Friday, September 18
Shadow

National

ਸਿਹਤ ਵਿਭਾਗ ਬਰਨਾਲਾ ਨੇ ਸਪਰਸ਼ ਕੁਸ਼ਟ ਜਾਗਰੂਕਤਾ  ਦਿਵਸ ਮਨਾਇਆ

ਸਿਹਤ ਵਿਭਾਗ ਬਰਨਾਲਾ ਨੇ ਸਪਰਸ਼ ਕੁਸ਼ਟ ਜਾਗਰੂਕਤਾ ਦਿਵਸ ਮਨਾਇਆ

National, Politics, Punjab, Trending
ਬਰਨਾਲਾ, 31 ਜਨਵਰੀ ਸਿਵਲ ਸਰਜਨ ਬਰਨਾਲਾ (ਇੰਚਾਰਜ) ਡਾ. ਤਪਿੰਦਰਜੋਤ ਕੌਸ਼ਲ ਨੇ ਦੱਸਿਆ ਕਿ ਸਪਰਸ਼ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਤਹਿਤ ਕੁਸ਼ਟ ਰੋਗ ਨਿਵਾਰਨ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ।     ਜ਼ਿਲ੍ਹਾਲੈਪਰੋਸੀ ਅਫਸਰ ਡਾ. ( ਮੇਜ.) ਕਾਕੁਲ ਨੇ ਦੱਸਿਆ ਕਿ ਚਮੜੀ 'ਤੇ ਹਲਕੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦੇ ਦਾਗ ਜੋ ਕਿ ਸੁੰਨ ਹੋਣ ਜਾਂ ਦਾਗ ਵਾਲੀ ਜਗ੍ਹਾ ਤੋਂ ਵਾਲ ਝੜ ਜਾਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਪੂਰਾ ਸਮਾਂ ਇਲਾਜ ਕਰਾਉਣਾ ਚਾਹੀਦਾ ਹੈ। ਕੁਸ਼ਟ ਰੋਗ ਹੋਰ ਸਧਾਰਨ ਰੋਗਾਂ ਵਾਂਗ ਪੂਰੀ ਤਰਾਂ ਇਲਾਜ ਯੋਗ ਹੈ । ਇਸਦਾ ਸਮੇਂ ਸਿਰ ਪਤਾ ਲੱਗਣ 'ਤੇ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ। ਸਮੇਂ ਸਿਰ ਇਲਾਜ ਕਰਵਾਉਣ ਨਾਲ ਅਪੰਗਤਾ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਸੁਰਿੰਦਰ ਸਿੰਘ ਵਿਰਕ ਨਾਨ ਮੈਡੀਕਲ ਸੁਪਰਵਾਇਜ਼ਰ ਵੱਲੋਂ ਆਪਣੀ ਟੀਮ ਸਮੇਤ ਕੁਸ਼ਟ ਆਸ਼ਰਮ ਵਿਚ ਦਵਾਈਆਂ ਤੇ ਪੱਟੀਆਂ ਵੰਡੀਆਂ ਗਈਆਂ ਅਤੇ ਸਿਹਤ ਵਿਭਾਗ ਵੱਲੋਂ ਕੁਸ਼ਟ ਆਸ਼ਰਮ ਵਿਚ ਬੂਟ ਵੀ ਵੰਡੇ ਗਏ।  ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ...
100 ਦਿਨਾਂ ਟੀ.ਬੀ. ਮੁਕਤ ਭਾਰਤ ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਪ੍ਰਣ

100 ਦਿਨਾਂ ਟੀ.ਬੀ. ਮੁਕਤ ਭਾਰਤ ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਪ੍ਰਣ

