Saturday, September 12
Shadow

National

ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ

ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ

International, National, Politics, Punjab
ਚੰਡੀਗੜ੍ਹ, 11 ਨਵੰਬਰ: ਅਮਰੀਕਾ ਦੌਰੇ ‘ਤੇ ਗਏ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਮਰੀਕਾ ਵਸਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ। ਬੀਤੇ ਦਿਨੀਂ ਗਦਰ ਮੈਮੋਰੀਅਲ ਹਾਲ, ਸਾਨ ਫਰਾਂਸਿਸਕੋ ਵਿਖੇ ਕੌਂਸਲੇਟ ਜਨਰਲ ਆਫ ਇੰਡੀਆ, ਸਾਨ ਫਰਾਂਸਿਸਕੋ ਵੱਲੋਂ ਕੀਤੇ ਗਏ ਸਨਮਾਨ ਸਮਾਰੋਹ ਮੌਕੇ ਕੌਂਸਲੇਟ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦਯੋਗ ਵਿਭਾਗ ਇੱਕ ਸਿੰਗਲ ਵਿੰਡੋ ਸਿਸਟਮ ਰਾਹੀਂ ਪੰਜਾਬ ‘ਚ ਨਿਵੇਸ਼ ਸਬੰਧੀ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਨਿਵੇਸ਼ ਲਈ ਬਹੁਤ ਹੀ ਸਾਜਗਾਰ ਮਾਹੌਲ ਵਾਲਾ ਸੂਬਾ ਹੈ, ਜਿੱਥੇ ਇੱਕੋ ਛੱਤ ਥੱਲੇ ਉਦਯੋਗਾਂ ਸਬੰਧੀ ਸਮੁੱਚੀਆਂ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਐਨ.ਆਰ.ਆਈਜ਼ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਇੱਕ ਵਿਸ਼ੇਸ਼ ਪ੍ਰਣਾਲੀ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ...
ਆਦੇਸ਼ ਹਸਪਤਾਲ ’ਚ ਕਰਵਾਏ ਜਾ ਸਕਣਗੇ ਯੂ.ਡੀ.ਆਈ.ਡੀ. ਕਾਰਡ ਬਨਾਉਣ ਲਈ ਆਈ. ਕਿਊ ਟੈਸਟ : ਡਿਪਟੀ ਕਮਿਸ਼ਨਰ

ਆਦੇਸ਼ ਹਸਪਤਾਲ ’ਚ ਕਰਵਾਏ ਜਾ ਸਕਣਗੇ ਯੂ.ਡੀ.ਆਈ.ਡੀ. ਕਾਰਡ ਬਨਾਉਣ ਲਈ ਆਈ. ਕਿਊ ਟੈਸਟ : ਡਿਪਟੀ ਕਮਿਸ਼ਨਰ

National, Politics, Punjab
ਬਠਿੰਡਾ, 11 ਨਵੰਬਰ : ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੰਦਬੁੱਧੀ ਵਿਅਕਤੀਆਂ ਦਾ ਯੂ.ਡੀ.ਆਈ.ਡੀ. ਕਾਰਡ ਬਨਾਉਣ ਲਈ ਆਈ.ਕਿਊ ਟੈਸਟ ਕਰਵਾਉਣਾ ਪੈਂਦਾ ਹੈ, ਪ੍ਰੰਤੂ ਸਥਾਨਕ ਸਿਵਲ ਹਸਪਤਾਲ ਵਿਖੇ ਇਹ ਸਹੂਲਤ ਨਾ ਹੋਣ ਕਾਰਨ ਮੰਦਬੁੱਧੀ ਵਿਅਕਤੀਆਂ ਨੂੰ ਇਸ ਟੈਸਟ ਨੂੰ ਕਰਵਾਉਣ ਲਈ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪੈਂਦਾ ਸੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹੋ-ਜਿਹੇ ਕੇਸ ਹੁਣ ਸਿਵਲ ਹਸਪਤਾਲ ਵਲੋਂ ਸਥਾਨਕ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰੀਸਰਚ ਨੂੰ ਰੈਫਰ ਕੀਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਆਦੇਸ਼ ਹਸਪਤਾਲ ’ਚ ਡਾ. ਐਸ.ਕੇ. ਤ੍ਰਿਪਾਠੀ ਕਲੀਨੀਕਲ ਸਾਈਕਾਲੋਜਿਸਟ ਤੈਨਾਤ ਹਨ, ਉਨ੍ਹਾਂ ਵਲੋਂ ਇਹ ਸੇਵਾ ਮੁਫਤ ਮੁਹੱਈਆ ਕਰਵਾਈ ਜਾਵੇਗੀ, ਜਿਸ ਉਪਰੰਤ ਜਿੱਥੇ ਮੰਦਬੁੱਧੀ ਵਿਅਕਤੀਆਂ ਨੂੰ ਸਿਵਲ ਸਰਜਨ ਵਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਉਥੇ ਉਨ੍ਹਾਂ ਦੀ ਖੱਜਲ-ਖੁਆਰੀ ਵੀ ਘਟੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ...
ਡੀ.ਸੀ ਨੇ ਪੀ.ਏ.ਯੂ ਅਤੇ ਐਸ.ਪੀ ਮਿੱਤਲ ਸਕੂਲ ਦੇ ਉਪ-ਰਾਸ਼ਟਰਪਤੀ ਦੇ ਦੌਰੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

