ਪਸ਼ੂ ਪਾਲਣ ਵਿਭਾਗ ਨੇ ਰਾਏਕੇ ਕਲਾਂ ਵਿਖੇ ਫਲੈਕਸ ਲਗਾਕੇ ਅਤੇ ਪੈਂਫਲੈਟ ਵੰਡ ਕੇ ਲੋਕਾ ਨੂੰ ਜੈਵਿਕ ਸੁਰੱਖਿਆ ਉਪਾਅ ਸਬੰਧੀ ਕੀਤਾ ਜਾਗਰੂਕ
ਬਠਿੰਡਾ, 25 ਜਨਵਰੀ : ਰਾਏਕੇ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਫੈਲੀ ਬਿਮਾਰੀ ਦੀ ਰੋਕਥਾਮ ਬਾਰੇ ਲੋਕਾ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਪਸ਼ੂ ਪਾਲਣ ਵਿਭਾਗ, ਪੰਜਾਬ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਿਜ ਯੂਨੀਵਰਸਿਟੀ ਦੇ Epidemiology ਵਿਭਾਗ ਤੇ ਐਨ.ਆਰ.ਡੀ.ਡੀ.ਐਲ, ਜਲੰਧਰ ਨਾਲ ਤਾਲਮੇਲ ਕਰਕੇ ਜੈਵਿਕ ਸੁਰੱਖਿਆ ਉਪਾਅ ਦਾ ਪ੍ਰੋਟੋਕੋਲ ਤਿਆਰ ਕੀਤਾ।
ਡਾ. ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ, ਪਸ਼ੂ ਪਾਲਣ ਨੇ ਦੱਸਿਆ ਕਿ ਵਿਭਾਗ ਵੱਲੋ ਇਨ੍ਹਾਂ ਪ੍ਰੋਟੋਕੋਲਜ ਨੂੰ ਫਲੈਕਸ ਅਤੇ ਪੈਂਫਲੈਟ ਦੇ ਰੂਪ ਵਿੱਚ ਤਿਆਰ ਕਰਵਾਕੇ ਪਿੰਡ ਦੇ ਮਹੱਤਵਪੂਰਨ ਸਥਾਨਾ ਤੇ ਲਗਾਇਆ ਅਤੇ ਪੈਂਫਲੈਟਸ ਨੂੰ ਘਰ-ਘਰ ਪਹੁੰਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੈਵਿਕ ਸੁਰੱਖਿਆ ਉਪਾਅ ਦੇ ਇਸ ਪ੍ਰੋਟੋਕੋਲ ਅਨੁਸਾਰ ਡਾਕਟਰ ਦੀ ਮੰਨਜੂਰੀ ਤੋਂ ਬਿਨਾਂ ਪਸ਼ੂਆਂ ਦੀ ਆਵਾਜਾਈ ਤੋਂ ਪਰਹੇਜ਼ ਕਰਨਾ, ਲੋਕਾ ਅਤੇ ਵਾਹਨਾਂ ਦੀ ਆਵਾਜਾਈ ਸੀਮਤ ਕਰਨਾ, ਪਸ਼ੂਆ ਦੀ ਨਿਗਰਾਨੀ ਕਰਨਾ (ਜਿਵੇ ਕਿ ਮੂੰਹ ਅਤੇ ਪੈਰ ਵਿੱਚ ਛਾਲੇ, ਚਾਰਾ ਨਾ ਖਾਣਾ, ਦੁੱਧ ਦਾ ਉਤਪਾਦਨ ਘੱਟਣਾ, ਬਹੁਤ ਜ਼ਿਆਦਾ ਲਾਰ ਡਿਗਣੀ) ਅਤੇ ਇਸ ਤਰ੍ਹਾਂ ਦਾ ਕੋਈ ਵੀ ਸ਼ੱ...








