ਗੁਰਦਾਸਪੁਰ ਪੁਲਿਸ ਦੇ 2 ਦੋਸ਼ੀਆਂ ਨੂੰ 2 ਪਿਸਟਲਾਂ ਸਮੇਤ ਕੀਤਾ ਕਾਬੂ
ਗੁਰਦਾਸਪੁਰ, 19 ਮਾਰਚ ( ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਯੁੱਧ ਨਸ਼ਿਆਂ ਵਿਰੁੱਧ' ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ। ਸੀਨੀਅਰ ਕਪਤਾਨ ਪੁਲਿਸ ਸ੍ਰੀ ਆਦਿੱਤਯ, ਆਈ.ਪੀ.ਐੱਸ. ਦੀ ਅਗਵਾਈ ਹੇਠ ਗੁਰਦਾਸਪੁਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 2 ਨੌਜਵਾਨਾਂ ਨੂੰ 2 ਪਿਸਟਲ ਸਮੇਤ ਮੈਗਜ਼ੀਨ 01 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. (ਸਿਟੀ) ਗੁਰਦਾਸਪੁਰ ਮੋਹਨ ਸਿੰਘ, ਐੱਸ.ਐੱਚ.ਓ. ਸਿਟੀ ਗੁਰਮੀਤ ਸਿੰਘ ਅਤੇ ਐੱਸ.ਆਈ. ਗੁਰਵਿੰਦਰ ਸਿੰਘ ਸਪੈਸ਼ਲ ਬਰਾਂਚ ਨੇ ਦੱਸਿਆ ਕਿ ਮਿਤੀ 18 ਮਾਰਚ 2025 ਨੂੰ ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਤ੍ਰੇਹਨ ਪੈਟਰੋਲ ਪੰਪ ਜੇਲ੍ਹ ਰੋਡ ਵਿਖੇ 2 ਨੌਜਵਾਨ ਹਰਕੀਰਤ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਨਜ਼ਦੀਕ ਫਿਸ਼ ਪਾਰਕ, ਗੁਰਦਾਸਪੁਰ ਅਤੇ ਨਿਤੀਸ਼ ਗਨਵਾਰੀਆ ਪੁੱਤਰ ਤਰਲੋਕ ਕੁਮਾਰ ਵਾਸੀ ਬੇਰੀਆਂ ਮੁਹੱਲਾ ਗੁਰਦਾਸਪੁਰ ਨੂੰ ਸ਼ੱਕ ਦੇ ਬਿਨ...








