Saturday, September 5
Shadow

Politics

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਆਂਗਣਵਾੜੀ ਸੈਂਟਰਾਂ ’ਚ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕੀਤੀ

ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਵੱਲੋਂ ਆਂਗਣਵਾੜੀ ਸੈਂਟਰਾਂ ’ਚ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕੀਤੀ

Politics, Punjab
ਮਾਨਸਾ, 26 ਜੁਲਾਈ: ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਬੁਢਲਾਡਾ ਅਤੇ ਸੀਨੀਅਰ ਮੈਨੇਜਰ ਮਾਰਕਫੈਡ ਬੁਢਲਾਡਾ ਦੀ ਟੀਮ ਵੱਲੋ ਬਲਾਕ ਬੁਢਲਾਡਾ ਅਧੀਨ ਵੱਖ ਵੱਖ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਦਿਤੇ ਜਾਣ ਵਾਲੇ ਸਪਲੀਮੈਂਟਰੀ ਨਿਊਟਰੇਸ਼ਿਨ ਪ੍ਰੋਗਰਾਮ ਅਧੀਨ ਰਾਸ਼ਨ ਦੀ ਕੁਆਲਿਟੀ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬੁਢਲਾਡਾ ਸ਼ਹਿਰ ਵਿਖੇ 02, ਪਿੰਡ ਕਣਕਵਾਲ ਚਹਿਲਾਂ ਵਿਖੇ 02 ਅਤੇ ਅਹਿਮਦਪੁਰ ਵਿਖੇ 01 ਆਂਗਣਵਾੜੀ ਸੈਂਟਰ ਵਿਖੇ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕੀਤੀ ਗਈ। ਇਸ ਦੌਰਾਨ ਅਧਿਕਾਰੀਆਂ ਵੱਲੋ  ਮੌਕੇ ’ਤੇ ਸਬੰਧਿਤ ਆਂਗਣਵਾੜੀ ਹੈਲਪਰਾਂ ਪਾਸੋਂ ਰਾਸ਼ਨ ਬਣਵਾ ਕੇ ਵੇਖਿਆ ਗਿਆ, ਜਿਸ ਦੀ ਗੁਣਵੱਤਾ ਸਹੀ ਪਾਈ ਗਈ। ਇਸ ਦੌਰਾਨ ਸੀ.ਡੀ.ਪੀ.ਓ. ਸ੍ਰੀਮਤੀ ਨਿਰਮਲਾ ਦੇਵੀ ਵੱਲੋ ਸਬੰਧਿਤ ਆਂਗਣਵਾੜੀ ਵਰਕਰਾਂ ਨੂੰ ਮਾਰਕਫੈਡ ਪੰਜਾਬ ਵੱਲੋ ਦਿੱਤੇ ਗਏ ਚਾਰਟ ਅਨੁਸਾਰ ਰਾਸ਼ਨ ਪਕਾਉਣ ਦੀ ਵਿਧੀ ਬਾਰੇ ਵੀ ਜਾਣਕਾਰੀ ਦਿਤੀ ਗਈ ਅਤੇ ਉਹਨਾਂ ਵੱਲੋ ਕੈਰੀ ਹੋਮ ਰਾਸ਼ਨ ਲੈ ਰਹੇ ਲਾਭਪਾਤਰੀਆਂ ਨੂੰ ਵੀ ਰਾਸ਼ਨ ਨੂੰ ਸਹੀ ਢੰਗ ...
ਕਾਰਗਿਲ ਦਿਵਸ ਮੌਕੇ ਵੀਰਤਾ ਪੁਰਸਕਾਰ ਨੈਬ ਸੂਬੇਦਾਰ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਯੁਵਕਾਂ ਨਾਲ ਆਰਮੀ ਜੀਵਨ ਦੇ ਤਜ਼ੁਰਬੇ ਸਾਂਝੇ ਕੀਤੇ

