Canada ‘ਚ ਪੰਜਾਬ ਦੀ ਕੁੜੀ ਦੀ ਮੌਤ, ਹਾਲੇ ਸਵਾ ਮਹੀਨਾਂ ਪਹਿਲਾਂ ਗਈ ਸੀ ਵਿਦੇਸ਼
ਫਰੀਦਕੋਟ ਦੀ ਬਲਬੀਰ ਬਸਤੀ ਦੀ ਰਹਿਣ ਵਾਲੀ ਨਵਨੀਤ ਕੌਰ ਪੁੱਤਰੀ ਗੁਰਪ੍ਰਤਾਪ ਸਿੰਘ ਜਿਸਦੀ ਸ਼ਾਦੀ ਅਕਤੂਬਰ ਮਹੀਨੇ ਚ ਹੋਈ ਸੀ ਅਤੇ ਦਿਸੰਬਰ ਦੇ ਦੂਜੇ ਹਫ਼ਤੇ ਕਰੀਬ ਸਵਾ ਮਹੀਨਾ ਪਹਿਲਾ ਪੜ੍ਹਾਈ ਲਈ ਚਾਵਾਂ ਨਾਲ ਕਨੇਡਾ ਭੇਜੀ ਧੀ ਦੀ ਮਰਨ ਦੀ ਖਬਰ ਪੁੱਜਣ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਆ ਹੈ ਜੋ ਆਪਣੇ ਸਾਰੇ ਸੁਪਨੇ ਟੁੱਟੇ ਦੇਖ ਰਿਹਾ ਹੈ ਜੋ ਉਨ੍ਹਾਂ ਨੇ ਧੀ ਨੂੰ ਲੈਕੇ ਸਜਾਏ ਸਨ।
ਜਾਣਕਾਰੀ ਦਿੰਦੇ ਹੋਏ ਨਵਨੀਤ ਦੇ ਪਿਤਾ ਗੁਰਪ੍ਰਤਾਨ ਸਿੰਘ ਜੋ ਕੇ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ ਨੇ ਦੱਸਿਆ ਕਿ ਨਵਨੀਤ ਦੀ ਮੌਤ ਤੋਂ ਦੋ ਦਿਨ ਪਹਿਲਾਂ ਇਸ ਨਾਲ ਫੋਨ ਤੇ ਗਲਬਾਤ ਹੁੰਦੀ ਰਹੀ ਪਰ ਉਸਤੋਂ ਬਾਅਦ ਅਚਾਨਕ ਫ਼ੋਨ ਤੇ ਗਲਬਾਤ ਨਾ ਹੋ ਸਕੀ ਜਿਸ ਤੋਂ ਘਬਰਾ ਕੇ ਪਹਿਲਾਂ ਉਨ੍ਹਾਂ ਵੱਲੋਂ ਉਸਦੀ ਸਾਥਣ ਲੜਕੀ ਨਾਲ ਗੱਲ ਕਰ ਪਤਾ ਕਰਨ ਨੂੰ ਕਿਹਾ ਅਤੇ ਜਦ ਉਸਦੀ ਸਾਥੀ ਲੜਕੀ ਉਸਦੇ ਪੀ.ਜੀ ਤੇ ਗਈ ਤਾਂ ਨਾਲ ਦੇ ਕਮਰੇ ਚ ਰਹਿਣ ਵਾਲੇ ਲੜਕੇ ਦੀ ਮਦਦ ਨਾਲ ਉਸਦਾ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਪਰ ਜਦ ਕੋਈ ਜਵਾਬ ਨਾ ਮਿਲਿਆ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ ਅਤੇ ਜਦ ਪੁਲ...








