ਫਾਊਂਡੇਸ਼ਨ ਵੱਲੋਂ ਗਿੱਦੜਬਾਹਾ ਬਲਾਕ ਦੇ ਅੱਖਾਂ ਦੀ ਕਮਜੋਰੀ ਵਾਜੋਤੀਲੇ 1500 ਬੱਚਿਆਂ ਨੂੰ ਵੰਡੀਆ ਗਈਆਂ ਮੁਫਤ ਐਨਕਾਂ
ਗਿੱਦੜਬਾਹਾ / ਸ੍ਰੀ ਮੁਕਤਸਰ ਸਾਹਿਬ 15
ਰੋਸ਼ਨ ਪੰਜਾਬ ਯਾਤਰਾ ਦੇ ਹਿੱਸੇ ਵਜੋਂ, ਜੋਤੀ ਫਾਊਂਡੇਸ਼ਨ ਵੱਲੋਂਸਤੰਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗਿੱਦੜਬਾਹਾ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਅੱਖਾਂ ਦੀ ਕਮਜ਼ੋਰੀ ਵਾਲੇ ਬੱਚਿਆਂ ਨੂੰ 1500 ਮੁਫ਼ਤ ਐਨਕਾਂ ਵੰਡੀਆਂ ਗਈਆਂ।
ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜੇਸ਼ ਤਿ਼ਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ, ਇਸ ਮੌਕੇ ਐਸ.ਡੀ.ਐਮ. ਜਸਪਾਲ ਬਰਾੜ ਅਤੇ ਜਿ਼ਲ੍ਹਾ ਸਿੱਖਿਆ ਅਫ਼ਸਰ ਸ. ਜਸਪਾਲ ਮੋਂਗਾ, ਜੋਤੀ ਫਾਊਂਡੇਸ਼ਨ ਦੇ ਟਰੱਸਟੀ ਸੰਸਥਾਪਕ ਸ਼. ਅਜੀਤ ਬਰਾੜ ਅਤੇ ਚੇਅਰਪਰਸਨ ਸ੍ਰੀਮਤੀ ਪ੍ਰਭਕਿਰਨ ਨੇ ਅਧਿਕਾਰੀਆਂ ਨਾਲ ਮਿਲ ਕੇ ਐਨਕਾਂ ਵੰਡੀਆਂ।
ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਨੇ ਗਿੱਦੜਬਾਹਾ ਬਲਾਕ ਦੇ 38 ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਅਤੇ ਫਾਊਂਡੇਸ਼ਨ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਹਨਾਂ ਨੇ ਲੋੜਵੰਦ ਸਕੂਲੀ ਬੱਚਿਆਂ ਦੀ ਸਨਾਖਤ ਕਰਕੇ, ਉਹਨਾਂ ਨੂੰ ਐਨਕਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਰੋਲ ਨਿਭਾਇਆ ਹੈ ਅਤੇ ਉਹਨਾਂ ਅੱਗੇ ਕਿਹਾ ਕਿ ਜੋਤੀ ਫਾਊਂਡੇਸ਼...








