ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ’ ਮੁਹਿੰਮ ਹੇਠ ਸਿਹਤ ਵਿਭਾਗ ਵਲੋਂ ਕੀਤਾ ਕੇਂਦਰੀ ਜੇਲ੍ਹ ਦਾ ਨਿਰੀਖਣ
ਫ਼ਿਰੋਜ਼ਪੁਰ,9 ਮਈ ( ) ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸਮਿੰਦਰ ਪਾਲ ਦੀ ਅਗਵਾਈ ਵਿੱਚ "ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ" ਮੁਹਿੰਮ ਹੇਠ ਸਿਹਤ ਵਿਭਾਗ ਦੀ ਟੀਮ ਨੇ ਸੈਂਟਰਲ ਜੇਲ ਫਿਰੋਜ਼ਪੁਰ ਵਿਖੇ ਡੇਂਗੂ ਸਰਵੇ ਕੀਤਾ ਗਿਆ। ਸਿਹਤ ਵਿਭਾਗ ਦੀ ਟੀਮ ਵਲੋਂ ਜੇਲ੍ਹ ਦੇ ਵੱਖ-ਵੱਖ ਏਰੀਏ ਵਿੱਚ ਜਾ ਕੇ ਡੇਂਗੂ ਲਾਰਵੇ ਦੀ ਭਾਲ ਕੀਤੀ। ਸੈਂਟਰ ਜੇਲ੍ਹ ਫ਼ਿਰੋਜ਼ਪੁਰ ਦੇ ਕਾਫੀ ਥਾਵਾਂ ’ਤੇ ਡਿਸਪੋਜਲ ਸਮਾਨ ਜਿਸ ਵਿੱਚ ਬਾਰਿਸ਼ ਦਾ ਪਾਣੀ ਇਕੱਠਾ ਹੋਣ ਕਰਕੇ ਡੇਂਗੂ ਲਾਰਵਾ ਬਣਨ ਦਾ ਖ਼ਦਸ਼ਾ ਬਣਿਆ ਹੋਇਆ ਸੀ, ਨੂੰ ਨਸ਼ਟ ਕਰਵਾਇਆ ਗਿਆ।
ਸਿਹਤ ਵਿਭਾਗ ਦੇ ਸਿਹਤ ਸੁਪਰਵਾਈਜਰ ਸ਼ੇਰ ਸਿੰਘ, ਸਿਹਤ ਕਰਮਚਾਰੀ ਨਰਿੰਦਰ ਸ਼ਰਮਾਂ ਵਲੋਂ ਡਿਸਪੋਜ਼ਲ ਸਮਾਨ ਵਿੱਚ ਪਏ ਬਰਸਾਤੀ ਪਾਣੀ ਨੂੰ ਕਢਵਾਇਆ ਗਿਆ। ਉਨ੍ਹਾਂ ਦੱਸਿਆ ਕਿ ਜੇਕਰ ਇਹ ਖੜਾ ਬਰਸਾਤੀ ਪਾਣੀ ਨਸ਼ਟ ਨਾ ਕਰਵਾਇਆ ਜਾਂਦਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਸੈਂਟਰਲ ਜੇਲ੍ਹ ਦੇ ਸਟਾਫ਼, ਹਵਾਲਾਤੀਆਂ, ਕੈਦੀਆਂ ਨੂੰ ਡੇਂਗੂ ਹੋਣ ਦਾ ਖਤਰਾ ਬਣ ਸਕਦਾ ਸੀ। ਦੀਪਿੰਦਰ ਸਿੰਘ, ਗੁ...







