Shadow

Politics

ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ

ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਸਰੇ ਦਿਨ ਹੋਏ ਸ਼ਾਨਦਾਰ ਖੇਡ ਮੁਕਾਬਲੇ

National, Politics, Punjab
ਫਾਜਿਲਕਾ 22 ਸਤੰਬਰ ਪੰਜਾਬ ਸਰਕਾਰ,ਖੇਡਾਂ ਦੇ ਪੱਧਰ ਨੂੰ ਉੱਚਾ—ਚੱਕਣ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨਾ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨਾ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨ ਲਈ ਹਰ ਤਰ੍ਹਾ ਦੇ ਭਰਪੂਰ ਯਤਨ ਕਰ ਰਹੀ ਹੈ। ਸ੍ਰੀ ਰੁਪਿੰਦਰ ਸਿੰਘ ਬਰਾੜ ਜਿਲ੍ਹਾ ਖੇਡ ਅਫਸਰ ਫਾਜਿਲਕਾ ਵੱਲੋ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਖੇਡਾਂ ਵਤਨ ਪੰਜਾਬ ਦੀਆਂ 2024 (ਸੀਜਨ 3) ਦੇ ਫਾਜਿਲਕਾ ਜਿਲ੍ਹੇ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਦੂਸਰੇ ਦਿਨ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਗਏ। ਗੱਤਕਾ ਫਰੀ ਸੋਟੀ ਅੰਡਰ—14 ਲੜਕਿਆਂ ਦੇ ਗਰੁੱਪ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਬਲਾਕ ਫਾਜਿਲਕਾ ਨੇ ਪਹਿਲਾ ਸਥਾਨ, ਤੱਤ ਏ ਖਾਲਸਾ ਅਖਾੜਾ ਬਲਾਕ ਫਾਜਿਲਕਾ ਨੇ ਦੂਸਰਾ ਸਥਾਨ ਹਾਸਿਲ ਕੀਤਾ।ਅੰਡਰ—17 ਲੜਕਿਆਂ ਦੇ ਗੱਤਕਾ ਮੁਕਾਬਲੇ ਵਿੱਚ ਅਕਾਲ ਅਕੈਡਮੀ ਥੇਹ ਕਲੰਦਰ ਬਲਾਕ ਫਾਜਿਲਕਾ ਨੇ ਪਹਿਲਾ ਸਥਾਨ, ਸਫਰ—ਏ ਖਾਲਸਾ ਬਲਾਕ ਅਬੋਹਰ ਨੇ ਦੂਸਰਾ ਸਥਾਨ ਅਤੇ ਸ਼ਗਿਰਦ—ਏ ਗੁਰੂ ਨਾਨਕ ਦੇ ਕਲੱਬ ਬਲਾਕ ਫਾਜਿਲਕਾ ਨੇ ਤੀਸਰਾ ...
ਵਿਧਾਇਕ ਵੱਲੋ ਵੱਖ-ਵੱਖ ਪਿੰਡਾਂ ਦੇ ਮਕਾਨਾਂ ਦੀ ਉਸਾਰੀ ਲਈ ਚੈਕ ਵੰਡੇ

ਵਿਧਾਇਕ ਵੱਲੋ ਵੱਖ-ਵੱਖ ਪਿੰਡਾਂ ਦੇ ਮਕਾਨਾਂ ਦੀ ਉਸਾਰੀ ਲਈ ਚੈਕ ਵੰਡੇ

National, Politics, Punjab
ਫਾਜ਼ਿਲਕਾ 22 ਸਤੰਬਰ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ  ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਜ਼ਿਲੇ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਰ ਵਰਗ ਦੇ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਤੈਅ ਕੀਤੇ ਮਾਪਦੰਡ ਦੇ ਅਧਾਰ ‘ਤੇ ਲਾਭਪਾਤਰੀਆਂ ਦੀ ਪੜਤਾਲ ਕਰਕੇ ਉਨਾਂ ਦੇ ਕੱਚੇ ਮਕਾਨਾਂ ਨੂੰ ਪੱਕਾ ਕਰਨ ਲਈ ਤਿੰਨ ਕਿਸ਼ਤਾਂ ਰਾਹੀਂ 1 ਲੱਖ 20 ਹਜਾਰ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਕਿਹਾ ਕਿ ਹਲਕਾ ਬੱਲੂਆਣਾ ਦੇ ਵੱਖ ਵੱਖ ਪਿੰਡਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਦੀ ਉਸਾਰੀ ਲਈ ਆਈ ਰਾਸ਼ੀ ਦੇ ਚੈਕ ਵੰਡ ਦਿਤੇ ਗਏ ਹਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।...
ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾ ਰਹੇ ਵੱਖ ਵੱਖ ਖੇਡ ਟੂਰਨਾਮੈਂਟਾਂ ਵਿੱਚ ਕੀਤੀ ਸ਼ਿਰਕਤ