ਕਾਰਗਿਲ ਦਿਵਸ ਮੌਕੇ ਵੀਰਤਾ ਪੁਰਸਕਾਰ ਨੈਬ ਸੂਬੇਦਾਰ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਯੁਵਕਾਂ ਨਾਲ ਆਰਮੀ ਜੀਵਨ ਦੇ ਤਜ਼ੁਰਬੇ ਸਾਂਝੇ ਕੀਤੇ

Politics, Punjab
ਬੋੜਾਵਾਲ/ਮਾਨਸਾ: 26 ਜੁਲਾਈ: ਆਰਮੀ ਅਗਨੀਵੀਰ ਭਰਤੀ ਦੀ ਸਰੀਰਿਕ ਸਿਖਲਾਈ ਅਤੇ ਪੰਜਾਬ ਪੁਲਿਸ, ਐਸ.ਐਸ.ਸੀ (ਜੀ.ਡੀ) ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਾਰੇ ਯੁਵਕਾਂ ਨੂੰ ਵਿਸ਼ੇਸ਼ ਜਾਣਕਾਰੀ ਦੇਣ ਲਈ ਕਾਰਗਿਲ ਦਿਵਸ ਮੌਕੇ ਵੀਰਤਾ ਪੁਰਸਕਾਰ ਪ੍ਰਾਪਤ ਹਸਤੀ ਨੈਬ ਸੂਬੇਦਾਰ ਨੈਬ ਸਿੰਘ (ਸੈਨਾ ਮੈਡਲ) ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਪਹੁੰਚੇ। ਉਨ੍ਹਾਂ ਸਾਰੇ ਯੁਵਕਾਂ ਨਾਲ ਕਾਰਗਿਲ ਦਿਵਸ ਬਾਰੇ ਜਾਣਕਾਰੀ ਅਤੇ ਆਪਣੇ ਆਰਮੀ ਜੀਵਨ ਦੇ ਤਜ਼ੁਰਬੇ ਸਾਂਝੇ ਕੀਤੇ। ਉਨ੍ਹਾਂ ਯੁਵਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖੋ ਅਤੇ ਸੀ-ਪਾਈਟ ਕੈਂਪਾਂ ਵਿੱਚ ਪਹੁੰਚ ਕੇ ਚੰਗੀ ਸਿੱਖਿਆ ਅਤੇ ਟਰੇਨਿੰਗ ਪ੍ਰਾਪਤ ਕਰੋ । ਇਸ ਤੋਂ ਇਲਾਵਾ ਐਸ.ਐਸ.ਪੀ  ਡਾ. ਨਾਨਕ ਸਿੰਘ ਦੇ ਆਦੇਸ਼ਾਂ ’ਤੇ ਏ.ਐੱਸ.ਆਈ, ਸ਼ੁਰੇਸ਼ ਕੁਮਾਰ, ਇੰਚਾਰਜ਼ ਟਰੈਫਿਕ ਪੁਲਿਸ, ਮਾਨਸਾ ਵੱਲੋਂ ਯੁਵਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਸੀ-ਪਾਈਟ ਕੈਂਪਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹ ਸਰੀਰਿਕ ਸਿਖਲਾਈ ਅਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹ...
ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ’ ਲਈ 31 ਅਗਸਤ ਤੱਕ ਅਰਜ਼ੀਆਂ ਦੀ ਮੰਗ

ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ’ ਲਈ 31 ਅਗਸਤ ਤੱਕ ਅਰਜ਼ੀਆਂ ਦੀ ਮੰਗ

