Saturday, September 5
Shadow

National

ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਨਵੀਂ ਸ਼ੂਟਿੰਗ ਰੇਂਜ ਦਾ ਉਦਘਾਟਨ

ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਨਵੀਂ ਸ਼ੂਟਿੰਗ ਰੇਂਜ ਦਾ ਉਦਘਾਟਨ

National, Politics, Punjab
ਮਾਨਸਾ, 05 ਅਗਸਤ : ਸਕੂਲੀ ਵਿਦਿਆਰਥੀਆਂ ਅੰਦਰ ਖੇਡ ਸਭਿਆਚਾਰ ਪੈਦਾ ਕਰਨ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਮੰਤਵ ਨਾਲ ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ ਬੋਹਾ ਵਿਖੇ ਨਵੀਂ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰ. ਮਲਕੀਤ ਸਿੰਘ ਵਿਰਕ ਨੇ ਰਿਬਨ ਕੱਟ ਕੇ ਨਵੀਂ ਸ਼ੂਟਿੰਗ ਰੇਂਜ ਖਿਡਾਰੀਆਂ ਦੇ ਸਪੁਰਦ ਕੀਤੀ। ਸੰਸਥਾ ਦੇ ਮੁਖੀ ਹਰਿੰਦਰ ਸਿੰਘ ਭੁੱਲਰ ਨੇ ਨਿਸ਼ਾਨਾ ਲਗਾ ਕੇ ਨਵੀਂ ਸ਼ੂਟਿੰਗ ਰੇਂਜ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨਰੋਏ ਸਮਾਜ ਦਾ ਅਧਾਰ ਹਨ ਜਿਸ ਨਾਲ ਵਧੀਆ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਪੰਜਾਬੀ ਮਾਸਟਰ ਬਲਵਿੰਦਰ ਸਿੰਘ ਬੁਢਲਾਡਾ (ਸਟੇਟ ਅਵਾਰਡੀ) ਦੀ ਅਗਵਾਈ ਵਿੱਚ ਖਿਡਾਰੀ ਰਾਈਫ਼ਲ ਸ਼ੂਟਿੰਗ ਦੇ ਗੁਰ ਸਿੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਸੈਸ਼ਨ 2023—24 ਵਿੱਚ ਸਕੂਲ ਦੀਆਂ ਵਿਦਿਆਰਥਣਾਂ ਮਨਜੀਤ ਕੌਰ ਅਤੇ ਪਰਨੀਤ ਕੌਰ ਨੇ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਵਿੱਚ ਟੀਮ ਦੇ ਤੌਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ। ਸ਼ੂਟਿੰਗ ਖੇਡ ਦੀ ਸਿਖਲਾਈ ਪ੍ਰਦਾਨ ਕ...
ਇੰਗਲੈਂਡ ‘ਤੇ ਭਾਰਤੀ ਹਾਕੀ ਟੀਮ ਦੀ ਜਿੱਤ ‘ਤੇ ਮੁੱਖ ਮੰਤਰੀ ਨੇ ਟੀਮ ਨੂੰ ਸ਼ਾਨਦਾਰ ਦੱਸਿਆ