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਬਾਬਾ ਫਰੀਦ ਆਗਮਨ ਪੁਰਬ ਮੌਕੇ ਕਰਵਾਏ ਜਾ ਰਹੇ ਵੱਖ ਵੱਖ ਖੇਡ ਟੂਰਨਾਮੈਂਟਾਂ ਵਿੱਚ ਕੀਤੀ ਸ਼ਿਰਕਤ

National, Politics
ਫ਼ਰੀਦਕੋਟ 22 ਸੰਤਬਰ,2024  () ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਬਾਬਾ ਫਰੀਦ ਆਗਮਨ ਪੁਰਬ ਮੌਕੇ ਵੱਖ-ਵੱਖ ਕਲੱਬਾਂ/ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਖੇਡਾਂ ਦੇ ਟੂਰਨਾਮੈਂਟ ਜੋ ਕਿ  ਨਹਿਰੂ ਸਟੇਡੀਅਮ ਫਰੀਦਕੋਟ, ਹਾਕੀ ਐਸਟ੍ਰੋਟਰਫ ਸਟੇਡੀਅਮ, ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ,ਬਲਬੀਰ ਸਕੂਲ ਵਿਖੇ ਕਰਵਾਏ ਗਏ, ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।   ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਹਾਕੀ ਐਸਟਰੋਟਰਫ ਸਟੇਡੀਅਮ, ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ  ਬੈਡਮਿੰਟਨ ਕੋਰਟ ਅਤੇ ਫੁੱਟਬਾਲ ਦੇ ਖੇਡ ਗਰਾਉਂਡਾਂ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਜਿੱਤਾਂ ਤੇ ਖੇਡਾਂ ਪੰਜਾਬ ਦੀ ਪਛਾਣ ਹਨ । ਉਨ੍ਹਾਂ ਬਾਬਾ ਫ਼ਰੀਦ ਬੈਡਮਿੰਟਨ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ  ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਫੰਡਾਂ ਦੀ ਘਾਟ ਕਾਰਨ ਕਿਸੇ ਕਿਸਮ ਦੀ ਔਕੜ ਨਹੀਂ ਆਉਣ ਦਿੱਤੀ ਜਾ ਰਹੀ। ਇਸ ਕਾਰਨ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਵੱਧ ਚੜ੍ਹ ਕੇ ਖੇਡਾਂ ਵਿੱਚ ਹਿੱ...
ਹਲਕੇ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹਾਂ-ਪ੍ਰਿੰਸੀਪਲ ਬੁੱਧ ਰਾਮ

ਹਲਕੇ ਦੇ ਵਿਕਾਸ ਲਈ ਹਮੇਸ਼ਾ ਵਚਨਬੱਧ ਹਾਂ-ਪ੍ਰਿੰਸੀਪਲ ਬੁੱਧ ਰਾਮ

National, Politics, Punjab
ਬੁਢਲਾਡਾ/ਮਾਨਸਾ: 22 ਸਤੰਬਰ:     ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਮੰਗਾਂ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਹਲਕੇ ਦੇ ਵਿਕਾਸ ਲਈ ਮੈਂ ਹਮੇਸ਼ਾ ਵਚਨਬੱਧ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਮੰਢਾਲੀ ਅਤੇ ਹਸਨਪੁਰ ਵਿਖੇ ਹਾਜ਼ਰੀਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ।       ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ 'ਚੋਂ ਲੰਘਣ ਵਾਲੇ ਸਰਹਿੰਦ ਚੋਅ ਡਰੇਨ ਦੇ ਪੁਲ ਪਿੰਡ ਹਸਨਪੁਰ ਅਤੇ ਮੰਢਾਲੀ ਕੋਲ ਬਹੁਤ ਨੀਵੇਂ ਹੋ ਗਏ ਸਨ ਜਿਨ੍ਹਾਂ ਵਿੱਚ ਬਰਸਾਤ ਦੇ ਮੌਸਮ ਦੌਰਾਨ ਕੇਲੀ ਬੂਟੀ ਫਸ ਜਾਂਦੀ ਸੀ, ਜਿਸ ਨਾਲ ਪਾਣੀ ਦੇ ਨਿਕਾਸ ਵਿੱਚ ਵੱਡੀ ਰੁਕਾਵਟ ਆਉਂਦੀ ਸੀ ਅਤੇ ਪਾਣੀ ਟੁੱਟਣ ਦਾ ਖ਼ਤਰਾ ਬਣਿਆ ਰਹਿੰਦਾ ਸੀ।     ਵਿਧਾਇਕ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਰਾਹੀਂ ਤਿਆਰ ਕਰਵਾਏ ਪਿੰਡ ਹਸਨਪੁਰ ਦੇ ਪੁਲ ਉੱਪਰ 68 ਲੱਖ ਰੁਪੈ ਅਤੇ ਪਿੰਡ ਮੰਢਾਲੀ ਦੇ ਪੁਲ ਉਪਰ 65 ਲੱਖ ਰੁਪੈ ਖ਼ਰਚ ਆਏ ਹਨ। ਇਸ ਤਰ੍ਹਾਂ...
ਜ਼ਿਲ੍ਹਾ ਪੱਧਰੀ ਖੇਡਾਂ ‘ਚ ਅੱਜ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ

ਜ਼ਿਲ੍ਹਾ ਪੱਧਰੀ ਖੇਡਾਂ ‘ਚ ਅੱਜ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ

National, Politics, Punjab
ਲੁਧਿਆਣਾ, 22 ਸਤੰਬਰ (000) - ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਜ਼ਿਲ੍ਹਾ ਪੱਧਰੀ ਖੇਡਾਂ ਦੇ ਤੈਅਸੁਦਾ ਸ਼ਡਿਊਲ ਅਨੁਸਾਰ ਬਾਸਕਟਬਾਲ, ਸਾਫਟਬਾਲ, ਚੈੱਸ, ਕਿੱਕ ਬਾਕਸਿੰਗ, ਨੈੱਟਬਾਲ, ਲਾਅਨ ਟੈਨਿਸ, ਬੈਡਮਿੰਟਨ, ਪਾਵਰ ਲਿਫਟਿੰਗ ਅਤੇ ਵੇਟਲਿਫਟਿੰਗ ਦੇ ਸ਼ਾਨਦਾਰ ਮੁਕਾਬਲੇ ਹੋਏ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਵੱਲੋਂ ਅੱਜ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਪਾਵਰ ਦੇ ਲੜਕੀਆਂ ਦੇ ਏ.ਐਸ. ਮਾਡਰਨ ਸਕੂਲ ਖੰਨਾ ਵਿਖੇ ਹੋਏ ਮੁਕਾਬਲਿਆਂ ਵਿੱਚ 57 ਕਿਲੋਗ੍ਰਾਮ ਵਿੱਚ ਕਿਰਨ (ਕਿਸੋਰੀ ਲਾਲ ਜੇਠੀ ਸਕੂਲ ਖੰਨਾ) ਨੇ ਪਹਿਲਾ, ਨਵਨੀਤ ਕੌਰ (ਸ ਹ ਸ ਬੁਆਣੀ) ਨੇ ਦੂਜਾ ਅਤੇ ਸੁਨੇਹਾ (ਸ ਹ ਸ ਬੁਆਣੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। 63 ਕਿਲੋਗ੍ਰਾਮ ਵਿੱਚ ਜੈਸਮੀਨ ਕੌਰ (ਰਾਏਪੁਰ ਬੇਟ) ਨੇ ਪਹਿਲਾ, ਮਹਿਕਪ੍ਰੀਤ ਕੌਰ (ਸ ਹ ਸ ਭਾਦਲਾ ਨੀਚਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰ-21 ਲੜਕੀਆਂ ਦੇ ਮੁਕਾਬਲਿਆਂ ਵਿੱਚ 43 ਕਿਲੋਗ੍ਰਾਮ ਵਿੱਚ  ਮੁਸਕਾਨ ਕੌਰ ਨੇ ਪਹਿਲਾ ਅਤੇ ਆਂਚਲ (ਮੁਲਾਂਪੁਰ ਦਾਖਾ) ਨੇ ਦੂਜਾ ਸਥਾਨ, 47 ਕਿਲੋਗ੍ਰਾਮ ਵਿੱਚ ਰੰਜਨਾ ਗੌਤਮ ਨੇ ਪਹਿਲਾ, ਰਵਿੰਦਰ ਕੌਰ (ਨਨਕਾਣਾ ਪਬਲਿਕ ਸਕੂਲ) ਨ...
ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 36 ‘ਚ ਟਿਊਬਵੈੱਲ ਨਿਰਮਾਣ ਕਾਰਜ਼ਾਂ ਦਾ ਉਦਘਾਟਨ

