Shadow

Politics

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 05 ਅਗਸਤ ਨੂੰ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 05 ਅਗਸਤ ਨੂੰ

Politics, Punjab
ਮਾਨਸਾ, 03 ਅਗਸਤ:    ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਾਨਸਾ ਵਿਖੇ 05 ਅਗਸਤ ਦਿਨ ਸੋਮਵਾਰ ਨੂੰ "ਬਲਿਨਕਿੱਟ" (Blinkit) ਕੰਪਨੀ ਵੱਲੋਂ ਸਟੋਰ ਪੈਕਿੰਗ ਸਟੈਕਿੰਗ ਐਗਜ਼ੀਕਿਊਟਿਵ (Store Packing Stacking Executive) ਦੀ ਭਰਤੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।     ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਘੱਟੋ ਘੱਟ ਯੋਗਤਾ 12ਵੀਂ ਪਾਸ ਲੜਕੇ ਭਾਗ ਲੈ ਸਕਦੇ ਹਨ ਜਿੰਨ੍ਹਾਂ ਦੀ ਉਮਰ ਸੀਮਾ 18 ਤੋਂ 35 ਸਾਲ ਤੱਕ ਹੋਣੀ ਚਾਹੀਦੀ ਹੈ। ਚਾਹਵਾਨ ਪ੍ਰਾਰਥੀ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਰਜ਼ਿਊਮ ਲੈ ਕੇ ਮਾਡਲ ਕਰੀਅਰ ਸੈਂਟਰ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਨੇੜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਂਪ ਵਾਲੇ ਦਿਨ ਸਵੇਰੇ 10 ਵਜੇ ਪਹੁੰਚਣ।   ਉਨ੍ਹਾਂ ਦੱਸਿਆ ਕਿ ਅਸਾਮੀਆਂ ਦੀ ਗਿਣਤੀ 100 ਹੈ। ਇੰਟਰਵਿਊ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1:30 ਵਜੇ ਤੱਕ ਰੱਖਿਆ ਗਿਆ ਹੈ। ਚੁਣੇ ਗਏ ਪ੍ਰਾਰਥੀਆਂ ਨੂੰ  ਤਨਖਾਹ 16000/-+ਪ੍ਰੋਤਸਾਹਨ +ਪੀ.ਐਫ+ESIC ਮਿਲਣਯੋਗ ...
ਗਰਭਵਤੀ ਮਾਵਾਂ ਦਾ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਜਰੂਰੀ-ਡਾ ਸੁਖਪ੍ਰੀਤ ਬਰਾੜ ਐੱਸ ਐਮ ਓ

ਗਰਭਵਤੀ ਮਾਵਾਂ ਦਾ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਹੋਣਾ ਜਰੂਰੀ-ਡਾ ਸੁਖਪ੍ਰੀਤ ਬਰਾੜ ਐੱਸ ਐਮ ਓ