ਇੰਗਲੈਂਡ ‘ਤੇ ਭਾਰਤੀ ਹਾਕੀ ਟੀਮ ਦੀ ਜਿੱਤ ‘ਤੇ ਮੁੱਖ ਮੰਤਰੀ ਨੇ ਟੀਮ ਨੂੰ ਸ਼ਾਨਦਾਰ ਦੱਸਿਆ

National
ਚੰਡੀਗੜ੍ਹ, 4 ਅਗਸਤ: ਇੰਗਲੈਂਡ 'ਤੇ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਟੀਮ ਸ਼ਾਨਦਾਰ ਹੈ ਕਿਉਂਕਿ ਟੀਮ ਨੇ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਇੰਗਲੈਂਡ ਦੀ ਟੀਮ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾ ਦਿੱਤਾ। ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਉਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਮੈਚ ਦੌਰਾਨ ਖਾਸ ਕਰਕੇ ਸ਼ੂਟ ਆਊਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਟੀਮ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹਰ ਦੇਸ਼ ਵਾਸੀ ਲਈ ਮਾਣ ਦਾ ਪਲ ਹੈ ਕਿਉਂਕਿ ਖਿਡਾਰੀਆਂ ਨੇ ਟੀਮ ਨੂੰ ਇਸ ਇਤਿਹਾਸਕ ਜਿੱਤ ਤੱਕ ਪਹੁੰਚਾਇਆ ਹੈ। ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਹਾਕੀ ਟੀਮ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੇਗੀ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸਮੁੱਚਾ ਦੇਸ਼ ਇਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ...
ਵਿਧਾਇਕ ਸਿੱਧੂ ਵੱਲੋਂ ਬਿਜਲੀ ਮੰਤਰੀ ਨੂੰ ਗੁਹਾਰ, ਹਲਕੇ ‘ਚ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ

ਵਿਧਾਇਕ ਸਿੱਧੂ ਵੱਲੋਂ ਬਿਜਲੀ ਮੰਤਰੀ ਨੂੰ ਗੁਹਾਰ, ਹਲਕੇ ‘ਚ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ

National, Politics, Punjab
ਲੁਧਿਆਣਾ, 04 ਅਗਸਤ (000) - ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੂੰ ਗੁਹਾਰ ਲਗਾਈ ਗਈ ਕਿ ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਵਿਧਾਇਕ ਸਿੱਧੂ ਨੇ ਦੱਸਿਆ ਕਿ ਬਿਜਲੀ ਦੀਆਂ ਸਮੱਸਿਆਵਾਂ ਸਬੰਧੀ ਉਨ੍ਹਾਂ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਮੁਹੱਲਿਆਂ ਦੀਆਂ ਸੋਸਾਇਟੀਆਂ/ਜੱਥੇਬੰਦੀਆਂ ਵੱਲੋਂ ਮੰਗ ਪੱਤਰ ਸੌਂਪੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਬਿਜਲੀ ਕੱਟਾਂ ਤੋਂ ਪੀੜ੍ਹਤ ਲੋਕਾਂ ਦੀਆਂ ਹਜ਼ਾਰਾਂ ਕਾਲਾਂ ਆ ਰਹੀਆਂ ਹਨ ਜਿਹੜਾ ਕਿ ਉਨ੍ਹਾਂ ਲਈ ਪਰੇਸ਼ਾਨੀ ਦਾ ਸਵੱਬ ਬਣਿਆ ਹੋਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕਾ ਆਤਮ ਨਗਰ ਬਹੁ-ਗਿਣਤੀ ਕਿਰਤੀ ਅਤੇ ਲਘੂ-ਉਦਯੋਗਪਤੀਆਂ ਦਾ ਰਹਿਣ ਬਸੇਰਾ ਹੈ ਜੋਕਿ ਛੋਟੇ ਕਾਰੋਬਾਰੀ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਕਿਰਤੀ ਲੋਕਾਂ ਨੂੰ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਜਿੱਥੇ ਸਾਰਾ ਦਿਨ ਅਣਥੱਕ ਮਿਹਨਤ ਕਰਨੀ ਪੈਂਦੀ ਹੈ ਉੱਥੇ ਬਿਜਲੀ ਦੇ ਲੰਬੇ ਕੱਟਾਂ ਕਾਰਨ ਰਾਤ ਨੂੰ ਚੈਨ ਨਾਲ ਸੌਣਾ ਵੀ ਨਸੀਬ ਨਹੀਂ ਹੁੰਦਾ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਇੱਕ...
ਨਰਸਿੰਗ ਦਾਖਲਿਆਂ ਤੇ ਪ੍ਰੀਖਿਆਵਾਂ ‘ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਨਰਸਿੰਗ ਦਾਖਲਿਆਂ ਤੇ ਪ੍ਰੀਖਿਆਵਾਂ ‘ਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਦੋ ਹੋਰ ਮੁਲਜ਼ਮ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