ਵਿਧਾਇਕ ਛੀਨਾ ਵੱਲੋਂ ਵਾਰਡ ਨੰਬਰ 36 ‘ਚ ਟਿਊਬਵੈੱਲ ਨਿਰਮਾਣ ਕਾਰਜ਼ਾਂ ਦਾ ਉਦਘਾਟਨ

National, Politics, Punjab
ਲੁਧਿਆਣਾ, 22 ਸਤੰਬਰ (000) -  ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਵਾਰਡ ਨੰਬਰ 36 ਅਧੀਨ ਮੁਹੱਲਾ ਸੂਰਜ ਨਗਰ,  ਗਲੀ ਨੰ 9 ਦੇ ਵਿੱਚ 25 ਹਾਰਸ ਪਾਵਰ ਵਾਲੇ ਟਿਊਬਵੈੱਲ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ। ਵਿਧਾਇਕ ਛੀਨਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ 12 ਲੱਖ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਸਨ ਅਤੇ ਹੁਣ ਉਨ੍ਹਾਂ ਨੂੰ ਜਲਦ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਮੁਹੱਲਾ ਸੂਰਜ ਨਗਰ ਦੇ ਵਸਨੀਕ ਪਿਛਲੀਆਂ ਸਰਕਾਰਾਂ ਤੋਂ ਟਿਊਬਵੈੱਲਾਂ ਦੀ ਮੰਗ ਕਰਦੇ ਆ ਰਹੇ ਸਨ ਪਰ ਕਿਸੇ ਨੇ ਬਾਂਹ ਨਾ ਫੜੀ। ਹੁਣ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ  ‘ਆਪ’ਸਰਕਾਰ ਦੌਰਾਨ ਉਨ੍ਹਾ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ। ਇਸ ਮੌਕੇ ਵਾਰਡ ਪ੍ਰਧਾਨ ਸੁਨਿਲ ਜੌਹਰ, ਰੀਪਣ ਗਰਚਾ,  ਵਾਰਡ ਸੈਕਟਰੀ ਸਤੀਸ਼ ਕੁਮਾਰ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ ਵੀ ਹਾਜ਼ਰ ਸਨ।...
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ 70 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਰੱਖਿਆ ਨੀਂਹ ਪੱਥਰ

ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ 70 ਕਰੋੜ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਰੱਖਿਆ ਨੀਂਹ ਪੱਥਰ

National, Politics, Punjab
ਤਰਨ ਤਾਰਨ/ਚੰਡੀਗੜ੍ਹ, 22 ਸਤੰਬਰ ਅੰਮ੍ਰਿਤਸਰ ਤੋਂ ਤਰਨ ਤਾਰਨ ਪੁਰਾਣੀ ਰੋਡ ‘ਤੇ ਵੱਧ ਰਹੀ ਟਰੈਫਿਕ ਸਮੱਸਿਆ ਦੇ ਮੱਦੇਨਜ਼ਰ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਅੱਜ ਇਥੇ ਵਿਧਾਇਕ ਡਾ ਕਸ਼ਮੀਰ ਸਿੰਘ ਸੋਹਲ ਦੀ ਹਾਜਰੀ ਵਿੱਚ ਏ-25 ਰੇਲਵੇ ਲਾਈਨ (ਕੱਕਾ ਕੰਡਿਆਲਾ ਰੇਲਵੇ ਲਾਈਨ) ‘ਤੇ ਚਾਰ ਮਾਰਗੀ ਓਵਰ ਬ੍ਰਿਜ ਦਾ ਨੀਹ ਪੱਥਰ ਰੱਖਿਆ ਗਿਆ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਇਤਿਹਾਸਿਕ ਨਗਰੀ ਤਰਨ ਤਰਨ ਵਿਖੇ ਟਰੈਫਿਕ ਦੀ ਸਮੱਸਿਆ ਕਾਫੀ ਵੱਧਦੀ ਜਾ ਰਹੀ ਸੀ ਅਤੇ ਲੱਖਾਂ ਹੀ ਸ਼ਰਧਾਲੂ ਸ਼੍ਰੀ ਦਰਬਾਰ ਸਾਹਿਬ ਤਰਨ ਤਰਨ ਵਿਖੇ ਨਤਮਸਤਕ ਹੋਣ ਲਈ ਆਉਂਦੇ ਸਨ। ਪਰ ਟਰੈਫਿਕ ਸਮੱਸਿਆ ਦੇ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਚਾਰ ਮਾਰਗੀ ਰੇਲਵੇ ਓਵਰ ਬ੍ਰਿਜ ਬਣਨ ਤੇ ਤਕਰੀਬਨ 70 ਕਰੋੜ ਰੁਪਏ ਦਾ ਖਰਚਾ ਆਵੇਗਾ ਅਤੇ ਬ੍ਰਿਜ 770 ਮੀਟਰ ਲੰਬਾ ਤੇ 5.5 ਮੀਟਰ ਚੌੜਾ ਹੋਵੇਗਾ। ਮੰਤਰੀ ਈਟੀਓ ਨੇ ਦੱਸਿਆ ਕਿ ਤਕਰੀਬਨ ...
ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਰਹੇ

ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਜ਼ਿਲ੍ਹਾ ਪੱਧਰੀ ਮੁਕਾਬਲੇ ਜਾਰੀ ਰਹੇ

National, Politics, Punjab
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਸਤੰਬਰ, 2024: ਮੋਹਾਲੀ ਵਿਖੇ ਕੱਲ੍ਹ ਸ਼ੁਰੂ ਹੋਏ ਖੇਡਾਂ ਵਤਨ ਪੰਜਾਬ ਦੀਆਂ, ਸਾਲ ਤੀਜਾ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਐਤਵਾਰ ਵੀ ਜਾਰੀ ਰਹੇ। ਜਿਸ ਦੌਰਾਨ ਸੈਂਕੜੇ ਖਿਡਾਰੀਆਂ ਨੇ ਆਪੋ-ਆਪਣੀ ਟੀਮ ਦੀ ਜਿੱਤ ਲਈ ਸਖ਼ਤ ਮੁਕਾਬਲਿਆਂ ਦਾ ਸਾਹਮਣਾ ਕੀਤਾ। ਜ਼ਿਲ੍ਹਾ ਪੱਧਰੀ ਮੁਕਾਬਲੇ 25 ਸਤੰਬਰ ਤੱਕ ਚੱਲਣਗੇ।       ਅੱਜ ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਖੇਡ ਮੁਕਾਬਲਿਆ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਖੇਡ ਭਾਵਨਾ ਤਹਿਤ ਭਾਗ ਲੈਣ ਲਈ ਪ੍ਰੇਰਿਤ ਕੀਤਾ। ਦੂਜੇ ਦਿਨ ਦੀਆਂ ਇਨ੍ਹਾਂ ਖੇਡਾਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ: ਜ਼ਿਲ੍ਹਾ ਪੱਧਰੀ ( ਦੂਜਾ ਦਿਨ) ਮਿਤੀ: 22-09-2024 ਐਥਲੈਟਿਕਸ ਅੰ -17 ਲੜਕੇ: • 100 ਮੀਟਰ: ਜਸਕਰਨ ਸਿੰਘ ਨੇ ਪਹਿਲਾ ਸਥਾਨ, ਰੋਹਿਤ ਨੇ ਦੂਜਾ ਸਥਾਨ ਅਤੇ ਆਰਵ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। • 800 ਮੀਟਰ:  ਮਹਿਤਾਬ ਸਿੰਘ ਪਹਿਲਾ ਸਥਾਨ, ਰਣਵਿਜੈ ਸਿੰਘ ਨੇ ਦੂਜਾ ਸਥਾਨ ਅਤੇ ਸਾਹਿਬ ਜੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। • ਲੰਮੀ ਛਾਲ:  ਸੁਮਿਤ ...
ਪੰਜਾਬ ਆਪਣੇ ਬ੍ਰਾਂਡ ਅਧੀਨ ਬਾਜ਼ਾਰ ‘ਚ ਉਤਾਰੇਗਾ ਰੇਸ਼ਮ ਉਤਪਾਦ; ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਲੋਗੋ ਜਾਰੀ

ਪੰਜਾਬ ਆਪਣੇ ਬ੍ਰਾਂਡ ਅਧੀਨ ਬਾਜ਼ਾਰ ‘ਚ ਉਤਾਰੇਗਾ ਰੇਸ਼ਮ ਉਤਪਾਦ; ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਲੋਗੋ ਜਾਰੀ

