ਖਜ਼ਾਨਾ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਸਪੀਡ ਬਰੀਡਿੰਗ ਖੋਜ ਸਹੂਲਤਾਂ ਦਾ ਉਦਘਾਟਨ ਕੀਤਾ
ਲੁਧਿਆਣਾ 8 ਜਨਵਰੀ
ਅੱਜ ਪੰਜਾਬ ਦੇ ਖਜ਼ਾਨਾ, ਪਲੈਨਿੰਗ ਐਕਸਾਈਜ਼ ਅਤੇ ਟੈਕਸ਼ੇਸ਼ਨ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਪੀ.ਏ.ਯੂ. ਵਿਚ ਖੇਤੀ ਖੋਜਾਂ ਦੀ ਪ੍ਰਮੁੱਖ ਕੜੀ ਵਜੋਂ ਜਾਣੀ ਜਾਣ ਵਾਲੀ ਨਵੀਂ ਵਿਧੀ ਸਪੀਡ ਬਰੀਡਿੰਗ ਖੋਜ ਸਹੂਲਤ ਦਾ ਉਦਘਾਟਨ ਕੀਤਾ| ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰੂ ਅੰਗਦ ਦੇਵ ਵੈਨਟਰੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਤੋਂ ਇਲਾਵਾ ਸ਼੍ਰੀ ਗੁਰਪ੍ਰੀਤ ਬੱਸੀ, ਸ. ਦਲਜੀਤ ਸਿੰਘ ਗਰੇਵਾਲ ਅਤੇ ਸ਼੍ਰੀਮਤੀ ਰਾਜਿੰਦਰਪਾਲ ਕੌਰ ਛੀਨਾ ਮੈਂਬਰਾਨ ਪੰਜਾਬ ਵਿਧਾਨ ਸਭਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|
ਵਿੱਤ ਮੰਤਰੀ ਨੇ ਪੀ.ਏ.ਯੂ. ਵੱਲੋਂ ਖੇਤੀ ਖੇਤਰ ਵਿਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਨਵੀਂ ਬਰੀਡਿੰਗ ਵਿਧੀ ਸਪੀਡ ਬਰੀਡਿੰਗ ਦੀ ਸਿਫਤ ਕੀਤੀ| ਉਹਨਾਂ ਕਿਹਾ ਕਿ ਤੇਜ਼ੀ ਨਾਲ ਫਸਲੀ ਪੀੜ•ੀਆਂ ਦੇ ਚੱਕਰ ਬਾਰੇ ਖੋਜ ਕਰਨ ਦੀ ਇਹ ਤਕਨੀਕ ਫਸਲ ਬਰੀਡੰਗ ਦੇ ਖੇਤਰ ਦਾ ਅਹਿਮ ਯੁੱਗ ਸਾਬਿਤ ਹੋਵੇਗੀ| ਸ. ਹਰਪਾਲ ਸਿੰਘ ਚੀਮਾ ਨੇ ਐਕਸਲ ਬਰੀਡ ਦੀ ਸਥਾਪਨਾ ਨੂੰ ਪੀ.ਏ.ਯੂ. ਵੱਲੋਂ ਖੋਜ ਅਤੇ ਕਾਢਾਂ ਦੀ ਵਿਰਾਸਤ ਨਾਲ ਜੋੜਿਆ| ਉਹਨਾਂ ਕਿਹਾ ਕਿ ਇਹ ਵਿਧੀ ਸਮੇਂ ਦੀ ...