National, Politics, Punjab
ਚੰਡੀਗੜ੍ਹ, 4 ਅਗਸਤ, 2024 -  ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਮੁਹਾਲੀ (ਪੀ.ਐਨ.ਆਰ.ਸੀ.) ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਿਲੀਭੁਗਤ ਰਾਹੀਂ ਨਰਸਿੰਗ ਪ੍ਰੀਖਿਆਵਾਂ ਵਿੱਚ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਮੁਲਜ਼ਮ ਅਰੁਨਾ ਛਾਬੜਾ, ਸਾਬਕਾ ਪ੍ਰਿੰਸੀਪਲ ਕੇ.ਡੀ. ਕਾਲਜ ਆਫ ਨਰਸਿੰਗ ਮਾਹਿਲਪੁਰ, ਜ਼ਿਲਾ ਹੁਸ਼ਿਆਰਪੁਰ ਨੂੰ ਉਸ ਦੀ ਰਿਹਾਇਸ਼ ਪਿੰਡ ਖੁੱਡਾ ਜੱਸੂ, ਚੰਡੀਗੜ੍ਹ ਤੋਂ ਅਤੇ ਮੁਲਜ਼ਮ ਡਾ. ਕੁਲਦੀਪ ਸਿੰਘ ਮਹਿਰੋਕ, ਸੰਸਥਾਪਕ ਮਹਿਰੋਕ ਕਾਲਜ ਆਫ ਨਰਸਿੰਗ ਐਂਡ ਮੈਡੀਕਲ ਸਾਇੰਸਿਜ਼, ਤੇਈਪੁਰ, ਤਹਿਸੀਲ ਪਾਤੜਾਂ, ਜ਼ਿਲਾ ਪਟਿਆਲਾ, ਨੂੰ ਉਸ ਦੇ ਪ੍ਰਾਈਵੇਟ ਹਸਪਤਾਲ "ਟ੍ਰਾਈਸਿਟੀ ਕਲੀਨਿਕ ਐਂਡ ਹਸਪਤਾਲ" ਡੇਰਾ ਬੱਸੀ, ਜ਼ਿਲਾ ਮੁਹਾਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਦੋਵੇਂ ਮੁਲਜ਼ਮ ਇਸ ਚਰਚਿਤ ਕੇਸ ਵਿੱਚ ਆਪਣੀ ਗ੍ਰਿਫਤਾਰੀ ਦੇ ਡਰ ਤੋਂ ਫਰਾਰ ਹੋ ਗਏ ਸਨ। ਇਸ ਕੇਸ ਵਿੱਚ ਪੀ.ਐਨ.ਆਰ.ਸੀ. ਦੀ ਸਾਬਕਾ ਰਜਿਸਟਰਾਰ ਅਤੇ ਨਰਸਿੰਗ ਸਿਖਲਾਈ ਸਕੂਲ ਗੁਰਦਾਸਪੁਰ ਦੀ ਪ੍ਰਿੰਸੀਪਲ (ਸੇਵਾਮੁਕਤ) ਚਰਨਜੀਤ ਕੌਰ ਚੀਮਾ ਅਤੇ ਡਾ: ਅਰਵਿੰਦਰਵੀਰ ਸਿੰਘ ਗਿੱਲ, ਵਾਸੀ ਬਸੰਤ ਵਿਹਾਰ, ਹੁਸ਼ਿਆਰਪ...
ਓਲੰਪਿਕ ਖੇਡਾਂ ਲਈ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਨੂੰ ਵੀਜ਼ਾ ਨਾ ਦੇਣਾ ਕੇਂਦਰ ਸਰਕਾਰ ਦਾ ਪੱਖਪਾਤੀ ਰਵਈਆ -ਰਮਦਾਸ

ਓਲੰਪਿਕ ਖੇਡਾਂ ਲਈ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਨੂੰ ਵੀਜ਼ਾ ਨਾ ਦੇਣਾ ਕੇਂਦਰ ਸਰਕਾਰ ਦਾ ਪੱਖਪਾਤੀ ਰਵਈਆ -ਰਮਦਾਸ

