ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਟੂਰਨਾਮੈਂਟ
ਅੰਮ੍ਰਿਤਸਰ 28 ਸਤੰਬਰ 2024( )-- ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰੀ ਖੇਡਾਂ ਵਿੱਚ ਗੇਮ ਕੁਸ਼ਤੀ ਦੇ ਟੂਨਾਮੈਟ ਗੋਲਬਾਗ ਕੁਸ਼ਤੀ ਸਟੇਡੀਅਮ ਅੰਮ੍ਰਿਤਸਰ ਅਤੇ ਗੇਮ ਹਾਕੀ ਦੇ ਟੂਰਨਾਮੈਟ ਸਕੂਲ ਆਫ ਅੇਮੀਨੇਸ ਛੇਹਰਟਾ ਵਿਖੇ ਚੱਲ ਰਹੇ ਹਨ। ਸ੍ਰ: ਸੁਖਚੈਨ ਸਿੰਘ ਕਾਹਲੋ ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਵੱਲੋ ਖਿਡਾਰੀਆ ਨੂੰ ਉਤਸ਼ਾਹਿਤ ਕਰਦਿਆ ਹੋਇਆ ਉਹਨਾਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਤੋ ਵੱਧ ਭਾਗ ਲੈਣ ਅਤੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਅਤੇ ਵੱਧ ਤੋ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।
ਗੇਮ ਕੁ਼ਸ਼ਤੀ ਦੀਆ ਜਿਲ੍ਹਾ ਪੱਧਰੀ ਖੇਡਾਂ ਗੋਲਬਾਗ ਕੁਸ਼ਤੀ ਸਟੇਡੀਅਮ ਅੰਮ੍ਰਿਤਸਰ ਵਿਖੇ ਚੱਲ ਰਹੀਆ ਹਨ। ਅੰ-21 ਲੜਕਿਆ ਦੇ 57 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸਮਾਇਲ ਨੇ ਪਹਿਲਾ ਸਥਾਨ ਅਤੇ ਰਿਹਾਨ ਨੇ ਦੂਜਾ ਸਥਾਨ ਅਤੇ ਪ੍ਰਭਜੋਤ ਸਿੰਘ ਅਤੇ ਜਸ਼ਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 79 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚ ਸੁਰਜੀਤ ਸਿੰਘ ਨੇ ਪਹਿਲਾ ਸਥਾਨ, ਕਰਨਜੀਤ ਸਿੰਘ ਨੇ ਦੂਜਾ ਅਤੇ ਅੰਮਿਤ ਚੀਦਾ ਨੇ ਤੀਜਾ ਸਥ...








