ਰਾਹੀਂ ਵੀ ਤਿਆਰ ਕੀਤੇ ਹਨ ਤਾਂ ਜੋ ਇਹ ਪੌਦੇ ਮੁਫ਼ਤ ਲੋਕਾਂ ਨੂੰ ਲਗਾਉਣ ਲਈ ਦਿੱਤੇ ਜਾ ਸਕਨ।
ਇਸ ਸਬੰਧੀ ਉਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਦਿਆਂ ਕਿਹਾ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਹਾ ਕਿ ਹਰੇਕ ਵਿਭਾਗ ਆਪੋ ਆਪਣੇ ਵਿਭਾਗ ਨਾਲ ਸੰਬੰਧਿਤ ਥਾਵਾਂ ਅਤੇ ਵਿਭਾਗ ਨਾਲ ਜੁੜੇ ਲੋਕਾਂ ਰਾਹੀਂ ਵੱਧ ਤੋਂ ਵੱਧ ਪੌਦੇ ਲਗਾਏ । ਉਹਨਾਂ ਨੇ ਕਿਹਾ ਕਿ ਨਰੇਗਾ ਤਹਿਤ 8 ਲੱਖ ਪੌਦੇ ਤਿਆਰ ਕੀਤੇ ਗਏ ਹਨ ਜਦਕਿ ਇਸ ਤੋਂ ਬਿਨਾਂ ਜੰਗਲਾਤ ਵਿਭਾਗ ਵੱਲੋਂ ਵੀ ਪੌਦੇ ਤਿਆਰ ਕੀਤੇ ਗਏ ਹਨ। ਉਨਾਂ ਨੇ ਆਖਿਆ ਕਿ ਕੋਈ ਵੀ ਜ਼ਿਲ੍ਹਾ ਵਾਸੀ ਨਰੇਗਾ ਤਹਿਤ ਤਿਆਰ ਕੀਤੇ ਪੌਦਿਆਂ ਦੀਆਂ ਨਰਸਰੀਆਂ ਤੋਂ ਮੁਫਤ ਪੌਦੇ ਪ੍ਰਾਪਤ ਕਰਕੇ ਆਪਣੇ ਘਰ, ਖੇਤ ਜਾਂ ਪਿੰਡ, ਸ਼ਹਿਰ ਵਿੱਚ ਲਗਾ ਸਕਦਾ ਹੈ। ਪੌਦੇ ਲੈਣ ਮੌਕੇ ਆਪਣੇ ਆਧਾਰ ਕਾਰਡ ਦੀ ਕਾ...