International, National, Politics, Punjab, Trending
ਅੰਮ੍ਰਿਤਸਰ,4 ਅਗਸਤ ਵਿਧਾਨ ਸਭਾ ਹਲਕਾ ਅਟਾਰੀ ਦੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ ਨੇ ਕੇਂਦਰ ਸਰਕਾਰ ਵੱਲੋਂ ਓਲੰਪਿਕ ਖੇਡਾਂ ਵੇਖਣ ਲਈ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੂੰ ਪ੍ਰਵਾਨਗੀ ਨਾ ਦੇਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਇਹ ਕੇਵਲ ਪੰਜਾਬ ਨਾਲ ਹੀ ਨਹੀਂ ਬਲਕਿ ਖੇਡ ਪ੍ਰੇਮੀਆਂ ਲਈ ਵੀ ਵੱਡਾ ਧੱਕਾ ਹੈ।  ਉਹਨਾਂ ਕਿਹਾ ਕਿ ਪੰਜਾਬ ਦੇ ਖਿਡਾਰੀ ਓਲੰਪਿਕ ਦਲ ਵਿੱਚ ਖੇਡ ਰਹੇ ਹਨ । ਖਾਸ ਕਰਕੇ ਹਾਕੀ ਟੀਮ ਵਿੱਚ ਪੰਜਾਬੀ ਖਿਡਾਰੀ ਦੀ ਗਿਣਤੀ ਵਰਣਨ ਯੋਗ ਅਤੇ ਕਾਬਿਲ ਏ ਤਾਰੀਫ ਹੈ । ਉਹਨਾਂ ਕਿਹਾ ਕਿ ਇਹ ਟੀਮ ਓਲੰਪਿਕ ਵਿੱਚ ਸੋਨ ਤਗਮਾ ਜਿੱਤਣ ਦੇ ਸਮਰੱਥ ਹੈ ਅਤੇ ਜੇਕਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਜਾਂ ਸਪੀਕਰ ਅਤੇ ਹੋਰ ਨੇਤਾ ਇਹਨਾਂ ਖੇਡਾਂ ਵਿੱਚ ਪਹੁੰਚਦੇ ਤਾਂ ਇਸ ਨਾਲ ਖਿਡਾਰੀਆਂ ਦੇ ਹੌਸਲੇ ਬੁਲੰਦ ਹੁੰਦੇ ਅਤੇ ਉਹਨਾਂ ਨੂੰ ਖੇਡਣ ਲਈ ਹੋਰ ਬਲ ਮਿਲਦਾ।  ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਖਰਚਣ ਦੇ ਦਮਗਜੇ ਮਾਰਦੀ ਹੈ ਜਦਕਿ ਦੂਸਰੇ ਪਾਸੇ ਖੇਡ ਪ੍ਰੇਮੀ ਵਜੋਂ ਮੁੱਖ ਮ...
ਮਾਨਸੂਨ ਸੀਜਨ ਦੌਰਾਨ ਬੂਟੇ ਲਗਾਉਣ ਦੀ ਮੁਹਿਮ ਵਿੱਚੋਂ  ਸੂਬੇ ਭਰ ਵਿੱਚ ਜਿਲਾ ਅੰਮ੍ਰਿਤਸਰ ਪਹਿਲੇ ਸਥਾਨ ਤੇ    -ਡਿਪਟੀ ਕਮਿਸ਼ਨਰ

ਮਾਨਸੂਨ ਸੀਜਨ ਦੌਰਾਨ ਬੂਟੇ ਲਗਾਉਣ ਦੀ ਮੁਹਿਮ ਵਿੱਚੋਂ ਸੂਬੇ ਭਰ ਵਿੱਚ ਜਿਲਾ ਅੰਮ੍ਰਿਤਸਰ ਪਹਿਲੇ ਸਥਾਨ ਤੇ -ਡਿਪਟੀ ਕਮਿਸ਼ਨਰ

