10 ਸਾਲਾ ਤੋ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਕਿਸਾਨ ਜਗਸੀਰ ਸਿੰਘ
ਫਰੀਦਕੋਟ 03 ਅਕਤੂਬਰ ( )
ਫਰੀਦਕੋਟ ਜਿਲੇ ਦੇ ਪਿੰਡ ਸੁੱਖਣਵਾਲਾ ਦੇ ਅਗਾਂਹ ਵਧੂ ਕਿਸਾਨ ਸ਼੍ਰੀ ਜਗਸੀਰ ਪਿਛਲੇ 10 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਲਈ ਮਿਸਾਲ ਬਣ ਕੇ ਸੁਚੱਜੇ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਵੀਰਾਂ ਨੂੰ ਜਾਗਰੂਕ ਕਰ ਰਿਹਾ ਹੈ।ਕਿਸਾਨ ਜਗਸੀਰ ਸਿੰਘ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਸਾਹਮਣੇ ਆਇਆ ਹੈ। ਕਿਸਾਨ ਜਗਸੀਰ ਸਿੰਘ ਨੇ ਆਪਣੇ ਤਜਰਬਿਆਂ ਸਬੰਧੀ ਜਾਣਕਾਰੀ ਦੇਣ ਲਈ ਆਪਣਾ ਕੰਟੈਕਟ ਨੰਬਰ 9876712106 ਵੀ ਕਿਸਾਨ ਵੀਰਾਂ ਨਾਲ ਸਾਂਝਾ ਕੀਤਾ ਹੈ।
ਕਿਸਾਨ ਜਗਸੀਰ ਸਿੰਘ ਆਪਣੀ ਜ਼ਮੀਨ ਵਿੱਚ ਪਿਛਲੇ 10 ਸਾਲਾਂ ਤੋ ਕਣਕ/ਝੋਨਾ/ਬਾਸਮਤੀ ਦੀ ਬਿਜਾਈ ਇੰਨਸੀਟੂ ਮੈਨੇਜੇਮੈਂਟ ਦੁਆਰਾ ਕਰ ਰਿਹਾ ਹੈ। ਇਹ ਕਿਸਾਨ ਝੋਨਾ/ਬਾਸਮਤੀ ਦੀ ਪਰਾਲੀ ਨੂੰ ਖੇਤ ਵਿੱਚ ਹੀ ਪਾਣੀ ਲਾ ਕੇ ਰੋਟਾਵੇਟਰ ਨਾਲ ਮੈਨੇਜ਼ ਕਰਕੇ ਕਣਕ ਦੀ ਬਿਜਾਈ ਕਰਦਾ ਹੈ।ਇਸ ਤੋਂ ਇਲਾਵਾ ਐਮ. ਬੀ. ਪਲਾਓ ਅਤੇ ਸੁਪਰ ਸਟਾਰਅ ਮੈਨੇਜਮੈਂਟ ਚਲਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦਾ ਹੈ। ਇਸ ਤਕਨੀਕ ਨਾਲ ਉਹ ਪਿਛਲੇ 3-4 ਸਾਲਾਂ ਤੋਂ ਆਪਣੇ ਖੇਤ ਵਿੱਚ ਕਣਕ, ਝੋਨੇ ਲਈ ਖਾਦ ਦੀ...