Politics, Punjab
ਮਾਨਸਾ, 26 ਜੁਲਾਈ: ਭਾਰਤ ਸਰਕਾਰ ਵੱਲੋਂ ਸਾਲਾਨਾ ‘ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ’ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾ ਸਕੇ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਜਾ ਸਕੇ। ਭਾਰਤ ਸਰਕਾਰ ਦੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਇਸ ਪੁਰਸਕਾਰ ਲਈ 31 ਅਗਸਤ, 2024 ਤੱਕ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਹੈ। ਪੁਰਸਕਾਰ ਲਈ ਯੋਗ ਵਿਅਕਤੀ ਜਾਂ ਸੰਸਥਾਵਾਂ ਵੱਲੋਂ ਆਨਲਾਈਨ ਪੋਰਟਲ https://awards.gov.in  ’ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਅਪਲਾਈ ਕਰਨ ਦੀਆਂ ਸ਼ਰਤਾਂ, ਪੁਰਸਕਾਰ ਲਈ ਚੋਣ ਪ੍ਰਕਿਰਿਆ, ਲੋੜੀਂਦੀਆਂ ਯੋਗਤਾਵਾਂ ਜਾਂ ਆਪਦਾ ਪ੍ਰਬੰਧਨ ਲਈ ਕੀਤੇ ਗਏ ਕੰਮਾਂ ਦੀ ਸੂਚੀ ਆਦਿ ਸਭ ਕੁੱਝ ਆਨਲਾਈਨ ਪੋਰਟਲ  https://awards.gov.in ’ਤੇ ਉਪਲੱਬਧ ਹੈ। ਚਾਹਵਾਨ ਵਿਅਕਤੀ ਜਾਂ ਸੰਸਥਾ ਜਿਹੜੇ ਆਪਦਾ ਪ੍ਰਬੰਧਨ ਦੌਰਾਨ ਵਧੀਆ ਸੇਵਾਵਾਂ ਦੇ ਰਹੇ ਹਨ ਜਾਂ ਦਿੱਤੀਆਂ ਹਨ ਉਹ ਉਕਤ...
ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਦਿੱਤੀ ਜਾ ਸਕਦੀ ਹੈ ਸੂਚਨਾ

ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਦਿੱਤੀ ਜਾ ਸਕਦੀ ਹੈ ਸੂਚਨਾ

Politics, Punjab
ਮਾਨਸਾ, 26 ਜੁਲਾਈ: ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਸਰਕਾਰੀ  ਹਾਈ  ਸਕੂਲ ਗੁਰਨੇ ਕਲਾਂ ਵਿਖੇ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਸੁਰੱਖਿਆ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਕਾਊਂਸਲਰ ਸ੍ਰੀ ਰਾਜਿੰਦਰ ਵਰਮਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਪਾਸੋਂ ਬੱਚਿਆਂ ਨਾਲ ਸਬੰਧਤ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਾਲ ਸੁਰੱਖਿਆ ਵਿਭਾਗ ਵੱਲੋਂ ਬੱਚਿਆਂ ਲਈ ਮਿਲਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਕਿਸੇ ਲੋੜਵੰਦ ਬੱਚੇ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਜਿਣਸੀ ਐਕਟ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਮੋਬਾਇਲ ’ਤੇ ਗਲਤ ਸੁਨੇਹੇ ਭੇਜਣ ਅਤੇ ਛੇੜਛਾੜ ਕਰਨ ’ਤੇ ਸਖ਼ਤ ਸਜ਼ਾ ਦਾ ਕਾਨੂੰਨ ਹੈ। ਉਨ੍ਹਾਂ ਕਿਹਾ ਕਿ ਬਾਲ ਵਿਆਹ, ਬਾਲ ਮਜ਼ਦੂਰੀ ਅਤੇ ਕਿਸੇ ਮੁਸੀਬਤ ਵਿਚ ਮਿਲੇ ਬੱਚੇ ਦੀ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬਾਲ ਭਲਾਈ ਕਮੇਟੀ, ਬੱਚਤ ਭਵਨ ਮਾਨਸਾ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 33 ਵਿਖੇ ਸਥਿਤ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵਿਖੇ ...
ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ ਹੈਜ਼ਾ, ਦਸਤ, ਅਤੇ ਹੈਪੇਟਾਈਟਸ ਏ ਅਤੇ ਈ ਵਰਗੀਆਂ ਗੰਭੀਰ ਬੀਮਾਰੀਆਂ-ਵਿਨੀਤ ਕੁਮਾਰ

ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ ਹੈਜ਼ਾ, ਦਸਤ, ਅਤੇ ਹੈਪੇਟਾਈਟਸ ਏ ਅਤੇ ਈ ਵਰਗੀਆਂ ਗੰਭੀਰ ਬੀਮਾਰੀਆਂ-ਵਿਨੀਤ ਕੁਮਾਰ

Politics, Punjab
ਫਰੀਦਕੋਟ, 26 ਜੁਲਾਈ (    ) ਪੰਜਾਬ ਸਰਕਾਰ ਵੱਲੋਂ ਮਨਸੂਨ ਸੀਜ਼ਨ ਦੀ ਆਮਦ ਨੂੰ ਵੇਖਦੇ ਸੂਬੇ ਦੇ ਵਸਨੀਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੇ ਰੋਗਾਂ ਤੋ ਬਚਾਉਣ ਲਏ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ  ਹੈ। ਇਸ ਸੰਬੰਧੀ ਅੱਜ ਚੀਫ ਸੈਕਟਰੀ ਪੰਜਾਬ ਸ਼੍ਰੀ ਅਨੁਰਾਗ ਵਰਮਾ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਂਹੀ ਮੀਟਿੰਗ ਕਰ ਆਦੇਸ਼ ਜਾਰੀ ਕੀਤੇ ਗਏ। ਵੀਡੀਓ ਕਾਨਫਰੰਸ ਉਪਰੰਤ ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਵੱਲੋਂ ਵੱਲੋਂ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕਾਂ ਨੂੰ ਦੂਸ਼ਿਤ ਪਾਣੀ ਨਾਲ ਹੋਣ ਵਾਲੀ ਬੀਮਾਰੀਆਂ ਤੋ ਬਚਾਉਣ ਲਏ ਹਰ ਸੰਭਵ ਕਦਮ ਚੱਕਣ ਦੀ ਹਦਾਇਤ ਕੀਤੀ ਗਈ।  ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕਿਹਾ ਕੀ ਗਰਮੀ ਅਤੇ ਬਰਸਾਤ ਦੇ ਮੌਸਮ ਦੌਰਾਨ ਪਾਣੀ ਤੋਂ ਹੋਣ ਵਾਲੀਆਂ ਬੀਮਾਰੀਆਂ ਜਿਵੇ ਹੈਜ਼ਾ, ਦਸਤ ਰੋਗ,  ਹੈਪਿਟਾਈਟਸ ਏ ਤੇ ਈ ਆਦਿ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਤੋਂ ਬਚਾਅ ਲਈ ਜਾਗਰੂਕ ਹੋਣ ਦ...
ਪ੍ਰਾਇਮਰੀ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਜ਼ੋਰਾਂ ‘ਤੇ

ਪ੍ਰਾਇਮਰੀ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਜ਼ੋਰਾਂ ‘ਤੇ

Politics, Punjab
ਫ਼ਿਰੋਜ਼ਪੁਰ 26 ਜੁਲਾਈ 2024()           ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲਾਂ ਵਿੱਚ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਮੁਹਿੰਤ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਫ਼ਿਰੋਜ਼ਪੁਰ ਸ਼੍ਰੀਮਤੀ ਨੀਲਮ ਰਾਣੀ ਦੀ ਅਗਵਾਈ ਹੇਠ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਜਾ ਰਹੇ ਹਨ।           ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਵਣ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਕੁਲ 11 ਬਲਾਕਾਂ ਵਿੱਚ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਵਲੋਂ ਐੱਸ.ਐੱਮ.ਸੀ. ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਾਤਵਰਨ ਨੂੰ ਸ਼ੁੱਧ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਬੜੇ ਉਤਸ਼ਾਹ ਨਾਲ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ’ਤੇ ਇਸ ਮੁਹਿੰਮ ਲਈ ਜ਼ਿਲ੍ਹਾ ਕੋਆਰਡੀਨੇਟਰ ਅਤੇ ਬਲਾਕਾਂ ਦੇ ਕੋਆਰਡੀਨੇਟਰ ਲਗਾਏ ਗਏ ਹਨ, ਜਿਸ ਨਾਲ ਉਹ ਬਾਗਬਾਨੀ ਵਿਭਾਗ ਨਾਲ ਤਾਲਮੇਲ ਕਰਕੇ ਅਤੇ ਸਕੂਲਾਂ ਵਿੱਚ ਇਸ ਨੇਕ ਕਾਰਜ ਲਈ ਕੰਮ ਕਰਨਗੇ। ਉਨ੍ਹਾਂ ਕ...
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹੁਨਰ ਵਿਕਾਸ ਦੇ ‘ਹੱਬ ਅਤੇ ਸਪੋਕ’ ਮਾਡਲ ਦਾ ਕੀਤਾ ਉਦਘਾਟਨ

ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਹੁਨਰ ਵਿਕਾਸ ਦੇ ‘ਹੱਬ ਅਤੇ ਸਪੋਕ’ ਮਾਡਲ ਦਾ ਕੀਤਾ ਉਦਘਾਟਨ

International, National, Politics, Punjab, Technology, Trending
ਫਰੀਦਕੋਟ 26 ਜੁਲਾਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਨੇ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਅੱਜ ਹੁਨਰ ਵਿਕਾਸ ਦੇ ‘ਹੱਬ ਅਤੇ ਸਪੋਕ ਮਾਡਲ’ ਲਾਂਚ ਕੀਤਾ। ਸ੍ਰੀ ਅਮਨ ਅਰੋੜਾ, ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ, ਪੰਜਾਬ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਅਰੋੜਾ ਨੇ ਸੰਬੋਧਿਤ ਹੁੰਦਿਆ ਦੱਸਿਆ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਕਿੱਲ ਡਿਵੈਲਪਮੈਂਟ ਵਾਲੇ ਹੁਨਰ ਵਿਕਾਸ ਦੇ ਹੱਬ ਤੇ ਸਪੋਕ ਮਾਡਲ ਨੂੰ ਲਾਂਚ ਕਰਨ ਮੌਕੇ ਆਏ ਹਨ। ਉਨ੍ਹਾਂ ਕਿਹਾ ਅੱਜ ਦੇ ਸਮੇਂ ਵਿੱਚ ਹਰੇਕ ਵਿਅਕਤੀ ਕੋਲ ਸਕਿੱਲ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮਾਡਲ ਦੇ ਲਾਂਚ ਹੋਣ ਨਾਲ ਨੋਜਵਾਨਾਂ ਨੂੰ ਕਾਫੀ ਲਾਭ ਪੁੱਜੇਗਾ। ਇਸ ਮੌਕੇ ਵਿਧਾਇਕ ਫਰੀਦਕੋਟ ਨੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੂੰ ਫਰੀਦਕੋਟ ਆਉਣ ਤੇ ਜੀ ਆਇਆ ਕਿਹਾ। ਉਨ੍ਹਾਂ ਕਿਹਾ ਕਿ ਹੁਨਰ ਵਿਕਾਸ ਦੇ ਹੱਬ ਅਤੇ ਸਪੋਕ ਮਾਡਲ ਨਾਲ ਬਾਬਾ ਫਰੀਦ ਯੂਨੀਵਰਸਿਟੀ ਨੇ ਫ਼ਰੀਦ...
ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ ‘ਤੇ ਸ਼ਿਕੰਜਾ ਕੱਸਿਆ: ਹਰਪਾਲ ਸਿੰਘ ਚੀਮਾ

ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ ‘ਤੇ ਸ਼ਿਕੰਜਾ ਕੱਸਿਆ: ਹਰਪਾਲ ਸਿੰਘ ਚੀਮਾ

International, National, Politics, Punjab, Technology, Trending
ਚੰਡੀਗੜ੍ਹ, 26 ਜੁਲਾਈ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਸੂਬੇ ਦੇ ਕਰ ਵਿਭਾਗ ਦੇ ਇਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ ਜਾਂਚ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਕਿਹਾ ਕਿ ਸੋਨੇ ਦਾ ਕਾਰੋਬਾਰ ਕਰਨ ਵਾਲੀਆਂ ਦੋ ਫਰਮਾਂ ਵੱਲੋਂ 860 ਕਰੋੜ ਰੁਪਏ ਦੇ ਜਾਅਲੀ ਬਿੱਲ ਤਿਆਰ ਕਰਨ, ਜਦਕਿ ਲੋਹੇ ਦਾ ਕਾਰੋਬਾਰ ਕਰਨ ਵਾਲੀਆਂ 303 ਫਰਮਾਂ ਵੱਲੋਂ 4044 ਕਰੋੜ ਰੁਪਏ ਦੇ ਜਾਅਲੀ ਬਿੱਲ ਬਣਾਉਣ ਦਾ ਖੁਲਾਸਾ ਹੋਇਆ ਹੈ। ਇਸ ਤੋਂ ਇਲਾਵਾ, 68 ਫਰਮਾਂ ਨੇ ਆਪਣੀਆਂ ਫਰਮਾਂ ਨੂੰ ਦੂਜਿਆਂ ਦੇ ਨਾਂ 'ਤੇ ਰਜਿਸਟਰ ਕਰਵਾ ਕੇ 533 ਕਰੋੜ ਰੁਪਏ ਦਾ ਫਰਜ਼ੀ ਬਿਲਿੰਗ ਦਾ ਧੰਦਾ ਕੀਤਾ। ਪੰਜਾਬ ਭਵਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਨ੍ਹਾਂ ਮਾਮਲਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸੋਨੇ ਦਾ ਕਾਰੋਬਾਰ ਕਰਨ ਵਾਲੀ ਇੱਕ ਫਰਮ ਦੀ ਜਾਂਚ ਕਰਨ 'ਤੇ ਇਨਫੋਰਸਮੈਂਟ ਵਿੰਗ ਨੇ ਪਾਇਆ ਕਿ ਉਕਤ ਫਰਮ ਵੱਲੋਂ ਸੋਨੇ ਦੀ ਵਿਕਰੀ ਅਤ...
ਮੋਹਾਲੀ ਪੁਲਿਸ ਵੱਲੋ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 02 ਮੈਂਬਰ ਚੋਰੀ ਕੀਤੀਆ ਹੋਈਆ 09 ਲਗਜ਼ਰੀ ਕਾਰਾਂ ਸਮੇਤ ਕਾਬੂ*

ਮੋਹਾਲੀ ਪੁਲਿਸ ਵੱਲੋ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਦੇ 02 ਮੈਂਬਰ ਚੋਰੀ ਕੀਤੀਆ ਹੋਈਆ 09 ਲਗਜ਼ਰੀ ਕਾਰਾਂ ਸਮੇਤ ਕਾਬੂ*

Crime, International, National, Politics, Punjab, Technology, Trending
 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਜੁਲਾਈ: ਡਾ. ਸੰਦੀਪ ਕੁਮਾਰ ਗਰਗ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ਼੍ਰੀਮਤੀ ਜੋਤੀ ਯਾਦਵ, ਕਪਤਾਨ ਪੁਲਿਸ (ਜਾਂਚ), ਐਸ.ਏ.ਐਸ ਨਗਰ ਅਤੇ ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਨਿਗਰਾਨੀ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸਪੈਸ਼ਲ ਸੈੱਲ, ਮੋਹਾਲੀ ਦੀ ਟੀਮ ਵੱਲੋਂ ਇੱਕ ਇੰਟਰਨੈਸ਼ਨਲ ਲਗਜ਼ਰੀ ਕਾਰ ਚੋਰ ਗਿਰੋਹ ਖਿਲਾਫ ਮੁੱਕਦਮਾ ਨੰਬਰ, 227 ਮਿਤੀ 14.07.2024 ਅ/ਧ 303(2), 317(2), 318(4), 336(2), 336(3), 338, 340(2), 61(2) ਬੀ.ਐਨ.ਐਸ, ਥਾਣਾ ਸੋਹਾਣਾ, ਐਸ.ਏ.ਐਸ. ਨਗਰ ਦਰਜ ਕਰਕੇ 09 ਲਗਜ਼ਰੀ ਕਾਰਾਂ ਬ੍ਰਾਮਦ ਕਰਵਾਉਣ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ। ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਪਹਿਲਾਂ ਰਮੇਸ਼ ਪੁੱਤਰ ਜਲੇ ਵਾਸੀ ਪਿੰਡ ਸੀਸਰ ਖਾਸ ਜ਼ਿਲ੍ਹਾ ਰੋਹਤਕ ਹਰਿਆਣਾ ...
ਸਾਲ 2022—23 ਦੌਰਾਨ 492740 ਕੁਇੰਟਲ ਗੰਨੇ ਦੇ ਮੁਕਾਬਲੇ ਸਾਲ 2023-24 ਵਿਚ 930848 ਕੁਇੰਟਲ ਗੰਨਾ ਪਹੁਚਿਆ ਸ਼ੁਗਰ ਮਿਲ