National, Politics, Punjab
ਮੋਗਾ, 3 ਅਗਸਤ: ਪੰਜਾਬ ਸਰਕਾਰ  ਦੇ  ਹੁਕਮਾਂ ਅਨੁਸਾਰ  ਅਤੇ   ਸਿਵਲ ਸਰਜਨ ਡਾ. ਰਾਜੇਸ਼ ਅੱਤਰੀ ਦੀ ਅਗਵਾਈ  ਹੇਠ ਸਿਹਤ ਵਿਭਾਗ ਵੱਲੋਂ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਹਫ਼ਤਾ 1 ਅਗਸਤ ਤੋਂ 7 ਅਗਸਤ 2024 ਤੱਕ ਮਨਾਇਆ ਜਾ ਰਿਹਾ  ਹੈ।  ਡਾ: ਸੁਖਪ੍ਰੀਤ   ਬਰਾੜ  ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਮੋਗਾ ਨੇ ਦੱਸਿਆ ਗਿਆ ਕਿ ਮਹਿਲਾਵਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਵੱਲੋ ਹਰ ਸਾਲ ਜਾਗਰੂਕਤਾ ਹਫ਼ਤਾ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਦੇ ਜੱਚਾ ਬਚਾ ਵਾਰਡ ਵਿਚ ਸਿਹਤ ਵਿਭਾਗ ਦੇ ਕਰਮੀਆਂ ਵਲੋ ਨਵਜੰਮੇ ਬੱਚੇ ਦੀਆ ਮਾਵਾ ਨੂੰ ਜਾਗਰੂਕ ਕੀਤਾ। ਓਹਨਾ ਕਿਹਾ ਕਿ ਇਸ ਵਾਰ ਥੀਮ ਪਾੜੇ ਨੂੰ ਖਤਮ ਕਰਕੇ ਸਾਰੇ ਬੱਚਿਆ ਨੂੰ ਮਾਂ ਦਾ ਦੁੱਧ ਪਿਲਾਉਣ ਲਈ ਸਹਾਇਤਾ ਕਰਨਾ ਹੈ ਜ਼ਿਲ੍ਹੇ ਅਧੀਨ ਆਉਂਦੀਆਂ ਸਾਰੀਆ ਸਿਹਤ ਸੰਸਥਾਵਾਂ ਵਿੱਚ ਔਰਤਾਂ ਨੂੰ ਬੱਚੇ ਲਈ ਮਾਂ ਦਾ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ ਜਾਣਾ ਹੈ। ਇਸ ਤਰ੍ਹਾਂ ਪਿੰਡ ਪੱਧਰ ਉਤੇ ਏਐਨਐਮਜ਼ ਅਤੇ ਆਸ਼ਾ ਵਰਕਰਾਂ ਗਰਭਵਤੀ ਔਰਤਾਂ ਅਤੇ ਦੁੱਧ ਚੁਘਾਉਂਦੀਆਂ ਮਾਵਾਂ ਨੂੰ ਜਾਗਰੂਕ ਕੀ...
ਸਿਹਤ ਵਿਭਾਗ ਵੱਲੋਂ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਸਿਹਤ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

ਸਿਹਤ ਵਿਭਾਗ ਵੱਲੋਂ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਸਿਹਤ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