National, Politics, Punjab, Trending
ਮਾਨਸਾ, 31 ਜਨਵਰੀ : ਸੈਂਟਰਲ ਟੀ.ਬੀ. ਡਿਵੀਜ਼ਨ ਨਵੀਂ ਦਿਲੀ ਅਤੇ ਸਿਹਤ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜਿਲਾ ਮਾਨਸਾ ਵਿਖੇ 100 ਦਿਨ ਟੀ.ਬੀ. ਮੁਕਤ ਭਾਰਤ ਮੁਹਿੰਮ ਦੇ ਤਹਿਤ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪ੍ਰਣ ਲਿਆ। ਇਸ ਮੌਕੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਦੱਸਿਆ ਕਿ ਤਪਦਿਕ ਰੋਗ ਮੁਕਤ ਭਾਰਤ ਸਾਡੀ ਪਹਿਲ ਕਦਮੀ ਹੈ। ਸਰਕਾਰ ਵੱਲੋਂ 7 ਦਸੰਬਰ ਤੋਂ ਸ਼ੁਰੂ ਕੀਤੀ ਗਈ 100 ਦਿਨ ਟੀ.ਬੀ. ਕੰਪੇਨ ਸਬੰਧੀ ਜ਼ਿਲ੍ਹਾ ਮਾਨਸਾ ਵਿਖੇ ਸਿਹਤ ਵਿਭਾਗ ਵੱਲੋਂ ਸ਼ਡਿਊਲ ਅਨੁਸਾਰ ਗਰਾਉਂਡ ਪੱਧਰ ’ਤੇ ਜਾਗਰੂਕਤਾ ਕੈਂਪ ਲਗਾ ਕੇ ਅਤੇ ਸਰਵੇਅ ਕਰਕੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਗਈ, ਜਿਸ ਉਪਰੰਤ ਟੀ.ਬੀ. ਦੇ ਪਾਜੇਟਿਵ ਕੇਸਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਇਸ ਮੁਹਿੰਮ ਦਾ ਟੀਚਾ ਟੀ.ਬੀ.ਦੇ ਕੇਸਾਂ ਦੀ ਹੋਰ ਭਾਲ ਅਤੇ ਟੀ.ਬੀ. ਦੇ ਨਾਲ ਹੋਣ ਵਾਲੀ ਮੌਤ ਦਰ ਨੂੰ ਘੱਟ ਕਰਨਾ ਹੈ। ਉਨ੍ਹਾਂ ਦੱਸਿਆ ਕਿਇਸ ਕੰਪੇਨ ਅਧੀਨ ਵਲਨਰੇਬਰ (ਕਮਜ਼ੋਰ ਆਬਾਦੀ) ਜਿਵੇਂ ਸਲਮ ਏਰੀਆ, ਜੇਲ, 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਸ਼ੂਗਰ ਦੇ ਮਰੀਜ਼, ਐਚ.ਆਈ.ਵੀ. ਪਾਜਿ...
ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਦੇ ਖੂਨ ਦੀ ਕੀਤੀ ਜਾਵੇਗੀ ਜਾਂਚ: ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ

ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਸਕੂਲੀ ਬੱਚਿਆਂ ਦੇ ਖੂਨ ਦੀ ਕੀਤੀ ਜਾਵੇਗੀ ਜਾਂਚ: ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ

National, Politics, Punjab, Trending
ਤਰਨ ਤਾਰਨ, 31 ਜਨਵਰੀ : ਜਿਲੇ ਦੇ ਡਿਪਟੀ ਕਮਿਸ਼ਨਰ ਮਾਨਯੋਗ ਸ਼੍ਰੀ ਰਾਹੁਲ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੀ ਰਹਿਨੁਮਾਈ ਅਤੇ ਜਿਲਾ ਟੀਕਾਕਰਨ ਆਫਸਰ ਕਮ ਨੋਡਲ ਅਫਸਰ,ਰਾਸ਼ਟਰੀ ਬਾਲ ਸਵਾਸਥ  ਕਰਿਆਕਰਮ  (ਆਰ.ਬੀ.ਐਸ.ਕੇ ), ਡਾਕਟਰ ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ ਹੇਠ ਸ਼ੁਕਰਵਾਰ ਨੂੰ ਸਿਹਤ ਵਿਭਾਗ ਦੇ  (ਆਰ.ਬੀ.ਐਸ.ਕੇ ) ਅਧੀਨ ਤਾਇਨਾਤ ਮੈਡੀਕਲ ਅਫਸਰਾਂ ਦੀ ਅਨੀਮੀਆ ਮੁਕਤ ਭਾਰਤ ਮੁਹਿੰਮ ਸਬੰਧੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਵਿਭਾਗ ਮਿਲ ਕੇ ਅਨੀਮੀਆ ਮੁਕਤ ਭਾਰਤ ਮੁਹਿੰਮ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੇ ਖੂਨ ਦੀ ਜਾਂਚ ਕਰਨਗੇ ਤਾਂ ਜੋ ਵਿਦਿਆਰਥੀਆਂ ਨੂੰ ਅਨੀਮੀਆ ਤੋਂ ਬਚਾਇਆ ਜਾ ਸਕੇ। ਸਿਵਲ ਸਰਜਨ ਡਾ. ਰਾਏ  ਦੱਸਿਆ ਕਿ ਇਹ ਮੁਹਿੰਮ ਫਰਵਰੀ ਮਹੀਨੇ ਤੋਂ ਸ਼ੁਰੂ ਹੋਵੇਗੀ ਅਤੇ ਲਗਭਗ 30 ਹਜਾਰ ਦੇ ਕਰੀਬ ਵਿਦਿਆਰਥੀਆਂ ਦੇ ਖੂਨ ਦੀ ਜਾਂਚ  ਸਿਹਤ ਵਿਭਾਗ ਦੀਆਂ...
ਬੱਚੇ ਦੀ ਚੰਗੀ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਲਈ ਟੀਕਾਕਰਨ ਲਾਜ਼ਮੀ : ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ

ਬੱਚੇ ਦੀ ਚੰਗੀ ਮਾਨਸਿਕ ਅਤੇ ਸਰੀਰਿਕ ਤੰਦਰੁਸਤੀ ਲਈ ਟੀਕਾਕਰਨ ਲਾਜ਼ਮੀ : ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ

National, Politics, Punjab, Trending
ਤਰਨ ਤਾਰਨ, 31 ਜਨਵਰੀ: ਜਿਲਾ ਤਰਨ ਤਾਰਨ ਤੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ  ਕਰਦਿਆਂ ਹੋਇਆ ਜਿਲਾ ਟੀਕਾਕਰਨ ਅਫ਼ਸਰ, ਡਾਕਟਰ ਵਰਿੰਦਰਪਾਲ ਕੌਰ ਦੀ ਅਗਵਾਈ ਹੇਠ ਸ਼ੁਕਰਵਾਰ ਨੂੰ ਬਲਾਕ ਨਾਲ ਸੰਬੰਧਿਤ ਮਲਟੀਪਰਪਜ ਹੈਲਥ ਸੁਪਰਵਾਈਜ਼ਰ (ਫੀਮੇਲ) ਅਤੇ ਮਲਟੀਪਰਪਜ ਹੈਲਥ ਵਰਕਰ (ਫੀਮੇਲ) ਦੀ ਚਾਇਲਡ ਡੈਥ ਰਿਵਿਊ (ਸੀ.ਡੀ.ਆਰ) ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੌਕੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸੀ.ਡੀ.ਆਰ ਸਬੰਧੀ ਹੋਈ ਮੀਟਿੰਗ ਦਾ ਮੁੱਖ ਮੰਤਵ ਜ਼ਿਲ੍ਹੇ ਦੇ ਵਿੱਚ ਜਨਮ ਤੋਂ ਬਾਅਦ ਹੋਣ ਵਾਲੀਆਂ ਬੱਚਿਆਂ ਦੀਆਂ ਮੌਤਾਂ ਨੂੰ ਘਟਾਉਣਾ ਹੈ। ਉਨਾਂ ਦੱਸਿਆ ਕਿ ਮੀਟਿੰਗ ਦੌਰਾਨ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਟੀਕਾਕਰਨ ਪ੍ਰੋਗਰਾਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਕੋਈ ਵੀ ਬੱਚਾ ਲੁੜਿੰਦਾ ਟੀਕਾ ਕਰਨ ਤੋਂ ਵਾਂਝਾ ਨਾ ਰਹੇ। ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਹਰ ਮਹੀਨੇ ਸੀਡੀਆਰ ਮੀਟਿੰਗ ਕੀਤੀ ਜਾਂਦੀ ਹੈ ਅਤੇ ਜੇਕਰ ਕਿਸੇ ਵੀ ਬਲਾਕ ਦੇ ਵਿੱਚ ਜਨਮ ਉਪਰੰਤ ਬੱਚੇ ਦੀ ਮ...
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਗਏ ਡੀ.ਡੀ.ਬੀ.ਡੀ.ਏ.ਵੀ.ਸੈਨਟਰੀ ਪਬਲਿਕ ਸਕੂਲ ਵਿੱਚ ਸੁੰਦਰ ਲਿਖਾਈ ਦੇ ਮੁਕਾਬਲੇ

ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਗਏ ਡੀ.ਡੀ.ਬੀ.ਡੀ.ਏ.ਵੀ.ਸੈਨਟਰੀ ਪਬਲਿਕ ਸਕੂਲ ਵਿੱਚ ਸੁੰਦਰ ਲਿਖਾਈ ਦੇ ਮੁਕਾਬਲੇ

National, Politics, Punjab, Trending
ਫ਼ਿਰੋਜ਼ਪੁਰ, 31 ਜਨਵਰੀ 2025: ਵਿਦਿਆਰਥੀਆਂ ਅੰਦਰ ਕਲਾਤਮਿਕ ਰੁਚੀਆਂ ਪੈਦਾ ਕਰਨ ਹਿੱਤ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਡੀ.ਡੀ.ਬੀ.ਡੀ.ਏ.ਵੀ. ਸੈਨਟਰੀ ਪਬਲਿਕ ਸਕੂਲ ਫਿਰੋਜ਼ਪੁਰ ਛਾਉਣੀ ਵਿਖੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਵਿੱਚ ਸੱਤਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ ਹੈ। ਇਹਨਾਂ ਮੁਕਾਬਲਿਆਂ ਦੇ ਕਰਵਾਉਣ ਦੇ ਮਨੋਰਥ ਹਿਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਸੁੰਦਰ ਸਰੀਰ ਵਿੱਚ ਸੁੰਦਰ ਮਨ ਨਿਵਾਸ ਕਰਦਾ ਹੈ ਉਸੇ ਤਰੀਕੇ ਨਾਲ  ਸੁੰਦਰ ਲਿਖਾਈ ਦਾ ਦੂਜਿਆਂ ਦੇ ਉੱਤੇ ਬਹੁਤ ਵਧੀਆ ਪ੍ਰਭਾਵ ਪੈਂਦਾ ਹੈ ਅਤੇ ਸਾਡੀ ਸਖ਼ਸ਼ੀਅਤ ਦਾ ਇੱਕ ਸਾਕਾਰਾਤਮਕ ਪੱਖ ਲੋਕਾਂ ਸਾਹਮਣੇ ਉਜਾਗਰ ਹੁੰਦਾ ਹੈ। ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਤਾਂ ਸੁੰਦਰ ਲਿਖਾਈ ਦਾ ਹੋਰ ਵੀ ਜਿਆਦਾ ਮਹੱਤਵ ਹੈ ਕਿਉਂਕਿ ਪ੍ਰੀਖਿਆਵਾਂ ਵਿੱਚ ਜੇਕਰ ਵਿਦਿਆਰਥੀ ਲਿਖਾਈ ਸੁੰਦਰ ਲਿਖਦੇ ਹਨ ਤਾਂ ਨਿਰੀਖਣ ਕਰਨ ਵਾਲੇ ਅਧਿਆਪਕ ਉੱਤੇ ਇਸ ਦਾ ਬਹੁਤ ਹੀ ਸਾਕਾਰਤਮਕ ਅਸਰ ਪੈਂਦਾ ਹੈ। ਸੁੰਦਰ ਲਿਖਾਈ ਲਿਖਣ ਵਾਲੇ ਦਾ ਮਨ ਸਾਫ਼ ...
ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ

ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ

National, Politics, Punjab, Trending
ਫ਼ਰੀਦਕੋਟ 31 ਜਨਵਰੀ,2025  ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਸੜਕ ਸੁਰੱਖਿਆ ਮਹੀਨਾ ਤਹਿਤ ਜ਼ਿਲ੍ਹਾ ਟਰਾਸਪੋਰਟ ਵਿਭਾਗ ਅਤੇ ਪੁਲਿਸ ਵਿਭਾਗ ਵੱਲੋ ਸੁਖਦੇਵ ਸਿੰਘ ਪ੍ਰਧਾਨ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਅਤੇ ਬਖਸ਼ੀਸ਼ ਸਿੰਘ ਪ੍ਰਧਾਨ ਆਟੋ ਰਿਕਸ਼ਾ ਦੇ ਸਹਿਯੋਗ ਨਾਲ ਬਾਬਾ ਫਰੀਦ ਟੈਕਸੀ ਡਰਾਈਵਰ ਯੂਨੀਅਨ ਫਰੀਦਕੋਟ ਵਿਖੇ ਰੋਡ ਸੇਫਟੀ ਜਾਗਰੂਕਤਾ ਸਬੰਧੀ ਟੈਕਸੀ, ਈ-ਰਿਕਸ਼ਾ ਅਤੇ ਆਟੋ ਰਿਕਸ਼ਾ ਡਰਾਈਵਰਾਂ ਨਾਲ ਨੁੱਕੜ ਮੀਟਿੰਗ ਕੀਤੀ ਗਈ । ਇਸ ਮੌਕੇ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਸ. ਜਸਵਿੰਦਰ ਸਿੰਘ ਨੇ ਡਰਾਈਵਰਾਂ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਰੋਡ ਸੇਫਟੀ ਸਬੰਧੀ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਦਿੱਤੀ ਤੇ ਡਰਾਈਵਰਾਂ ਨੂੰ ਸੜਕੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਖਾਸ ਕਰਕੇ ਅੱਖਾਂ ਦਾ ਚੈਕਅਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਅੱਖਾਂ ਦੀ ਨਜਰ ਠੀਕ ਹੋਵੇਗੀ ਤਾਂ ਹੀ ਅਸੀਂ ਠੀਕ ਢੰਗ ਨਾਲ ਵਹੀਕਲ ਚਲਾ ਪਾਵਾਂਗੇ।  ਉਨ੍ਹਾਂ ਕਿਹਾ ਕਿ  ਰੋਡ ਸੇਫਟੀ ਸਬੰਧੀ ਸਿਰਫ ਇੱਕ ਮਹੀਨਾ ਹੀ ਨਹੀਂ ਬਲਕਿ ਸਾਰਾ ਸ...
ਐਸ.ਡੀ.ਐਮ. ਨੇ ਨਸ਼ਾ ਖਾਤਮਾ ਮੁਹਿੰਮ ਲਈ ਯੂਥ ਕਲੱਬਾਂ ਤੇ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਐਸ.ਡੀ.ਐਮ. ਨੇ ਨਸ਼ਾ ਖਾਤਮਾ ਮੁਹਿੰਮ ਲਈ ਯੂਥ ਕਲੱਬਾਂ ਤੇ ਵਿਭਾਗੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