ਸਾਲ 2022—23 ਦੌਰਾਨ 492740 ਕੁਇੰਟਲ ਗੰਨੇ ਦੇ ਮੁਕਾਬਲੇ ਸਾਲ 2023-24 ਵਿਚ 930848 ਕੁਇੰਟਲ ਗੰਨਾ ਪਹੁਚਿਆ ਸ਼ੁਗਰ ਮਿਲ

Politics, Punjab
ਫਾਜਿ਼ਲਕਾ, 26 ਜੁਲਾਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਪਿਛਲੇ ਵਿਤੀ ਸਾਲਾਂ ਦੀ ਬਕਾਇਆ ਅਦਾਇਗੀ ਨੂੰ ਆਉਣ ਸਾਰ ਹੀ ਜਾਰੀ ਕਰਨ ਅਤੇ ਵਿਤੀ ਸਾਲ 2023-24 ਸਮੇਂ ਸਿਰ ਅਦਾਇਗੀ ਕਰਕੇ ਫਸਲੀ ਵਿਭਿਨਤਾ ਲਿਆਉਂਦੇ ਹੋਏ ਗੰਨੇ ਦੀ ਫਸਲ ਦੀ ਕਾਸ਼ਤ ਕਰਨ ਵੱਲ ਮੋੜ ਦਿੱਤਾ ਹੈ। ਸਾਲ 2022—23 ਦੌਰਾਨ 492740 ਕੁਇੰਟਲ ਗੰਨੇ ਦੇ ਮੁਕਾਬਲੇ ਸਾਲ 2023-24 ਵਿਚ 930848 ਕੁਇੰਟਲ ਗੰਨਾ ਸ਼ੁਗਰ ਮਿਲ ਵਿਚ ਪਿੜਾਈ ਲਈ ਪਹੁੰਚਿਆ ਸੀ ਜੋ ਕਿ ਪਿਛਲੇ ਸਾਲ ਨਾਲੋ ਦੁੱਗਣਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕੀਤਾ। ਹਲਕਾ ਫਾਜਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਲ 2023-24 ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੇ ਗੰਨੇ ਦੀ ਬਣਦੀ ਅਦਾਇਗੀ 36 ਕਰੋੜ ਵਿਚੋਂ 29 ਕਰੋੜ ਦੀ ਅਦਾਇਗੀ ਨਾਲੋ-ਨਾਲ ਕੀਤੀ ਜਾ ਚੁੱਕੀ ਹੈ ਤੇ ਬਕਾਇਆ ਰਹਿੰਦੀ ਅਦਾਇਗੀ ਵੀ ਜਲਦ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਗੰਨਾ ਕਾਸ਼ਤਕਾਰਾਂ ਨੂੰ ਸਮੇਂ ਸਿਰ ਅਦਾਇਗੀ ਕੀਤੀ ਗਈ ਹੈ ਉਥੇ ਮਿਲ ਦੇ ਕਰਮਚਾਰ...