National, Politics, Punjab
ਚੰਡੀਗੜ੍ਹ, 21 ਸਤੰਬਰ: ਖੇਤੀ ਦੇ ਸਹਾਇਕ ਕਿੱਤਿਆਂ ਨਾਲ ਜੁੜੇ ਉਤਪਾਦ ਆਪਣੇ ਬ੍ਰਾਂਡ ਤਹਿਤ ਬਾਜ਼ਾਰ ਵਿੱਚ ਵੇਚ ਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਹੁਣ ਆਪਣੇ ਬ੍ਰਾਂਡ ਅਧੀਨ ਸੂਬੇ ਦੇ ਰੇਸ਼ਮ ਉਤਪਾਦ ਮਾਰਕੀਟ ਵਿੱਚ ਉਤਾਰਨ ਵੱਲ ਵੱਡੀ ਪਹਿਲਕਦਮੀ ਕੀਤੀ ਹੈ। ਇਥੇ ਮੈਗਸੀਪਾ ਵਿਖੇ ਸਿਲਕ ਦਿਵਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਵੱਲੋਂ ਰੇਸ਼ਮ ਉਤਪਾਦਾਂ ਲਈ ਵਿਭਾਗ ਦਾ ਲੋਗੋ ਜਾਰੀ ਕਰਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਦੌਰਾਨ ਸ. ਚੇਤਨ ਸਿੰਘ ਜੌੜਾਮਾਜਰਾ ਨੇ ਇਹ ਐਲਾਨ ਵੀ ਕੀਤਾ ਹੈ ਕਿ ਸਾਲ 2025 ਦੇ ਅਖੀਰ ਤੱਕ ਸੂਬੇ ਵਿੱਚ ਰੇਸ਼ਮ ਉਤਪਾਦਨ ਨੂੰ ਦੁੱਗਣਾ ਕਰਨ ਲਈ ਹਰ ਹੀਲਾ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਨੀਮ-ਪਹਾੜੀ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਅਤੇ ਰੋਪੜ ਦੇ ਲਗਭਗ 230 ਪਿੰਡਾਂ ਵਿੱਚ ਰੇਸ਼ਮ ਪਾਲਣ ਦਾ ਕਿੱਤਾ ਅਪਣਾਇਆ ਜਾ ਰਿਹਾ ਹੈ ਅਤੇ 1200 ਤੋਂ 1400 ਰੇਸ਼ਮ ਕੀਟ ਪਾਲਕ ਇਸ ਕਿੱਤੇ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਮੁੱਖ ਤੌਰ 'ਤ...
ਮੁੱਖ ਮੰਤਰੀ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

National, Politics, Punjab
ਚੰਡੀਗੜ੍ਹ, 21 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਉੱਤਰੀ ਹਲਕੇ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਮਧੂਮਿਤਾ ਦੇ ਦੁਖਦਾਇਕ ਅਤੇ ਬੇਵਕਤੀ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ, ਜਿਨ੍ਹਾਂ ਦਾ ਸੰਖੇਪ ਬਿਮਾਰੀ ਕਾਰਨ ਦੇਹਾਂਤ ਹੋ ਗਿਆ। ਉਹ 53 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤੀ ਅਤੇ ਦੋ ਧੀਆਂ ਛੱਡ ਗਏ। ਇੱਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਮਧੂਮਿਤਾ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ, ਜੋ ਆਪਣੇ ਪਰਿਵਾਰ ਦੀ ਤਾਕਤ ਅਤੇ ਆਪਣੇ ਪਤੀ ਦੀ ਸਫਲਤਾ ਲਈ ਪ੍ਰੇਰਨਾ ਸਰੋਤ ਸਨ। ਉਨ੍ਹਾਂ ਕਿਹਾ ਕਿ ਇਹ ਸਮਾਜ ਲਈ ਅਤੇ ਖਾਸ ਕਰਕੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਧੂਮਿਤਾ ਜੀ ਇਕ ਪਵਿੱਤਰ ਰੂਹ ਸਨ, ਜਿਨ੍ਹਾਂ ਨੇ ਆਪਣੇ ਪਤੀ ਕੁੰਵਰ ਵਿਜੇ ਪ੍ਰਤਾਪ ਨੂੰ ਬਤੌਰ ਪੁਲਿਸ ਅਧਿਕਾਰੀ ਅਤੇ ਹੁਣ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਮਾਨਵਤਾ ਦੀ ਮਿਸਾਲੀ ਸੇਵਾ ਕਰਨ ਲਈ ਪੂਰਨ ਸਹਿਯੋਗ ਦਿੱਤਾ। ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਅਰਦਾ...