ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ ਡਵੀਜਨਾਂ ਵਿਖੇ ਨਸ਼ਾ ਤਸਕਰਾਂ ਖਿਲਾਫ ਕਾਸੋ(ਕਾਰਡਨ ਤੇ ਸਰਚ ਆਪਰੇਸ਼ਨ) ਚਲਾਇਆ
ਫਾਜਿਲਕਾ 8 ਜਨਵਰੀ
ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਡਾ. ਜਤਿੰਦਰ ਜੈਨ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਪੀ.ਐਸ.ਪੀ.ਸੀ.ਐਲ ਪਟਿਆਲਾ ਦੀ ਯੋਗ ਅਗਵਾਈ ਹੇਠ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਅਵਤਾਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦਿਹਾਤੀ, ਸ੍ਰੀ ਅਤੁਲ ਸੋਨੀ ਪੀ.ਪੀ.ਐਸ ਉਪ ਕਪਤਾਨ ਪੁਲਿਸ ਨਾਰਕੋਟਿਕ ਫਾਜਿਲਕਾ ਅਤੇ ਸ੍ਰੀ ਸੁਬੇਗ ਸਿੰਘ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਫਾਜਿਲਕਾ ਦੀ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਕੁੱਲ 08 ਵੱਖ ਵੱਖ ਥਾਵਾਂ, ਜਿਸ ਵਿੱਚ ਸਬ-ਡਵੀਜਨ ਜਲਾਲਾਬਾਦ ਦੇ ਪਿੰਡ ਮਹਾਲਮ ਅਤੇ ਪਿੰਡ ਟਿਵਾਣਾ ਕਲਾਂ, ਸਬ-ਡਵੀਜਨ ਫਾਜਿਲਕਾ ਦੇ ਅੰਨੀ ਦਿੱਲੀ ਬਾਰਡਰ ਰੋਡ ਫਾਜਿਲਕਾ ਅਤੇ ਹਸਤਾ ਕਲਾਂ, ਸਬ-ਡਵੀਜਨ ਅਬੋਹਰ ਸਿਟੀ ਦੇ ਸੰਤ ਨਗਰ ਅਤੇ ਸੁਭਾਸ਼ ਨਗਰ, ਸਬ-ਡਵੀਜਨ ਅਬੋਹਰ ਦਿਹਾਤੀ ਦੇ ਪਿੰਡ ਕੁੰਡਲ ਅਤੇ ਹਿੰਮਤਪੁਰਾ ਸ਼ਾਮਲ ਹਨ, ਜਿਥੇ ਅੱਜ 08 ਜਨਵਰੀ 2024 ਨੂੰ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ ...







