ਈ-ਸ਼੍ਰਮ ਸਮੇਤ ਸੇਵਾ ਕੇਂਦਰ ਵਿੱਚ 4 ਨਵੀਆਂ ਸੇਵਾਵਾਂ ਕੀਤੀਆਂ ਸ਼ੁਰੂ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 30 ਜਨਵਰੀ: ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ 4 ਨਵੀਆਂ ਸੇਵਾਵਾਂ (ਈ-ਸ਼੍ਰਮ ਕਾਰਡ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ, ਨਵਾਂ/ਰੀਨਊ ਸਟੈਂਪ ਵੈਂਡਰ ਲਾਇਸੰਸ ਅਤੇ ਪਾਸਪੋਰਟ ਸਾਇਜ ਫੋਟੋਆਂ ਪ੍ਰਿੰਟ ਨੂੰ ਸੇਵਾ ਕੇਂਦਰ ਦੀਆਂ ਸਰਵਿਸ ਲਿਸਟ ਵਿੱਚ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸ਼ਾਮਿਲ ਕੀਤਾ ਗਿਆ ਹੈ I ਇਨ੍ਹਾਂ ਸੇਵਾਵਾਂ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਈ-ਸ਼੍ਰਮ ਕਾਰਡ ਦੀ ਫੀਸ ਸਿਰਫ 10 ਰੁਪਏ ਹੈ, ਜਿਸ ਵਿੱਚ ਵਿਅਕਤੀ/ਲਾਭ ਪਾਤਰੀ ਆਪਣਾ ਲੇਬਰ ਰਿਕਾਰਡ ਦਰਜ ਕਰਵਾ ਸਕਦਾ ਹੈ I ਇਹ ਸਰਵਿਸ 16-59 ਸਾਲ ਦਾ ਕੋਈ ਵੀ ਨਾਗਰਿਕ ਅਪਲਾਈ ਕਰ ਸਕਦਾ ਹੈ ਬਸ਼ਰਤੇ ਉਸਦਾ ਕੋਈ ਵੀ ਫੰਡ ਸਰਕਾਰੀ ਜਾਂ ਗੈਰ ਸਰਕਾਰੀ ਨਾ ਕੱਟਦਾ ਹੋਵੇ I ਇਸ ਤੋਂ ਇਲਾਵਾ ਪੂਜਾ ਸਥਾਨ, ਸਕੂਲ, ਕਾਲਜ, ਮੈਰਿਜ ਪੈਲਸ, ਹੋਟਲ, ਗੈਸਟ ਹਾਉਸ, ਪਬਲਿਕ ਪਾਰਕ, ਸਰਕਾਰੀ ਦਫ਼ਤਰ, ਸ਼ਾਪਿੰਗ ਮਾਲ, ਸਿਨੇਮਾ ਹਾਲ ਆਦਿ ਨੂੰ, ਫਾਇਰ ਆਰਮ ਫ੍ਰੀ ਜ਼ੋਨ ਸਰਵਿਸ ਬਾਬਤ ਨਵੇਂ ਲਾਇਸੰਸ ਪ੍ਰਾਪਤ ਕਰਨ ਲਈ ਸੇਵਾ ਕੇਂਦਰ ਵਿਖੇ ਅਪਲਾਈ ਕੀਤਾ ਜਾ ਸਕਦਾ ਹੈ, ਜਿਸਦੀ ਫੀਸ 1700 ਰੁਪਏ ਹੈ ਜੋ...