National, Politics, Punjab, Trending
ਹੁਸ਼ਿਆਰਪੁਰ, 31 ਜਨਵਰੀ: ਉਪ ਮੰਡਲ ਹੁਸ਼ਿਆਰਪੁਰ ਨੇ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਯਤਨ ਕਰਦੇ ਹੋਏ ਸ਼ੁੱਕਰਵਾਰ ਨੂੰ ਐਸ.ਡੀ.ਐਮ. ਹੁਸ਼ਿਆਰਪੁਰ ਸੰਜੀਵ ਸ਼ਰਮਾ ਨੇ ਵੱਖ-ਵੱਖ ਯੂਥ ਕਲੱਬਾਂ ਅਤੇ ਵਿਭਾਗੀ ਅਧਿਕਾਰੀਆਂ ਨਾਲ ਇਕ ਮਹੱਤਵਪੂਰਨ ਮੀਟਿੰਗ ਕੀਤੀ।ਇਸ ਦੌਰਾਨ ਉਨ੍ਹਾਂ ਨਾਲ ਐਸ.ਪੀ (ਹੈਡਕੁਆਰਟਰ) ਮਨੋਜ ਠਾਕੁਰ ਵੀ ਮੌਜੂਦ ਸਨ। ਇਸ ਮੀਟਿੰਗ ਵਿਚ ਨਸ਼ੇ ਦੇ ਖਿਲਾਫ਼ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਗ੍ਰਾਮ ਪੰਚਾਇਤਾਂ ਅਤੇ ਵਿਦਿਅਕ ਅਦਾਰਿਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ ਗਿਆ। ਐਸ.ਡੀ.ਐਮ ਨੇ ਕਿਹਾ ਕਿ ਨਸ਼ਾ ਖਾਤਮੇ ਵਿੱਚ ਗ੍ਰਾਮ ਪੰਚਾਇਤਾਂ ਤੋਂ ਇਲਾਵਾ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤਾਂ ਜਿਥੇ ਪਿੰਡਾਂ ਵਿਚ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਕੰਮਾਂ ਜਿਵੇਂ ਕਿ ਪਿੰਡਾਂ ਦੇ ਵਿਕਾਸ, ਖੇਡ ਅਤੇ ਹੋਰ ਪੇਂਡੂ ਵਿਕਾਸ ਦੀਆਂ ਗਤੀਵਿਧੀਆਂ ਵਿਚ ਵਰਤੋਂ ਵਿਚ ਲਿਆ ਸਕਦੇ ਹਨ ਉਥੇ ਵਿਦਿਅਕ ਅਦਾਰਿਆਂ ਅਜਿਹੇ ਸਥਾਨ ਹਨ ਜਿਥੇ ਨੌਜਵਾਨ ਆਪਣੇ ਸਮੇਂ ਦਾ ਸਭ ਤੋਂ ਵੱਧ ਪ੍ਰਯੋਗ ਕਰਦੇ ਹਨ। ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ...
ਤੇਲ ਬੀਜ ਉਤਪਾਦਨ ਵਿੱਚ ਸੁਧਾਰ ਲਈ ਅਪਣਾਏ ਜਾਣ ਵਾਲੇ ਉੱਨਤ ਤਰੀਕਿਆਂ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਤੇਲ ਬੀਜ ਉਤਪਾਦਨ ਵਿੱਚ ਸੁਧਾਰ ਲਈ ਅਪਣਾਏ ਜਾਣ ਵਾਲੇ ਉੱਨਤ ਤਰੀਕਿਆਂ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

National, Politics, Punjab, Trending
ਫਾਜ਼ਿਲਕਾ, 31 ਜਨਵਰੀ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਵੱਲੋਂ ਤੇਲ ਬੀਜ ਉਤਪਾਦਨ ਵਿੱਚ ਸੁਧਾਰ ਲਈ ਅਪਣਾਏ ਗਏ ਉੱਨਤ ਤਰੀਕਿਆਂ ਬਾਰੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ ਦੇ ਇੰਚਾਰਜ ਡਾ: ਅਰਵਿੰਦ ਕੁਮਾਰ ਅਹਲਾਵਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਪਤ ਹੋਇਆ। ਇਸ ਪ੍ਰੋਗਰਾਮ ਵਿੱਚ ਡਾ: ਪ੍ਰਕਾਸ਼ ਚੰਦ ਗੁਰਜਰ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਹਰਿੰਦਰ ਸਿੰਘ ਦਹੀਆ, ਡਾ: ਰਮੇਸ਼ ਚੰਦ ਕਾਂਤਵਾ, ਡਾ: ਰੁਪਿੰਦਰ ਕੌਰ ਅਤੇ ਹੋਰ ਕਰਮਚਾਰੀ ਵੀ ਹਾਜ਼ਰ ਸਨ। ਇਸ ਵਿੱਚ ਕਿਸਾਨਾਂ ਨੇ ਭਾਗ ਲੈ ਕੇ ਪ੍ਰੋਗਰਾਮ ਨੂੰ ਸਫਲ ਬਣਾਇਆ। ਅੰਤ ਵਿੱਚ ਕਿਸਾਨਾਂ ਦਾ ਮੁਲਾਂਕਣ ਅਤੇ ਫੀਡਬੈਕ ਲਿਆ ਗਿਆ।...
ਵੱਖ-ਵੱਖ ਸਕੀਮਾਂ ਦੇ ਕਰਜਾ ਕੇਸਾਂ ਦੀ ਮੰਨਜੂਰੀ ਸਬੰਧੀ ਜ਼ਿਲਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ

ਵੱਖ-ਵੱਖ ਸਕੀਮਾਂ ਦੇ ਕਰਜਾ ਕੇਸਾਂ ਦੀ ਮੰਨਜੂਰੀ ਸਬੰਧੀ ਜ਼ਿਲਾ ਪੱਧਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਈ

National, Politics, Punjab, Trending
ਫ਼ਰੀਦਕੋਟ 31 ਜਨਵਰੀ,2025 ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ (ਵੱਖ-ਵੱਖ ਸਕੀਮਾਂ ਦੇ ਕਰਜਾ ਕੇਸਾਂ ਦੀ ਮੰਨਜੂਰੀ ਸਬੰਧੀ)  ਮੀਟਿੰਗ ਸ. ਗੁਰਮੀਤ ਸਿੰਘ ਬਰਾੜ,  ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫਸਰ,  ਫਰੀਦਕੋਟ ਕਮ-ਚੇਅਰਮੈਨ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਦੀ ਪ੍ਰਧਾਨਗੀ ਹੇਠ ਡਾ.ਬੀ.ਆਰ.ਅੰਬੇਦਕਰ ਭਵਨ ਫਰੀਦਕੋਟ ਵਿਖੇ ਹੋਈ। ਮੀਟਿੰਗ ਵਿੱਚ ਸ੍ਰੀਮਤੀ,ਦਲਜੀਤ ਕੌਰ ਸਿੱਧੂ ਜਿਲ੍ਹਾ ਮੈਨੇਜਰ ਪੰਜਾਬ ਐਸ.ਸੀ.ਐਫ.ਸੀ, ਫਰੀਦਕੋਟ ਵੱਲੋਂ ਮੀਟਿੰਗ ਦਾ ਏਜੰਡਾ ਜਿਲ੍ਹਾ ਪੱਧਰੀ ਸਕਰੀਨਿੰਗ ਕਮੇਟੀ ਵਿੱਚ ਰੱਖਿਆ ਗਿਆ। ਮੀਟਿੰਗ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਦੇ ਐਸ.ਸੀ.ਐਫ.ਸੀ ਅਦਾਰੇ ਵੱਲੋਂ ਚਲਾਈਆਂ ਜਾ ਰਹੀਆਂ ਸਵੈ-ਰੋਜਗਾਰ/ ਸਹਾਇਕ ਧੰਦਿਆਂ ਲਈ ਕਰਜੇ ਦੀਆਂ ਸਕੀਮਾਂ ਤਹਿਤ 9 ਕੇਸ ਸਿੱਧਾ ਕਰਜਾ ਸਕੀਮ ਅਧੀਨ ਜਿਨ੍ਹਾਂ ਦੀ ਰਕਮ 22,00,000 ਰੁ( ਬਾਈ ਲੱਖ ਰੁਪਏ) ਅਤੇ 23 ਕੇਸ ਬੈਂਕ ਟਾਈ ਅੱਪ ਸਕੀਮ ਅਧੀਨ ਜਿਨ੍ਹਾਂ ਦੀ ਰਕਮ 23,19,000 ਰੁ(ਤੇਈ ਲੱਖ ਉੱਨੀ ਹਜਾਰ ਰੁਪਏ) ਜਿਸ ਵਿੱਚ 11,59,500 ਰੁ ਦੀ ਸਬਸਿਡੀ ਮੰਨਜੂਰ ਕੀਤੀ ਗਈ। ਮੀਟਿੰਗ ਦੌਰਾਨ ਚੇਅਰਮੈਨ ਜਿਲ੍ਹਾ ਸਕਰੀਨਿ...
ਨਿਵੇਕਲਾ ਉਪਰਾਲਾ ਕਰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਵਲੋਂ ਗੁਲਾਬ ਦਾ ਫੁੱਲ ਦੇ ਕੇ ਕੀਤਾ ਸਨਮਾਨਿਤ

ਨਿਵੇਕਲਾ ਉਪਰਾਲਾ ਕਰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਵਲੋਂ ਗੁਲਾਬ ਦਾ ਫੁੱਲ ਦੇ ਕੇ ਕੀਤਾ ਸਨਮਾਨਿਤ

National, Politics, Punjab, Trending
ਮਾਲੇਰਕੋਟਲਾ 31 ਜਨਵਰੀ : ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਲੇਰਕੋਟਲਾ ਵਲੋਂ ਡਿਪਟੀ ਕਮਿਸ਼ਨਰ ਡਾ.ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਡ ਸੇਫਟੀ ਜਾਗਰੂਕਤਾ ਮਹੀਨੇ ਤਹਿਤ ਉਲੀਕੇ ਗਏ ਵੱਖ ਵੱਖ ਪ੍ਰੋਗਰਾਮਾਂ ਤਹਿਤ ਸਥਾਨਕ ਸਮਾਜ ਸੇਵੀ ਸੰਸਥਾ ਮੋਲਾਨਾ ਆਜ਼ਾਦ ਐਜੂਕੇਸ਼ਨ ਫਾਊਡੇਸ਼ਨ ਅਤੇ ਪਰਾਈਮ ਕਾਲਜ ਆਫ਼ ਵੂਕੇਸ਼ਨਲ ਟਰੇਨਿੰਗ ਦੇ ਸਹਿਯੋਗ ਨਾਲ ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਵੱਲੋਂ ਸੜਕ ਉਪਰ ਚੱਲ ਰਹੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ । ਇਸ ਮੌਕੇ ਦੋ-ਪਹੀਆ ਚਾਲਕਾਂ ਨੂੰ ਮੁਫਤ ਹੈਲਮੇਟ ਵੰਡੇ ਗਏ ਅਤੇ ਦੋ-ਪਹੀਆ ਚਲਾ ਰਹੇ ਮਰਦ/ਔਰਤ ਚਾਲਕਾਂ ਦੇ ਨਾਲ-ਨਾਲ ਪਿਛਲੀ ਸਵਾਰੀ ਲਈ ਵੀ ਹੈਲਮੇਟ ਜਰੂਰੀ ਹੋਣ ਸਬੰਧੀ ਜਾਗਰੂਕ ਕੀਤਾ ਗਿਆ। ਇੱਕ ਨਿਵੇਕਲਾ ਉਪਰਾਲਾ ਕਰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਵਲੋਂ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਅਤੇ ਹਾਦਸੇ ਵਿੱਚ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਸਬੰਧੀ ਗੁੱਡ ਸਮਾਰੀਟਨ ਰੂ...