National, Politics, Punjab
ਅੰਮ੍ਰਿਤਸਰ, 4 ਅਗਸਤ 2024:                 ਰਾਜ ਸਰਕਾਰ ਵਲੋਂ ਚਾਲੂ ਵਿੱਤੀ ਸਾਲ ਦੌਰਾਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਮਾਨਸੂਨ ਸੀਜਨ ਦੌਰਾਨ ਸੂਬੇ ਭਰ ਵਿੱਚ ਕਰੀਬ  3 ਕਰੋੜ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ ਅਤੇ,  ਅੰਮ੍ਰਿਤਸਰ ਜਿਲ੍ਹੇ  ਨੂੰ 17 ਲੱਖ ਬੂਟੇ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ।  ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਜਾਣਕਾਰੀ ਦੇਂਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1398447 ਬੂਟੇ  ਵੱਖ-ਵੱਖ ਵਿਭਾਗਾਂ ਵਲੋਂ ਲਗਾਏ ਜਾ ਚੁੱਕੇ ਹਨ ਜੋ ਕਿ  82.26 ਪ੍ਰਤੀਸ਼ਤ ਹੈ ਅਤੇ ਇਸ ਸਮੇਂ ਅੰਮ੍ਰਿਤਸਰ ਜ਼ਿਲ੍ਹਾ ਸੂਬੇ ਭਰ ਵਿੱਚੋਂ ਪਹਿਲੇ ਨੰਬਰ ਤੇ ਹੈ। ਉਨਾਂ ਦੱਸਿਆ ਕਿ ਕਿ ਛੇਤੀ ਹੀ ਰਹਿੰਦੇ ਟੀਚੇ ਨੂੰ ਪੂਰਾ ਕਰ ਲਿਆ ਜਾਵੇਗਾ। ਉਨਾਂ ਜੰਗਲਾਤ ਵਿਭਾਗ ਨੂੰ ਆਪਣੀਆਂ ਨਰਸਰੀਆਂ ਤੋਂ ਇਹ ਸਪਲਾਈ ਨਿਰੰਤਰ ਜਾਰੀ ਰਹਿਣ ਦੀ ਹਦਾਇਤ ਕੀਤੀ।            ਸ੍ਰੀ ਥੋਰੀ ਨੇ ਦੱਸਿਆ ਕਿ ਪੰਜਾਬ ਵਿੱਚ ਵਣਾਂ ਹੇਠ ਰਕਬਾ ਘੱਟ ਕੇ 5.92 ਫੀਸਦੀ ਰਹਿ ਗਿਆ ਹੈ ਅਤੇ ਵਾਤਾਵਰਣ ਨੂੰ ਸੁਧਾਰਨ ਲਈ ਰਾਜ ਦਾ ਰੁੱਖਾਂ ਅਤੇ ਵਣਾਂ ਹੇਠ ਰਕਬਾ 2030 ਤੱਕ 7.5 ਫੀਸਦੀ ਕਰਨ ਲਈ ਸਰਕਾਰ ਵਲ...
ਅਸ਼ਲੀਲ ਪੋਸਟਰ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ

ਅਸ਼ਲੀਲ ਪੋਸਟਰ ਲਾਉਣ ’ਤੇ ਪਾਬੰਦੀ ਦੇ ਹੁਕਮ ਜਾਰੀ

National, Politics, Punjab
ਮਾਨਸਾ, 04 ਅਗਸਤ : ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਨਿਰਮਲ ਓਸੇਪਚਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੀ ਸੀਮਾ ਅੰਦਰ ਸਰਕਾਰੀ, ਗ਼ੈਰ ਸਰਕਾਰੀ ਇਮਾਰਤਾਂ, ਥਾਵਾਂ ’ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਗਾਉਣ ’ਤੇ ਮੁਕੰਮਲ ਪਾਬੰਦੀ ਲਗਾਈ ਹੈ। ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ, ਥਾਵਾਂ, ਸਿਨੇਮਿਆਂ ਅਤੇ ਵੀਡੀਓ ਹਾਲਾਂ ’ਤੇ ਅਕਸਰ ਆਮ ਤੌਰ ’ਤੇ ਗੰਦੇ ਅਤੇ ਅਸ਼ਲੀਲ ਪੋਸਟਰ ਲਗਾਏ ਜਾਂਦੇ ਹਨ। ਇਨ੍ਹਾਂ ਨਾਲ ਪੜ੍ਹਨ ਵਾਲੇ ਆਮ ਲੋਕਾਂ ਤੋਂ ਇਲਾਵਾ ਲੜਕੇ ਅਤੇ ਲੜਕੀਆਂ ਦੇ ਆਚਰਣ ’ਤੇ ਭੈੜਾ ਅਸਰ ਪੈਂਦਾ ਹੈ। ਇਸ ਨਾਲ ਪੈਂਦੇ ਬੁਰੇ ਪ੍ਰਭਾਵ ਨੂੰ ਰੋਕਣ ਲਈ ਇਨ੍ਹਾਂ ਅਸ਼ਲੀਲ ਪੋਸਟਰਾਂ ਦੀ ਰੋਕਥਾਮ ਕਰਨੀ ਅਤਿ ਜ਼ਰੂਰੀ ਹੈ।...
ਡਾਇਰੈਕਟਰ ਪੀ ਐਚ ਐਸ ਸੀ ਨੇ ਸਿਵਲ ਹਸਪਤਾਲ  ਦਾ ਕੀਤਾ ਦੌਰਾ

ਡਾਇਰੈਕਟਰ ਪੀ ਐਚ ਐਸ ਸੀ ਨੇ ਸਿਵਲ ਹਸਪਤਾਲ ਦਾ ਕੀਤਾ ਦੌਰਾ

National, Politics, Punjab
ਫਰੀਦਕੋਟ 04 ਅਗਸਤ 2024 ਡਾਇਰੈਕਟਰ ਪੀ ਐਚ ਐਸ ਸੀ ਡਾ. ਅਨਿਲ ਗੋਇਲ ਨੇ ਸ਼ਨੀਵਾਰ ਸ਼ਾਮ ਸਿਵਲ ਹਸਪਤਾਲ  ਫਰੀਦਕੋਟ ਦਾ ਦੌਰਾ ਕੀਤਾ, ਜਿਸ ਦੌਰਾਨ ਉਨਾਂ ਵਾਰਡਾਂ ਤੋ ਇਲਾਵਾ ਵਿਸ਼ੇਸ ਤੌਰ ਤੇ ਡਾਇਲਸਿਸ ਯੂਨਿਟ ਦਾ ਨਿਰੀਖਨ ਕੀਤਾ । ਉਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਹੰਸ ਫਾਊਡੇਸ਼ਨ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਰੀਦਕੋਟ ਦੇ ਡਾਇਲਸਿਸ ਯੂਨਿਟ ਨੂੰ 3 ਹੋਰ ਮਸ਼ੀਨਾਂ ਮਿਲ ਗਈਆਂ ਹਨ ਜਕਿ ਪਹਿਲਾਂ ਇੱਕ ਹੀ ਮਸ਼ੀਨ ਸੀ । ਉਨ੍ਹਾਂ ਦੱਸਿਆ ਕਿ ਬਿਮਾਰੀ ਗ੍ਰਸਤ ਲ਼ੋੜਵੰਦ ਮਰੀਜਾਂ ਦਾ ਡਾਇਲਸਿਸ ਬਿਲਕੁੱਲ ਮੁਫਤ ਹੋਵੇਗਾ। ਇਹ ਸਹੂਲਤ ਮਿਲਣ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ । ਉਨਾਂ ਇਹ ਵੀ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਵੀ ਮਰੀਜਾਂ ਦੀ ਸਹੂਲਤ ਲਈ ਲੋੜ ਪੈਣ ਤੇ ਹਰ ਤਰਾਂ ਦਾ ਸਾਜੋ ਸਮਾਨ ਮੁਹੱਇਆ ਕਰਵਾਇਆ ਜਾਵੇਗਾ। ਉਨਾਂ ਦੱਸਿਆਂ ਕਿ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਅਤੇ ਘਰ ਦੇ ਨੇੜੇ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਨਾਂ  ਸਿਵਲ ਹਸਪਤਾਲ ਦੇ ਇਲਾਜ ਅਤੇ ਸਫਾਈ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕਰਦੇ ਹੋਏ ਐਸ ਐਮ ਓ ਡਾ. ਵਿਸ਼ਵਦੀਪ ਗੋਇ...
ਡਾ. ਪ੍ਰਗਿਆ ਜੈਨ, ਆਈ. ਪੀ.ਐਸ, ਐਸ.ਐਸ.ਪੀ ਫਰੀਦਕੋਟ ਅਹੁਦਾ ਸੰਭਾਲਣ ਉਪਰੰਤ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ

ਡਾ. ਪ੍ਰਗਿਆ ਜੈਨ, ਆਈ. ਪੀ.ਐਸ, ਐਸ.ਐਸ.ਪੀ ਫਰੀਦਕੋਟ ਅਹੁਦਾ ਸੰਭਾਲਣ ਉਪਰੰਤ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ

National, Politics, Punjab
ਫਰੀਦਕੋਟ 04 ਅਗਸਤ 2024           ਅੱਜ ਡਾ. ਪ੍ਰਗਿਆ ਜੈਨ, ਆਈ.ਪੀ.ਐਸ., ਐਸ.ਐਸ.ਪੀ ਫਰੀਦਕੋਟ ਵੱਲੋਂ ਅਹੁਦਾ ਸੰਭਾਲਣ ਉਪਰੰਤ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਬਾਬਾ ਫਰੀਦ ਜੀ ਆਪਣੇ ਸਮੇਂ ਦੇ ਮਹਾਨ ਸੂਫੀ ਸੰਤ ਸਨ ਜਿਨਾਂ ਦੀਆਂ ਸਿੱਖਿਆਵਾਂ ਅੱਜ ਵੀ ਮਨੁੱਖਤਾ ਲਈ ਮਾਰਗ ਦਰਸ਼ਨ ਦਾ ਕੰਮ ਕਰਦੀਆਂ ਹਨ ਤੇ ਰਹਿੰਦੀ ਦੁਨੀਆ ਤੱਕ ਕਰਦੀਆਂ ਰਹਿਣਗੀਆਂ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਬਾਬਾ ਫਰੀਦ ਜੀ ਦੀ ਪਵਿੱਤਰ ਧਰਤੀ ਫਰੀਦਕੋਟ ਵਿੱਚ ਉਨ੍ਹਾਂ ਨੂੰ ਐਸ.ਐਸ.ਪੀ ਵਜੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ  ਤੇ ਉਹ ਫਰੀਦਕੋਟ ਵਾਸੀਆ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਜਿਲ੍ਹਾ ਵਾਸੀਆਂ ਦੇ ਸਹਿਯੋਗ ਦੀ ਲੋੜ ਹੈ।...
ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ/ ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ: ਮੁੱਖ ਖੇਤੀਬਾੜੀ ਅਫਸਰ

ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ/ ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ: ਮੁੱਖ ਖੇਤੀਬਾੜੀ ਅਫਸਰ

National, Politics, Punjab
ਫਰੀਦਕੋਟ: 4 ਅਗਸਤ 2024 (    ) ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਆਰ ਜੀ ਆਰ ਸ਼ੈਲ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਫਰੀਦਕੋਟ ਦੇ ਪਿੰਡ ਢੁੱਡੀ ਵਿੱਚ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ ਅਤੇ ਡਾ. ਕੁਲਵੰਤ ਸਿੰਘ ਜ਼ਿਲਾ ਸਿਖਲਾਈ ਅਫਸਰ ਵਿਸ਼ੇਸ਼ ਤੌਰ ਸ਼ਾਮਿਲ ਹੋਏ।              ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲਾ ਫਰੀਦਕੋਟ ਵਿੱਚ ਚਾਲੂ ਸੀਜ਼ਨ ਦੌਰਾਨ ਇੱਕ ਲੱਖ 16 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨਾ ਅਤੇ ਬਾਸਮਤੀ ਦੀ ਲਵਾਈ ਕੀਤੀ ਗਈ ਹੈ ।ਉਨਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਫਸਲ ਬਹੁਤ ਵਧੀਆ ਹੈ ਅਤੇ ਫਸਲ ਉੱਪਰ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਕੋਈ ਹਮਲਾ ਨਹੀਂ ਦੇਖਿਆ ਗਿਆ ਪਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਵਿੱਚ ਦੁਕਾਨਦਾਰਾਂ ਜਾਂ ਆਂਢੀਆਂ ਗੁਆਂਢੀਆਂ ਦੇ ਕਹਿਣ ਤੇ ਦਾਣੇਦਾਰ ਕੀਟਨਾਸ਼ਕ ਦੀ ਵਰਤੋਂ ਕਰ ਰਹੇ ਹਨ, ਜਿਸ ਦੀ ਇਸ ਸਮੇਂ ਕੋਈ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਇਸ ਸਮੇਂ ਕੀਟ...