ਡੀ.ਸੀ ਨੇ ਪੀ.ਏ.ਯੂ ਅਤੇ ਐਸ.ਪੀ ਮਿੱਤਲ ਸਕੂਲ ਦੇ ਉਪ-ਰਾਸ਼ਟਰਪਤੀ ਦੇ ਦੌਰੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ

National, Politics, Punjab
ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਵੀ ਪੀ.ਏ.ਯੂ ਵਿਖੇ ਇੰਡੀਅਨ ਈਕੋਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਲੁਧਿਆਣਾ, 11 ਨਵੰਬਰ (000) ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਪ-ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦੀ 12 ਨਵੰਬਰ ਨੂੰ ਲੁਧਿਆਣਾ ਫੇਰੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਪ-ਰਾਸ਼ਟਰਪਤੀ ਇੰਡੀਅਨ ਇਕੋਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ-2024 ਦੀ ਪ੍ਰਧਾਨਗੀ ਕਰਨਗੇ, ਜਿਸ ਦਾ ਆਯੋਜਨ ਇੰਡੀਅਨ ਇਕੋਲੋਜੀਕਲ ਸੁਸਾਇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ ਹੈ।  ਬਾਅਦ ਵਿੱਚ, ਉਪ-ਰਾਸ਼ਟਰਪਤੀ ਜੀ ਸਤਪਾਲ ਮਿੱਤਲ ਸਕੂਲ ਵਿੱਚ ਸਤਪਾਲ ਮਿੱਤਲ ਨੈਸ਼ਨਲ ਅਵਾਰਡ ਦੇ 32ਵੇਂ ਐਡੀਸ਼ਨ ਵਿੱਚ ਵੀ ਸ਼ਿਰਕਤ ਕਰਨਗੇ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਵੀ ਪੀ.ਏ.ਯੂ ਵਿਖੇ ਇੰਡੀਅਨ ਈਕੋਲੋਜੀਕਲ ਸੁਸਾਇਟੀ ਇੰਟਰਨੈਸ਼ਨਲ ਕਾਨਫਰੰਸ ਵਿੱਚ ਹਿੱਸਾ ਲੈਣਗੇ। ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ...
ਹਵਾਈ ਅੱਡਿਆਂ ‘ਤੇ ਸਿੱਖਾਂ ਨੂੰ ਕਿਰਪਾਨ ਨਾ ਪਹਿਣਨ ਦੀ ਪਾਬੰਦੀ ਤੁਰੰਤ ਹਟਾਈ ਜਾਵੇ: ਸਪੀਕਰ ਸੰਧਵਾਂ

ਹਵਾਈ ਅੱਡਿਆਂ ‘ਤੇ ਸਿੱਖਾਂ ਨੂੰ ਕਿਰਪਾਨ ਨਾ ਪਹਿਣਨ ਦੀ ਪਾਬੰਦੀ ਤੁਰੰਤ ਹਟਾਈ ਜਾਵੇ: ਸਪੀਕਰ ਸੰਧਵਾਂ