Politics, Punjab
ਮਾਨਸਾ,03 ਅਗਸਤ:    ਸਿਹਤ ਵਿਭਾਗ ਵੱਲੋਂ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਆਰਮੀ ਅਗਨੀਵੀਰ ਸਰੀਰਿਕ ਸਿਖਲਾਈ ਦੀ ਤਿਆਰੀ ਅਤੇ ਪੰਜਾਬ ਪੁਲਿਸ, ਐਸ.ਐਸ.ਸੀ (ਜੀ.ਡੀ) ਦੇ ਲਿਖਤੀ ਪੇਪਰ ਦੀ ਤਿਆਰੀ ਕਰ ਰਹੇ ਸਾਰੇ ਯੁਵਕਾਂ ਨੂੰ ਚੰਗੀ ਤੇ ਤੰਦਰੁਸਤ ਸਿਹਤ ਸਬੰਧੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ।      ਵਿਜੈ ਕੁਮਾਰ ਅਤੇ ਅਮਰਜੀਤ ਸਿੰਘ ਨੇ ਯੁਵਕਾਂ ਨੂੰ ਨਸ਼ੇ ਤੋਂ ਦੂਰ ਰਹਿਣ, ਸਿਹਤ ਸੰਭਾਲ ਅਤੇ ਮੌਸਮੀ ਬਿਮਾਰੀਆਂ ਫੈਲਣ ਤੋਂ ਰੋਕਥਾਮ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਮੂਹ ਸੀ-ਪਾਈਟ ਸਟਾਫ ਅਤੇ ਯੁਵਕਾਂ ਨੇ ਨਸ਼ੇ ਖਿਲਾਫ ਪ੍ਰਣ ਲਿਆ।    ਸਿਹਤ ਵਿਭਾਗ ਦੀ ਟੀਮ ਵੱਲੋਂ ਮਾਨਸਾ ਅਤੇ ਬਰਨਾਲਾ ਜਿਲ੍ਹੇ ਦੇ ਯੁਵਕਾਂ ਨੂੰ ਵੱਖ ਵੱਖ ਫੋਰਸਾਂ ਲਈ ਸਰੀਰਿਕ ਸਿਖਲਾਈ ਤੇ ਪੇਪਰ ਦੀ ਤਿਆਰੀ ਲਈ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਉਹ ਸਿਹਤ ਸਬੰਧੀ ਜਾਗਰੂਕ ਹੋ ਸਕਣ ਅਤੇ ਸਰੀਰਿਕ ਸਿਖਲਾਈ ਤੇ ਲਿਖਤੀ ਪੇਪਰ ਦੀ ਤਿਆਰੀ ਕਰਕੇ ਭਰਤੀ ਹੋ ਸਕਣ ।     ਕੈਪਟਨ ਲਖਵਿੰਦਰ ਸਿੰਘ, ਟ੍ਰੇਨਿੰਗ ਅਧਿਕਾਰੀ, ਸੀ-ਪਾਈਟ ਕੈਂਪ ਬੋੜਾਵਾਲ ਨੇ ਵੀ ਮਾਪਿਆ ਨੂੰ ਅਪੀਲ ਕੀਤੀ ਕਿ ...
ਫਰੀਦਕੋਟ ਨੂੰ ਮਿਲੇਗੀ ਪਹਿਲੀ ਸ਼ੂਟਿੰਗ ਰੇਂਜ – ਸੁਖਜੀਤ ਢਿੱਲਵਾਂ

ਫਰੀਦਕੋਟ ਨੂੰ ਮਿਲੇਗੀ ਪਹਿਲੀ ਸ਼ੂਟਿੰਗ ਰੇਂਜ – ਸੁਖਜੀਤ ਢਿੱਲਵਾਂ

National, Politics, Punjab
ਫ਼ਰੀਦਕੋਟ 3 ਅਗਸਤ () ਸ਼ੂਟਿੰਗ ਦੇ ਖੇਤਰ ਵਿਚ ਇਸ ਇਲਾਕੇ ਦੇ ਮੁੰਡੇ ਕੁੜੀਆਂ ਮੱਲਾਂ ਮਾਰਨ ਤੋਂ ਵਾਂਝੇ ਨਹੀਂ ਰਹਿਣਗੇ, ਕਿਉਂ ਜੋ ਜਲਦ ਹੀ ਜ਼ਿਲ੍ਹੇ ਵਿੱਚ ਪਹਿਲੀ ਸ਼ੂਟਿੰਗ ਰੇਂਜ ਖੁੱਲਣ ਜਾ ਰਹੀ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਨੇ ਸਥਾਨਕ ਨਹਿਰੂ ਸਟੇਡੀਅਮ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਮੇਸ਼ਾ ਖਿਡਾਰੀਆਂ ਦੀ ਬਿਹਤਰੀ ਅਤੇ ਖਿਡਾਰੀਆਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਚੇਅਰਮੈਨ ਸ. ਢਿੱਲਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਪੰਜਾਬ ਦੇ ਖਿਡਾਰੀਆਂ ਨੂੰ ਉੱਚ ਦਰਜੇ ਦਾ ਮਾਹੌਲ ਦੇਣਾ ਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਲਿਜਾ ਕੇ ਦੇਸ਼ ਦਾ ਨਾਮ ਰੌਸ਼ਨ ਕਰਨਾ। ਉਨ੍ਹਾਂ ਦੱਸਿਆ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ। ਉਨ੍ਹਾਂ ਦੱਸਿਆਂ ਕਿ ਖਿਡਾਰੀਆਂ ਦੀ ਮੰਗ ਸੀ ਕਿ ਜ਼ਿਲ੍ਹੇ ਵਿਚ ਸ਼ੂਟਿੰਗ ਰੇਂਜ ਨਹੀਂ ਹੈ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਖੇਡ ਦੀ ਪ੍ਰੈਕਟਿਸ ਕਰਨ ਵਿਚ ...
ਡਾ. ਪ੍ਰਗਿਆ ਜੈਨ ਨੇ ਐਸ.ਐਸ.ਪੀ ਫਰੀਦਕੋਟ ਵਜੋਂ ਸੰਭਾਲਿਆ ਕਾਰਜਭਾਰ

ਡਾ. ਪ੍ਰਗਿਆ ਜੈਨ ਨੇ ਐਸ.ਐਸ.ਪੀ ਫਰੀਦਕੋਟ ਵਜੋਂ ਸੰਭਾਲਿਆ ਕਾਰਜਭਾਰ

National, Politics, Punjab
ਫ਼ਰੀਦਕੋਟ 3 ਅਗਸਤ, ਡਾ. ਪ੍ਰਗਿਆ ਜੈਨ, ਆਈ.ਪੀ.ਐਸ ਨੇ ਅੱਜ ਸੀਨੀਅਰ ਕਪਤਾਨ ਪੁਲਿਸ, ਫਰੀਦਕੋਟ ਦਾ ਚਾਰਜ ਸੰਭਾਲ ਲਿਆ। ਚਾਰਜ ਸੰਭਾਲਣ ਉਪਰੰਤ ਪ੍ਰੈਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹ ਸਾਲ 2017 ਬੈਚ ਦੇ ਆਈ.ਪੀ.ਐਸ ਅਫਸਰ ਹਨ ਅਤੇ ਉਨ੍ਹਾਂ ਨੇ ਸਹਾਇਕ ਕਪਤਾਨ ਪੁਲਿਸ, ਮਹਿਲ ਕਲਾਂ (ਬਰਨਾਲਾ) ਵਜੋ ਆਪਣੀ ਸੇਵਾ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਉਹ ਕਪਤਾਨ ਪੁਲਿਸ (ਡੀ), ਖੰਨਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ-2, ਕਮਿਸ਼ਨਰੇਟ ਜਲੰਧਰ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜੋਨ 1 ਅਤੇ 3 (ਹੈਡਕੁਆਟਰ) ਕਮਿਸ਼ਨਰੇਟ ਲੁਧਿਆਣਾ, ਡਿਪਟੀ ਕਮਿਸ਼ਨਰ ਪੁਲਿਸ (ਸਿਟੀ) ਕਮਿਸ਼ਨਰੇਟ ਅੰਮ੍ਰਿਤਸਰ ਅਤੇ ਐਸ.ਐਸ.ਪੀ ਫਾਜਿਲਕਾ ਵਜੋ ਸੇਵਾ ਨਿਭਾ ਚੁੱਕੇ ਹਨ ।        ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਪੁਲਿਸ ਦਾ ਸਹਿਯੋਗ ਦਿੱਤਾ ਜਾਵੇ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਵਿਖੇ ਉਨ੍ਹਾਂ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਿਲਾਫ ”ਮਿਸ਼ਨ ਨਿਸ਼ਚੈ” ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ 350 ਡਰੱਗ ਪੈਡਲਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਦਹ...
ਮੁੱਖ ਮੰਤਰੀ ਨੇ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਬੀਮੇ ਦਾ ਚੈੱਕ ਸੌਂਪਿਆ

ਮੁੱਖ ਮੰਤਰੀ ਨੇ ਸ਼ਹੀਦ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇ ਬੀਮੇ ਦਾ ਚੈੱਕ ਸੌਂਪਿਆ

International, National, Politics, Punjab, Trending
ਚੰਡੀਗੜ੍ਹ, 3 ਅਗਸਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਡਿਊਟੀ ਦੌਰਾਨ ਆਪਣੀ ਜਾਨ ਕੁਰਬਾਨ ਕਰਨ ਵਾਲੇ ਹੋਮਗਾਰਡ ਜਵਾਨ ਜਸਪਾਲ ਸਿੰਘ ਦੇ ਪਰਿਵਾਰ ਨੂੰ ਅੱਜ ਇਕ ਕਰੋੜ ਰੁਪਏ ਦਾ ਬੀਮਾ ਸੁਰੱਖਿਆ ਦਾ ਚੈੱਕ ਦਿੱਤਾ। ਪਰਿਵਾਰ ਨੂੰ ਚੈੱਕ ਸੌਂਪਦਿਆਂ ਤੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਜਵਾਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸ਼ਹੀਦ ਦਾ ਪੁੱਤਰ ਪਹਿਲਾਂ ਹੀ ਪੁਲਿਸ ਬਲ ਵਿੱਚ ਸਿਪਾਹੀ ਵਜੋਂ ਭਰਤੀ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਸਪਾਲ ਸਿੰਘ ਦੀ ਸੁਲਤਾਨਪੁਰ ਲੋਧੀ ਵਿਖੇ ਡਿਊਟੀ ਨਿਭਾਉਂਦੇ ਹੋਏ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਅੱਜ ਐਚ.ਡੀ.ਐਫ.ਸੀ. ਬੈਂਕ ਰਾਹੀਂ ਇਕ ਕਰੋੜ ਰੁਪਏ ਦੇ ਬੀਮੇ ਦੀ ਅਦਾਇਗੀ ਕੀਤੀ ਗਈ, ਜਦਕਿ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਉਪਰਾਲਾ ਸੂਬੇ ਵਿੱਚ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਧਰਤੀ ਮਾਤਾ ਦੇ ਇਸ ਸਪੂਤ ਵੱਲੋਂ ਦਿੱਤੇ ਵਡਮੁੱਲੇ ਯੋਗਦਾਨ ਨੂੰ ਸਤਿਕਾਰ ਭੇਟ ਕਰਨ ...
ਦਿਵਿਆਗ ਵਿਅਕਤੀਆਂ ਨੂੰ ਜਮੈਟੋ ਕੰਪਨੀ ਨਾਲ ਜੋੜ ਕੇ ਦਿੱਤਾ ਰੁਜ਼ਗਾਰ

ਦਿਵਿਆਗ ਵਿਅਕਤੀਆਂ ਨੂੰ ਜਮੈਟੋ ਕੰਪਨੀ ਨਾਲ ਜੋੜ ਕੇ ਦਿੱਤਾ ਰੁਜ਼ਗਾਰ

International, National, Politics, Punjab, Technology, Trending
ਅੰਮ੍ਰਿਤਸਰ, 3 ਅਗਸਤ ਕੈਬਨਿਟ ਮੰਤਰੀ ਸ੍ਰੀਮਤੀ ਬਲਜੀਤ ਕੌਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਜ਼ਿਲੇ ਦੇ ਉਹ ਲੋਕ ਜਿਨਾਂ ਨੂੰ ਤੁਰਨ ਲਈ ਵੀ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ, ਨੂੰ ਰੁਜ਼ਗਾਰ ਦੇਣ ਦਾ ਪ੍ਰਬੰਧ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅੰਮ੍ਰਿਤਸਰ ਸ੍ਰੀ ਘਨਸ਼ਾਮ  ਥੋਰੀ ਵੱਲੋਂ ਕੀਤਾ ਜਾ ਰਿਹਾ  ਹੈ । ਉਹਨਾਂ ਨੇ ਇਸ ਬਾਬਤ ਗੈਰ ਸਰਕਾਰੀ ਸੰਸਥਾ ਨਿਊ ਮੋਸ਼ਨ ਨਾਲ ਗੱਲਬਾਤ ਕਰਕੇ ਬੈਟਰੀ ਨਾਲ ਚੱਲਣ ਵਾਲੀਆਂ ਵੀਲ ਚੇਅਰ ਉਕਤ ਵਿਅਕਤੀਆਂ ਨੂੰ ਮੁਹਈਆ ਕਰਵਾ ਕੇ ਜੋਮੈਟੋ ਨਾਲ ਜੋੜਿਆ ਜਾ ਰਿਹਾ ਹੈ।       ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜਿਲਾ ਭਲਾਈ ਅਫਸਰ ਸ੍ਰੀ ਪਲਵ ਸ੍ਰੇਸ਼ਟਾ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਵੀਲ ਚੇਅਰ ਦਿੱਤੀਆਂ ਜਾ ਰਹੀਆਂ ਹਨ ਅਤੇ ਅੱਜ ਵੀ ਜੋਗਿੰਦਰ ਸਿੰਘ ਨਾਮੀ ਇੱਕ ਵਿਅਕਤੀ ਨੂੰ ਬੈਟਰੀ ਨਾਲ ਚੱਲਣ ਵਾਲੀ ਵੀਡ ਚੇਅਰ ਦੇਖ ਕੇ ਜਮੈਟੋ ਨਾਲ ਜੋੜ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਅਸੀਂ ਇਸ ਲਈ ਸਬੰਧਤ ਸੰਸਥਾ ਨਾਲ ਰਾਬਤਾ ਕਰ ਲਿਆ ਹੈ ਅਤੇ ਉਹ ਇਸ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ ।...
ਰਮਦਾਸ ਨੂੰ ਆਉਂਦੇ ਚਾਰ ਰਸਤਿਆਂ ਉੱਤੇ ਬਣਨ ਗਏ ਚਾਰ ਸੁੰਦਰ ਗੇਟ – ਧਾਲੀਵਾਲ

ਰਮਦਾਸ ਨੂੰ ਆਉਂਦੇ ਚਾਰ ਰਸਤਿਆਂ ਉੱਤੇ ਬਣਨ ਗਏ ਚਾਰ ਸੁੰਦਰ ਗੇਟ – ਧਾਲੀਵਾਲ

Politics, Punjab
ਅੰਮ੍ਰਿਤਸਰ 3। ਅਗਸਤ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਕਸਬੇ ਰਮਦਾਸ ਦਾ ਦੌਰਾ ਕਰਦਿਆਂ ਐਲਾਨ ਕੀਤਾ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉੱਤੇ ਧਾਰਮਿਕ ਦਿਖ ਵਾਲੇ ਸੁੰਦਰ ਗੇਟ ਬਣਾਏ ਜਾਣਗੇ,  ਜਿੰਨਾ ਉੱਤੇ ਕਰੀਬ ਚਾਰ ਕਰੋੜ ਰੁਪਏ ਦੀ ਲਗਤ ਆਵੇਗੀ।  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਦੱਸਿਆ ਕਿ ਬਾਬਾ ਬੁੱਢਾ ਸਾਹਿਬ ਜੀ ਦੀ ਇਸ ਨਗਰੀ ਦਾ ਵਿਕਾਸ ਕਰਨਾ ਮੇਰਾ ਮੁੱਖ ਟੀਚਾ ਹੈ ਅਤੇ ਮੈਂ ਲਗਾਤਾਰ ਇਸ ਲਈ ਕੰਮ ਕਰ ਰਿਹਾ ਹਾਂ,  ਜਿਸ ਸਦਕਾ ਰਮਦਾਸ ਨੂੰ ਆਉਂਦੀ ਮੁੱਖ ਸੜਕ ਤੇ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਤੱਕ ਜਾਂਦੀ ਸੜਕ ਬਣ ਚੁੱਕੀ ਹੈ ਅਤੇ ਹੁਣ ਇਸ ਇਸ ਸ਼ਹਿਰ ਨੂੰ ਆਉਂਦੇ ਚਾਰ ਮੁੱਖ ਰਸਤਿਆਂ ਉੱਤੇ ਵੱਡੇ ਦਰਵਾਜੇ ਬਣਾਏ ਜਾਣਗੇ।     ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਰਮਦਾਸ ਤੋਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਛੇਤੀ ਬਣਨਗੀਆਂ।  ਸ ਧਾਲੀਵਾਲ ਨੇ ਦੱਸਿਆ ਕਿ ਰਮਦਾਸ ਨੂੰ ਬਲਾਕ ਦਾ ਦਰਜਾ ਦਿੱਤਾ ਜਾ ਚੁੱਕਾ ਹੈ ਅਤੇ ਬਲਾਕ ਦੀ ਇਮਾਰਤ ਬਣ ਗਈ ਹੈ ਅਤੇ ਨਿਕਟ ਭਵਿੱਖ ਵਿੱ...
ਅਜਨਾਲਾ ਦੀ ਸਰਹੱਦੀ ਪੱਟੀ ਵਿੱਚ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ ਤਿੰਨ ਸੜਕਾਂ- ਧਾਲੀਵਾਲ

ਅਜਨਾਲਾ ਦੀ ਸਰਹੱਦੀ ਪੱਟੀ ਵਿੱਚ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ ਤਿੰਨ ਸੜਕਾਂ- ਧਾਲੀਵਾਲ

Politics, Punjab
ਅਜਨਾਲਾ,  3 ਅਗਸਤ - ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਸਰਹੱਦੀ ਖੇਤਰ ਦਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਦਿਆਂ ਐਲਾਨ ਕੀਤਾ ਕਿ ਇਸ ਇਲਾਕੇ ਵਿੱਚ ਤਿੰਨ ਸੜਕਾਂ ਅਪਗਰੇਡ ਕੀਤੀਆਂ ਜਾਣਗੀਆਂ,  ਜੋ ਕਿ ਬਾਰਡਰ ਦੀ ਲਾਈਫ ਲਾਈਨ ਬਣਨਗੀਆਂ।  ਉਹਨਾਂ ਦੱਸਿਆ ਕਿ ਇਨ੍ਹਾਂ ਸੜਕਾਂ ਵਿੱਚੋਂ ਇੱਕ ਸੜਕ ਥੋਬੇ ਤੋਂ ਮਲਕਪੁਰ ਹੁੰਦੀ ਹੋਈ ਰੂੜੇਵਾਲ ਨੰਗਲ ਸੋਹਲ ਹੁੰਦੀ ਪਸੀਏ ਤੱਕ ਜਾਵੇਗੀ, ਜਿਸ ਉੱਤੇ 13.50 ਕਰੋੜ ਰੁਪਏ ਦੀ ਲਾਗਤ ਆਵੇਗੀ। ਦੂਸਰੀ ਸੜਕ ਕਮਾਲਪੁਰੇ ਤੋਂ ਥੋਬਾ, ਬਾਠ, ਦਿਆਲ ਭੜੰਗ ਤੱਕ  ਜਾਵੇਗੀ , ਜਿਸ ਉੱਤੇ 16.50 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰ੍ਹਾਂ ਤੀਸਰੀ ਸੜਕ ਭੱਲਾ ਪਿੰਡ ਸੁਧਾਰ ਤੋਂ ਨਾਨੂੰ ਕੇ , ਭੂਰੇ ਗਿੱਲ, ਕੋਟਲਾ ਤੱਕ ਜਾਵੇਗੀ ਜਿਸ ਉੱਤੇ 16.77 ਕਰੋੜ ਦੀ ਲਾਗਤ ਆਵੇਗੀ।  ਉਹਨਾਂ ਦੱਸਿਆ ਕਿ ਇਸ ਤਰਾਂ ਲਗਭਗ 43 ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕਾਂ ਪੂਰੀਆਂ ਹੋਣਗੀਆਂ, ਜਿਸ ਨਾਲ ਇਸ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ ।         ਉਹਨਾਂ ਜ਼ਿਕਰ ਕੀਤਾ ਕਿ ਇਸ ਤੋਂ ਇਲਾਵਾ ਰਾਵੀ ਦਰਿਆ ਦੇ ਨਾਲ 78 ਕਰੋੜ ਰੁਪ...
ਕੈਬਨਿਟ ਮੰਤਰੀ  ਈ.ਟੀ.ਓ ਨੇ ਸਿਵਲ ਹਸਪਤਾਲ ਮਾਨਾਵਾਲਾ ਦੀ ਕੀਤੀ ਅਚਨਚੇਤ ਚੈਕਿੰਗ

ਕੈਬਨਿਟ ਮੰਤਰੀ ਈ.ਟੀ.ਓ ਨੇ ਸਿਵਲ ਹਸਪਤਾਲ ਮਾਨਾਵਾਲਾ ਦੀ ਕੀਤੀ ਅਚਨਚੇਤ ਚੈਕਿੰਗ

National, Politics, Punjab
ਅੰਮ੍ਰਿਤਸਰ 3 ਅਗਸਤ:-- ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਨਾਲ ਨਾਲ ਸੂਬੇ ਦੇ ਲੋਕਾਂ ਲਈ ਸਿਹਤ ਕ੍ਰਾਂਤੀ ਵੀ ਲੈ ਕੇ ਆ ਰਹੀ ਹੈ ਜਿਸ ਦਾ ਮੁੱਖ ਉਦੇਸ਼ ਮੁਫ਼ਤ ਸਿੱਖਿਆ ਦੇ ਨਾਲ ਨਾਲ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਵੀ ਘਰ ਦੇ ਨੇੜੇ ਹੀ ਮੁਹਈਆ ਕਰਵਾਉਣਾ ਹੈ।                 ਇਨਾ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ  ਹਰਭਜਨ ਸਿੰਘ ਈ.ਟੀ.ਓ ਨੇ ਅੱਜ ਸਿਵਲ ਹਸਪਤਾਲ਼ ਮਾਨਾਂਵਾਲਾ ਦੀ ਅਚਨਚੇਤ ਚੈਕਿੰਗ ਕਰਨ ਉਪਰੰਤ ਕੀਤਾ। ਇਸ ਮੌਕੇ ਉਹਨਾਂ ਵੱਲੋਂ ਹਸਪਤਾਲ ਵਿਖੇ ਆਏ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਸਬੰਧਤ ਡਾਕਟਰਾਂ ਨੂੰ ਤੁਰੰਤ ਇਹਨਾਂ ਦੀਆਂ ਸ਼ਿਕਾਇਤਾਂ ਹੱਲ ਕਰਨ ਦੇ ਨਿਰਦੇਸ਼ ਦਿੱਤੇ।  ਉਹਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 72 ਆਮ ਆਦਮੀ ਕਲੀਨਿਕ ਚੱਲ ਰਹੇ ਹਨ ਜਿਸ ਵਿੱਚ ਇਸ ਸਾਲ ਦੌਰਾਨ ਕਰੀਬ 8 ਲੱਖ ਲੋਕਾਂ ਨੇ ਆਪਣਾ ਇਲਾਜ਼ ਕਰਵਾਇਆ ਹੈ ਉਹਨਾਂ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਕੁਲ 80 ਤਰ੍ਹਾਂ ਦੀਆਂ ਮੁਫਤ ਦਵਾਈਆਂ ਅਤੇ 38 ਤਰ੍ਹਾਂ ਦੇ ਲੈਬ ਟੈਸਟ ਮੁਫਤ ਵਿੱਚ ਕੀਤੇ ਜਾਂਦੇ ਹਨ ਅਤੇ ਇਸ ਸਾਲ ...