ਆਰਸੇਟੀ ਬਡਰੁੱਖਾਂ ਵਿਖੇ ਲੜਕੀਆਂ ਦਾ ਟੇਲਰਿੰਗ ਕੋਰਸ ਸਮਾਪਤ, ਡਿਪਟੀ ਕਮਿਸ਼ਨਰ ਨੇ ਵੰਡੇ ਸਰਟੀਫਿਕੇਟ
ਪਿੰਡ ਬਡਰੁੱਖਾਂ, 17 ਜੂਨ (000) - ਸਟੇਟ ਬੈਂਕ ਆਫ ਇੰਡੀਆ ਅਤੇ ਭਾਰਤ ਸਰਕਾਰ ਦੁਆਰਾ ਪਿੰਡ ਬਡਰੁੱਖਾਂ ਸੰਗਰੂਰ ਵਿਖੇ ਚਲਾਏ ਜਾ ਰਹੇ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਿਖੇ ਵੂਮੈਨ ਟੇਲਰ ਕੋਰਸ ਸਫਲਤਾਪੂਰਨ ਸੰਪੰਨ ਹੋ ਗਿਆ। ਸਮਾਪਤੀ ਸਮਾਰੋਹ ਦੇ ਮੌਕੇ ਉੱਤੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਉਚੇਚੇ ਤੌਰ ਉੱਤੇ ਪਹੁੰਚ ਕੇ ਸਿੱਖਿਆਰਥਣਾਂ ਨੂੰ ਸਰਟੀਫਿਕੇਟ ਵੰਡੇ ਅਤੇ ਲੜਕੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦਾ ਸੱਦਾ ਦਿੱਤਾ। ਇਸ 31 ਦਿਨਾਂ ਦੇ ਕੋਰਸ ਵਿੱਚ 31 ਸਿੱਖਿਆਰਥਣਾਂ ਨੇ ਭਾਗ ਲਿਆ।
ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੀ ਸੰਦੀਪ ਰਿਸ਼ੀ ਨੇ ਸਿੱਖਿਆਰਥਣਾਂ ਨੂੰ ਹੁਨਰਮੰਦ ਹੋ ਕੇ ਆਪਣਾ ਰੁਜ਼ਗਾਰ ਸ਼ੁਰੂ ਕਰਨ ਬਾਰੇ ਪ੍ਰੇਰਿਤ ਕੀਤਾ ਤੇ ਨਾਲ ਹੀ ਕੋਰਸ ਸਮਾਪਤ ਹੋਣ ਦੀਆਂ ਮੁਬਾਰਕਾਂ ਦਿੱਤੀਆਂ। ਉਹਨਾਂ ਕਿਹਾ ਕਿ ਆਰਸੇਟੀ ਸੰਸਥਾ ਪੇਂਡੂ ਖੇਤਰ ਦੇ ਮੁੰਡੇ ਕੁੜੀਆਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ ਜੇਕਰ ਨੌਜਵਾਨ ਇਥੋਂ ਸਿਖਲਾਈ ਲੈ ਕੇ ਆਪਣੇ ਖੁਦ ਦੇ ਕੰਮ ਸ਼ੁਰੂ ਕਰਨ ਅਤੇ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ। ਉਹਨਾਂ ਕਿਹਾ ਕਿ ਇਥੋਂ ਸਿਖਲ...