International, National, Politics, Punjab
ਚੰਡੀਗੜ੍ਹ, 11 ਨਵੰਬਰ: ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਹਵਾਈ ਅੱਡਿਆਂ ‘ਤੇ ਕੰਮ ਕਰਨ ਵਾਲੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ‘ਤੇ ਕਿਰਪਾਨ ਪਹਿਣਨ ਦੀ ਲਾਈ ਪਾਬੰਦੀ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਦੀ ਮੰਗ ਕੀਤੀ ਹੈ। ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਸ. ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਮ੍ਰਿਤਧਾਰੀ ਸਿੱਖਾਂ ਦੀਆਂ ਧਾਰਮਿਕ (ਚਿੰਨ੍ਹ) ਨਿਸ਼ਾਨੀਆਂ ਪਹਿਣਨ ‘ਤੇ ਲਾਈ ਪਾਬੰਦੀ ਇੱਕ ਗਲਤ ਫੈਸਲਾ ਹੈ, ਜਿਸਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸ਼ਹਿਰੀ ਹਵਾਬਾਜੀ ਵਿਭਾਗ ਵੀ ਇਸ ਸਿੱਖ ਵਿਰੋਧੀ ਫੈਸਲੇ ਨੂੰ ਵਾਪਸ ਲੈਣ ਲਈ ਲੋੜੀਂਦੇ ਕਦਮ ਚੁੱਕੇ। ਸਪੀਕਰ ਨੇ ਕਿਹਾ ਕਿ ਸਿੱਖ ਹਮੇਸ਼ਾ ਮਿਹਨਤ ‘ਚ ਵਿਸ਼ਵਾਸ਼ ਕਰਦੇ ਹਨ ਅਤੇ ਉਹ ਆਪਣੇ ਧਾਰਮਿਕ ਅਕੀਦੇ ‘ਚ ਵੀ ਦ੍ਰਿੜ ਸੰਕਲਪ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਭਿੰਨ ਧਰਮਾਂ, ਨਸਲਾਂ ਅਤੇ ਜਾਤਾਂ ਨਾਲ ਪਰੋਇਆ ਹੋਇਆ ਦੇਸ਼ ਹੈ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਸੰਵਿਧਾਨ ...
ਆਲ ਇੰਡੀਆ ਪੁਲਿਸ ਡਿਊਟੀ ਮੀਟ ‘ਚ ਪੰਜਾਬ ਪੁਲਿਸ ਵੱਲੋਂ ਬੇਮਿਸਾਲ ਪ੍ਰਾਪਤੀਆਂ ਦਰਜ;  ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ

ਆਲ ਇੰਡੀਆ ਪੁਲਿਸ ਡਿਊਟੀ ਮੀਟ ‘ਚ ਪੰਜਾਬ ਪੁਲਿਸ ਵੱਲੋਂ ਬੇਮਿਸਾਲ ਪ੍ਰਾਪਤੀਆਂ ਦਰਜ; ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ

National, Politics, Punjab
ਚੰਡੀਗੜ੍ਹ, 11 ਨਵੰਬਰ: ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਲਖਨਊ, ਉੱਤਰ ਪ੍ਰਦੇਸ਼ ਵਿਖੇ 67ਵੀਂ ਆਲ ਇੰਡੀਆ ਪੁਲਿਸ ਡਿਊਟੀ ਮੀਟ 2023-24, ਜੋ  ਫ਼ਰਵਰੀ 2024 ਵਿੱਚ ਕਰਵਾਈ ਗਈ ਸੀ, ਦੌਰਾਨ ਸਮਰਪਿਤ ਪੰਜਾਬ ਪੁਲਿਸ ਟੀਮ ਨੂੰ ਉਨ੍ਹਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਲਈ ਵਧਾਈ ਦਿੱਤੀ। ਪੰਜਾਬ ਪੁਲਿਸ ਦੀਆਂ ਟੀਮਾਂ ਨੇ ਵੱਖ-ਵੱਖ ਵਰਗਾਂ ਵਿੱਚ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਹਾਸਲ ਕਰਕੇ ਇਸ ਮੀਟ ਵਿੱਚ ਸ਼ਾਨਦਾਰ ਛਾਪ ਛੱਡੀ। ਜ਼ਿਕਰਯੋਗ ਹੈ ਕਿ ਕਾਂਸਟੇਬਲ ਮਨਪ੍ਰੀਤ ਕੌਰ ਨੇ ਸਾਇੰਟਿਫਿਕ ਏਡਜ਼ ਟੂ ਇਨਵੈਸਟੀਗੇਸ਼ਨ ਕੈਟਾਗਰੀ ਵਿੱਚ ਪੁਲਿਸ ਆਬਜ਼ਰਵੇਸ਼ਨ ਵਿੱਚ ਚਾਂਦੀ ਦਾ ਤਗਮਾ, ਇੰਸਪੈਕਟਰ ਮੋਹਿਤ ਧਵਨ ਨੇ ਸਾਇੰਟਿਫਿਕ ਏਡਜ਼ ਟੂ ਇਨਵੈਸਟੀਗੇਸ਼ਨ ਕੈਟਾਗਰੀ ਵਿੱਚ ਮੈਡੀਕੋ-ਲੀਗਲ ਟੈਸਟ ਵਿੱਚ ਕਾਂਸੇ ਦਾ ਤਮਗਾ ਅਤੇ ਕਾਂਸਟੇਬਲ ਰੁਪਿੰਦਰ ਸਿੰਘ ਅਤੇ ਨਾਰਕੋਟਿਕ ਸਨਿਫਰ ਡੌਗ ਬਿੰਗੋ ਨੇ ਕਾਂਸੀ ਦਾ ਤਗਮਾ ਜਿੱਤਿਆ। ਡੀਜੀਪੀ ਗੌਰਵ ਯਾਦਵ ਨੇ ਤਿੰਨਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਵੱਕਾਰੀ ਡੀਜੀਪੀ ਡਿਸਕ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ...
ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵੱਲੋਂ ਬੁਢਲਾਡਾ

ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵੱਲੋਂ ਬੁਢਲਾਡਾ

National, Politics, Punjab
ਮਾਨਸਾ, 11 ਨਵੰਬਰ : ਡਿਪਟੀ ਕਮਿਸ਼ਨਰ ਮਾਨਸਾ ਸ਼੍ਰ. ਕੁਲਵੰਤ ਸਿੰਘ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਕਾਸ਼ ਬਾਂਸਲ ਆਈ.ਏ.ਐਸ. ਵੱਲੋਂ ਬੁਢਲਾਡਾ ਹਲਕੇ ਦੇ ਵੱਖ-ਵੱਖ ਪਿੰਡਾਂ ਬੱਛੋਆਣਾ, ਬੀਰੋਕੇ ਕਲਾਂ, ਬੀਰੋਕੇ ਖੁਰਦ, ਦਿਆਲਪੁਰਾ, ਸੈਦੇਵਾਲਾ, ਸਿਰਸੀਵਾਲਾ, ਗੋਬਿੰਦਪੁਰਾ, ਕੋਟ ਲੱਲੂ, ਫਫੜੇ ਭਾਈਕੇ, ਬੋੜਾਵਾਲ ਅਤੇ ਧਨਪੁਰਾ ਆਦਿ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਪੀ. ਸ਼੍ਰੀ ਗੁਰਸ਼ਰਨ ਸਿੰਘ ਵੀ ਮੋਜੂਦ ਸਨ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਪੈਲੀ ਵਿੱਚ ਵਾਹ ਕੇ ਕਣਕ ਬੀਜਣ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਇਨ-ਸੀਟੂ ਵਿਧੀ ਰਾਹੀਂ ਕਣਕ ਬੀਜਣ ਅਤੇ ਐਕਸ-ਸੀਟੂ ਵਿਧੀ ਰਾਹੀਂ ਪਰਾਲੀ ਦਾ ਯੋਗ ਪ੍ਰਬੰਧਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਹੀ ਮਨੁੱਖੀ ਅਤੇ ਜੀਵ-ਜੰਤੂਆਂ ਦੇ ਜੀਵਨ ਦਾ ਅਧਾਰ ਹੈ ਇਸ ਲਈ ਕਿਸਾਨ ਵੀਰ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਫਸਲ ਦੀ ਰਹਿੰ...

ਨਿਹਾਲ ਸਿੰਘ ਵਾਲਾ ਵਿਖੇ ਲੱਗਿਆ ਅਲਿਮਕੋ ਦਾ ਪਹਿਲਾ ਸਹਾਇਤਾ ਸਮੱਗਰੀ ਵੰਡ ਕੈਂਪ ਸਫ਼ਲਤਾਪੂਰਵਕ ਸੰਪੰਨ

National, Politics, Punjab
ਮੋਗਾ, 11 ਨਵੰਬਰ: ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪਹਿਲਕਦਮੀ ਉੱਤੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਧੀਨ ਕੰਮ ਕਰ ਰਹੇ ਕੇਂਦਰ ਅਲਿਮਕੋ (ਆਰਟੀਫਿਸ਼ਲ ਲਿੰਬਜ਼ ਮੈਨੁਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਐਗਜਿਲਰੀ ਪ੍ਰੋਡਕਸ਼ਨ ਸੈਂਟਰ) ਵੱਲੋਂ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਮੁਫ਼ਤ ਬਣਾਵਟੀ ਅੰਗ ਅਤੇ ਹੋਰ ਸਹਾਇਕ ਸਮੱਗਰੀ ਮੁਫ਼ਤ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਮੋਗਾ ਵਿੱਚ ਤਿੰਨ ਰਜਿਸਟ੍ਰੇਸ਼ਨ ਕੈਂਪਾਂ ਦਾ ਆਯੋਜਨ ਮਿਤੀ 17 ਤੋਂ 19 ਸਤੰਬਰ, 2024 ਤੱਕ ਕੀਤਾ ਗਿਆ ਸੀ। ਇਹਨਾਂ ਕੈਂਪਾਂ ਵਿੱਚ ਸਹਾਇਤਾ ਸਮੱਗਰੀ ਮਹੁੱਈਆ ਕਰਵਾਉਣ ਲਈ 350 ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਦਾ ਵੱਖ ਵੱਖ ਸਹਾਇਤਾ ਸਮੱਗਰੀ ਮੁਹੱਈਆ ਕਰਵਾਉਣ ਲਈ ਮਾਪ ਲਿਆ ਗਿਆ ਸੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ਼੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਦਿਵਿਆਂਗਜਨਾਂ ਅਤੇ ਸੀਨੀਅਰ ਸਿਟੀਜ਼ਨਾਂ ਨੂੰ ਹੁਣ ਉਹਨਾਂ ਲਈ ਲੋੜੀਂਦੇ ਉਪਕਰਨ ਵੰਡਣ ਲਈ ਤਿੰਨ ਰੋਜਾ ਕੈਂਪ ਦੀ ਸ਼ੁਰੂਆਤ  ਅੱਜ ਨਿਹਾਲ ਸਿੰਘ ਵਾਲਾ ਤੋਂ ਹੋ ਗਈ ਹੈ।  ਅੱਜ ਦੇ ਪਹਿਲੇ ਕੈਂ...
ਖਾਦਾਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾ ਅਨੁਸਾਰ ਹੀ ਕੀਤੀ ਜਾਵੇ: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ

ਖਾਦਾਂ ਦੀ ਵਰਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾ ਅਨੁਸਾਰ ਹੀ ਕੀਤੀ ਜਾਵੇ: ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ

National, Politics, Punjab
ਅੰਮ੍ਰਿਤਸਰ 11 ਨਵੰਬਰ 2024-- ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਤੱਤਾਂ ਦੀ ਪੂਰਤੀ ਲਈ ਜੈਵਿਕ ਖਾਦਾਂ, ਜੀਵਾਣੂ ਅਤੇ ਰਸਾਇਣਕ ਖਾਦਾਂ ਦੇ ਸੁਮੇਲ ਦੀ ਵਰਤੋਂ ਕਰਕੇ ਕਰਨੀ ਚਾਹੀਦੀ ਹੈ। ਕਣਕ ਦੀ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ ਜੀਵਾਣੂ ਖਾਦ ਦੇ ਟੀਕੇ ਨਾਲ ਕਰਨ ਲਈ 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ ਨੂੰ ਇੱਕ ਲੀਟਰ ਪਾਣੀ ਵਿੱਚ ਮਿਲਾ ਕੇ ਕਣਕ ਦੇ ਪ੍ਰਤੀ ਏਕੜ ਬੀਜ ਨਾਲ ਚੰਗੀ ਤਰਾਂ ਮਿਲਾ ਲੳੇੁ ਅਤੇ ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਛਾਵੇਂ ਸੁਕਾ ਲੳੇੁ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂ ਖਦ ਦਾ ਟੀਕਾ ਲਗਾਉਣ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਕਿਉਂਕਿ ਇਹ ਜੀਵਾਣੂ ਕਣਕ ਦੇ ਫਸਲ ਨੂੰ ਜਮੀਨ ਵਿੱਚਲੇ ਮੌਜੂਦ ਖੁਰਾਕੀ ਤੱਤਾਂ ਦੀ ਪੂਰਤੀ ਕਰਵਾਉਣੁ ਵਿਚ ਸਹਾਈ ਹੁੰਦੇ ਹਨ। ਜੀਵਾਣੂ ਖਾਦ ਦੇ ਇਹ ਟੀਕੇ ਕ੍ਰਿਸ਼ੀ ਵਿਿਗਆਨ ਕੇਂਦਰ/ ਫਾਰਮ ਸਲਾਹਕਾਰ ਕੇਂਦਰ, ਜਹਾਂਗੀਰ, ਅਮ੍ਰਿਤਸਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਜਿੰਨਾਂ ਖੇਤਾਂ ਵਿ...
ਪੰਜਾਬ ਵਿੱਚ ਫੁਟਬਾਲ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

ਪੰਜਾਬ ਵਿੱਚ ਫੁਟਬਾਲ ਦੇ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ

National, Politics, Punjab
ਚੰਡੀਗੜ੍ਹ, 11 ਨਵੰਬਰ ਖੇਡ ਵਿਭਾਗ ਪੰਜਾਬ ਨੇ ਬੜੇ ਮਾਣ ਨਾਲ ਐਲਾਨ ਕੀਤਾ ਹੈ ਕਿ ਮਿਨਰਵਾ ਫੁਟਬਾਲ ਅਕੈਡਮੀ ਦੇ ਦਿੱਲੀ ਐਫ ਸੀ ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਜਿਸਦੇ ਤਹਿਤ ਕਲੱਬ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਵਿੱਚ ਨਵੇਂ ਬਣੇ ਖੇਡ ਸਟੇਡੀਅਮ ਵਿੱਚ ਆਉਣ ਵਾਲੇ ਆਈ ਲੀਗ ਸੀਜ਼ਨ ਲਈ ਵਰਤਣ ਦੀ ਆਗਿਆ ਮਿਲੇਗੀ, ਜੋ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੁਆਰਾ ਕੀਤਾ ਜਾ ਰਿਹਾ ਹੈ। ਇਹ ਕਦਮ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਖੇਡਾਂ ਦੇ ਵਿਕਾਸ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਤਹਿਤ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ। ਇਹ ਸਮਝੌਤਾ ਆਈ. ਲੀਗ ਮੈਚ ਕਰਵਾਉਣ ਕਰਨ ਲਈ ਨਾ ਸਿਰਫ ਪੰਜਾਬ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰੇਗਾ, ਸਗੋਂ ਫੁਟਬਾਲ ਵਿੱਚ ਪੇਸ਼ੇਵਰ ਕਰੀਅਰ ਬਣਾਉਣ ਦੇ ਚਾਹਵਾਨ ਨੌਜਵਾਨ ਖਿਡਾਰੀਆਂ ਨੂੰ ਵੀ ਸਹਾਰਾ ਦੇਵੇਗਾ। ਇਹ ਆਈ ਲੀਗ ਸੀਜ਼ਨ 19 ਦਸੰਬਰ 2024 ਤੋਂ ਸ਼ੁਰੂ ਹੋਵੇਗਾ ਅਤੇ ਅਪਰੈਲ 2025 ਤੱਕ ਦੇ ਅੰਤ ਤੱਕ ਕੁੱਲ 12 ਮੈਚ ਖੇਡੇ ਜਾਣਗੇ। ਮਾਹਿਲਪੁਰ ਜੋ ਕਿ ਫੁਟਬਾਲ ਦੀ ਨਰਸਰੀ ...
ਵਿਧਾਇਕ ਛੀਨਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ

ਵਿਧਾਇਕ ਛੀਨਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ

National, Politics, Punjab
ਲੁਧਿਆਣਾ, 11 ਨਵੰਬਰ (000) - ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ ਹੋਈ ਜਿਸ ਵਿੱਚ ਹਲਕੇ ਦੇ ਵਸਨੀਕਾਂ ਨੂੰ ਸਾਫ ਪਾਣੀ ਦੀ ਸਪਲਾਈ, ਸੀਵਰੇਜ ਅਤੇ ਬਿਜਲੀ ਸਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਤੋਂ ਇਲਵਾ ਵੱਖ-ਵੱਖ ਬਰਾਂਚਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵਿਧਾਇਕ ਛੀਨਾ ਵੱਲੋਂ ਨਿਗਮ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਗਿਆ ਕਿ ਆਮ ਲੋਕਾਂ ਦੀ ਬਿਜਲੀ ਅਤੇ ਪਾਣੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਦੱਖਣੀ ਦੇ ਵਸਨੀਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜਿੱਥੇ ਕਿਤੇ ਵੀ ਪਾਣੀ, ਸੀਵਰੇਜ ਅਤੇ ਬਿਜਲੀ ਦੀ ਸਮੱਸਿਆ ਹੈ, ਉਸ ਨੂੰ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨ...